ਬੇਕਰਸਫੀਲਡ ਦੀ ਸਰਦਾਰਨੀ ਸੁਰਜੀਤ ਕੌਰ ਖੁਰਾਣਾ ਦਾ ਦੇਹਾਂਤ

ਬੇਕਰਸਫੀਲਡ ਦੀ ਸਰਦਾਰਨੀ ਸੁਰਜੀਤ ਕੌਰ ਖੁਰਾਣਾ ਦਾ ਦੇਹਾਂਤ

ਅੰਤਿਮ ਸੰਸਕਾਰ ਤੇ ਅੰਤਿਮ ਅਰਦਾਸ 23 ਸਤੰਬਰ, ਸ਼ਨਿੱਚਰਵਾਰ ਨੂੰ
ਬੇਕਰਸਫੀਲਡ/ਬਿਊਰੋ ਨਿਊਜ਼ :
ਗੁਰੂਘਰ ਦੀ ਸੇਵਾ ਵਿਚ ਮਗਨ ਰਹਿਣ ਵਾਲੀ ਸਰਦਾਰਨੀ ਸੁਰਜੀਤ ਕੌਰ ਖੁਰਾਣਾ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤੀ ਸ. ਅਜੀਤ ਸਿੰਘ ਖੁਰਾਣਾ, ਪੁੱਤਰ ਡਾ. ਮਨਬੀਰ ਸਿੰਘ, ਸਤਨਾਮ ਸਿੰਘ, ਧੀਆਂ ਉਰਮਿੰਦਰ ਕੌਰ, ਮਨਦੀਪ ਕੌਰ, ਸੁਰਿੰਦਰ ਕੌਰ ਤੇ 12 ਪੋਤੇ-ਪੋਤੀਆਂ ਦਾ ਪਰਿਵਾਰ ਛੱਡ ਗਏ ਹਨ। ਉਹ ਪਿਛੋਂ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਹਨ ਤੇ 1989 ਵਿਚ ਕਰਨ ਕਾਉਂਟੀ ਆ ਕੇ ਵੱਸ ਗਏ ਸਨ। ਉਨ੍ਹਾਂ ਦਾ ਜਨਮ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਪਿੰਡ ਲਸੂੜੀ ਵਿਚ ਹੋਇਆ। ਉਹ 5 ਭੈਣਾਂ ਵਿਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਦੇ 3 ਭਰਾ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ 23 ਸਤੰਬਰ, ਸ਼ਨਿੱਚਰਵਾਰ ਨੂੰ ਦੁਪਹਿਰ 2.00 ਤੋਂ 5.00 ਵਜੇ ਤੱਕ ਗਰੀਨਲਾਨ ਮੌਰਚਰੀ ਸਾਊਥ ਵੈਸਟ, ਸੈਲੀਬਰੇਸ਼ਨ ਆਫ਼ ਲਾਈਫ਼ (ਬਿਲਡਿੰਗ ਡੀ), 2739 ਪਨਾਮਾ ਲੇਨ, ਬੇਕਰਸਫੀਲਡ, ਕੈਲੀਫੋਰਨੀਆ 93313 ਵਿਖੇ ਹੋਵੇਗਾ। ਸ਼ਾਮ 5.30 ਵਜੇ ਤੋਂ 6.00 ਵਜੇ ਤਕ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਅੰਗਦ ਦਰਬਾਰ, 8100 ਸਟਾਈਨ ਰੋਡ, ਬੇਕਰਸਫੀਲਡ, ਕੈਲੀਫੋਰਨੀਆ 93313 ਵਿਖੇ ਹੋਵੇਗੀ। ਇਸ ਤੋਂ ਬਾਅਦ ਲੰਗਰ ਵਰਤਾਇਆ ਜਾਵੇਗਾ।