ਸੁਨੀਲ ਹਾਲੀ ਵਲੋਂ ਠੱਗੀ-ਠੋਰੀ ਦਾ ਸਿਲਸਿਲਾ ਜਾਰੀ

ਸੁਨੀਲ ਹਾਲੀ ਵਲੋਂ ਠੱਗੀ-ਠੋਰੀ ਦਾ ਸਿਲਸਿਲਾ ਜਾਰੀ

ਟੀ ਵੀ ਚੈਨਲ ਚਲਾਉਣ ਦੇ ਨਾਂਅ ਉੱਤੇ ਵਿਛਾਉਂਦਾ ਅਪਣਾ ਹੇਰਾਫੇਰੀ ਦਾ ਜਾਲ
ਫਰੀਮਾਂਟ/ਬਿਊਰੋ ਨਿਊਜ਼:
ਅਮਰੀਕਾ ਵਿਚ ਜਦੋਂ ਇੰਡੀਆ ਦੇ ਟੀ.ਵੀ. ਚੈਨਲਾਂ ਦੀ ਗੱਲ ਚੱਲਦੀ ਹੈ ਤਾਂ ਸੁਨੀਲ ਹਾਲੀ ਨਾਮ ਦੇ ਸ਼ਖ਼ਸ ਦੀ ਗੱਲ ਵੀ ਹੁੰਦੀ ਹੈ। ਇਸ ਨੇ ਕਈ ਚੈਨਲ ਇਥੇ ਲੈ ਕੇ ਆਂਦੇ ਅਤੇ ਉਹਨਾਂ ਲਈ ਕਿਸੇ ਨਾ ਕਿਸੇ ਇਨਵੈਸਟਰ ਨੂੰ ਲੱਭ ਕੇ ਉਸ ਨੂੰ ਪੈਸੇ ਟਕੇ ਵਜੋਂ ‘ਚੰਗੀ ਤਰ੍ਹਾਂ ਥੁੱਕ’ ਲਾਉਂਦਾ ਹੈ ਅਤੇ ਫਿਰ ਹੋਰ ਸ਼ਿਕਾਰ ਲੱਭਣ ਦਾ ਧੰਦਾ ਸ਼ੁਰੂ ਦਿੰਦਾ ਹੈ। ਹਰੇਕ ਨਵੇਂ ਬੰਦੇ ਨੂੰ ਦੋ-ਤਿੰਨ ਸਾਲ ਵਿਚ ਕਾਰੋਬਾਰ ਦਾ ਪਤਾ ਲਗਦੈ ਤਾਂ ਉਦੋਂ ਇਹ ਆਪਣਾ ਕੰਮ ਕਰ ਜਾਂਦਾ ਹੈ।
ਇਸ ਤਰ੍ਹਾਂ ਇਸਨੇ ਕਈ ਵਰ੍ਹੇ ਪਹਿਲਾਂ ‘ਅੰਮ੍ਰਿਤਸਰ ਟਾਈਮਜ਼’ ਅਦਾਰੇ ਨਾਲ ਵੀ ਟੀਵੀ ਚੈਨਲ ਚਲਾਉਣ ‘ਚ ਭਾਈਵਾਲ ਬਣ ਕੇ ਠੱਗੀ ਮਾਰੀ। ਜਸਜੀਤ ਸਿੰਘ ਨੇ ਕਿਹਾ, ‘ਇਸ ਕੇਸ ਵਿੱਚ ਫਸਦਾ ਵੇਖ ਕੇ ਹਾਲੀ ਮੈਨੂੰ ਅਤੇ ਹਰਜੋਤ ਸਿੰਘ ਖ਼ਾਲਸਾ ਨੂੰ ਕਚਿਹਰੀ ਵਿਚ 70,000 ਡਾਲਰ ਦੇਣੇ ਮੰਨਿਆ ਹੈ ਅਤੇ ਕੁਝ ਕਿਸ਼ਤਾਂ ਦੇ ਕੇ ਫਿਰ ਮੁੱਕਰ ਗਿਆ। ਕੇਸ ਚਲਦੇ ਨੂੰ 5-7 ਸਾਲ ਹੋ ਗਏ ਹਨ। ਅਸੀਂ ਵੀ ਆਪਣੇ ਕੰਮਾਂ-ਕਾਰਾਂ ਵਿਚ ਰੁੱਝ ਹੋਏ ਸੀ।”
ਹੋਰਨਾਂ ਨੂੰ ਸੁਨੀਲ ਹਾਲੀ ਦੇ ਠੱਗੀ ਝਾਲ ‘ਚੋਂ ਬਚਣ ਲਈ ਚੌਕਸ ਕਰਦਿਆਂ ਜਸਜੀਤ ਸਿੰਘ ਨੇ ਕਿਹਾ, ” ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇਸ ਬੰਦੇ ਦਾ ਇਹ ਸਿਲਸਿਲਾ ਰੋਕੀਏ, ਤਾਂ ਜੋ ਹੋਰਾਂ ਨਾਲ ਇਹ ਠੱਗੀ ਨਾ ਕਰ ਸਕੇ। ਅਸੀਂ ਇਸ ਉਪਰ ਇਕ ਹੋਰ ਕੇਸ ਕਰਨ ਨੂੰ ਤਿਆਰ ਹਾਂ ਜਿਸ ਵਿਚ ਇਸ ਦਾ ਠੱਗੀ ਦਾ ਇਕ ਖਾਸ ਟਰੈਂਡ ਦਿਖਾਇਆ ਜਾਵੇ ਕਿ ਇਹ ਅਸਲ ਵਿਚ ਕੀ ਕਰਦਾ ਹੈ ਅਤੇ ਜੇ ਅਸੀਂ ਉਸ ਵਿਚ ਸਫ਼ਲ ਹੋ ਗਏ ਤਾਂ ਕਰੀਮੀਨਲ ਚਾਰਜਸ ਲੁਆ ਸਕਦੇ ਹਾਂ । ਅਸੀਂ ਚਾਹੁੰਦੇ ਹਾਂ ਕਿ ਸੁਨੀਲ ਹਾਲੀ ਨੂੰ ਜੇਲ੍ਹ ਦੀ ਹਵਾ ਖਾਣੀ ਪਵੇ ਤਾਂ ਜੋ ਹੋਰ ਲੋਕ ਬਚ ਸਕਣ।’
ਜਸਜੀਤ ਸਿੰਘ ਦਾ ਸੰਪਰਕ ਨੰਬਰ (510) 875-3279 ਅਤੇ ਈਮੇਲ : jasjeetsingh.usa@gmail.com