ਟਰੰਪ ਨੇ ਇਰਾਨ ਨਾਲ ਕੀਤਾ ਪ੍ਰਮਾਣੂ ਸਮਝੌਤਾ ਤੋੜਿਆ

ਟਰੰਪ ਨੇ ਇਰਾਨ ਨਾਲ ਕੀਤਾ ਪ੍ਰਮਾਣੂ ਸਮਝੌਤਾ ਤੋੜਿਆ

ਵਾਸ਼ਿੰਗਟਨ/ਬਿਊਰੋ ਨਿਊਜ਼
ਖਾੜੀ ਮੁਲਕ ਇਰਾਨ ਨਾਲ ਅਮਰੀਕਾ ਦੇ ਆਪਸੀ ਸਬੰਧਾਂ ਵਿਚ ਮੁੜ ਤੋਂ ਕੁੜੱਤਣ ਪੈਦਾ ਹੋਣ ਦੇ ਆਸਾਰ ਵੱਧ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁਲਕ ਵੱਲੋਂ ਸਾਬਕਾ ਸਦਰ ਬਰਾਕ ਓਬਾਮਾ ਦੇ ਦੌਰ ‘ਚ 2015 ਵਿੱਚ ਇਰਾਨ ਨਾਲ ਕੀਤਾ ਗਿਆ ਇਤਿਹਾਸਕ ਪ੍ਰਮਾਣੂ ਸਮਝੌਤਾ ਤੋੜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਟਰੰਪ ਲਗਾਤਾਰ ਇਸ ਸਮਝੌਤੇ ਦਾ ਵਿਰੋਧ ਕਰਦੇ ਆ ਰਹੇ ਸਨ। ਉਨ੍ਹਾਂ ਕਿਹਾ, ”ਮੈਨੂੰ ਸਾਫ਼ ਹੈ ਕਿ ਅਸੀਂ ਇਰਾਨ ਦਾ ਪਰਮਾਣੂ ਬੰਬ ਨਹੀਂ ਰੋਕ ਸਕਦੇ। ਇਸ ਲਈ ਮੈਂ ਅਮਰੀਕਾ ਨੂੰ ਸਮਝੌਤੇ ਤੋਂ ਬਾਹਰ ਕੱਢ ਰਿਹਾ ਹਾਂ।”
ਅਮਰੀਕੀ ਰਾਸ਼ਟਰਪਤੀ ਦੀ ਇਸ ਕਾਰਵਾਈ ਨੇ ਦੋਵਾਂ ਦੇਸ਼ਾਂ ਵਿਚਾਲੇ ਸੁਖਾਵੇਂ ਹੋਏ ਸਬੰਧਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਜੇਕਰ ਇਰਾਨ ਵਲੋਂ ਆਪਣੇ ਬੰਦ ਪਏ ਪ੍ਰਮਾਣੂ ਪ੍ਰੋਗਰਾਮ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਕੋਈ ਕਦਮ ਚੁੱਕਿਆ ਗਿਆ ਤਾਂ ਇਸ ਦਾ ਕਾਰਨ ਅਮਰੀਕਾ ਦੁਆਰਾ ਇਰਾਨ ਨਾਲ ਕੀਤਾ ਗਿਆ ਅਹਿਮ ਪ੍ਰਮਾਣੂ ਸਮਝੌਤਾ ਤੋੜ ਦੇਣਾ ਮੰਨਿਆ ਜਾਵੇਗਾ।