30ਵੀਂ ਸਿੱਖ ਡੇ ਪਰੇਡ ਸਬੰਧੀ ਅਹਿਮ ਮੀਟਿੰਗ 19 ਮਾਰਚ ਐਤਵਾਰ ਨੂੰ

30ਵੀਂ ਸਿੱਖ ਡੇ ਪਰੇਡ ਸਬੰਧੀ ਅਹਿਮ ਮੀਟਿੰਗ 19 ਮਾਰਚ ਐਤਵਾਰ ਨੂੰ

ਨਿਊਯਾਰਕ/ਬਿਊਰੋ ਨਿਊਜ:
ਖਾਲਸਾ ਪੰਥ ਦੇ ਜਨਮ ਦਿਵਸ ਨੂੰ ਸਮਰਪਿਤ 30ਵੀਂ ਸਿੱਖ ਡੇ ਪਰੇਡ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਨੌਰਥ ਈਸਟ ਦੇ ਸਮੂਹ ਗੁਰਦੁਆਰਾ ਸਾਹਿਬਾਨ, ਸਿੱਖ ਪੰਥਕ ਜਥੇਬੰਦੀਆਂ, ਸੁਸਾਇਟੀਆਂ, ਸਭਾਵਾਂ  ਦੇ ਨੁਮਾਇੰਦਿਆਂ ਅਤੇ ਸੰਗਤ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ 19 ਮਾਰਚ 2017 ਨੂੰ ਬਾਅਦ ਦੁਪਹਿਰ 3:00 ਵਜੇ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਚ ਹੋਵੇਗੀ। ਖਾਲਸਾ ਦੇ ਜਨਮ ਦਿਵਸ ਤੇ ਹਰ ਸਾਲ ਦੀ ਤਰ੍ਹਾਂ ਨਿਊਯਾਰਕ ਸਿਟੀ ਵਿਚ ਨਿਕਲਣ ਵਾਲੀ 30ਵੀਂ ਸਿੱਖ ਡੇ ਪਰੇਡ ਇਸ ਵਾਰ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ, ਨਿਊਯਾਰਕ ਦੀ ਰਹਿਨੁਮਾਈ ਵਿਚ 22 ਅਪ੍ਰੈਲ ਦਿਨ ਸ਼ਨੀਵਾਰ ਨੂੰ ਕੱਢੀ ਜਾ ਰਹੀ ਹੈ।
ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਦੇ ਮੀਡੀਆ ਇੰਚਾਰਜ ਸੁਖਜਿੰਦਰ ਸਿੰਘ ਨਿੱਝਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਪਰੇਡ ਦੀਆਂ ਮੁਢਲੀਆਂ ਤਿਆਰੀਆਂ ਚਲ ਰਹੀਆਂ ਹਨ। ਪਰੇਡ ਦੇ ਪ੍ਰਬੰਧ ਵਿਚ ਜਿਵੇਂ ਫਲੋਟਸ, ਲੰਗਰ, ਸੋਵੀਨਾਰ, ਮੁੱਖ ਮਹਿਮਾਨ ਅਤੇ ਹੋਰਨਾਂ ਮਸਲਿਆਂ ਸਬੰਧੀ ਤਿਆਰੀਆਂ ਕੀਤੀਆਂ ਜਾ ਸਕਣ ਤਾਂ ਜੋ ਪਰੇਡ ਨੂੰ ਹੋਰ ਵੀ ਚੜ੍ਹਦੀ ਕਲਾ ਤੇ ਸੁੰਦਰ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ।
ਉਨ੍ਹਾਂ ਕਿਹਾ ਕਿ 19 ਮਾਰਚ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਨੌਰਥ ਈਸਟ ਦੇ ਸਮੂਹ ਗੁਰਦੁਆਰਾ ਸਾਹਿਬਾਨ, ਸਿੱਖ ਪੰਥਕ ਜਥੇਬੰਦੀਆਂ, ਸੁਸਾਇਟੀਆਂ, ਸਭਾਵਾਂ ਅਤੇ ਸੰਗਤਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਤਾਂ ਜੋ ਇਸ ਮੀਟਿੰਗ ਵਿਚ ਪਹੁੰਚ ਕੇ ਆਪਣੇ ਕੀਮਤੀ ਸੁਝਾਅ ਦੇਣ। ਹੋਰ ਜਾਣਕਾਰੀ ਲਈ ਸੰਪਰਕ :  ਕਲਦੀਪ ਸਿੰਘ ਢਿੱਲੋਂ ਮੁੱਖ ਸੇਵਾਦਾਰ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ । ਫੋਨ : 917-353-7265, 347-324-2405, 917-476-8888