ਫਰਿਜ਼ਨੋ ਯੂਨਾਈਟਿਡ ਸਪੋਰਟਸ ਕਲੱਬ ਦਾ ਗਠਨ

ਫਰਿਜ਼ਨੋ ਯੂਨਾਈਟਿਡ ਸਪੋਰਟਸ ਕਲੱਬ ਦਾ ਗਠਨ

ਸਤਨਾਮ ਸਿੰਘ ਬਣੇ ਕਲੱਬ ਦੇ ਪ੍ਰਧਾਨ
ਫਰਿਜ਼ਨੋ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਖੇਡਾਂ ਨੂੰ ਉਤਸ਼ਾਹਤ ਕਰਨ ਲਈ ਇਥੋਂ ਦੇ ਬੰਬੇ ਬਿਜ਼ਨਸ ਪਾਰਕ ਵਿੱਚ ਵਿਸ਼ੇਸ਼ ਮੀਟਿੰਗ ਸੱਦੀ ਗਈ, ਜਿਸ ਵਿੱਚ ਵੱਡੀ ਗਿਣਤੀ ‘ਚ ਖੇਡ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਖੇਡਾਂ ਸੰਬੰਧੀ ਖੁੱਲ੍ਹ ਕੇ ਵਿਚਾਰ-ਵਟਾਂਦਰੇ ਮਗਰੋਂ ਫਰਿਜ਼ਨੋ ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਦੀ ਸਥਾਪਨਾ ਕੀਤੀ ਗਈ। ਮੀਟਿੰਗ ਦੇ ਅੰਤ ਵਿੱਚ ਸਰਬਸੰਮਤੀ ਨਾਲ ਸਤਨਾਮ ਸਿੰਘ ਨੂੰ ਕਲੱਬ ਦਾ ਪ੍ਰਧਾਨ, ਸੁਖਜਿੰਦਰ ਸਿੰਘ ਬਬਲੇ ਨੂੰ ਵਾਈਸ ਪ੍ਰਧਾਨ, ਰਛਪਾਲ ਸਹੋਤਾ ਨੂੰ ਮੀਤ ਪ੍ਰਧਾਨ, ਅਮਰਜੀਤ ਸਿੰਘ ਦਾਉਧਰ ਨੂੰ ਜਰਨਲ ਸਕੱਤਰ, ਗੁਰਪਰੀਤ ਸਿੱਘ ਸਿੱਧੂ, ਗੁਰਿੰਦਰ ਸਿੰਘ ਨੂੰ ਖਜਾਨਚੀ, ਮੀਡੀਆ ਸਲਾਹਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ, ਨਾਜਰ ਸਿੰਘ ਸਹੋਤਾ ਅਤੇ ਜਮਮੀਤ ਸਿੰਘ ਨੂੰ ਥਾਪਿਆ ਗਿਆ। ਕਲੱਬ ਦੇ ਅਗਲੇ ਸਾਲ ਦੇ ਪ੍ਰੋਗਰਾਮ ਦੀਆਂ ਤਰੀਕਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਜਗਰਾਜ ਸਿੰਘ ਦੌਧਰ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ।