ਸਾਬਕਾ ਮੰਤਰੀ ਹਿਲੇਰੀ ਕਲਿੰਟਨ ਦੁਰਘਟਨਾ ਦੌਰਾਨ ਵਾਲ-ਵਾਲ ਬਚੀ

ਸਾਬਕਾ ਮੰਤਰੀ ਹਿਲੇਰੀ ਕਲਿੰਟਨ ਦੁਰਘਟਨਾ ਦੌਰਾਨ ਵਾਲ-ਵਾਲ ਬਚੀ

ਜਰਸੀ ਸਿਟੀ/ਬਿਊਰੋ ਨਿਊਜ਼ :

ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਇਥੇ ਇਕ ਹਾਦਸੇ ਵਿਚ ਵਾਲ ਵਾਲ ਬਚ ਗਏ। ਅਧਿਕਾਰਤ ਸੂਤਰਾਂ ਮੁਤਾਬਕ ਉਨ੍ਹਾਂ ਦਾ ਸੀਕਰੇਟ ਸਰਵਿਸ ਵਾਹਨ ਪਾਰਕਿੰਗ ਗੈਰਾਜ ਵਿਚ ਕੰਕਰੀਟ ਦੇ ਬੀਮ ਨਾਲ ਟਕਰਾਅ ਗਿਆ।ਮਾਮਲਾ ਗੰਭੀਰ ਮੰਨਿਆ ਜਾ ਰਿਹਾ ਹੈ। ਸੀਕਰੇਟ ਸਰਵਿਸ ਮੁਤਾਬਕ ਜਰਸੀ ਸਿਟੀ ਪੁਲੀਸ ਵਿਭਾਗ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਹਿਲੇਰੀ ਕਲਿੰਟਨ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਵੀ ਲੜ ਚੁੱਕੇ ਹਨ, ਜਿਸ ਵਿਚ ਉਨ੍ਹਾਂ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਤਕੜੀ ਟੱਕਰ ਦਿੱਤੀ ਸੀ।