ਨਹੀਂ ਮੁੱਕ ਰਹੀਆਂ ਧਾਰਮਿਕ ਵਸਤਾਂ ਦੀ ਬੇਅਦਬੀ ਦੀਆਂ ਵਾਰਦਾਤਾਂ, ਹੁਣ ਨਹਿਰ ‘ਚੋਂ ਮਿਲੇ ਗੁਟਕੇ ਦੇ ਅੰਗ

ਨਹੀਂ ਮੁੱਕ ਰਹੀਆਂ ਧਾਰਮਿਕ ਵਸਤਾਂ ਦੀ ਬੇਅਦਬੀ ਦੀਆਂ ਵਾਰਦਾਤਾਂ, ਹੁਣ ਨਹਿਰ ‘ਚੋਂ ਮਿਲੇ ਗੁਟਕੇ ਦੇ ਅੰਗ

ਜਲੰਧਰ/ਬਿਊਰੋ ਨਿਊਜ਼:
ਇੱਥੋਂ ਦੀ ਸ਼ੇਰ ਸਿੰਘ ਕਲੋਨੀ ਨੇੜੇ ਨਹਿਰ ‘ਚੋਂ ਵੀਰਵਾਰ ਸਵੇਰੇ ਗੁਟਕਾ ਸਾਹਿਬ ਦੇ ਅੰਗ ਮਿਲੇ ਹਨ। ਕੁਝ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੁਟਕਾ ਸਾਹਿਬ ਦੇ ਅੰਗ ਨਹਿਰ ‘ਚ ਸੁੱਟ ਕੇ ਫਰਾਰ ਹੋ ਗਏ। ਲੋਕਾਂ ਨੇ ਨਹਿਰ ‘ਚ ਵੜ ਕੇ ਗੁਟਕਾ ਸਾਹਿਬ ਦੇ ਅੰਗ ਇਕੱਠੇ ਕੀਤੇ।
ਘਟਨਾ ਦੇ ਚਸ਼ਮਦੀਦ ਦਵਿੰਦਰ ਵਾਸੀ ਰਾਜ ਨਗਰ ਨੇ ਦੱਸਿਆ ਕਿ ਸਵੇਰੇ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ ਸਨ ਤੇ ਨਹਿਰ ‘ਚ ਗੁਟਕਾ ਸਾਹਿਬ ਦੇ ਅੰਗ ਸੁੱਟ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਦੇ ਅੰਗ ਦੇਖਣ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਸਥਾਨਕ ਲੋਕਾਂ ਅਤੇ ਪੁਲੀਸ ਨੂੰ ਦਿੱਤੀ। ਸਥਾਨਕ ਲੋਕਾਂ ਨੇ ਨਹਿਰ ‘ਚੋਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਇਕੱਠਾ ਕੀਤਾ ਤੇ ਸਤਿਕਾਰ ਸਹਿਤ ਰੱਖੇ ਗਏ।
ਮੌਕੇ ‘ਤੇ ਪਹੁੰਚੇ ਡੀਸੀਪੀ ਰਜਿੰਦਰ ਸਿੰਘ ਨੇ ਦੱਸਿਆ ਕਿ ਚਸ਼ਮਦੀਦਾਂ ਦੇ ਦੱਸਣ ਅਨੁਸਾਰ ਉਨ੍ਹਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਲੱਭਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਲਈ ਸੀਸੀਟਵੀ ਕੈਮਰਿਆਂ ਦੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ।