ਸ਼ੇਰ-ਏ-ਪੰਜਾਬ ਨਿਊਯਾਰਕ ਦੇ ਐਡੀਟਰ ਬਲਦੇਵ ਸਿੰਘ ਗਰੇਵਾਲ ਗੋਲਡ ਮੈਡਲ ਨਾਲ ਸਨਮਾਨਤ

ਸ਼ੇਰ-ਏ-ਪੰਜਾਬ ਨਿਊਯਾਰਕ ਦੇ ਐਡੀਟਰ ਬਲਦੇਵ ਸਿੰਘ ਗਰੇਵਾਲ ਗੋਲਡ ਮੈਡਲ ਨਾਲ ਸਨਮਾਨਤ

ਨਿਊਯਾਰਕ/ਹੁਸਨ ਲੜੋਆ ਬੰਗਾ :
ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵਲੋਂ ਸੁਲਤਾਨ-ਉਲ-ਕੌਮ ਜੱਸਾ ਸਿੰਘ ਆਹਲੂਵਾਲੀਆ ਦਾ 300ਵਾਂ ਜਨਮ ਦਿਹਾੜਾ ਸਥਾਨਕ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਪੱਧਰ ‘ਤੇ ਮਨਾਇਆ ਗਿਆ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਗੁਰਦੁਆਰਾ ਸੰਤ ਸਾਗਰ, ਗੁਰਦੁਆਰਾ ਸਿੱਖ ਸੈਂਟਰ ਫਲੱਸ਼ਿੰਗ ਅਤੇ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਮਨਾਏ ਇਸ ਸਮਾਗਮ ਵਿਚ ਡਾ. ਸੁਖਪ੍ਰੀਤ ਸਿੰਘ ਉਬੋਕੇ, ਡਾ. ਅਮਰਜੀਤ ਸਿੰਘ, ਹਰਿੰਦਰ ਸਿੰਘ ਟੈਕਸਸ ਆਦਿ ਵਿਦਵਾਨਾਂ ਨੇ ਜੱਸਾ ਸਿੰਘ ਆਹਲੂਵਾਲੀਆ ਦੇ ਗੌਰਵਮਈ ਇਤਿਹਾਸ ਦੀਆਂ ਪਰਤਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਸ਼ੇਰ-ਏ-ਪੰਜਾਬ ਦੇ ਐਡੀਟਰ ਬਲਦੇਵ ਸਿੰਘ ਗਰੇਵਾਲ ਨੂੰ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ। ਗਰੇਵਾਲ ਪਿਛਲੇ ਪੰਜਾਹ ਸਾਲਾਂ ਤੋਂ ਪੰਜਾਬੀ ਪੱਤਰਕਾਰੀ ਨਾਲ ਜੁੜੇ ਹੋਏ ਹਨ। ਉਹ ਲੰਬਾ ਅਰਸਾ ਰੋਜ਼ਾਨਾ ਅਜੀਤ ਦੇ ਮੈਗਜ਼ੀਨ ਐਡੀਟਰ ਵੀ ਰਹਿ ਚੁੱਕੇ ਹਨ।