ਆਜ਼ਾਦੀ ਦਿਹਾੜੇ ਸਬੰਧੀ ਭਾਰਤੀਆਂ ਵਲੋਂ ‘ਇੰਡੀਆ ਡੇਅ ਪਰੇਡ’

ਆਜ਼ਾਦੀ ਦਿਹਾੜੇ ਸਬੰਧੀ ਭਾਰਤੀਆਂ ਵਲੋਂ ‘ਇੰਡੀਆ ਡੇਅ ਪਰੇਡ’

ਨਿਊਯਾਰਕ/ਬਿਊਰੋ ਨਿਊਜ਼ :
ਭਾਰਤੀਆਂ ਵੱਲੋਂ ਇਥੇ ਐਤਵਾਰ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਸਬੰਧੀ 37ਵੀਂ ‘ਇੰਡੀਆ ਡੇਅ ਪਰੇਡ’ ਕੱਢੀ ਗਈ। ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਦੇ ਲੋਕ ਮਿਡਟਾਊਨ ਵਿਚ ਇੱਕਠੇ ਹੋਏ ਅਤੇ ਦੁਪਹਿਰ ਨੂੰ ਸ਼ੁਰੂ ਹੋਈ ਇਸ ਪਰੇਡ ਵਿਚ ਭਾਰਤੀ ਲੋਕਾਂ ਨੇ ਭਾਰਤੀ ਸਭਿਆਚਾਰ, ਨਾਟਕਾਂ ਅਤੇ ਅਨੇਕਾ ਝਾਕੀਆਂ ਪੇਸ਼ ਕੀਤੀਆਂ। ‘ਇੰਡੀਆ ਡੇਅ ਪਰੇਡ’ ਵਿਚ ਅਦਾਕਾਰ ਰਾਣਾ ਦਗਬੂਬਾਤੀ ਅਤੇ ਅਦਾਕਾਰਾ ਤੰਮਨਾ ਭਾਟੀਆ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਮਸ਼ਹੂਰ ਭਾਰਤੀ ਫਿਲਮ ‘ਬਾਹੂਬਲੀ’ ਦੇ ਸਟਾਰ ਨੇ ਪਰੇਡ ਵਿਚ ਮੁੱਖ ਭੂਮਿਕਾ ਨਿਭਾਈ।