ਟਰੰਪ ਹਾਮੀ ਭਰਨ, ਚੀਨ ਖ਼ਿਲਾਫ਼ ਪ੍ਰਮਾਣੂ ਹਮਲਾ ਕਰ ਦਿਆਂਗੇ : ਅਮਰੀਕੀ ਐਡਮਿਰਲ

ਟਰੰਪ ਹਾਮੀ ਭਰਨ, ਚੀਨ ਖ਼ਿਲਾਫ਼ ਪ੍ਰਮਾਣੂ ਹਮਲਾ ਕਰ ਦਿਆਂਗੇ : ਅਮਰੀਕੀ ਐਡਮਿਰਲ

ਮੈਲਬੌਰਨ/ਬਿਊਰੋ ਨਿਊਜਡ :
ਅਮਰੀਕੀ ਜਲ ਸੈਨਾ ਦੇ ਕਮਾਂਡਰ ਐਡਮਿਰਲ ਸਕੋਟ ਸਵਿਫਟ ਨੇ ਕਿਹਾ ਹੈ ਕਿ ਜੇਕਰ ਰਾਸ਼ਟਰਪਤੀ ਡੋਨਲਡ ਟਰੰਪ ਹੁਕਮ ਦੇਣ ਤਾਂ ਉਹ ਅਗਲੇ ਹਫਤੇ ਚੀਨ ਖ਼ਿਲਾਫ਼ ਪ੍ਰਮਾਣੂ ਹਮਲਾ ਛੇੜਣਗੇ। ਅਮਰੀਕੀ ਜਲ ਸੈਨਾ ਦੇ ਐਡਮਿਰਲ ਨੇ ਇਹ ਭੜਕਾਊ ਬਿਆਨ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿਚ ਇਕ ਸੁਰੱਖਿਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤਾ। ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮ ‘ਤੇ ਅਗਲੇ ਹਫਤੇ ਚੀਨ ‘ਤੇ ਪ੍ਰਮਾਣੂ ਹਮਲਾ ਕਰਨ ਜਾਂ ਨਾ ਕਰਨ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਹਾਂ ਵਿਚ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਹਮਲਾ ਕਰ ਸਕਦੇ ਹਨ।