ਇਯੋਵਾ ਮਸਜਿਦ ਨੂੰ ਮਿਲਿਆ ਧਮਕੀ ਪੱਤਰ, ਮੁਸਲਮਾਨਾਂ ਬਾਰੇ ਗਲਤ ਟਿੱਪਣੀਆਂ
ਡੇਸ ਮੋਈਨਸ/ਬਿਊਰੋ ਨਿਊਜ਼ :
ਅਮਰੀਕੀ ਸ਼ਹਿਰ ਡੇਸ ਮੋਈਨਸ ਦੇ ਇਸਲਾਮਕ ਸੈਂਟਰ ਦੇ ਇਕ ਨੇਤਾ ਨੇ ਦੱਸਿਆ ਕਿ ਇਯੋਵਾ ਮਸਜਿਦ ਵਿਚ ਉਨ੍ਹਾਂ ਨੂੰ ਧਮਕੀ ਭਰੇ ਪੱਤਰ ਮਿਲੇ ਹਨ। ਇਸ ਸੰਬੰਧੀ ਉਹ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਸੈਂਟਰ ਦੇ ਪ੍ਰਧਾਨ ਡਾ. ਸਮੀਰ ਸ਼ਮਸ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਹੱਥ ਲਿਖਤ ਪੱਤਰ ਮਿਲਿਆ, ਜਿਸ ਵਿਚ ਮੁਸਲਮਾਨਾਂ ਲਈ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਇਸ ਵਿਚ ਇਹ ਵੀ ਲਿਖਿਆ ਸੀ ਕਿ ਰਾਸ਼ਟਰਪਤੀ ਟਰੰਪ ਮੁਸਲਮਾਨਾਂ ਨਾਲ ਉਹ ਹੀ ਕਰਨਗੇ ਜੋ ਹਿਟਲਰ ਨੇ ਯਹੂਦੀਆਂ ਨਾਲ ਕੀਤਾ ਸੀ।”
ਸ਼ਮਸ ਨੇ ਕਿਹਾ ਕਿ ਮੁਸਲਮਾਨਾਂ ਨੂੰ ਅਜਿਹੇ ਪੱਤਰਾਂ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ ਅਤੇ ਉਹ ਇਸ ਸਬੰਧੀ ਐੱਫ.ਬੀ ਆਈ. ਨਾਲ ਮੁਲਾਕਾਤ ਕਰਨਗੇ। ਅਮਰੀਕਾ-ਇਸਲਾਮਕ ਸੰਬੰਧਾਂ ਦੀ ਪ੍ਰੀਸ਼ਦ ਦੀ ਇਯੋਵਾ ਲੜੀ ਨੇ ਇਸ ਹਿੰਸਕ ਘਟਨਾ ਦੀ ਜਾਂਚ ਕਰਨ ਲਈ ਮੰਗ ਕੀਤੀ ਹੈ। ਪ੍ਰੀਸ਼ਦ ਨੇ ਕਿਹਾ ਕਿ ਅਜਿਹੇ ਹੀ ਪੱਤਰ ਇਯੋਵਾ ਵਿਚ ਹੋਰ ਮਸਜਿਦਾਂ ਅਤੇ ਹੋਰ ਸਥਾਨਾਂ ‘ਤੇ ਵੀ ਭੇਜੇ ਗਏ ਹਨ।
Comments (0)