ਕੋਹਲੀ ਨੂੰ ‘ਸਾਲ ਦਾ ਸਰਬੋਤਮ ਕਪਤਾਨ’ ਚੁਣਿਆ

ਕੋਹਲੀ ਨੂੰ ‘ਸਾਲ ਦਾ ਸਰਬੋਤਮ ਕਪਤਾਨ’ ਚੁਣਿਆ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੂੰ 10ਵੇਂ ਸਾਲਾਨਾ ਈ.ਐਸ.ਪੀ. ਐਨ. ਕ੍ਰਿਕਈਫੋ ਪੁਰਸਕਾਰਾਂ ਵਿਚ ‘ਸਾਲ ਦਾ ਸਰਬੋਤਮ ਕਪਤਾਨ’ ਚੁਣਿਆ ਗਿਆ ਹੈ। ਕੋਹਲੀ ਨੇ ਭਾਰਤੀ ਟੀਮ ਦੀ ਅਗਵਾਈ ਕਰਦੇ ਹੋਏ ਪਿਛਲੇ ਸਾਲ 12 ਟੈਸਟ ਮੈਚਾਂ ਵਿਚੋਂ 9 ਵਿਚ ਜਿੱਤ ਦਿਵਾਈ। ਇੰਗਲੈਂਡ ਦੇ ਬੇਨ ਸਟੋਕਸ ਨੇ ਕੇਪਟਾਊਨ ਵਿਚ ਦੱਖਣੀ ਅਫਰੀਕਾ ਦੇ ਖ਼ਿਲਾਫ਼ 198 ਗੇਂਦਾਂ ਵਿਚ 258 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਲਈ ਟੈਸਟ ਵਿਚ ‘ਸਾਲ ਦਾ ਸਰਬੋਤਮ ਬੱਲੇਬਾਜ਼ੀ ਪ੍ਰਦਰਸ਼ਨ’ ਕਰਨ ਦਾ ਪੁਰਸਕਾਰ ਜਿੱਤਿਆ। ਸਾਬਕਾ ਮਹਾਨ ਕ੍ਰਿਕਟਾਂ, ਐਸ.ਪੀ.ਐਨ.ਕ੍ਰਿਕਈਫੋ ਦੇ ਸੀਨੀਅਰ ਸੰਪਾਦਕਾਂ, ਲੇਖਕਾਂ ਤੇ ਕੌਮਾਂਤਰੀ ਪੱਤਰਕਾਰਾਂ ਦੀ ਸੁਤੰਤਰ ਜਿਊਰੀ ਨੇ ਜੇਤੂਆਂ ਦੀ ਚੋਣ ਕੀਤੀ, ਜਿਸ ਵਿਚ ਇਆਨ ਚੈਪਲ, ਮਾਹਿਲਾ ਜਯੇਵਰਧਨੇ, ਰਮੀਜ ਰਾਜਾ. ਈਸਾ ਗੁਹਾ, ਸੰਬਤ ਬਾਲ, ਕਰਟਨੀ ਵਾਲਸ਼, ਮਾਰਕ ਬਾਉਚਰ ਤੇ ਸਾਈਮਨ ਟਫੇਲ ਸ਼ਾਮਲ ਹਨ।