ਟਰੰਪ ਵਿਲੋਂ ਕ੍ਰਿਸਮਸ ਮੌਕੇ ‘ਤੋਹਫ਼ਾ’ ਦਿੱਤੇ ਜਾਣ ਦਾ ਭਰੋਸਾ

ਟਰੰਪ ਵਿਲੋਂ ਕ੍ਰਿਸਮਸ ਮੌਕੇ ‘ਤੋਹਫ਼ਾ’ ਦਿੱਤੇ ਜਾਣ ਦਾ ਭਰੋਸਾ

ਵਾਸ਼ਿੰਗਟਨ/ਬਿਊਰੋ ਨਿਊਜ਼:
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀਆਂ ਨੂੰ ਕ੍ਸਿਮਸ ਦੇ ਤੋਹਫੇ ਵਜੋਂ ਭਾਰੀ ਟੈਕਸ ਕਟੌਤੀ ਦਾ ਭਰੋਸਾ ਦਿੱਤਾ ਹੇ। ਇਸ ਨਾਲ ਵਧੇਰੇ ਰੁਜ਼ਗਾਰ ਅਤੇ ਉੱਚ ਤਨਖਾਹਾਂ ਮਿਲਣਗੀਆਂ।
ਕਾਂਗਰਸੀ ਰਿਪਬਲਿਕਨਾਂ ਨੇ ਬੀਤੇ ਦਿਨ ਟੈਕਸ ਕਾਨੂੰਨ ਨੂੰ ਅੰਤਿਮ ਰੂਪ ਦਿੱਤਾ। ਇਸ ਨਾਲ ਅਗਲੇ ਹਫ਼ਤੇ ਇਸ ‘ਤੇ ਵੋਟਿੰਗ ਦਾ ਰਾਹ ਪਧਰਾ ਹੋ ਗਿਆ ਹੈ।
ਟਰੰਪ ਨੇ ਮੰਨਿਆ ਕਿ ਉਹ ਚੋਣ ਪ੍ਰਚਾਰ ਦੌਰਾਨ ਕੀਤੇ ਟੈਕਸ ਸੁਧਾਰ ਦੇ ਵਾਅਦੇ ਨੂੰ ਪੂਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣਾ ਵਾਅਦਾ ਨਿਭਾਉਣ ਤੋਂ ਕੁਝ ਦਿਨ ਹੀ ਦੂਰ ਹਨ ਤੇ ਇਹ ਅਮਰੀਕੀ ਪਰਿਵਾਰਾਂ ਦੀ ਸਭ ਤੋਂ ਵੱਡੀ ਜਿੱਤ ਹੋਵੇਗੀ। ਟਰੰਪ ਨੇ ਇਹ ਗੱਲ ਵਾੲ੍ਹੀਟ ਹਾਊਸ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਹੀ। ਰਾਸ਼ਟਰਪਤੀ ਨੇ ਟੈਕਸ ਦੇ ਅਸਰ ਬਾਰੇ ਮਿਸਾਲ ਦਿੰਦਿਆਂ ਕਿਹਾ ਕਿ ਚਾਰ ਲੋਕਾਂ ਦਾ ਪਰਿਵਾਰ ਜੋ 75000 ਅਮਰੀਕੀ ਡਾਲਰ ਕਮਾਉਂਦਾ ਹੈ ਨੂੰ ਆਮਦਨ ਕਰ ਵਿੱਚ 2000 ਅਮਰੀਕੀ ਡਾਲਰਾਂ ਤੋਂ ਵਧ ਦੀ ਛੋਟ ਮਿਲੇਗੀ।
ਉਨ੍ਹਾਂ ਕਿਹਾ ਕਿ ਤਜਵੀਜ਼ਤ ਟੈਕਸ ਸੁਧਾਰ ਨਾਲ ਵਿਸ਼ੇਸ਼ ਵਿਆਜ ਦੀ ਚੋਰੀ ਬੰਦ ਹੋ ਜਾਵੇਗੀ ਤੇ ਪਰਿਵਾਰਾਂ ਨੂੰ ਘੱਟ ਟੈਕਸ ਦੇਣਾ ਪਵੇਗਾ।  ਕਾਰੋਬਾਰੀਆਂ ਦਾ ਟੈਕਸ ਘਟੇਗਾ ਤੇ ਉਨ੍ਹਾਂ ਦੀ ਆਮਦਨ 4000 ਅਮਰੀਕੀ ਡਾਲਰ ਵਧਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਟੈਕਸ ਕੋਡ, ਭਾਰੀ, ਗੁੰਝਲਦਾਰ ਤੇ ਉੱਚਿਤ ਨਹੀਂ ਹੈ।