ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਆਗੂਆਂ ਨੇ ਮੁੱਖ ਮੰਤਰੀ ਦੇ ਨਾਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਿਆ ਮੈਮੋਰੰਡਮ

ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਆਗੂਆਂ ਨੇ ਮੁੱਖ ਮੰਤਰੀ ਦੇ ਨਾਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਿਆ ਮੈਮੋਰੰਡਮ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੰਗਰੂਰ,1 ਨਵੰਬਰ (ਜਗਸੀਰ ਲੌਂਗੋਵਾਲ ) - ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਸੀਨੀਅਰ ਆਗੂਆਂ ਨੇ ਅੱਜ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਹਨਾਂ ਦੇ ਨਾਮ 14ਵਾਂ ਮੈਮੋਰੰਡਮ ਸੌਂਪਿਆ। ਇਸ ਮੈਮੋਰੰਡਮ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬੇਨਤੀ ਕੀਤੀ ਗਈ ਆਪ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੂਜੀਆਂ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਚੋਣ ਮੈਨੀਫੈਸਟੋ ਜਾਰੀ ਕਰਕੇ, ਮੀਟਿੰਗਾ, ਸ਼ਹਿਰਾਂ, ਕਸਬਿਆਂ, ਗਲੀਆਂ, ਮੁਹੱਲਿਆਂ ਚੋਣ ਜਲਸਿਆਂ ਅਤੇ ਚੋਣ ਰੈਲੀਆਂ ਵਿੱਚ ਪੰਜਾਬ ਦੇ ਲੋਕਾਂ ਨਾਲ ਕੁਝ ਫਰੀ ਸਹੂਲਤਾਂ ਦੇਣ ਦਾ ਚੋਣ ਵਾਅਦੇ ਕੀਤੇ ਸਨ,ਜਿਵੇਂ ਕਿ ਫਰੀ ਸਿਹਤ ਸਹੂਲਤਾਂ,ਫਰੀ ਵਿਦਿਆ,ਕਰਜਾ ਮੁਕਤ,ਨਸ਼ਾ ਖਤਮ ਕਰਨਾ, ਬੀਬੀਆਂ ਨੂੰ ਪੈਨਸ਼ਨ 2000 ਪ੍ਰਤੀ ਮਹੀਨਾ ਦੇਣਾਂ, ਭੰਗ ਕੀਤੀਆਂ ਟਰਾਂਸਪੋਰਟ ਯੂਨੀਅਨ ਨੂੰ ਬਾਹਲ ਕਰਨਾ, ਸੰਘਰਸ਼ ਕਰ ਰਹੇ ਸਾਰੇ ਬੇਰਜਗਾਰਾਂ ਨੂੰ ਤੁਰੰਤ ਰੋਜ਼ਗਾਰ ਦੇ ਕੇ ਧਰਨਿਆਂ ਮੁਹਜਾਰਿਆ ਚੋਂ ਮਕਤ ਕਰਨਾ ਆਦਿ ਹੋਰ ਅਨੇਕਾਂ ਦੇ ਵਾਅਦੇ ਕੀਤੇ ਗਏ ਸਨ ਜੋ ਪੂਰੇ ਦੋ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੂਰੇ ਨਹੀਂ ਕੀਤੇ ਗਏ,ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾਂ ਜੋ ਚੋਣ

ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦੇ, ਵਾਅਦਾ-ਖਿਲਾਫੀ ਨਾ ਹੋ ਸਕਣ। ਜਦੋਂ ਪੰਜਾਬ ਅੰਦਰ ਕਾਂਗਰਸ, ਬਾਦਲ ਦਲ-ਬੀਜੇਪੀ ਸਰਕਾਰਾਂ ਨੇ ਸਮੇਂ-ਸਮੇ ਪੰਜਾਬ ਦੇ ਲੋਕਾਂ ਦਾ ਵਾਰੋ-ਵਾਰੀ ਵਾਅਦੇ ਕੀਤੇ ਤੇ ਰਾਜ ਕਰਨ ਉਪਰੰਤ 75 ਸਾਲਾਂ

ਵਿੱਚ ਕੁਝ ਨਹੀਂ ਬਣਾਇਆ ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਹੋਈਆਂ,328 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇਨ ਧੁਰੇ ਵਿੱਚੋਂ ਗਾਇਬ ਹੋ ਗਏ ਤੇ ਅਜੇ ਤੱਕ ਲੱਭੇ ਨਹੀਂ ਤੇ ਨਾ ਹੀ ਫੌਜਦਾਰੀ ਮੁਕੱਦਮਾ ਦਰਜ਼ ਹੋਇਆ ਨਿਸ਼ੇ ਨਾਲ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਹੈ ਪੰਜਾਬ ਦੇ ਪਾਣੀਆਂ ਦੀ ਗਿਣੀ-ਮਿਥੀ ਸਾਜਿਸ਼ ਰਾਹੀਂ ਦਿੱਲੀ ਹਕੂਮਤ ਤੇ ਪੰਜਾਬ ਦੀਆਂ ਸਰਕਾਰਾਂ ਨੇ ਲੁੱਟ ਕਰਵਾਈ ਹੈ ਤੇ ਸੂਬੇ ਰਾਜਧਾਨੀ ਚੰਡੀਗੜ੍ਹ ਪੰਜਾਬ ਦੀ ਹਾਈਕੋਰਟ ਤੇ ਪੰਜਾਬ ਯੂਨੀਵਰਸਿਟੀ ਤੱਕ ਖੋਹ ਲਈਆਂ ਗਈਆਂ ਹਨ। ਪੰਜਾਬੀ ਮਾਂ ਬੋਲੀ ਦਾ ਵਿਕਾਸ ਨਹੀਂ ਹੋਇਆ ਤੇ ਉਸਨੂੰ ਜਾਣਬੁੱਝ ਕੇ ਅੱਖੋਂ ਪਰੋਖੇ ਕੀਤਾ ਗਿਆ ਹੈ ਤੇ ਅੱਜ ਵੀ ਨਿਰੰਤਰ ਜਾਰੀ ਹੈ ਸਾਡੀਆਂ ਫਸਲਾਂ ਦੇ ਭਾਅ ਦੇ ਹੈਡ-ਵਰਕਸਾਂ ਤੇ ਦਿੱਲੀ ਦੀ ਸੈਂਟਰ ਹਕੂਮਤ ਨੇ ਕਬਜ਼ੇ ਕਰ ਲਏ ਹਨ ਸਾਡੀ ਇੰਡਸਟਰੀ ਬਾਹਰਲੇ ਸੂਬਿਆਂ ਗੁਜਰਾਤ ਹਿਮਾਚਲ ਤੇ ਦਿੱਲੀ ਵਿੱਚ ਭੇਜ ਕੇ ਬਰਬਾਦ ਕਰ ਦਿੱਤੀ ਹੈ ਸਾਡੇ ਪੰਜਾਬ ਦੇ ਵਪਾਰੀ ਦੀ ਗਲਤ ਪ੍ਰਚਾਰ ਕਰਕੇ ਇੱਕ ਨੀਤੀ ਤਹਿਤ ਭਰਾ ਨੂੰ ਭਰਾ ਨਾਲ ਲੜਾ ਕੇ ਕਮਰ ਤੋੜ ਦਿੱਤੀ ਹੈ ਤੇ ਇਹ ਚਾਲ ਲਗਾਤਾਰ ਚਲੀ ਜਾ ਰਹੀ ਹੈ। ਉਪਰੰਤ ਸਾਡੇ ਪੰਜਾਬ ਦੀ ਹੱਦ ਨਾਲ ਲੱਗਦੇ ਪਾਕਿਸਤਾਨ-ਇੰਡੀਆ ਕੌਮਾਂਤਰੀ ਬਾਰਡਰ ਅਟਾਰੀ ਸ੍ਰੀ (ਅੰਮ੍ਰਿਤਸਰ ਸਾਹਿਬ)ਹੁਸੈਨੀਵਾਲਾ (ਫਿਰੋਜ਼ਪੁਰ ਤੇ ਸੁਲੇਮਾਨਕੀ

(ਫਾਜਿਲਕਾ) ਬੰਦ ਕਰਕੇ ਪੰਜਾਬ ਦੇ ਵਪਾਰੀਆਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਕਮਰ ਤੋੜ ਦਿੱਤੀ ਹੈ ਜਦੋਂ ਕਿ ਨੇਪਾਲ ਤੇ ਬੰਗਲਾਦੇਸ਼ ਦੇ ਬਾਰਡਰ ਖੋਲ੍ਹ ਕੇ ਪੰਜਾਬ ਦੇਸ਼ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ।ਜਿਸ ਕਾਰਨ ਪੰਜਾਬ ਦੀ ਟਰਾਂਸਪੋਰਟ ਤਬਾਹ ਹੋ ਗਈ ਹੈ ਤੇ ਨੌਜਵਾਨੀ ਦੀ ਰੁਜਗਾਰ ਨਾ ਹੋਣ ਕਾਰਨ ਹਿਜਰਤ ਹੋ ਰਹੀ ਹੈ ਦੂਜਾ ਐਸ ਵਾਈ ਐਲ ਦਾ ਮੁੱਦਾ ਜਾਣਬੁੱਝ ਕੇ ਉਠਾ ਕੇ ਬਾਦਲ ਦਲ ਤੇ ਕਾਂਗਰਸ,ਜਿਸਨੇ ਪਹਿਲਾਂ ਹੀ ਐਸ ਵਾਈ ਐਲ ਨਹਿਰ ਨੂੰ ਕਢਾਉਣ ਵਿੱਚ ਪੂਰਾ ਯੋਗਦਾਨ ਪਾਇਆ ਤੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸੋ ਹੁਣ ਸ਼੍ਰੋਮਣੀ ਅਕਾਲੀ ਦਲ (ਫਤਹਿ) ਆਪ ਜੀ ਤੋਂ ਮੈਮੋਰੰਡਮ 13ਵੇਂ ਰਾਹੀਂ ਜਮਹੂਰੀਅਤ ਢੰਗ ਨਾਲ ਹਰ ਮਹੀਨੇ ਮੰਗ ਕਰ ਰਿਹਾ ਹੈ ਕਿ ਆਪ ਜੀ ਤੇ ਆਪ ਜੀ ਦੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ-ਚੋਣ ਮੈਨੀਫੈਸਟੋ ਵਿੱਚ ਕੀਤੇ ਕੁੱਝ ਚੀਜ਼ਾਂ ਫਰੀ ਕਰਨ ਵਾਅਦੇ ਤੁਰੰਤ ਲਾਗੂ ਕਰੋ ਜੋ ਇਸ ਪ੍ਰਕਾਰ ਹਨ,ਸਿਹਤ ਸਹੂਲਤਾਂ ਨੂੰ ਬਿਲਕੁਲ ਫਰੀ ਕਰੋ,ਸਿੱਖਿਆ ਸਹੂਲਤਾਂ ਸਾਰਿਆਂ ਲਈ ਮੁਫ਼ਤ ਕਰੋ,ਕਿਸਾਨਾਂ ਮਜ਼ਦੂਰਾਂ ਤੇ ਦੁਕਾਨਦਾਰਾਂ ਦੇ ਸਾਰੇ ਕਰਜੇ ਮੁਆਫ ਕਰੋ,ਪੰਜਾਬ ਨੂੰ ਤੁਰੰਤ ਨਸ਼ਾ ਮੁਕਤ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਤੇ ਐਸਜੀਪੀਸੀ ਵਿੱਚੋਂ 328 ਸਰੂਪ ਚੋਰੀ ਕਰਨ ਤੇ ਕਰਾਉਣ ਵਾਲਿਆਂ ਤੇ ਫੌਜਦਾਰੀ ਮੁਕਦਮੇ ਤੁਰੰਤ ਦਰਜ ਕਰੋ,ਭੰਗ ਕੀਤੀਆਂ ਪੰਜਾਬ ਦੀਆਂ ਸਾਰੀਆਂ ਯੂਨੀਅਨਾਂ ਜੋ ਕੈਪਟਨ ਸਰਕਾਰ ਨੇ ਤੋੜੀਆਂ ਸਨ ਉਹਨਾਂ ਨੂੰ ਦੁਬਾਰਾ ਬਹਾਲ ਕਰੋ, ਬੀਬੀਆਂ ਦੀ 2000 ਰੁਪਏ ਪੈਨਸ਼ਨ ਨਾਲ 1000 ਮਾਨ-ਭੱਤਾ ਲਾਗੂ ਕਰੋ, ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਉਪਰ ਐਨ ਐਸ ਏ ਲਗਾ ਕੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਿਆ ਹੈ ਉਹਨਾਂ ਨੂੰ ਤੁਰੰਤ ਪੰਜਾਬ ਦੀ ਕਿਸੇ ਜੇਲ ਵਿਚ ਲਿਆਂਦਾ ਜਾਵੇ। ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਸਾਥੀਆਂ ਨੂੰ ਰਿਹਾ ਕਰੋ ਤੇ ਨਾਲ-ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਤੇ ਪਾਏ ਐਨਐਸਏ ਦੇ ਕੇਸ ਨੂੰ ਰੱਦ ਕਰੋ । ਇਸ ਸਮੇਂ ਸ.ਅੰਮ੍ਰਿਤਪਾਲ ਸਿੰਘ ਸਿੱਧੂ ਲੌਂਗੋਵਾਲ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਤਹਿ, ਸੁਖਚੈਨ ਸਿੰਘ ਅਤਲਾ ਜਨਰਲ ਸਕੱਤਰ, ਸੁਖਜੀਤ ਕੌਰ ਅਤਲਾ, ਜੈ ਸਿੰਘ ਯੂਥ ਵਿੰਗ ਪ੍ਰਧਾਨ ਜ਼ਿਲ੍ਹਾ ਮਾਨਸਾ, ਦਰਸ਼ਨ ਸਿੰਘ ਮੈਂਬਰ, ਜਥੇਦਾਰ ਕਰਮ ਸਿੰਘ, ਲਵਪ੍ਰੀਤ ਸਿੰਘ, ਬਿਕਰਮਜੀਤ ਸਿੰਘ ਰਾਓ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ, ਬਲਵਿੰਦਰ ਸਿੰਘ ਵਿਰਕ, ਹਰਜੋਤ ਸਿੰਘ ਭੌਰਾ, ਗੁਰਜੋਤ ਸਿੰਘ ਸਿੱਧੂ ਹਾਜ਼ਰ ਸਨ।