ਟਰੰਪ ਦਾ ‘ਡਾਕਾ’,ਹਜ਼ਾਰਾਂ ਭਾਰਤੀਆਂ ਦਾ ਭਵਿੱਖ ਖ਼ਤਰੇ

ਟਰੰਪ ਦਾ ‘ਡਾਕਾ’,ਹਜ਼ਾਰਾਂ ਭਾਰਤੀਆਂ ਦਾ ਭਵਿੱਖ ਖ਼ਤਰੇ

ਵਾਸ਼ਿੰਗਟਨ/ਬਿਊਰੋ ਨਿਊਜ਼:
ਬਾਲ ਉਮਰੇ ਅਮਰੀਕਾ ‘ਚ ਗ਼ੈਰਕਾਨੂੰਨੀ ਢੰਗ ਨਾਲ ਆਉਣ ਵਾਲੇ ਹਜ਼ਾਰਾਂ ਲੋਕਾਂ, ਜਿਨ•ਾਂ ‘ਚ ਭਾਰੀ ਗਿਣਤੀ ਭਾਰਤੀ ਹਨ, ਉਤੇ ਦੇਸ਼ ‘ਚੋਂ ਕੱਢੇ ਜਾਣ ਦੀ ਤਲਵਾਰ ਲਟਕ ਗਈ ਹੈ ਕਿਉਂਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਓਬਾਮਾ ਕਾਲ ਦੇ ਮਾਨਵੀ ਪ੍ਰੋਗਰਾਮ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਟਰੰਪ ਨੇ ‘ਡੈਫਰਡ ਐਕਸ਼ਨ ਫਾਰ ਚਿਲਡਰਨ ਅਰਾਈਵਲ’ (ਡਾਕਾ) ਪ੍ਰੋਗਰਾਮ ਨੂੰ ਮਨਸੂਖ਼ ਕਰ ਦਿੱਤਾ ਹੈ, ਜੋ ਬਾਲ ਉਮਰ ਵਿੱਚ ਅਮਰੀਕਾ ਆਉਣ ਵਾਲੇ ਪਰਵਾਸੀਆਂ ਨੂੰ ਵਰਕ ਪਰਮਿਟ ਦੀ ਆਗਿਆ ਦਿੰਦਾ ਸੀ। ਟਰੰਪ ਪ੍ਰਸ਼ਾਸਨ ਦੇ ਇਸ ਕਦਮ ਨਾਲ ਸੱਤ ਹਜ਼ਾਰ ਤੋਂ ਵੱਧ ਭਾਰਤੀ-ਅਮਰੀਕੀਆਂ ਸਮੇਤ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਅੱਠ ਲੱਖ ਵਰਕਰ ਪ੍ਰਭਾਵਿਤ ਹੋਣਗੇ।
ਸਾਊਥ ਏਸ਼ੀਅਨ ਅਮੈਰਿਕਨਜ਼ ਲੀਡਿੰਗ ਟੂਗੈਦਰ (ਸਾਲਟ) ਦੇ ਅੰਦਾਜ਼ੇ ਮੁਤਾਬਕ ਬਾਲ ਅਵਸਥਾ ‘ਚ ਅਮਰੀਕਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ 20 ਹਜ਼ਾਰ ਤੋਂ ਵੱਧ ਹੋ ਸਕਦੀ ਹੈ। ਅਮਰੀਕੀ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਨੇ ਕੱਲ• ‘ਡਾਕਾ’ ਨੂੰ ਰੱਦ ਕੀਤੇ ਜਾਣ ਦਾ ਐਲਾਨ ਕੀਤਾ। ਇਸ ਫ਼ੈਸਲੇ ਦਾ ਦੇਸ਼ ਭਰ ਵਿੱਚ ਵਿਰੋਧ ਹੋਇਆ ਹੈ। ‘ਸਾਲਟ’ ਨੇ ਕਿਹਾ, ‘5500 ਭਾਰਤੀ ਤੇ ਪਾਕਿਸਤਾਨੀਆਂ ਸਮੇਤ 27 ਹਜ਼ਾਰ ਤੋਂ ਵੱਧ ਏਸ਼ੀਅਨ ਅਮੈਰਿਕਨਾਂ ਨੂੰ ਪਹਿਲਾਂ ਹੀ ‘ਡਾਕਾ’ ਬਾਰੇ ਨੋਟਿਸ ਮਿਲ ਚੁੱਕਾ ਹੈ। 17 ਹਜ਼ਾਰ ਭਾਰਤੀਆਂ ਅਤੇ 6 ਹਜ਼ਾਰ ਪਾਕਿਸਤਾਨੀਆਂ ਦੇ ‘ਾਕਾ’ ਦੀ ਮਾਰ ਹੇਠ ਆਉਣ ਦੀ ਸੰਭਾਵਨਾ ਹੈ।’
‘ਸਾਲਟ’ ਦੇ ਕਾਰਜਕਾਰੀ ਡਾਇਰੈਕਟਰ ਸੁਮਨ ਰਘੂਨਾਥਨ ਨੇ ਕਿਹਾ, ‘ਰਾਸ਼ਟਰਪਤੀ ਦੇ ਇਸ ਫ਼ੈਸਲੇ ਨਾਲ ਅੱਠ ਲੱਖ ਵਿਅਕਤੀਆਂ ‘ਤੇ ਉਸ ਦੇਸ਼ ‘ਚੋਂ ਕੱਢੇ ਜਾਣ ਦੀ ਤਲਵਾਰ ਲਟਕ ਗਈ ਹੈ, ਜਿਸ ਨੂੰ ਉਹ ਕਦੇ ਆਪਣਾ ਘਰ ਦਸਦੇ ਸਨ। ‘ਡਾਕਾ’ ਨੂੰ ਖ਼ਤਮ ਕਰਨਾ ਸਾਡੇ ਮੁਲਕ ਦੀਆਂ ਬਰਾਬਰੀ ਤੇ ਗ਼ੈਰਪੱਖਪਾਤੀ ਬੁਨਿਆਦੀ ਕਦਰਾਂ ਕੀਮਤਾਂ ਪ੍ਰਤੀ ਇਸ ਪ੍ਰਸ਼ਾਸਨ ਦੀ ਗ਼ੈਰਵਚਨਬੱਧਤਾ ਦਾ ਸਪੱਸ਼ਟ ਸਬੂਤ ਹੈ।’
ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ (ਸਾਬਾ) ਦੇ ਪ੍ਰਧਾਨ ਰਿਸ਼ੀ ਬੱਗਾ ਨੇ ਕਿਹਾ, ‘ਬਚਪਨ ‘ਚ ਇਸ ਧਰਤੀ ‘ਤੇ ਪੈਰ ਧਰਨ ਸਮੇਂ ਇਨ•ਾਂ ਨੇ ਕੋਈ ਕਾਨੂੰਨ ਨਹੀਂ ਤੋੜਿਆ ਸੀ। ਇਨ•ਾਂ ‘ਚੋਂ ਜ਼ਿਆਦਾਤਰ ਜਵਾਨ ਮੁੰਡੇ ਤੇ ਕੁੜੀਆਂ ਕਦੇ ਆਪਣੇ ਜਨਮ ਵਾਲੇ ਮੁਲਕ ਨਹੀਂ ਗਏ ਹਨ ਅਤੇ ਕਈਆਂ ਨੂੰ ਤਾਂ ਉਥੋਂ ਦੀ ਭਾਸ਼ਾ ਵੀ ਨਹੀਂ ਆਉਂਦੀ। ਇਸ ਤਰ•ਾਂ ਇਹ ਇਨ•ਾਂ ਜਵਾਨ ਲੋਕਾਂ ਤੋਂ ਉਸ ਮੁਲਕ ‘ਚੋਂ ਰਹਿਣ ਦਾ ਅਧਿਕਾਰ ਖੋਹਣਾ ਹੈ, ਜੋ ਕੇਵਲ ਉਸ ਨੂੰ ਹੀ ਜਾਣਦੇ ਹਨ।’

ਟਰੰਪ ਦਾ ਫ਼ੈਸਲਾ ਗਲਤ ਤੇ ਬੇਰਹਿਮ: ਓਬਾਮਾ
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ‘ਡਾਕਾ’ ਰੱਦ ਕਰਨ ਬਾਰੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਨੂੰ ‘ਗਲਤ’, ‘ਆਤਮਘਾਤੀ’ ਅਤੇ ‘ਬੇਰਹਿਮ’ ਦੱਸਿਆ ਹੈ। ਉਨ•ਾਂ ਕਿਹਾ, ‘ਇਨ•ਾਂ ਜਵਾਨ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ ਕਿਉਂਕਿ ਉਨ•ਾਂ ਨੇ ਕੁੱਝ ਵੀ ਗਲਤ ਨਹੀਂ ਕੀਤਾ। ਇਹ ਆਤਮਘਾਤੀ ਹੈ ਕਿਉਂਕਿ ਉਹ ਨਵੇਂ ਕਾਰੋਬਾਰ ਸ਼ੁਰੂ ਕਰਨ ਤੋਂ ਇਲਾਵਾ ਸਾਡੀਆਂ ਲੈਬਾਂ ਵਿੱਚ ਸਟਾਫ ਤੇ ਫ਼ੌਜ ‘ਚ ਭਰਤੀ ਹੋ ਕੇ ਸੇਵਾ ਕਰਨਾ ਚਾਹੁੰਦੇ ਹਨ। ਇਹ ਜ਼ਾਲਮਾਨਾ ਫ਼ੈਸਲਾ ਹੈ।’