ਸਿੱਖਾਂ ਦੀ ਚੜ੍ਹਦੀ ਕਲਾ ਨੂੰ ਢਾਹ ਲਾਉਣ ਲਈ ਸਿੱਖ ਵਿਰੋਧੀ ਤਾਕਤਾਂ ਨੇ ਹੱਥ ਮਿਲਾਏ

ਸਿੱਖਾਂ ਦੀ ਚੜ੍ਹਦੀ ਕਲਾ ਨੂੰ ਢਾਹ ਲਾਉਣ ਲਈ ਸਿੱਖ ਵਿਰੋਧੀ ਤਾਕਤਾਂ ਨੇ ਹੱਥ ਮਿਲਾਏ

ਰਾਮ ਸਿੰਘ
ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਭਾਰਤ ਫੇਰੀ ਦੌਰਾਨ ਕੀਤੇ ਜਾ ਰਹੇ ਕੂੜ ਪ੍ਰਚਾਰ ਅਤੇ ਉਨ੍ਹਾਂ ਦੀ ਸ਼ਾਨ ਵਿਚ ਕਹੇ ਜਾ ਰਹੇ ਅਪਸ਼ਬਦਾਂ ਨੇ ਇਕ ਵਾਰ ਫੇਰ ਚੇਤੇ ਕਰਵਾ ਦਿੱਤਾ ਹੈ ਕਿ ਸਿੱਖ ਹਾਲੇ ਵੀ ਭਾਰਤ ਵਿਚ ਗ਼ੁਲਾਮ ਹਨ। ਕੈਪਟਨ ਅਮਰਿੰਦਰ ਸਿੰਘ ਦਾ ਸੱਜਣ ਦੇ ਸਵਾਗਤ ਤੋਂ ਇਨਕਾਰ ਕਰਨਾ ਬਹੁਤ ਹੀ ਸ਼ਰਮਨਾਕ ਵਿਹਾਰ ਹੈ। ਮੁੱਖ ਮੰਤਰੀ ਦਾ ਦੂਜਿਆਂ ਨੂੰ ਹੇਠਾਂ ਦਿਖਾਉਣ ਦਾ ਅਪਮਾਨਜਨਕ ਰਵੱਈਆ ਅਤਿ ਨਿੰਦਣਯੋਗ ਹੈ। ਉਸ ਨੇ ਅਜਿਹਾ ਵਿਵਾਦ ਖੜ੍ਹਾ ਕੀਤਾ ਹੈ, ਜਿਸ ਦੀ ਕਿਸੇ ਨੂੰ ਆਗਿਆ ਨਹੀਂ ਸੀ ਦਿੱਤੀ ਜਾ ਸਕਦੀ। ਉਹ ਐਨਾ ਸਵਾਰਥੀ ਹੈ ਕਿ ਆਪਣੇ ਸਿਆਸੀ ਤੇ ਨੈਤਿਕ ਫ਼ਰਜ਼ਾਂ ਨੂੰ ਵੀ ਤਿਲਾਂਜਲੀ ਦੇ ਦਿੱਤੀ ਹੈ। ਵਿਦੇਸ਼ੀ ਸਰਕਾਰ ਅਤੇ ਵੱਡੀ ਗਿਣਤੀ ਸਿੱਖ ਪਰਵਾਸੀਆਂ ਦੀ ਅਗਵਾਈ  ਕਰ ਰਹੇ ਸੱਜਣ ਦਾ ਸਵਾਗਤ ਨਾ ਕਰਕੇ ਕੈਪਟਨ ਨੇ ਉਨ੍ਹਾਂ ਸਾਰਿਆਂ ਦਾ ਅਪਮਾਨ ਕੀਤਾ ਹੈ ਜੋ ਪੰਜਾਬ/ਭਾਰਤੀ ਆਰਥਿਕਤਾ ਨੂੰ ਲੱਖਾਂ ਡਾਲਰਾਂ ਨਾਲ ਹੁਲਾਰਾ ਦਿੰਦੇ ਹਨ। ਉਹ ਸਿਰਫ਼ ਇਸ ਕਰਕੇ ਖਿੱਝ ਗਿਆ ਕਿਉਂਕਿ ਕੁਝ ਲੋਕਾਂ ਨੇ ਉਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਇਕ ਸਿਆਸਤਦਾਨ ਹੋਣ ਦੇ ਨਾਤੇ, ਇਹ ਆਮ ਵਰਤਾਰਾ ਸੀ। ਦਰਅਸਲ, ਉਹ ਜਿਸ ਵਰਗ ਵਿਚੋਂ ਆਉਂਦਾ ਹੈ, ਉਸ ਤੋਂ ਅਜਿਹੇ ਵਰਤਾਰੇ ਦੀ ਉਮੀਦ ਵੀ ਕਰਨੀ ਚਾਹੀਦੀ ਹੈ। ਰਾਜਾ ਆਪਣੇ ਉਤਰਾਅਧਿਕਾਰੀਆਂ ਲਈ ਮਾੜੀ ਮਿਸਾਲ ਕਾਇਮ ਕਰ ਰਿਹਾ ਹੈ ਤੇ ਉਨ੍ਹਾਂ ਦੇ ਰਾਹਾਂ ਵਿਚ ਕੰਡੇ ਬੀਜ ਰਿਹਾ ਹੈ। ਭਾਈਚਾਰੇ ਨੇ ਉਸ ਨੂੰ ਬੇਹੱਦ ਮਾਨ-ਸਨਮਾਨ ਦਿੱਤਾ ਹੈ ਪਰ ਇਸ ਨੇ ਆਪਣੇ ਭਾਈਚਾਰੇ ਤੇ ਇਸ ਦੀਆਂ ਪਰੰਪਰਾਵਾਂ ਪ੍ਰਤੀ ਨਿਸ਼ਠਾ ਨਹੀਂ ਦਿਖਾਈ। ਪੰਜਾਬ ਅਤੇ ਸਿੱਖ ਧਰਮ ਨਾਲ ਪਿਆਰ ਦਾ ਢਕਵੰਜ ਰਚਦੇ ਆ ਰਹੇ ਅਮਰਿੰਦਰ ਨੇ ਆਪਣੇ ਮੌਕਾਪ੍ਰਸਤ ਹੋਣ ਦਾ ਸਬੂਤ ਦਿੱਤਾ ਹੈ। ਦਰਅਸਲ, ਉਸ ਦੀ ਸੱਚੀ ਹਮਦਰਦੀ ਕਿਸੇ ਲਈ ਨਹੀਂ ਹੈ ਤੇ ਉਸ ਨੇ ਆਪਣੀ ਆਤਮਾ ਵੇਚ ਦਿੱਤੀ ਹੈ ਤੇ ਆਪਣੇ ਹਿੰਦੂ ਆਕਾਵਾਂ ਨੂੰ ਮਹਿਜ਼ ਖ਼ੁਸ਼ ਕਰਨ ਲਈ ਖ਼ੁਦ ਨੂੰ ਏਨਾ ਹੇਠਾਂ ਕਰ ਲਿਆ ਹੈ।
ਸਾਰੀਆਂ ਨਿਰਪੱਖਤਾਵਾਂ ਵਿਚ ਮਾਨਯੋਗ ਹਰਜੀਤ ਸਿੰਘ ਸੱਜਣ ਆਤਮ-ਨਿਰਧਾਰਤ ਵਿਅਕਤੀ ਹੈ। ਕੈਨੇਡੀਅਨ ਫ਼ੌਜ ਵਿਚ ਸੇਵਾਵਾਂ ਦੇ ਕੇ ਸੱਜਣ ਨੇ ਗੌਰਵ ਹਾਸਲ ਕੀਤਾ ਹੈ। ਕੈਨੇਡਾ ਵਿਚ ਜਨਮੀ ਨਵੀਂ ਸਿੱਖ ਪੀੜ੍ਹੀ ਦੇ ਉਹ ਲੀਡਰ ਹਨ। ਉਨ੍ਹਾਂ ਨੇ ਖ਼ੁਦ ਨੂੰ ਇਸ ਲਾਇਕ ਬਣਾਇਆ ਕਿ ਕੌਮਾਂਤਰੀ ਪੱਧਰ ‘ਤੇ ਉਨ੍ਹਾਂ ਦਾ ਮਾਨ-ਸਨਮਾਨ ਹੋਇਆ। 1984 ਵਿਚ ਉਹ ਨਾਬਾਲਗ ਸੀ। ਉਨ੍ਹਾਂ ਆਪਣੀ ਕਾਬਲੀਅਤ ਨਾਲ ਹਰ ਸਿੱਖ ਅਤੇ ਪੰਜਾਬੀ ਨੂੰ ਮਾਣ ਮਹਿਸੂਸ ਕਰਵਾਇਆ ਤੇ ਸਾਡੀ ਨਵੀਂ ਪੀੜ੍ਹੀ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੀ ਹੈ। ਸੱਜਣ ਦੀਆਂ ਪ੍ਰਾਪਤੀਆਂ ਦੀ ਤਾਰੀਫ਼ ਕਰਨ ਦੀ ਬਜਾਏ, ਭਾਰਤ ਦੇ ਪੇਸ਼ੇਵਰ ਸਿਆਸਤਦਾਨ ਨੇ ਇਸ ਭੱਦਰ ਪੁਰਸ਼ ‘ਤੇ ਹਲਕੇ ਸ਼ਬਦਾਂ ਦਾ ਲੇਬਲ ਚਿਪਕਾ ਦਿੱਤਾ ਹੈ। ਰਾਜਾ ਅਜਿਹੀ ਪਾਰਟੀ ਦੇ ਅਸਲ ਕਿਰਦਾਰ ਦੀ ਝਲਕਾਰ ਹੈ, ਜੋ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਹੈ। ਪੰਜਾਬ ਦੇ ਕਿਸੇ ਵੀ ਸਿੱਖ ਆਗੂ ਨੇ 1984 ਦੇ ਸਿੱਖ ਕਤਲੇਆਮ ਲਈ ਸਾਧਾਰਨ ਨਿੰਦਣਯੋਗ ਮਤਾ ਵੀ ਪਾਸ ਕਰਨ ਦਾ ਜੇਰਾ ਨਹੀਂ ਦਿਖਾਇਆ। ਇਸ ਦੇ ਬਾਵਜੂਦ ਉਹ ਸਿੱਖ ਦੀਆਂ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਨ ਦਾ ਦਮ ਭਰਦੇ ਹਨ। ਵਿਦੇਸ਼ੀ ਸਿੱਖਾਂ ਨੂੰ ਕੌਮਾਂਤਰੀ ਭਾਈਚਾਰੇ ਤੋਂ ਹਮਦਰਦੀ ਮਿਲੀ ਹੈ, ਜੋ ਮਨੁੱਖੀ ਅਧਿਕਾਰਾਂ ਦੀ ਅਹਿਮੀਅਤ ਸਮਝਦਾ ਹੈ। ਸੱਚ ਤਾਂ ਇਹ ਹੈ ਕਿ ਓਂਟਾਰੀਓ ਵਿਧਾਨ ਸਭਾ ਵਲੋਂ ਹਾਲ ਹੀ ਵਿਚ ਪਾਸ ਕੀਤਾ ਗਿਆ ‘ਸਿੱਖ ਕਤਲੇਆਮ ਮਤਾ’ ਭਾਰਤੀ ਹਕੂਮਤ ਦੇ ਮੂੰਹ ‘ਤੇ ਚਪੇੜ ਹੈ ਜੋ ਆਪਣੇ ‘ਕਤਲੇਆਮ’ ਦੇ ਪਿਛਲੇ ਸਟੈਂਡ ਵੱਲ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਸਿੱਖਾਂ ਨੂੰ ਭਾਰਤੀ ਹਕੂਮਤ ਤੋਂ ਨਿਆਂ ਦੀ ਉਮੀਦ ਨਹੀਂ ਕਰਨੀ ਚਾਹੀਦੀ।
ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿਆਸੀ ਲਾਲਸਾ ਪੂਰਤੀ ਦੀ ਗੱਲ ਆਉਂਦੀ ਹੈ ਤਾਂ ਸਿੱਖਾਂ ਨੂੰ ਇਕ ਹਥਿਆਰ ਵਜੋਂ ਵੱਖਵਾਦੀ ਤੇ ਕੱਟੜਵਾਦੀ ਹੋਣ ਦਾ ਲੇਬਲ ਮੜ੍ਹ ਕੇ ਉਨ੍ਹਾਂ ਖ਼ਿਲਾਫ਼ ਹੀ ਵਰਤਿਆ ਜਾਂਦਾ ਹੈ। ਬਾਦਲ ਤੇ ਰਾਜੇ ਦੇ ਕਬੀਲਿਆਂ ਨੇ ਬੜੀ ਬੇਸ਼ਰਮੀ ਨਾਲ ਇਸ ਹਥਿਆਰ ਦੀ ਵਰਤੋਂ ਕਰਕੇ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੇ ਹਿੰਦੂ ਆਕਾਵਾਂ ਪ੍ਰਤੀ ਬਹੁਤ ਜ਼ਿਆਦਾ ਵਫ਼ਾਦਾਰ ਹਨ। ਇਹੋ ਕੁਝ ਵਾਪਰਨਾ ਲਾਜ਼ਮੀ ਹੈ, ਜਦੋਂ ਤੁਹਾਨੂੰ ਦੂਜੇ ਦਰਜੇ ਦੇ ਨਾਗਰਿਕ ਮੰਨਿਆ ਜਾਂਦਾ ਹੈ। ਤੁਹਾਨੂੰ ਹਰ ਵਾਰ ਆਪਣੀ ਵਫ਼ਾਦਾਰੀ ਨੂੰ ਪੱਕਿਆਂ ਕਰਦੇ ਰਹਿਣਾ ਚਾਹੀਦਾ ਹੈ। ਸੱਚ ਤੋਂ ਪਰ੍ਹੇ ਹੋਰ ਕੁਝ ਵੀ ਨਹੀਂ ਹੈ। ਇਤਿਹਾਸਕ ਤੱਥ ਇਸ ਗੱਲ ਦੀ ਵੀ ਸਾਹਦੀ ਭਰਦੇ ਹਨ ਕਿ ਤਲਵੇ ਚੱਟਣ ਵਾਲੇ ਅਜਿਹੇ ਲੋਕਾਂ ਨੂੰ ਕਦੇ ਆਦਰ-ਮਾਨ ਨਹੀਂ ਮਿਲਦਾ। ਇਹ ਜਾਂਚਿਆ-ਪਰਖਿਆ ਅਜਿਹਾ ਬਸਤੀਵਾਦੀ ਮੰਤਰ ਹੈ ਕਿ ਹਿੰਦੂਤਵ ਚਾਨਕਯਾ ਦੀਆਂ ਚਤੁਰ ਚਾਲਾਂ ਚੱਲ ਰਿਹਾ ਹੈ।
ਸਿੱਖ ਭਾਈਚਾਰੇ ਨੂੰ ਅਜਿਹੀਆਂ ਸ਼ਾਤਰ ਚਾਲਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਆਪਣੀ ਤਾਕਤ ਨੂੰ ਹੋਰ ਬਲਸ਼ਾਲੀ ਬਣਾਉਣਾ ਪਏਗਾ।