ਉੱਦਮੀ ਔਰਤਾਂ ਦੇ ਕਾਰੋਬਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ-ਇਵਾਂਕਾ ਟਰੰਪ

ਉੱਦਮੀ ਔਰਤਾਂ ਦੇ ਕਾਰੋਬਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ-ਇਵਾਂਕਾ ਟਰੰਪ

ਭਾਰਤ ਦੇ ਦੌਰੇ ਉੱਤੇ ਪੁਜੀ ਟਰੰਪ ਦੀ ਧੀ ਦੇ ਸਵਾਗਤ ਲਈ ਮੋਦੀ ਹੋਇਆ ਪੱਬਾਂ-ਭਾਰ
ਹੈਦਰਾਬਾਦ/ਬਿਊਰੋ ਨਿਊਜ਼,
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੁੱਤਰੀ ਅਤੇ ਸਲਾਹਕਾਰ ਇਵਾਂਕਾ ਟਰੰਪ ਨੇ ਔਰਤ ਉਦਮੀਆਂ ਲਈ ਪੂੰਜੀ ਤਕ ਪਹੁੰਚ ਅਤੇ ਬਰਾਬਰ ਕਾਨੂੰਨਾਂ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਔਰਤਾਂ ਅਤੇ ਮਰਦਾਂ ਵਿਚਕਾਰ ਉੱਦਮਤਾ ਦਾ ਪਾੜਾ ਘੱਟਣ ਨਾਲ ਵਿਸ਼ਵ ਦੀ ਵਿਕਾਸ ਦਰ (ਜੀ. ਡੀ. ਪੀ.) 2 ਫ਼ੀਸਦੀ ਵਧ ਸਕਦੀ ਹੈ ? 8ਵੇਂ ਵਿਸ਼ਵ ਉੱਦਮਤਾ ਸੰਮੇਲਨ (ਜੀ ਈ ਐਸ) ਵਿਖੇ ਆਪਣੇ ਮੁੱਖ ਭਾਸ਼ਣ ਵਿਚ ਉਨ੍ਹਾਂ ਕਿਹਾ ਕਿ ਔਰਤ ਉਦਮੀਆਂ ਦੀ ਦਰ ਵਧਣ ਦੇ ਬਾਵਜੂਦ ਔਰਤਾਂ ਕਾਰੋਬਾਰ ਸ਼ੁਰੂ ਕਰਨ, ਕਾਰੋਬਾਰ ਦਾ ਮਾਲਕ ਬਣਨ ਅਤੇ ਆਪਣੇ ਕਾਰੋਬਾਰ ਨੂੰ ਵਧਾਉਣ ਵਿਚ ਬਹੁਤ ਜ਼ਿਆਦਾ ਰੁਕਾਵਟਾਂ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਨਾ ਕੇਵਲ ਸਾਡੇ ਸਮਾਜ ਲਈ ਚੰਗਾ ਹੈ ਸਗੋਂ ਇਹ ਸਾਡੀ ਆਰਥਿਕਤਾ ਲਈ ਵੀ ਵਧੀਆ ਹੈ। ਇਕ ਅਧਿਐਨ ਦੇ ਅਨੁਮਾਨਾਂ ਮੁਤਾਬਿਕ ਵਿਸ਼ਵ ਪੱਧਰ ‘ਤੇ ਔਰਤਾਂ ਤੇ ਮਰਦਾਂ ਵਿਚਕਾਰ ਕਾਰੋਬਾਰ ਦਾ ਪਾੜਾ ਘਟਣ ਨਾਲ ਸਾਡੇ ਵਿਸ਼ਵ ਦੀ ਵਿਕਾਸ ਦਰ 2 ਫ਼ੀਸਦੀ ਵਧ ਸਕਦੀ ਹੈ ? ਕਾਰੋਬਾਰੀ ਔਰਤ, ਫੈਸ਼ਨ ਡਿਜ਼ਾਈਨਰ ਅਤੇ ਅਮਰੀਕੀ ਰਾਸ਼ਟਰਪਤੀ ਦੀ ਸਭ ਤੋਂ ਵੱਡੀ ਪੁੱਤਰੀ 36 ਸਾਲਾ ਇਵਾਂਕਾ ਟਰੰਪ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੂਨ ਮਹੀਨੇ ਵਾਈਟ ਹਾਊਸ ਦੀ ਫੇਰੀ ਦੌਰਾਨ ਸੰਮੇਲਨ ਵਿਚ ਭਾਸ਼ਣ ਦੇਣ ਲਈ ਸੱਦਾ ਦਿੱਤਾ ਸੀ। ਉਨ੍ਹਾਂ ਆਪਣਾ ਭਾਸ਼ਣ ਇਸ ਗੱਲ ‘ਤੇ ਜ਼ੋਰ ਦਿੰਦਿਆਂ ਸ਼ੁਰੂ ਕੀਤਾ ਕਿ ਕਿਵੇਂ ਵਿਸ਼ਵ ਦੇ ਉਦਮੀ ਸਾਡੀਆਂ ਅਰਥਵਿਵਸਥਾਵਾਂ ਵਿਚ ਇਨਕਲਾਬ ਲਿਆ ਰਹੇ ਹਨ ਅਤੇ ਸਾਡੇ ਸਮਾਜ ਵਿਚ ਸੁਧਾਰ ਕਰ ਰਹੇ ਹਨ।

ਇਵਾਂਕਾ-ਮੋਦੀ ਮੁਲਾਕਾਤ
ਇਥੇ ਵਿਸ਼ਵ ਉੱਦਮਤਾ ਸੰਮੇਲਨ ਵਿਚ ਹਿੱਸਾ ਲੈ ਰਹੀ ਅਮਰੀਕੀ ਰਾਸ਼ਟਰਪਤੀ ਦੀ ਪੁੱਤਰੀ ਇਵਾਂਕਾ ਟਰੰਪ ਦੇ ਸਵਾਗਤ ਸਰਕਾਰ ਦੇ ਨਾਲ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਬਾਂ ਭਾਰ ਨਜ਼ਰ ਆਏ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਦੀ ਵਿਸ਼ੇਸ਼ ਸਲਾਹਕਾਰ ਧੀ ਨੂੰ ਉਚੇਚਾ ਸਨਮਾਨ ਦਿੰਦਿਆਂ ਇੱਥੇ ਸੰਮੇਲਨ ਦੇ ਡੈਲੀਗੇਟਾਂ ਦੇ ਸਨਮਾਨ ਵਿੱਚ ਦਿੱਤੇ ਵਿਸ਼ੇਸ਼ ਡਿਨਰ ਮੌਕੇ ਇਵਾਂਕਾ ਨਾਲ ਬੈਠ ਕੇ ਭੋਜਨ ਖਾਧਾ।
ਇਵਾਂਕਾ ਨੇ ਇਥੇ ਪਹੁੰਚਣ ਪਿੱਛੋਂ  ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗ਼ ਸਰਕਾਰ ਦੇ ਪ੍ਰੈਸ ਸੂਚਨਾ ਵਿਭਾਗ ਨੇ ਦੋਵਾਂ ਦੇ ਗਰਮਜੋਸ਼ੀ ਨਾਲ ਹੱਥ ਮਿਲਾਉਣ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਪਰ ਮੀਟਿੰਗ ਦੌਰਾਨ ਹੋਈ ਗੱਲਬਾਤ ਦੇ ਤੁਰੰਤ ਵੇਰਵੇ ਨਹੀਂ ਮਿਲ ਸਕੇ ਗ਼ ਉਹ ਸੰਮੇਲਨ ਵਿਚ ਅਮਰੀਕੀ ਉੱਦਮੀਆਂ ਦੇ ਗਰੁੱਪ ਦੀ ਅਗਵਾਈ ਕਰ ਰਹੀ ਹੈ ਗ਼ ਇਸ ਸੰਮੇਲਨ ਦਾ ਮੁੱਖ ਵਿਸ਼ਾ ‘ਔਰਤ ਪਹਿਲਾਂ, ਸਾਰਿਆਂ ਲਈ ਖੁਸ਼ਹਾਲੀ’ ਸੀ।