ਫਰਿਜ਼ਨੋ ਇਲਾਕੇ ਦੇ ਸਮੂੰਹ ਪੰਜਾਬੀਆਂ ਨੇ ਮਾਘੀ ਤੇ ਲੋਹੜੀ ਦੇ ਦਿਹਾੜੇ ਬੜੀ ਧੂਮ ਧਾਮ ਨਾਲ ਮਨਾਏ

ਫਰਿਜ਼ਨੋ ਇਲਾਕੇ ਦੇ ਸਮੂੰਹ ਪੰਜਾਬੀਆਂ ਨੇ ਮਾਘੀ ਤੇ ਲੋਹੜੀ ਦੇ ਦਿਹਾੜੇ ਬੜੀ ਧੂਮ ਧਾਮ ਨਾਲ ਮਨਾਏ

ਵੱਖ ਵੱਖ ਗੁਰੂ ਘਰਾਂ ਵਿੱਚ ਚਾਲੀ ਮੁਕਤਿਆਂ ਦੀ ਯਾਦ ‘ਚ ਦੀਵਾਨ ਸਜੇ
ਫਰਿਜ਼ਨੋ:ਕੁਲਵੰਤ ਧਾਲੀਆਂ/ਨੀਟਾ ਮਾਛੀਕੇ:
ਫਰਿਜ਼ਨੋ ਇਲਾਕੇ ਦੇ ਸਮੂੰਹ ਪੰਜਾਬੀਆਂ ਨੇ ਮਾਘ ਦੀ ਸੰਗਰਾਂਦ ਤੇ ਲੋਹੜੀ ਦੇ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਏ। ਸਮੂਹ ਗੁਰਦੁਆਰਾ ਸਾਹਿਬਾਨ ਵਿੱਚ ਸਿੱਖਾਂ ਦੇ ਇਤਿਹਾਸਕ ਦਿਹਾੜੇ ਚਾਲੀ ਮੁਕਤਿਆਂ ਦੀ ਸ਼ਹੀਦੀ ਮੌਕੇ ਵੱਖ ਵੱਖ ਗੁਰੂ ਘਰਾਂ ਵਿੱਚ ਚਾਲੀ ਵਿਸ਼ੇਸ਼ ਦੀਵਾਨ ਸਜੇ।
ਲੋਹੜੀ ਦੇ ਸਾਂਝੇ ਤਿਉਹਾਰ ਦੀ ਰਵਾਇਤ ਅਨੁਸਾਰ ਸਮੁੱਚੇ ਕੈਲੀਫੋਰਨੀਆਂ ਅੰਦਰ ਜਿਥੇ ਗੁਰਦੁਆਰਿਆ ਅਤੇ ਮੰਦਰਾਂ ਵਿੱਚ ਸਰਕਾਰੀ ਪ੍ਰਵਾਨਗੀ ਲੈਦੇ ਹੋਏ ਲੋਹੜੀ ਦੇ ਵੱਡੇ ਵੱਡੇ ਧੂਣੇ ਲਾਏ ਗਏ। ਪਾਠ ਪੂਜਾ ਦੇ ਦੀਵਾਨ ਵੀ ਸਜੇ। ਇਸ ਤਿਉਹਾਰ ਨੂੰ ਸਭਨਾਂ ਨੇ ਰੱਜ ਕੇ ਮਾਣਿਆ। ਪੰਜਾਬ ਵਾਂਗ ਇਥੇ ਖਾਣ ਪੀਣ ਦੀਆਂ ਵਸਤਾਂ ਤੇ ਮਿਠਾਈਆਂ ਦੇ ਲੰਗਰ ਸਜੇ ਸਨ । ਇਸਤੋਂ ਇਲਾਵਾ ਮੂੰਗਫਲੀ ਤੇ ਰਿਉੜੀਆ ਖਾਂਦਿਆਂ ਸਭਨਾਂ ਨੇ ਲੋਹੜੀ ਦਾ ਅਨੰਦ ਮਾਣਿਆ। ਗੋਰਿਆ ਦੇ ਬੱਚੇ ਵੀ ਇਸ ਤਿਉਹਾਰ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਦੇਖੇ ਗਏ।
ਲੋਹੜੀ ਦੇ ਨਾਲ ਨਾਲ ਇਥੋ ਦੇ ਸਮੂੰਹ ਗੁਰਦੁਆਰਿਆ ਵਿੱਚ ਮਾਘ ਦੇ ਮਹੀਨੇ ਦੀ ਸੁਰੂਆਤ ਅਤੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਚਾਲੀ ਮੁਕਤਿਆਂ ਦੀ ਯਾਦ ਵਿੱਚ ਵੀ ਵਿਸ਼ੇਸ਼ ਸਮਾਗਮ ਸਿਲਮਾ, ਬੇਕਰਸਫੀਲਡ, ਸਨਵਾਕੀਨ, ਕਰਮਨ ਅਤੇ ਫਰਿਜ਼ਨੋ ਸ਼ਹਿਰਾ ਵਿਖੇ ਕੀਤੇ ਗਏ। ਇਸ ਦੌਰਾਨ ਕੀਰਤਨ ਦੀਵਾਨ ਸਜੇ।
ਇਸੇ ਲੜੀ ਅਧੀਨ ਕਰਮਨ ਸ਼ਹਿਰ ਦੇ ਗੁਰਦੁਆਰਾ ਅਨੰਦਗੜ ਸਾਹਿਬ ਵਿਖੇ ਸਥਾਨਕ ਕੀਰਤਨੀਏ ਭਾਈ ਸੋਢੀ ਸਿੰਘ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਸਰਵਨ ਕਰਵਾਈ ਗਈ। ਇਸ ਤੋਂ ਇਲਾਵਾ ਹੋਰ ਵੱਖਰੇ-ਵੱਖਰੇ ਬੁਲਾਰਿਆਂ ਨੇ ਵੀ ਹਾਜ਼ਭਰੀ। ਸਮਾਪਤੀ ਦੌਰਾਨ ਅੱਗ ਦੇ ਧੂਣੇ ਲਾਏ ਗਏ ਸਨ।
ਵਰਨਣਯੋਗ ਹੈ ਕਿ ਲੋਹੜੀ ਦੇ ਪ੍ਰੰਪਰਾਗਤ ਜਸ਼ਨਾਂ ਤੋਂ ਇਲਾਵਾ ਵਿਸ਼ੇਸ਼ ਧਾਰਮਿਕ ਸਮਾਗਮ ਵੀ ਹੋਏ ਜਿਨ੍ਹਾਂ ਵਿੱਚ ਸਮੂੰਹ ਭਾਈਚਾਰੇ ਨੇ ਰਲ ਮਿਲ ਅਨੰਦ ਮਾਣਿਆ।
ਇਸ ਸਮੇਂ ਟੀ. ਵੀ. ਵੱਲੋਂ ਵਿਸ਼ੇਸ਼ ਤੌਰ ‘ਤੇ ਬਲਜੀਤ ਕੌਰ ਪੰਨੂੰ ਅਤੇ ਗੁਰਦੁਆਰਾ ਕਮੇਟੀ ਵਿੱਚੋ ਸ. ਕੁਲਦੀਪ ਸਿੰਘ ਕਾਲੇਕਾ ਨਾਲ ਗੱਲਬਾਤ ਕੀਤੀ ਗਈ।