ਕਾਰ ‘ਚੋਂ ਮਿਲੀ ਪੰਜਾਬੀ ਮੁੰਡੇ ਦੀ ਲਾਸ਼

ਕਾਰ ‘ਚੋਂ ਮਿਲੀ ਪੰਜਾਬੀ ਮੁੰਡੇ ਦੀ ਲਾਸ਼

ਮਿਸ਼ੀਗਨ/ਬਿਊਰੋ ਨਿਊਜ਼ :
ਪੰਜਾਬ ਦੇ ਮਾਛੀਵਾੜਾ ਸ਼ਹਿਰ ਤੋਂ ਅਮਰੀਕਾ ਪੜ੍ਹਨ ਆਏ 21ਸਾਲ ਦੇ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖਬਰ ਹੈ। ਅਭੀ ਬਰਾੜ ਨਾਂ ਦੇ ਇਸ ਵਿਦਿਆਰਥੀ ਦੀ ਲਾਸ਼ ਕਾਰ ‘ਚੋਂ ਬਰਾਮਦ ਹੋਈ ਹੈ। ਉਹ ਇਥੇ ਮਿਸ਼ੀਗਨ ਯੂਨੀਵਰਸਿਟੀ ਵਿਚ ਕਰਾਈਮ ਆਫ਼ ਜਸਟਿਸ ਦੀ ਪੜ੍ਹਾਈ ਕਰ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮਾਛੀਵਾੜਾ ਨਿਵਾਸੀ ਜਗਜੀਤ ਸਿੰਘ ਬਰਾੜ ਦਾ ਪੁੱਤਰ ਅਭੀ ਬਰਾੜ ਕਰੀਬ 5 ਸਾਲ ਪਹਿਲਾਂ ਅਮਰੀਕਾ ਪੜ੍ਹਨ ਲਈ ਆਇਆ ਸੀ। ਉਸਦੇ ਮਾਤਾ-ਪਿਤਾ ਵੀ ਨਾਲ ਲਗਦੇ ਸ਼ਹਿਰ ਕੈਨਟਨ ਵਿਚ ਰਹਿੰਦੇ ਹਨ। ਅਭੀ ਯੂਨੀਵਰਸਿਟੀ ਨੇੜੇ ਹੀ ਕਿਰਾਏ ‘ਤੇ ਪੀਜੀ. ਵਿਚ ਰਹਿੰਦਾ ਸੀ। ਅਭੀ ਦਾ ਪਿਤਾ ਜਗਜੀਤ ਸਿੰਘ ਬਰਾੜ ਆਪਣੇ ਪਿਤਾ (ਅਭੀ ਦੇ ਦਾਦਾ) ਦੀਆਂ ਅੰਤਿਮ ਰਸਮਾਂ ਕਰਨ ਪੰਜਾਬ ਗਿਆ ਹੋਇਆ ਸੀ, ਜੋ ਵਾਪਸ ਪਰਤ ਆਇਆ ਹੈ। ਅਭੀ ਦੀ ਲਾਸ਼ ਯੂਨੀਵਰਸਿਟੀ ਨੇੜੇ ਹੀ ਕਾਰ ਵਿਚੋਂ ਬਰਾਮਦ ਹੋਈ ਸੀ। ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਆਰੰਭ ਦਿੱਤੀ ਹੈ।ਉਸਦੀ ਮੌਤ ਬਾਰੇ ਹਾਲਾਂ ਭੇਦ ਬਣਿਆ ਹੋਇਆ ਹੈ।