ਸਿੱਖਾਂ ਵਲੋਂ ਲੰਡਨ ਵਿੱਚ ਨਰਿੰਦਰ ਮੋਦੀ ਖਿਲਾਫ ਮੁਜ਼ਾਹਰਾ

ਸਿੱਖਾਂ ਵਲੋਂ ਲੰਡਨ ਵਿੱਚ ਨਰਿੰਦਰ ਮੋਦੀ ਖਿਲਾਫ ਮੁਜ਼ਾਹਰਾ

ਲੰਡਨ/ਬਿਊਰੋ ਨਿਊਜ਼:
ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਗਲੈਂਡ ਫੇਰੀ ਮੌਕੇ ਰੋਸ ਮੁਜ਼ਾਹਰਾ ਕੀਤਾ ਗਿਆ। ਕਾਲੇ ਝੰਡਿਆਂ ਤੇ ਭਾਰਤ ਦੀ ਫਿਰਕੂ ਹਿੰਦੂ ਸਰਕਾਰ ਦੀਆਂ ਫਾਸ਼ੀ ਨੀਤੀਆਂ ਤੇ ਕਾਰਵਾਈਆਂ ਨੂੰ ਉਘਾੜਦੇ ਬੈਨਰ ਚੁੱਕੀ ਮੁਜਾਸਿੰਘਾਂ ਨੇ ਮੋਦੀ ਵਿਰੁਧ ਜੰਮ ਕੇ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾ ਕਰਨ ਵਾਲਿਆਂ ‘ਚ ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦਾ ਸਾਂਝਾ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ ਕੇ ਮੋਹਰੀ ਸਨ।
ਨਿਰਧਾਰਤ ਸਮੇਂ ਅਨੁਸਾਰ ਅਗਾਊ ਮਨਜ਼ੂਰੀ ਲੈ ਕੇ 18 ਅਪਰੈਲ ਬੁੱਧਵਾਰ ਨੂੰ ਦੁਪਹਿਰ 12:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਕੀਤੇ ਇਸ ਮੁਜ਼ਾਹਰੇ ਵਿੱਚ ਸਿੱਖ ਸੰਗਤਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਕਸ਼ਮੀਰ ਦੀ ਆਜ਼ਾਦੀ ਲਈ ਜੂਝ ਰਹੇ ਮੁਸਲਮਾਨ ਭਰਾਵਾਂ ਤੋਂ ਇਲਾਵਾ ਦਲਿਤ ਤੇ ਹੋਰਨਾਂ ਘੱਟਗਿਣਤੀ ਭਾਈਚਰਿਆਂ ਦੇ ਨੁਮਾਇੰਦੇ ਵੀ ਇਸ ਰੋਸ ਵਿੱਚ ਸ਼ਾਮਲ ਸਨ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਕੋਆਰਡੀਨੇਟਰਾਂਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਕਿਹਾ ਕਿ ਭਾਰਤ ਵਿਚੋਂ ਸਿੱਖਾਂ ਸਮੇਤ ਘੱਟ ਗਿਣਤੀਆਂ ਦਾ ਨਾਮੋ ਨਿਸ਼ਾਨ ਮਿਟਾ ਕੇ ਜਾਂ ਉਹਨਾਂ ਨੂੰ ਹਿੰਦੂਤਵ ਦੀ ਈਨ ਮੰਨਵਾ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਦੇਖ ਰਹੀ ਸੱਤਾਧਾਰੀ ਭਾਜਪਾ ਸਮੇਤ ਹਿੰਦੂਤਵੀ ਲਾਬੀ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ।