ਭਾਰਤ ਕੇਸਰੀ ਦੰਗਲ: ਹਰਿਆਣਵੀ ਛੋਰੀਆਂ ਦੀ ਰਹੀ ਝੰਡੀ

ਭਾਰਤ ਕੇਸਰੀ ਦੰਗਲ: ਹਰਿਆਣਵੀ ਛੋਰੀਆਂ ਦੀ ਰਹੀ ਝੰਡੀ

ਰਾਜਸਥਾਨ ਹੱਥੋਂ ਚਿੱਤ ਹੋਏ ਪੰਜਾਬੀ ਸ਼ੇਰ
ਅੰਬਾਲਾ/ਬਿਊਰੋ ਨਿਊਜ਼ :
ਤਿੰਨ ਰੋਜ਼ਾ ਭਾਰਤ ਕੇਸਰੀ ਦੰਗਲ 2017 ਦੇ ਦੂਜੇ ਦਿਨ ਵਾਰ ਹੀਰੋਜ਼ ਮੈਮੋਰੀਅਲ ਸਟੇਡੀਅਮ ਅੰਬਾਲਾ ਕੈਂਟ ਵਿਚ ਪਹਿਲਵਾਨਾਂ ਨੇ ਆਪਣਾ ਦਮ-ਖਮ ਦਿਖਾਇਆ। ਏਡੀਜੀਪੀ ਅੰਬਾਲਾ ਰੇਂਜ ਅਤੇ ਪੰਚਕੂਲਾ ਪੁਲੀਸ ਕਮਿਸ਼ਨਰ ਡਾ. ਆਰ.ਸੀ.ਮਿਸ਼ਰਾ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਪਹਿਲਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਦੂਜੇ ਦਿਨ ਮਹਿਲਾਵਾਂ ਦੇ 9ਵੇਂ ਗੇੜ ਵਿਚ 48 ਕਿਲੋ ਵਰਗ ਵਿਚ ਹਰਿਆਣਾ ਦੀ ਰਿਤੂ ਫੌਗਾਟ ਨੇ ਮੱਧ ਪ੍ਰਦੇਸ਼ ਦੀ ਸ਼ਿਵਾਨੀ ਪਨਵਰ ਨੂੰ, 53 ਕਿਲੋ ਵਿਚ ਹਰਿਆਣਾ ਦੀ ਪਿੰਕੀ ਨੇ ਮੱਧ ਪ੍ਰਦੇਸ਼ ਦੀ ਰਾਣੀ ਰਾਣਾ ਨੂੰ, 58 ਕਿਲੋ ਵਿਚ ਹਰਿਆਣਾ ਦੀ ਪੂਜਾ ਢਾਂਡਾ ਨੇ ਮੱਧ ਪ੍ਰਦੇਸ਼ ਦੀ ਪੁਸ਼ਪਾ ਨੂੰ, 63 ਕਿਲੋ ਵਿਚ ਹਰਿਆਣਾ ਦੀ ਸੰਗੀਤਾ ਨੇ ਮੱਧ ਪ੍ਰਦੇਸ਼ ਦੀ ਮਾਇਆ ਯਾਦਵ ਅਤੇ 69 ਕਿਲੋ ਵਿਚ ਹਰਿਆਣਾ ਦੀ ਪਿੰਕੀ ਨੇ ਮੱਧ ਪ੍ਰਦੇਸ਼ ਦੀ ਅਨੇਰੀ ਸੋਨਕਰ ਨੂੰ ਹਰਾਇਆ। ਇਸੇ ਤਰ੍ਹਾਂ ਦਸਵੇਂ ਗੇੜ ਵਿਚ 48 ਕਿਲੋ ਵਿਚ ਰੇਲਵੇ ਦੀ ਪੂਜਾ ਨੇ ਦਿੱਲੀ ਦੀ ਨੇਹਾ ਨੂੰ ਹਰਾਇਆ, ਜਦੋਂ ਕਿ 53 ਕਿਲੋ ਭਾਰ ਵਰਗ ਵਿਚ ਰੇਲਵੇ ਦੀ ਵਿਨੇਸ਼ ਨੇ ਦਿੱਲੀ ਦੀ ਪੂਜਾ ਗਹਿਲੋਤ, 58 ਕਿਲੋ ਵਿਚ ਰੇਲਵੇ ਦੀ ਸਰਿਤਾ ਨੇ ਦਿੱਲੀ ਦੀ ਭਾਰਤੀ , 63 ਕਿਲੋ ਵਿਚ ਰੇਲਵੇ ਦੀ ਰਿਤੂ ਮਲਿਕ ਨੇ ਸਖ਼ਤ ਮੁਕਾਬਲੇ ਵਿੱਚ ਦਿੱਲੀ ਦੀ ਸ਼ੈਲਜਾ ਨੂੰ ਚਿੱਤ ਕੀਤਾ। 69 ਕਿਲੋ ਵਰਗ ਵਿਚ ਰੇਲਵੇ ਦੀ ਕਿਰਨ  ਨੇ ਦਿੱਲੀ ਦੀ ਦਿਵਿਆ ਕਾਕਰਾਨ ਨੂੰ ਹਰਾਇਆ। 11ਵੇਂ ਗੇੜ ਵਿਚ 48 ਕਿਲੋ ਭਾਰ ਵਰਗ ਵਿਚ ਮਹਾਰਾਸ਼ਟਰ ਦੀ ਨੰਦਿਨੀ ਸੋਲੰਕੀ ਨੇ ਯੂਪੀ ਦੀ ਪ੍ਰਿਅੰਕਾ ਸਿੰਘ ਨੂੰ, 53 ਕਿਲੋ ਵਿਚ ਯੂਪੀ ਦੀ ਸ਼ੀਤਲ ਤੋਮਰ ਨੇ ਮਹਾਰਾਸ਼ਟਰ ਦੀ ਸਵਾਤੀ ਸਿੰਧੂ ਨੂੰ ਅਤੇ 69 ਕਿਲੋ ਭਾਰ ਵਰਗ ਵਿਚ ਯੂਪੀ ਦੀ ਰਜਨੀ ਨੇ ਮਹਾਰਾਸ਼ਟਰ ਦੀ ਤੇਜਸਵਿਨੀ ਨੂੰ ਹਰਾਇਆ, ਜਦੋਂ ਕਿ 58 ਕਿਲੋ ਭਾਰ ਵਰਗ ਵਿਚ ਯੂਪੀ ਦੀ ਸੀਮਾ ਅਤੇ 63 ਕਿਲੋ ਭਾਰ ਵਰਗ ਵਿਚ ਯੂਪੀ ਦੀ ਅਨੁਰਾਧਾ ਨੂੰ ਵਾਕ ਓਵਰ ਮਿਲਿਆ।
12ਵੇਂ ਗੇੜ ਵਿਚ ਪੰਜਾਬ ਅਤੇ ਰਾਜਸਥਾਨ ਦਾ ਮੁਕਾਬਲਾ ਹੋਇਆ ਜਿਸ ਵਿਚ 48 ਕਿਲੋ ਵਰਗ ਵਿਚ ਪੰਜਾਬ ਦੀ ਪ੍ਰੀਤੀ ਨੇ ਰਾਜਸਥਾਨ ਦੀ ਸੰਜਨਾ ਨੂੰ, 53 ਕਿਲੋ ਵਿਚ ਪੰਜਾਬ ਦੀ ਮਨਪ੍ਰੀਤ ਨੇ ਰਾਜਸਥਾਨ ਦੀ ਸਾਵਿਤਰੀ ਨੂੰ, 58 ਕਿਲੋ ਵਿਚ ਪੰਜਾਬ ਦੀ ਸਵਰਨਜੀਤ ਕੌਰ ਨੇ ਰਾਜਸਥਾਨ ਦੀ ਸੁਮਨ ਨੂੰ, 63 ਕਿਲੋ ਵਿਚ ਪੰਜਾਬ ਦੀ ਜਸਪ੍ਰੀਤ ਨੇ ਰਾਜਸਥਾਨ ਦੀ ਉਰਵਸ਼ੀ ਰਾਜਪੂਤ ਨੂੰ ਅਤੇ 69 ਕਿਲੋ ਵਿਚ ਪੰਜਾਬ ਦੀ ਮਨਦੀਪ ਕੌਰ ਨੇ ਰਾਜਸਥਾਨ ਦੀ ਮੋਨਿਕਾ ਨੂੰ ਹਰਾਇਆ।
ਪੁਰਸ਼ਾਂ ਦੇ ਨੌਵੇਂ ਗੇੜ ਵਿਚ ਹਰਿਆਣਾ ਅਤੇ ਮੱਧ ਪ੍ਰਦੇਸ਼ ਵਿਚਕਾਰ ਹੋਏ 57 ਕਿਲੋ ਭਾਰ ਵਰਗ ਮੁਕਾਬਲੇ ਵਿਚ ਅਮਿਤ ਦਹੀਆ ਨੂੰ ਵਾਕ ਓਵਰ ਮਿਲ ਗਿਆ। 65 ਕਿਲੋ ਵਿਚ ਹਰਿਆਣਾ ਦੇ ਰਜਨੀਸ਼ ਨੇ ਮੱਧ ਪ੍ਰਦੇਸ਼ ਦੇ ਗੋਵਰਧਨ ਜਾਟ ਨੂੰ, 74 ਕਿਲੋ ਵਿਚ ਹਰਿਆਣਾ ਦੇ ਜਤਿੰਦਰ ਨੇ ਮੱਧ ਪ੍ਰਦੇਸ਼ ਦੇ ਧਰੁਵ ਵਰਮਾ ਨੂੰ, 86 ਕਿਲੋ ਵਿਚ ਦੀਪਕ ਨੇ ਐਮਪੀ ਦੇ ਸਾਗਰ ਭੋਰੂਦੇ ਨੂੰ ਅਤੇ 97 ਕਿਲੋ ਵਿਚ ਹਰਿਆਣਾ ਦੇ ਮੌਸਮ ਖੱਤਰੀ ਨੇ ਐਮਪੀ ਦੇ ਮੁਦੱਸਰ ਖਾਨ ਨੂੰ ਹਰਾਇਆ।
ਮੁਕਾਬਲੇ ਦਾ 10ਵਾਂ ਗੇੜ ਰੇਲਵੇ ਅਤੇ ਦਿੱਲੀ ਵਿਚਾਲੇ ਸੀ, ਜਿਸ ਵਿਚ 57 ਕਿਲੋ ਲਈ ਰੇਲਵੇ ਦੇ ਨਿਤਿਨ ਨੇ ਦਿੱਲੀ ਦੇ ਰਵੀ ਕੁਮਾਰ ਨੂੰ, 65 ਕਿਲੋ ਲਈ ਰੇਲਵੇ ਦੇ ਬਜਰੰਗ ਨੇ ਸਖ਼ਤ ਮੁਕਾਬਲਾ ਕਰਦਿਆਂ ਦਿੱਲੀ ਦੇ ਹਰਫੂਲ ਸਿੰਘ ਨੂੰ ਸ਼ਿਕਸਤ ਦਿੱਤੀ। ਇਸ ਮੁਕਾਬਲੇ ਦੌਰਾਨ ਦਰਸ਼ਕਾਂ ਨੇ ਦੋਹਾਂ ਪਹਿਲਵਾਨਾਂ ਵੱਲੋਂ ਕੀਤੇ ਗਏ ਸਖ਼ਤ ਮੁਕਾਬਲੇ ਦਾ ਤਾੜੀਆਂ ਵਜਾ ਕੇ ਇਸਤਕਬਾਲ ਕੀਤਾ। ਇਸੇ ਤਰ੍ਹਾਂ 74 ਕਿਲੋ ਭਾਰ ਵਰਗ ਵਿਚ ਰੇਲਵੇ ਦੇ ਪ੍ਰਵੀਣ ਰਾਣਾ ਨੇ ਦਿੱਲੀ ਦੇ ਅਰੁਣ ਕੁਮਾਰ ਨੂੰ, 86 ਕਿਲੋ ਵਿੱਚ ਰੇਲਵੇ ਦੇ ਪਵਨ ਨੇ ਦਿੱਲੀ ਦੇ ਦੀਪਕ ਨੂੰ ਅਤੇ 97 ਕਿਲੋ ਵਿਚ ਰੇਲਵੇ ਦੇ ਕ੍ਰਿਸ਼ਨ ਨੇ ਦਿੱਲੀ ਦੇ ਵਿਵੇਕ ਸੁਹਾਗ ਨੂੰ ਸ਼ਿਕਸਤ ਦਿੱਤੀ। 11ਵੇਂ ਗੇੜ ਵਿਚ ਮਹਾਰਾਸ਼ਟਰ ਅਤੇ ਯੂਪੀ ਦੇ ਪੁਰਸ਼ ਮੁਕਾਬਲਿਆਂ ਦੇ 57 ਕਿਲੋ ਵਰਗ ਵਿਚ ਯੂਪੀ ਦੇ ਸੰਦੀਪ ਤੋਮਰ ਨੂੰ, 65 ਕਿਲੋ ਵਿਚ ਯੂਪੀ ਦੇ ਮਨੋਜ ਕੁਮਾਰ ਨੂੰ, 74 ਕਿਲੋ ਵਿਚ ਯੂਪੀ ਦੇ ਪੰਕਜ ਰਾਣਾ ਨੂੰ, 86 ਕਿਲੋ ਵਰਗ ਵਿਚ ਯੂਪੀ ਦੇ ਰਾਜੇਸ਼ ਭਾਟੀ ਨੂੰ ਅਤੇ 97 ਕਿਲੋ ਵਿਚ ਯੂਪੀ ਦੇ ਸੁਮਿਤ ਕੁਮਾਰ ਨੂੰ ਵਾਕ ਓਵਰ ਮਿਲਿਆ। 12ਵਾਂ ਗੇੜ ਪੰਜਾਬ ਅਤੇ ਰਾਜਸਥਾਨ ਵਿਚਾਲੇ ਸੀ, ਜਿਸ ਵਿਚ 57 ਕਿਲੋ ਭਾਰ ਵਰਗ ਲਈ ਰਾਜਸਥਾਨ ਦੇ ਅਨਿਲ ਰਾਠੀ ਨੇ ਪੰਜਾਬ ਦੇ ਕਮਲ ਨੂੰ, 65 ਕਿਲੋ ਵਿਚ ਰਾਜਸਥਾਨ ਦੇ ਸੁਰਜੀਤ ਸਿੰਘ ਨੇ ਪੰਜਾਬ ਦੇ ਜੋਬਨਵੰਤ ਨੂੰ, 74 ਕਿਲੋ ਭਾਰ ਵਰਗ ਵਿਚ ਰਾਜਸਥਾਨ ਦੇ ਬਬਲੂ ਗੁੱਜਰ ਨੇ ਪੰਜਾਬ ਦੇ ਨਰਿੰਦਰਜੀਤ ਨੂੰ, 86 ਕਿਲੋ ਵਿਚ ਰਾਜਸਥਾਨ ਦੇ ਰਾਹੁਲ ਰਾਠੀ ਨੇ ਪੰਜਾਬ ਦੇ ਵਰਿੰਦਰ ਸਿੰਘ ਨੂੰ ਅਤੇ 97 ਕਿਲੋ ਭਾਰ ਵਰਗ ਵਿਚ ਰਾਜਸਥਾਨ ਦੇ ਦੁਸ਼ਿਅੰਤ ਨੇ ਪੰਜਾਬ ਦੇ ਮਨਵੀਰ ਨੂੰ ਹਰਾਇਆ।