ਮੈਂ ਰੱਬ ਨਹੀਂ, ਫੁੱਟਬਾਲ ਦਾ ਨਿਮਾਣਾ ਜਿਹਾ ਖਿਡਾਰੀ ਹਾਂ: ਮਾਰਾਡੋਨਾ

ਮੈਂ ਰੱਬ ਨਹੀਂ, ਫੁੱਟਬਾਲ ਦਾ ਨਿਮਾਣਾ ਜਿਹਾ ਖਿਡਾਰੀ ਹਾਂ: ਮਾਰਾਡੋਨਾ

ਕੋਲਕਾਤਾ/ਬਿਊਰੋ ਨਿਊਜ਼ੂ
ਅਰਜਨਟੀਨਾ ਦੇ ਸਾਬਕਾ ਫੁੱਟਬਾਲ ਖਿਡਾਰੀ ਡਿਏਗੋ ਮਾਰਾਡੋਨਾ ਨੇ ਕਿਹਾ ਕਿ ਮੈਂ ਇਕ ਸਾਧਾਰਨ ਫੁੱਟਬਾਲ ਖਿਡਾਰੀ ਹਾਂ ਤੇ ਇਸ ਖੇਡ ਦਾ ਭਗਵਾਨ ਨਹੀਂ ਹਾਂ। ਮਾਰਾਡੋਨਾ 3 ਦਿਨਾ ਭਾਰਤ ਦੌਰੇ ‘ਤੇ ਕੱਲ੍ਹ ਕੋਲਕਾਤਾ ਪਹੁੰਚੇ ਸਨ। ਇਸ ਦਿਗਜ ਫੁੱਟਬਾਲ ਖਿਡਾਰੀ ਨੇ ਕਿਹਾ ਕਿ ਮੈਂ ਇਕ ਵਾਰ ਫਿਰ ਕੋਲਕਾਤਾ ਆ ਕੇ ਬਹੁਤ ਖ਼ੁਸ਼ ਹਾਂ। ਮਾਰਾਡੋਨਾ ਦੇ ਦੂਸਰਾ ਦੌਰਾ ‘ਤੇ ਲੋਕਾਂ ਅੰਦਰ ਉਸ ਤਰ੍ਹਾਂ ਦਾ ਰੁਝਾਨ ਦੇਖਣ ਨੂੰ ਨਹੀਂ ਮਿਲਿਆ, ਜਿਸ ਤਰ੍ਹਾਂ ਉਨ੍ਹਾਂ ਦੇ ਪਹਿਲੇ ਦੌਰੇ ‘ਤੇ ਦੇਖਣ ਨੂੰ ਮਿਲਿਆ ਸੀ ਪਰ ਇਸ ਦੇ ਬਾਵਜੂਦ ਦੁਪਹਿਰ ‘ਚ ਉਤਰ ਕੋਲਕਾਤਾ ਕਲੱਬ ‘ਚ ਚੈਰਿਟੀ ਪ੍ਰੋਗਰਾਮ ਦੌਰਾਨ ਲਗਪਗ ਇਕ ਹਜ਼ਾਰ ਦੇ ਨੇੜੇ ਲੋਕ ਉਨ੍ਹਾਂ ਨੂੰ ਦੇਖਣ ਲਈ ਪੁੱਜੇ। ਮਾਰਾਡੋਨਾ ਨੇ 11 ਕੈਂਸਰ ਪੀੜਤਾਂ ਨੂੰ 10-10 ਹਜ਼ਾਰ ਰੁਪਏ ਦੇ ਚੈੱਕ ਸਾਪੇ ਤੇ ਏ.ਸੀ. ਐਾਬੂਲੈਂਸ ਨੂੰ ਹਰੀ ਝੰਡੀ ਦਿਖਾਈ। ਮਾਰਾਡੋਨਾ ਨੇ ਇਸ ਦੌਰਾਨ ਇੱਥੇ ਆਪਣੇ ਨਾਂਅ ‘ਤੇ ਬਣੇ ਪਾਰਕ ‘ਚ ਆਪਣਾ 12 ਫੁੱਟ ਦੇ ਬੁੱਤ ਦਾ ਉਦਘਾਟਨ ਕੀਤਾ, ਜਿਸ ਦੇ ਹੱਥ ‘ਚ 1986 ਵਿਸ਼ਵ ਕੱਪ ਦੀ ਟਰਾਫ਼ੀ ਹੈ। ਵਿਸ਼ਵ ਕੱਪ 1986 ਚੈਂਪੀਅਨ ਮਾਰਾਡੋਨਾ ਨੇ ਕਿਹਾ ਕਿ ਇੱਥੇ ਮੇਰੇ ਬੁੱਤ ਦਾ ਹੋਣਾ ਸ਼ਾਨਦਾਰ ਹੈ। ਮਾਰਾਡੋਨਾ ਨੂੰ ਸ਼ੁਰੂ ‘ਚ 19 ਸਤੰਬਰ ਨੂੰ ਭਾਰਤ ਆਉਣਾ ਸੀ ਪਰ ਉਨ੍ਹਾਂ ਦਾ ਦੌਰਾ ਕਈ ਵਾਰ ਟਾਲਿਆ ਗਿਆ। ਮਾਰਾਡੋਨਾ ਬਾਰਾਸਾਤ ‘ਚ ਡਿਏਗੋ ਬਨਾਮ ਦਾਦਾ ਪ੍ਰਦਰਸ਼ਨੀ ਮੈਚ ‘ਚ ਦਿਗਜ ਕ੍ਰਿਕਟਰ ਸੌਰਭ ਗਾਂਗੁਲੀ ਦਾ ਸਾਹਮਣਾ ਕਰਨਗੇ।