ਪਾਕਿਸਤਾਨੀ ਗਾਇਕਾ ਰੇਸ਼ਮਾ ਦੀ ਗੋਲੀ ਮਾਰ ਕੇ ਹੱਤਿਆ

ਪਾਕਿਸਤਾਨੀ ਗਾਇਕਾ ਰੇਸ਼ਮਾ ਦੀ ਗੋਲੀ ਮਾਰ ਕੇ ਹੱਤਿਆ

ਇਸਲਾਮਾਬਾਦ/ਬਿਊਰੋ ਨਿਉਜ਼ :
ਪਾਕਿਸਤਾਨ ਦੀ ਗਾਇਕਾ ਤੇ ਅਦਾਕਾਰਾ ਰੇਸ਼ਮਾ ਨੂੰ ਕਲਾਨ ਖੇਤਰ ‘ਚ ਰਹਿਣ ਵਾਲੇ ਉਸ ਦੇ ਹੀ ਪਤੀ ਵੱਲੋਂ ਹੀ ਗੋਲੀ ਮਾਰ ਦੇਣ ਦੀ ਦੁਖਦਾਈ ਖਬਰ ਹੈ। ਖੈਬਰ ਪਖ਼ਤੁਨਖ਼ਵਾ ਦੇ ਹਸਪਤਾਲ  ‘ਚੋਂ ਜਦੋਂ ਰੇਸ਼ਮਾ ਦੀ ਮੌਤ ਦੀ ਖ਼ਬਰ ਆਈ ਤਾਂ ਉਸ ਦੇ ਚਹੇਤਿਆਂ ਵਿਚ ਸੋਗ ਪੈ ਗਿਆ।  ਰੇਸ਼ਮਾ ਆਪਣੇ ਪਤੀ ਦੀ ਚੌਥੀ ਪਤਨੀ ਸੀ ਤੇ ਸ਼ਹਿਰ ਦੇ ਹਾਕਿਮਾਬਾਦ ਇਲਾਕੇ ‘ਚ ਆਪਣੇ ਭਰਾ ਨਾਲ ਰਹਿੰਦੀ ਸੀ। ਪੁਲਿਸ ਨੇ ਦੱਸਿਆ ਕਿ ਕਿਸੇ ਘਰੇਲੂ ਵਿਵਾਦ ਨੂੰ ਲੈ ਕੇ ਦੋਵਾਂ ‘ਚ ਅਕਸਰ ਹੀ ਲੜਾਈ ਰਹਿੰਦੀ ਸੀ। ਪਤੀ ਨੇ ਗੁੱਸੇ ‘ਚ ਆ ਕੇ ਰੇਸ਼ਮਾ ‘ਤੇ ਫਾਈਰਿੰਗ ਕਰ ਦਿੱਤੀ, ਜਿਸ ‘ਚ ਉਸ ਦੀ ਮੌਤ ਹੋ ਗਈ।
ਰੇਸ਼ਮਾ ਦਾ ਪਤੀ ਮੌਕੇ ਤੋਂ ਫਰਾਰ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਖੈਬਰ ਪਖ਼ਤੁਨਖ਼ਵਾ ਇਲਾਕੇ ‘ਚ ਇਹ ਔਰਤਾਂ ਖ਼ਿਲਾਫ ਹਿੰਸਾ ਦੀ 15ਵੀਂ ਘਟਨਾ ਹੈ। ਇਸੇ ਤਰ੍ਹਾਂ ਦੀ ਘਟਨਾ ਸਟੇਜ ਅਦਾਕਾਰਾ ਸਨਬੁਲ ਨਾਲ ਲੰਘੀ 3 ਫਰਵਰੀ ਨੂੰ ਹੋਈ ਸੀ। ਉਸ ਦਾ ਕਤਲ ਵੀ ਗੋਲੀ ਮਾਰ ਕੇ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਹ ਰੇਸ਼ਮਾ ਨਵੀਂ ਗਾਇਕਾ ਸੀ, ਜਦਕਿ ਪਾਕਿਸਤਾਨੀ ਪੰਜਾਬ ਦੀ ਪੁਰਾਣੀ ਗਾਇਕਾ ਰੇਸ਼ਮਾ ਦਾ ਕਾਫ਼ੀ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ।