ਅਪਣੇ ਵਿਰਸੇ ਨਾਲ ਜੁੜਣ ਲਈ ਸਿੱਖਾਂ ਨੂੰ ‘ਦ ਬਲੈਕ ਪ੍ਰਿੰਸ’ ਫਿਲਮ ਵੇਖਣ ਲਈ ਪ੍ਰੇਰ ਰਿਹੈ ਨੌਜਵਾਨ ਤਕਦੀਰ ਸਿੰਘ

ਅਪਣੇ ਵਿਰਸੇ ਨਾਲ ਜੁੜਣ ਲਈ ਸਿੱਖਾਂ ਨੂੰ ‘ਦ ਬਲੈਕ ਪ੍ਰਿੰਸ’ ਫਿਲਮ ਵੇਖਣ ਲਈ ਪ੍ਰੇਰ ਰਿਹੈ ਨੌਜਵਾਨ ਤਕਦੀਰ ਸਿੰਘ

ਹਾਂਗਕਾਂਗ/ਜੰਗ ਬਹਾਦਰ ਸਿੰਘ:
ਈ-1 ਬਾਕਸਿੰਗ ਵਰਲਡ ਚੈਂਪੀਅਨਸ਼ਿਪ-2016 ਵਿਚ ਆਪਣੀ ਉਮਰ ਤੋਂ ਦੁੱਗਣੇ 37 ਸਾਲਾ ਬਾਕਸਰ ਐਮੀਗੋ ਸ਼ੋਈ ਨੂੰ 58 ਸਾਲਾ ਵਰਗ ਵਿਚ ਮਾਤ ਦੇਣ ਕਾਰਨ ਪੂਰੇ ਵਿਸ਼ਵ ਵਿਚ ਭਾਰਤੀਆਂ ਦਾ ਮਾਣ ਬਣਨ ਵਾਲੇ 16 ਸਾਲਾ ਤਕਦੀਰ ਸਿੰਘ ਵੱਲੋਂ ਸਿੱਖ ਵਿਰਸੇ ਵਿਰਾਸਤ ਪ੍ਰਤੀ ਚੇਤੰਨਤਾ ਲਈ ਹਾਂਗਕਾਂਗ ਦੇ ਇਕੋ-ਇਕ ਗੁਰਦੁਆਰਾ ਖਾਲਸਾ ਦੀਵਾਨ ਸਮੇਤ ਹਾਂਗਕਾਂਗ ਦੇ ਚੋਟੀ ਦੇ ਜਿੰਮ ਕਲੱਬਾਂ ਅਤੇ ਜਨਤਕ ਥਾਵਾਂ ‘ਤੇ ਪ੍ਰਚਾਰ ਮੁਹਿੰਮ ਚਲਾ ਕੇ ਫ਼ਿਲਮ ‘ਦ ਬਲੈਕ ਪ੍ਰਿੰਸ’ ਵੇਖਣ ਲਈ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਹੈ । ਤਕਦੀਰ ਸਿੰਘ ਦਾ ਕਹਿਣਾ ਹੈ ਕਿ ਮਹਾਰਾਜਾ ਦਲੀਪ ਸਿੰਘ ਵਾਂਗ ਵਿਦੇਸ਼ਾਂ ਵਿਚ ਪਲੀ ਅਤੇ ਵੱਡੀ ਹੋਈ ਨੌਜਵਾਨ ਪੀੜ੍ਹੀ ਆਪਣੇ ਪਿਛੋਕੜ ਤੋਂ ਵਿਸਰੀ ਹੋਈ ਹੈ । ਤਕਦੀਰ ਸਿੰਘ ਮੁਤਾਬਿਕ ਹਾਲਾਤ ਜਾਂ ਕਾਰਨ ਭਾਵੇਂ ਵੱਖਰੇ ਹੋਣ, ਪਰ ਉਸ ਦੀ ਸੋਚ ਮੁਤਾਬਿਕ ਉਸ ਦੀ ਕਹਾਣੀ ਵੀ ਕੁਝ ਨਾ ਕੁਝ ਮਹਾਰਾਜਾ ਦਲੀਪ ਸਿੰਘ ਨਾਲ ਮਿਲਦੀ-ਜੁਲਦੀ ਮਹਿਸੂਸ ਹੁੰਦੀ ਹੈ ।
ਤਕਦੀਰ ਸਿੰਘ ਵੱਲੋਂ ਆਪਣੀ ਵਿਰਾਸਤ ਨੂੰ ਸਮਝਣ ਲਈ ਵਿਦੇਸ਼ਾਂ ਸਮੇਤ ਦੇਸ਼ ਵਿਚ ਰਹਿ ਰਹੇ ਪੂਰੇ ਭਾਰਤੀ ਭਾਈਚਾਰੇ ਨੂੰ ਘੱਟੋ-ਘੱਟ ਇਕ ਵਾਰੀ ਇਸ ਫ਼ਿਲਮ ਨੂੰ ਵੇਖਣ ਦੀ ਅਪੀਲ ਕੀਤੀ ਗਈ ਹੈ । ਇਥੇ ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰੀ ਨਾਮਣਾ ਖੱਟ ਚੁੱਕੇ ਬਾਕਸਰ ਤਕਦੀਰ ਸਿੰਘ ਵੱਲੋਂ ਅਗਲੇਰੇ ਵਿਸ਼ਵ ਪੱਧਰੀ ਬਾਕਸਿੰਗ ਮੁਕਾਬਲਿਆਂ ਵਿਚ ਸੰਪੂਰਨ ਤੌਰ ‘ਤੇ ਕੇਸਾਧਾਰੀ ਹੋ ਕੇ ਸ਼ਮੂਲੀਅਤ ਦੀ ਪਾਈ ਗਈ ਅਪੀਲ ਸਬੰਧਿਤ ਮਹਿਕਮੇ ਵਿਚ ਵਿਚਾਰ ਅਧੀਨ ਹੈ ।