ਜਥੇਦਾਰ ਅਮਰੀਕ ਸਿੰਘ ਅਜਨਾਲਾ ਦੇ ਭਰਾ ਨੇ ਬਾਦਲ ਵੱਲ ਸੁੱਟੀ ਜੁੱਤੀ, ਕਿਹਾ – ਬੇਅਦਬੀ ਦਾ ਲਿਆ ਬਦਲਾ

ਜਥੇਦਾਰ ਅਮਰੀਕ ਸਿੰਘ ਅਜਨਾਲਾ ਦੇ ਭਰਾ ਨੇ ਬਾਦਲ ਵੱਲ ਸੁੱਟੀ ਜੁੱਤੀ, ਕਿਹਾ – ਬੇਅਦਬੀ ਦਾ ਲਿਆ ਬਦਲਾ

ਸੁਖਬੀਰ ਬੋਲੇ – ‘ਆਪ’ ਨੇ ਕਰਵਾਇਆ ਹਮਲਾ, ਸ਼ਰਾਫਤ ਨੂੰ ਕਮਜ਼ੋਰੀ ਨਾ ਸਮਝਣ ਟੋਪੀ ਵਾਲੇ
ਮੁਕਤਸਰ/ਬਿਊਰੋ ਨਿਊਜ਼ :
ਆਪਣੇ ਹੀ ਹਲਕੇ ਲੰਮੀ ਦੇ ਪਿੰਡ ਛੋਟਾ ਰੱਤਾਖੇੜਾ ਵਿਚ ਚੋਣ ਸਭਾ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਸਿੱਖ ਵਿਅਕਤੀ ਗੁਰਬਚਨ ਸਿੰਘ ਨੇ ਜੁੱਤੀ ਮਾਰੀ। ਮੁੱਖ ਮੰਤਰੀ ਦੀ ਸੁਰੱਖਿਆ ਲਈ ਬਣੀ ਡੀ ਵਿਚ ਖੜ•ੇ ਕਾਂਸਟੇਬਲ ਨੇ ਹੱਥ ਅੱਗੇ ਕੀਤਾ ਤਾਂ ਜੁੱਤੀ ਉਸ ਨਾਲ ਟਕਰਾ ਕੇ ਬਾਦਲ ਦੇ ਮੂੰਹ ‘ਤੇ ਵੱਜੀ। ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਬਾਦਲ ਨੂੰ ਘੇਰੇ ‘ਚ ਲੈ ਲਿਆ ਅਤੇ ਹਮਲਾਵਰ ਨੂੰ ਕਾਬੂ ਕਰ ਥਾਣੇ ਲੈ ਗਏ। ਗੁਰਬਚਨ ਸਿੰਘ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਨਾਲ ਹੀ ਮੁਲਜ਼ਮਾਂ ਦੇ ਨਾ ਫੜੇ ਜਾਣ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਗੁਰਬਚਨ ਸਰਬਤ ਖਾਲਸਾ ਵੱਲੋਂ ਬਣਾਏ ਗਏ ਜਥੇਦਾਰ ਅਮਰੀਕ ਸਿੰਘ ਅਜਨਾਲਾ ਦਾ ਭਰਾ ਹੈ। ਕਬਰਵਾਲਾ ਪੁਲੀਸ ਨੇ ਹੈੱਡ ਕਾਂਸਟੇਬਲ ਦਪਿੰਦਰ ਸਿੰਘ ਦੇ ਬਿਆਨ ‘ਤੇ ਗੁਰਬਚਨ ਸਿੰਘ ‘ਤੇ ਕੇਸ ਦਰਜ ਕਰ ਲਿਆ ਹੈ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਹਮਲਾ ਆਮ ਆਦਮੀ ਪਾਰਟੀ ਦੀ ਕਰਤੂਰ ਹੈ। ਉਹ ਲੋਕ ਸਾਡੀ ਸ਼ਰਾਫਤ ਨੂੰ ਕਮਜ਼ੋਰੀ ਨਾ ਸਮਝਣ। ਕੁਝ ਦਿਨ ਪਹਿਲਾਂ ਸੁਖਬੀਰ ਦੇ ਕਾਫਲੇ ‘ਤੇ ਵੀ ਉਨ•ਾਂ ਦੇ ਹਲਕੇ ਜਲਾਲਾਬਾਅਦ ‘ਚ ਪੱਥਰਬਾਜ਼ੀ ਹੋਈ ਸੀ।
ਗੁਰਬਚਨ ਸਿੰਘ ਦੀ ਧੀ ਬੋਲੀ : ਪਾਪਾ ਨੇ ਬੇਅਦਬੀ ਦਾ ਬਦਲਾ ਲਿਆ :
ਜੁੱਤੀ ਸੁੱਟਣ ਵਾਲੇ ਗੁਰਬਚਨ ਦੀ ਬੇਟੀ ਹਰਪ੍ਰੀਤ ਕੌਰ ਨੇ ਕਿਹਾ, ”ਪਾਪਾ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਲਾਵਾਂ ਤੋਂ ਪ੍ਰੇਸ਼ਾਨ ਰਹਿੰਦੇ ਸਨ ਅਤੇ ਹਮੇਸ਼ਾ ਕਹਿੰਦੇ ਸਨ ਕਿ ਬੇਅਦਬੀ ਲਈ ਸਰਕਾਰ ਜ਼ਿੰਮੇਵਾਰ ਹੈ ਅਤੇ ਮੈਂ ਬੇਅਦਬੀ ਦਾ ਬਦਲਾ ਲੈਣਾ ਹੈ। ਮੈਨੂੰ ਪਾਪਾ ਦੇ ਕੰਮ ‘ਤੇ ਅਫਸੋਸ ਨਹੀਂ, ਸਗੋਂ ਮਾਣ ਹੈ।
ਹਰਸਿਮਰਤ ਦੀ ਧਮਕੀ- ਇਕ ਇਸ਼ਾਰਾ ਕੀਤਾ ਤਾਂ ‘ਆਪ’ ਵਾਲੇ ਘਰੋਂ ਨਹੀਂ ਨਿਕਲ ਸਕਣਗੇ :
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੰਸਦ ਮੈਂਬਰ ਨੂੰਹ ਹਰਸਿਮਰਤ ਕੌਰ ਬਾਦਲ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਨ•ਾਂ ਦੇ ਲੋਕਾਂ ਨੂੰ ਇਸ਼ਾਰਾ ਹੋ ਜਾਵੇ ਤਾਂ ‘ਆਪ’ ਦੇ ਨੇਤਾ ਘਰੋਂ ਬਾਹਰ ਨਹੀਂ ਨਿਕਲ ਸਕਣਗੇ। ਉਨ•ਾਂ ਕਿਹਾ ਜਿਸ ਤਰ•ਾਂ ਦੀਆਂ ਹਰਕਤਾਂ ਇਹ ਕਰ ਰਹੇ ਹਨ, ਬਾਦਲ ਸਾਹਿਬ ਨੇ ਵਰਕਰਾਂ ਨੂੰ ਡਾਂਗਾਂ ਚੁੱਕਣ ਲਈ ਕਹਿ ਦਿੱਤਾ ਤਾਂ ਇਨ•ਾਂ ਦਾ ਕੀ ਹਾਲ ਹੋਵੇਗਾ, ਇਹ ਵੀ ਸੋਚਣਾ ਚਾਹੀਦਾ ਹੈ। ‘ਆਪ’ ਆਗੂਆਂ ਦੀ ਨਿੰਦਾ ਕਰਦਿਆਂ ਉਨ•ਾਂ ਕਿਹਾ ਕਿ ਪਾਰਟੀ ਨੇਤਾ ਲੋਕਾਂ ਨੂੰ ਪੱਥਰ ਮਾਰਨ ਲਈ ਭੜਕਾ ਰਹੇ ਹਨ। ਅਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਲੋਕਾਂ ਨੂੰ ਗ਼ਲਤ ਕੰਮ ਕਰਨ ਲਈ ਭੜਕਾ ਰਹੇ ਹਨ। ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਦਾਰ ਪਾਰਟੀ ਹੈ ਤੇ ਭਾਈਚਾਰਾ ਕਾਇਮ ਰੱਖੇਗੀ।
ਕੇਜਰੀਵਾਲ ਦਾ ਟਵੀਟ- ਬਾਦਲ ਦੀ ਨੂੰਹ ਦੇ ਰਹੀ ਧਮਕੀ :
”ਬਾਦਲ ਦੀ ਨੂੰਹ ਖੁਲ•ੇਆਮ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੀ ਹੈ। ਲੋਕ ਚੁੱਪ ਨਹੀਂ ਰਹਿਣਗੇ…। ਸਰਫ਼ਰੋਸ਼ੀ ਦੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।”
ਕੋਟਸ-1 :
ਗੁਰਬਚਨ ਸਿੰਘ ਪੂਰੀ ਤਿਆਰੀ ਨਾਲ ਮੋਟਰਸਾਈਕਲ ‘ਤੇ ਆਪਣੇ ਪਿੰਡ ਤੋਂ ਛੋਟਾ ਰੱਤਾਖੇੜੀ ‘ਚ ਮੁੱਖ ਮੰਤਰੀ ਦੀ ਸਭਾ ‘ਚ ਗਿਆ। ਗੁਰਬਚਨ ਅਮਰੀਕ ਸਿੰਘ ਅਜਨਾਲਾ ਦਾ ਭਰਾ ਹੈ। ਅਮਰੀਕ ‘ਤੇ 6-7 ਮਾਮਲੇ ਦਰਜ ਹਨ। ਇਸ ਲਈ ਅਸੀਂ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਕਿ ਇਸ ਪਿੱਛੇ ਕੌਣ ਹੈ।
– ਧਰੂਮਨ ਨਿੰਬਲੇ, ਐਸ.ਐਸ.ਪੀ. ਮੁਕਤਸਰ
ਕੋਟਸ-2 :
ਇਹ ਘਟਨਾ ਸਾਬਤ ਕਰਦੀ ਹੈ ਕਿ ਵਿਰੋਧੀ ਹਾਰ ਗਏ ਹਨ ਅਤੇ ਨਿਰਪੱਖ ਚੋਣ ਦੀਆਂ ਸੰਭਾਵਨਾਵਾਂ ਖਤਮ ਕਰਨਾ ਚਾਹੁੰਦੇ ਹਨ। ਸੂਬੇ ਦਾ ਫਾਦਰ ਫਿਗਰ ਹੋਣ ਕਾਰਨ ਮੈਂ ਪੰਜਾਬ ਦੇ ਵਿਕਾਸ ਅਤੇ ਖ਼ੁਸ਼ਹਾਲੀ ਲਈ ਸ਼ਾਂਤੀ ਅਤੇ ਅਮਨ ਦੇ ਰਸਤੇ ‘ਤੇ ਚਲਦਾ ਰਹਾਂਗਾ।
– ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ

ਗੁਰਬਚਨ ਸਿੰਘ ਨੂੰ ਲੰਬੀ ਤੋਂ ਚੋਣ ਲੜਾਉਣ ਦੀ ਯੋਜਨਾ?
ਬਠਿੰਡਾ : ਪੰਥਕ ਧਿਰਾਂ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੁੱਤੀ ਮਾਰਨ ਵਾਲੇ ਨੂੰ ਹਲਕਾ ਲੰਬੀ ਤੋਂ ਚੋਣ ਲੜਾਉਣ ਦੀ ਯੋਜਨਾ ਬਣਾਈ ਜਾਣ ਲੱਗੀ ਹੈ। ਬਠਿੰਡਾ ਵਿੱਚ ਪੰਥਕ ਧਿਰਾਂ ਅਤੇ ਮੁਤਵਾਜ਼ੀ ਜਥੇਦਾਰਾਂ ਦੀ ਇੱਕ ਮੀਟਿੰਗ ਹੋਈ ਹੈ, ਜਿਸ ਵਿਚ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ 1920 ਦੇ ਜਨਰਲ ਸਕੱਤਰ ਬੂਟਾ ਸਿੰਘ ਰਣਸੀਂਹ, ਸੁਤੰਤਰ ਅਕਾਲੀ ਦਲ ਦੇ ਪਰਮਜੀਤ ਸਿੰਘ ਸਹੋਲੀ ਅਤੇ ਜਸਕਰਨ ਸਿੰਘ ਸ਼ਾਮਲ ਹੋਏ। ਪੰਥਕ ਮੀਟਿੰਗ ਵਿੱਚ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੂਤਰ ਦੱਸਦੇ ਹਨ ਕਿ ਹਲਕਾ ਲੰਬੀ ਦੇ ਪਿੰਡ ਰੱਤਾਖੇੜਾ ਵਿੱਚ ਮੁੱਖ ਮੰਤਰੀ ‘ਤੇ ਕਥਿਤ ਜੁੱਤੀ ਮਾਰਨ ਵਾਲੇ ਗੁਰਬਚਨ ਸਿੰਘ ਨੂੰ ਪੰਥਕ ਧਿਰਾਂ ਤਰਫ਼ੋਂ ਚੋਣ ਲੜਾਏ ਜਾਣ ਦੀ ਗੱਲ ਵੀ ਚੱਲੀ ਹੈ ਪਰ ਇਸ ਸਬੰਧੀ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ ਹੈ। ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਰੱਤਾਖੇੜਾ ਘਟਨਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੀ ਅਣਖ ਨੂੰ ਕੋਈ ਮਾਰ ਨਹੀਂ ਸਕਦਾ ਹੈ। ਉਨ•ਾਂ ਆਖਿਆ ਕਿ ਸਰਬੱਤ ਖਾਲਸਾ ਦੇ ਕਾਰਕੁਨ ਨੂੰ ਬਹਾਦਰੀ ਦਾ ਇਨਾਮ ਮਿਲਣਾ ਚਾਹੀਦਾ ਹੈ। ਉਨ•ਾਂ ਆਖਿਆ ਕਿ ਪੰਥਕ ਮੀਟਿੰਗ ਦਾ ਏਜੰਡਾ 2017 ਚੋਣਾਂ ਦੇ ਉਮੀਦਵਾਰ ਸਨ ਪਰ ਇਸ ਬਾਰੇ ਫਿਲਹਾਲ ਵਿਚਾਰਾਂ ਹੀ ਚੱਲ ਰਹੀਆਂ ਹਨ। ਉਨ•ਾਂ ਦੱਸਿਆ ਕਿ ਜੁੱਤੀ ਮਾਰਨ ਵਾਲੇ ਨੂੰ ਉਮੀਦਵਾਰ ਬਣਾਏ ਜਾਣ ਸਬੰਧੀ ਕੋਈ ਚਰਚਾ ਨਹੀਂ ਹੋਈ ਹੈ ਪਰ ਉਨ•ਾਂ ਦਾ ਆਪਣੀ ਪਾਰਟੀ ਤਰਫੋਂ ਸੁਝਾਅ ਹੈ ਕਿ ਹਲਕਾ ਲੰਬੀ ਤੋਂ ਪੰਥਕ ਧਿਰਾਂ ਤਰਫ਼ੋਂ ਚੋਣ ਲੜਾਉਣ ਲਈ ਗੁਰਬਚਨ ਸਿੰਘ ਤੱਕ ਪਹੁੰਚ ਕਰਨੀ ਚਾਹੀਦੀ ਹੈ।