ਕੇਜਰੀਵਾਲ ਦੇ ਰਿਸ਼ਵਤ ਵਾਲੇ ਬਿਆਨ ’ਤੇ ਕਾਰਵਾਈ ਦੇ ਹੁਕਮ

ਕੇਜਰੀਵਾਲ ਦੇ ਰਿਸ਼ਵਤ ਵਾਲੇ ਬਿਆਨ ’ਤੇ ਕਾਰਵਾਈ ਦੇ ਹੁਕਮ

ਨਵੀਂ ਦਿੱਲੀ/ਬਿਊਰੋ ਨਿਊਜ਼ :
ਚੋਣ ਕਮਿਸ਼ਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਗੋਆ ਵਿਚ ਪ੍ਰਚਾਰ ਦੌਰਾਨ ਰਿਸ਼ਵਤ ਸਬੰਧੀ ਦਿੱਤੇ ਬਿਆਨ ’ਤੇ ਉਥੋਂ ਦੇ ਚੋਣ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਨ੍ਹਾਂ ਖ਼ਿਲਾਫ਼ ਐਫ਼ਆਈਆਰ ਦਰਜ ਕਰਾਈ ਜਾਵੇ। ਚੋਣ ਕਮਿਸ਼ਨ ਨੇ ‘ਆਪ’ ਆਗੂ ਦੇ ਉਸ ਦਾਅਵੇ ਨੂੰ ਖ਼ਾਰਜ ਕਰਦਿਆਂ ਬਦਜ਼ੁਬਾਨੀ ਕਰਾਰ ਦਿੱਤਾ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕਮਿਸ਼ਨ ਅਜਿਹੇ ਬਿਆਨਾਂ ’ਤੇ ਰੋਕ ਲਾ ਕੇ ਰਿਸ਼ਵਤਖੋਰੀ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਕੇਜਰੀਵਾਲ ਸਬੰਧੀ ਰਿਪੋਰਟ 31 ਜਨਵਰੀ ਨੂੰ ਦੁਪਹਿਰ ਤਿੰਨ ਵਜੇ ਤੱਕ ਚੋਣ ਕਮਿਸ਼ਨ ਹਵਾਲੇ ਕਰਨ ਦੇ ਹੁਕਮ ਦਿੱਤੇ ਗਏ ਹਨ।