ਅਮਰੀਕਾ ਵਿਚ ਜ਼ਹਿਰੀਲਾ ਖਾਣਾ ਖਾਣ ਨਾਲ 46 ਲੋਕ ਹੋਏ ਬਿਮਾਰ

ਅਮਰੀਕਾ ਵਿਚ ਜ਼ਹਿਰੀਲਾ ਖਾਣਾ ਖਾਣ ਨਾਲ 46 ਲੋਕ ਹੋਏ ਬਿਮਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮੈਰੀਲੈਂਡ ਰਾਜ ਵਿਚ ਜੈਸੁਪ ਵਿਖੇ ਜ਼ਹਿਰੀਲਾ ਖਾਣਾ ਖਾਣ ਨਾਲ 46 ਲੋਕਾਂ ਦੇ ਬਿਮਾਰ ਹੋ ਜਾਣ ਦੀ ਖਬਰ ਹੈ ਜਿਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹੌਵਰਡ ਕਾਊਂਟੀ ਫਾਇਰ ਐਂਡ ਰੈਸਕਿਊ ਸਰਵਿਸਜ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਅਨੁਸਾਰ ਸੂਚਨਾ ਮਿਲਣ 'ਤੇ ਰਾਹਤ ਟੀਮ ਦੇ ਮੈਂਬਰ ਬਾਲਟੀਮੋਰ ਦੇ ਦੱਖਣ ਪੱਛਮ ਵਿਚ ਤਕਰੀਬਨ 15 ਮੀਲ ਦੂਰ ਸਥਿੱਤ ਜੈਸੁਪ ਵਿਖੇ ਦੁਪਹਿਰ ਬਾਅਦ 3.45 ਵਜੇ ਪਹੁੰਚੇ। ਬਿਆਨ ਅਨੁਸਾਰ ਸਾਰੇ ਪੀੜਤਾਂ ਨੂੰ ਖੇਤਰ ਵਿਚਲੇ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ। ਸਾਰੇ ਪੀੜਤਾਂ ਨੇ ਇਕੋ ਜਿਹਾ ਹੀ ਖਾਣਾ ਖਾਧਾ ਹੈ ਤੇ ਉਨਾਂ ਦੀ ਹਾਲਤ ਖਤਰੇ