ਰਾਣਾ ਆਯੂਬ ਦੀ ਪੁਸਤਕ ‘ਗੁਜਰਾਤ ਫਾਈਲਾਂ’ ‘ਤੇ ਹੋਈ ਭਰਪੂਰ ਚਰਚਾ

ਰਾਣਾ ਆਯੂਬ ਦੀ ਪੁਸਤਕ ‘ਗੁਜਰਾਤ ਫਾਈਲਾਂ’ ‘ਤੇ ਹੋਈ ਭਰਪੂਰ ਚਰਚਾ
Rana Ayyub( center) Indian journalist striking a pose along with her book with Punjabi version , based on Gujarat riots, along with members of Sahitya Chintan Punjbai writers group of Chandigarh , picture captured at Pracheen Kala Kendra on Sunday in Chandigarh Tribune Photo -S.Chandan

ਚੰਡੀਗੜ੍ਹ/ਬਿਊਰੋ ਨਿਊਜ਼ :
ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ ਮਿਸ ਰਾਣਾ ਆਯੂਬ ਦੀ ਪੁਸਤਕ ‘ਗੁਜਰਾਤ ਫਾਈਲਾਂ’ ਦਾ ਲੋਕ ਅਰਪਣ ਤੇ ਵਿਚਾਰ ਗੋਸ਼ਟੀ ਦਾ ਸਮਾਗਮ ਕਰਵਾਇਆ ਗਿਆ। ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਿਖੇ ਸਾਹਿਤ ਚਿੰਤਨ ਚੰਡੀਗੜ੍ਹ ਦੇ ਕਨਵੀਨਰ ਸਰਦਾਰਾ ਸਿੰਘ ਚੀਮਾ ਦੀ ਅਗਵਾਈ ਹੇਠ ਕਰਵਾਈ ਗਏ ਇਸ ਸਮਾਗਮ ਵਿਚ ਬੁੱਧੀਜੀਵੀ ਲੇਖਕਾਂ ਤੇ ਸ਼ਾਇਰਾਂ ਨੇ ਭਰਵੀਂ ਸ਼ਿਰਕਤ ਕੀਤੀ। ਸਮਾਗਮ ਦੀਆਂ ਪ੍ਰਧਾਨਗੀ ਰਸਮਾਂ ਉੱਘੇ ਲੇਖਕ ਨਿਰਪਿੰਦਰ ਸਿੰਘ ਰਤਨ ਵੱਲੋਂ ਅਦਾ ਕੀਤੀਆਂ ਗਈਆਂ। ਮਿਸ ਰਾਣਾ ਆਯੂਬ ਜਿਸ ਨੇ ਗੁਜਰਾਤ ਦੇ ਫਸਾਦਾਂ ਤੇ ਫਰਜ਼ੀ ਪੁਲੀਸ ਮੁਕਾਬਲਿਆਂ ਦਾ ਪਰਦਾਫਾਸ਼ ਕੀਤਾ ਹੈ, ਦੀ ਸ੍ਰੀ ਬੂਟਾ ਸਿੰਘ ਵੱਲੋਂ ਅਨੁਵਾਦਤ ਪੁਸਤਕ ‘ਗੁਜਰਾਤ ਫਾਈਲਾਂ’ ਬਾਰੇ ਚਰਚਾ ਕਰਦਿਆਂ ਪ੍ਰੋ. ਮੋਨਿਕਾ ਕੁਮਾਰ ਨੇ ਕਿਹਾ ਕਿ ਭਾਰਤੀ ਲੋਕਤੰਤਰ ਅੰਦਰ ਅਫਸਰਸ਼ਾਹੀ/ਪੁਲੀਸ ਦੀਆਂ ਨੈਤਿਕ ਕਦਰਾਂ ਕੀਮਤਾਂ ਵਿਚ ਬਹੁਤ ਨਿਘਾਰ ਆ ਗਿਆ ਹੈ। ਪ੍ਰੋ. ਹਰਕ੍ਰਿਸ਼ਨ ਮਹਿਤਾ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਜਾਤੀ ਪ੍ਰਥਾ ਕਾਰਨ ਧਰੁਵੀਕਰਨ ਸਾਡੇ ਸਮਾਜ ‘ਤੇ ਇੱਕ ਹੋਰ ਕਲੰਕ ਹੈ। ਇਸ ਮੌਕੇ ‘ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਸਿਰੀ ਰਾਮ ਅਰਸ਼ ਨੇ ਕਿਹਾ ਕਿ ਲੇਖਿਕਾ ਨੇ ਸੱਚ ਦੀਆਂ ਤੈਹਾਂ ਫਰੋਲੀਆਂ ਹਨ। ਪ੍ਰੋ. ਨਿਰਮਲ ਦੱਤ, ਅਭੈ ਸਿੰਘ, ਤਾਰਨ ਗੁਜਰਾਲ, ਦਿਲਜੀਤ ਸਿੰਘ ਸਰਾਂ, ਸ਼ਿਵਨਾਥ ਤੇ ਮੇਘਰਾਜ ਮਿੱਤਰ ਨੇ ਵੀ ਪੁਸਤਕ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਪੁਸਤਕ ਦੀ ਲੇਖਿਕਾ ਮਿਸ ਰਾਣਾ ਆਯੂਬ ਨੇ ਸਰੋਤਿਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਜੇਕਰ ਖੂਬਸੂਰਤ ਕੁੜੀਆਂ ਨਾਲ ਮਸਲੇ ਹੱਲ ਹੋਣੇ ਹੁੰਦੇ ਤਾਂ ਇਹ ਕਹਿਰ ਨਾ ਵਾਪਰਦੇ। ਅਸੀਂ ਬਾਹਰਲੇ ਲੋਕਾਂ ਨਾਲ ਤਾਂ ਲੜ ਸਕਦੇ ਹਨ ਪਰ ਆਪਣੇ ਲੋਕਾਂ ਨਾਲ ਲੜਨਾ ਬਹੁਤ ਮੁਸ਼ਕਲ ਹੈ। ਇਸ ਸਮਾਰੋਹ ਦੇ ਪ੍ਰਧਾਨਗੀ ਭਾਸ਼ਣ ਵਿਚ ਨਰਪਿੰਦਰ ਸਿੰਘ ਰਤਨ ਨੇ ਕਿਹਾ ਕਿ ਲੋਕਤੰਤਰ ਵਿਚ ਫਾਸੀਵਾਦ ਵਰਗੇ ਵਰਤਾਰੇ ਅਚੰਭਾ ਨਹੀਂ ਹਨ।
ਸਮਾਗਮ ਵਿਚ ਬੁੱਧੀਜੀਵੀ, ਲੇਖਕਾਂ, ਸ਼ਾਇਰਾਂ ਵਿਚ ਪ੍ਰੋ. ਅਜਮੇਰ ਸਿੰਘ, ਜਸਵੀਰ ਮੰਡ, ਡਾ. ਹਰਬੰਸ ਕੌਰ ਗਿੱਲ, ਪ੍ਰੋ. ਸਵਰਨਜੀਤ ਕੌਰ ਮਹਿਤਾ, ਪਰਦੇਵ ਸਿੰਘ ਉਪਲ, ਦੀਪਤੀ ਬਬੂਟਾ, ਪਰਮਿੰਦਰ ਗਿੱਲ ਤੋਂ ਇਲਾਵਾ ਡਾ. ਜਗਦੀਸ਼ ਚੰਦਰ, ਸੈਮੂਅਲ ਜੌਨ, ਪ੍ਰੋ. ਦਿਲਬਾਗ ਸਿੰਘ, ਬਲਜਿੰਦਰ ਕੌਰ, ਜੈਪਾਲ, ਭਜਨਬੀਰ ਸਿੰਘ, ਜਰਨੈਲ ਕ੍ਰਾਂਤੀ ਮਿੰਨੀ ਸਰਕਾਰੀਆ, ਅਮਰਜੀਤ ਕੌਰ ਹਿਰਦੇ, ਡਾ. ਰਮਾ ਰਤਨ ਦੇ ਨਾਲ-ਨਾਲ ਡਾ. ਦਵਿੰਦਰ ਬੋਹਾ, ਦਵੀ ਦਵਿੰਦਰ ਕੌਰ, ਜਸਵੀਰ ਸਮਰ ਨੇ ਵੀ ਭਾਗ ਲਿਆ। ਸਮਾਗਮ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਵੱਲੋਂ ਬਾਖੂਬੀ ਨਿਭਾਈ ਗਈ।