ਸ਼ਾਹੀ ਸ਼ਹਿਰ ਪਟਿਆਲੇ ਦਾ ਮੁੰਡਾ ਬਣਿਆ ‘ਮਿਸਟਰ ਪੰਜਾਬ’

ਸ਼ਾਹੀ ਸ਼ਹਿਰ ਪਟਿਆਲੇ ਦਾ ਮੁੰਡਾ ਬਣਿਆ ‘ਮਿਸਟਰ ਪੰਜਾਬ’

ਪੀਟੀਸੀ ਦੇ ‘ਮਿਸਟਰ ਪੰਜਾਬ-2017’ ਮੁਕਾਬਲੇ ਦਾ ਜੇਤੂ ਹਰਪਵਿੱਤ ਸਿੰਘ ਖ਼ਿਤਾਬ ਹਾਸਲ ਕਰਦਾ ਹੋਇਆ।
ਐਸ.ਏ.ਐਸ.ਨਗਰ (ਮੁਹਾਲੀ)/ਬਿਊਰੋ ਨਿਊਜ਼:
ਪੀਟੀਸੀ ਚੈਨਲ ਦੇ ‘ਮਿਸਟਰ ਪੰਜਾਬ 2017’ ਮੁਕਾਬਲੇ ਦਾ ਖ਼ਿਤਾਬ ਪਟਿਆਲਾ ਦੇ ਗੱਭਰੂ ਹਰਪਵਿੱਤ ਸਿੰਘ ਦੀ ਝੋਲੀ ਪਿਆ ਹੈ। ਹਰਪਵਿੱਤ ਨੂੰ ਇੱਕ ਲੱਖ ਰੁਪਏ ਦਾ ਨਗ਼ਦ ਇਨਾਮ ਵੀ ਮਿਲਿਆ ਹੈ। ਇਸ ਮੁਕਾਬਲੇ ਵਿੱਚ ਅਰਸ਼ਵੀਰ ਸਿੰਘ ਫਸਟ ਰਨਰ ਅੱਪ ਰਿਹਾ ਹੈ। ਮੁਹਾਲੀ ਦਾ ਨੌਜਵਾਨ ਤਰਲੋਕ ਸਿੰਘ ਅਤੇ ਮੁੰਬਈ ਦਾ ਰਵਨੀਤ ਸਿੰਘ ਸੈਕਿੰਡ ਰਨਰ ਅੱਪ ਐਲਾਨੇ ਗਏ। ਫਸਟ ਅਤੇ ਸੈਕਿੰਡ ਰਨਰਅੱਪ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ ਹੈ।
ਫਾਈਨਲ ਮੁਕਾਬਲੇ ਵਿੱਚ ਵੱਖ-ਵੱਖ ਪੜਾਵਾਂ ਵਿੱਚੋਂ ਲੰਘਣ ਵਾਲੇ ਦਸ ਗੱਭਰੂ ਪੁੱਜੇ। ਦੇਰ ਰਾਤ ਤੱਕ ਚੱਲੇ ਫਾਈਨਲ ਮੁਕਾਬਲੇ ਦੇ ਜੱਜਾਂ ਵਿੱਚ ਕਾਮੇਡੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਵੀ ਸ਼ਾਮਲ ਸੀ। ਫਾਈਨਲ ਦੇ ਸਾਰੇ ਪੜਾਵਾਂ ਦੌਰਾਨ ਮੰਚ ਸੰਚਾਲਨ ਸਤਿੰਦਰ ਸੱਤੀ ਨੇ ਕੀਤਾ। ਇਸ ਮੌਕੇ ਪੀਟੀਸੀ ਚੈਨਲ ਦੇ ਮੁਖੀ ਰਾਜੀ ਐੱਮ ਸ਼ਿੰਦੇ ਤੇ ਨਰਾਇਣ ਸ਼ਿੰਦੇ ਵੀ ਹਾਜ਼ਰ ਸਨ। ਪੰਜਾਬੀ ਗਾਇਕ ਜੈਜ਼ੀ ਬੀ, ਸੁਨੰਦਾ ਸ਼ਰਮਾ, ਕੁਲਵਿੰਦਰ ਬਿੱਲਾ, ਨਿਸ਼ਾ ਖਾਨ, ਕਾਦਿਰ ਥਿੰਦ, ਰੌਸ਼ਨ ਪ੍ਰਿੰਸ, ਗੁਰਮਹਿਕ ਸਿੰਘ ਸਿੱਧੂ ਸਮੇਤ ਹੋਰਨਾਂ ਕਲਾਕਾਰਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ।