ਅਮਰੀਕੀ ਸਦਨ ਵਿਚ ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਲਈ ਧਨ ਮੁਹੱਈਆ ਕਰਵਾਉਣ ਸੰਬੰਧੀ ਬਿੱਲ ਕੀਤਾ ਪਾਸ

ਅਮਰੀਕੀ ਸਦਨ ਵਿਚ ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਲਈ ਧਨ ਮੁਹੱਈਆ ਕਰਵਾਉਣ ਸੰਬੰਧੀ ਬਿੱਲ ਕੀਤਾ ਪਾਸ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਪ੍ਰਤੀਨਿਧੀ ਸਭਾ ਨੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਵਿਚ ਖਰਚ ਕਰਨ ਸੰਬੰਧਤ ਇਕ ਸੰਘੀ ਖਰਚ ਬਿੱਲ ਨੂੰ ਪਾਸ ਕਰ ਦਿੱਤਾ ਹੈ, ਜਿਸ ਵਿਚ ਅਮਰੀਕਾ-ਮੈਕਸੀਕੋ ਸੀਮਾ ‘ਤੇ ਬਣਨ ਵਾਲੀ ਕੰਧ ਸਮੇਤ ਹੋਰ ਕਈ ਚੀਜ਼ਾਂ ਲਈ ਧਨ ਮੁਹੱਈਆ ਕਰਾਉਣਾ ਸ਼ਾਮਲ ਹੈ। ਅਮਰੀਕਾ-ਮੈਕਸੀਕੋ ਸੀਮਾ ‘ਤੇ ਕੰਧ ਬਣਾਉਣ ਦੀ ਯੋਜਨਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਿਖਰ ਤਰਜੀਹ ਰਹੀ ਹੈ। ਸਦਨ ਨੇ 192 ਦੇ ਮੁਕਾਬਲੇ 235 ਵੋਟਾਂ ਨਾਲ ਇਸ 827 ਬਿਲੀਅਨ ਅਮਰੀਕੀ ਡਾਲਰ (ਲਗਭਗ 531 ਖਰਬ ਰੁਪਏ) ਦੇ ਪੈਕੇਜ ਨੂੰ ਪਾਸ ਕੀਤਾ। ਇਸ ਵਿਚ ਸੀਮਾ ‘ਤੇ ਕੰਧ ਬਣਾਉਣ ਲਈ 1.6 ਅਰਬ ਅਮਰੀਕੀ ਡਾਲਰ ਦਾ ਪੰ੍ਰਬਧ ਕੀਤਾ ਗਿਆ ਹੈ।
ਟਰੰਪ ਦਾ ਮੰਨਣਾ ਹੈ ਕਿ ਅਮਰੀਕਾ ਵਿਚ ਗੈਰ ਕਾਨੂੰਨੀ ਇਮੀਗਰੇਸ਼ਨ ਅਤੇ ਡਰੱਗ ਤਸਕਰੀ ਨੂੰ ਰੋਕਣ ਲਈ ਇਹ ਬਹੁਤ ਹੀ ਮਹੱਤਵਪੂਰਣ ਹੈ। ਹਾਲਾਂਕਿ ਇਸ ਬਿੱਲ ‘ਤੇ ਅਮਰੀਕੀ ਰਾਸ਼ਟਰਪਤੀ ਦੁਆਰਾ ਦਸਤਖਤ ਕੀਤੇ ਜਾਣ ਤੋਂ ਪਹਿਲਾਂ ਹਾਲੇ ਇਸ ਬਿੱਲ ਨੂੰ ਸੈਨੇਟ ਤੋਂ ਪਾਸ ਕਰਾਉਣਾ ਹੋਵੇਗਾ, ਜਿੱਥੇ ਵਿਰੋਧੀ ਧਿਰ ਡੈਮੋਕ੍ਰੇਟਸ ਦੀ ਸੰਖਿਆ ਜ਼ਿਆਦਾ ਹੈ। ਡੈਮੋਕ੍ਰੇਟਿਕਸ ਅਗਵਾਈ ਟਰੰਪ ਪ੍ਰਸ਼ਾਸਨ ਦੇ ਅਜਿਹੇ ਕਦਮਾਂ ਦਾ ਜ਼ੋਰਦਾਰ ਵਿਰੋਧ ਕਰਦਾ ਰਿਹਾ ਹੈ। ਸਦਨ ਵਿਚ ਡੈਮੋਕ੍ਰੇਟਿਕ ਨੇਤਾ ਨੈਂਸੀ ਪੇਲੋਸੀ ਨੇ ਕਿਹਾ, ”ਸੀਮਾ ‘ਤੇ ਕੰਧ ਬਣਾਉਣ ਦੀ ਰਾਸ਼ਟਰਪਤੀ ਟਰੰਪ ਦੀ ਇਹ ਯੋਜਨਾ ਅਨੈਤਿਕ, ਬੇਅਸਰ ਅਤੇ ਕਾਫੀ ਖਰਚੀਲੀ ਹੈ। ਜਿਸ ‘ਤੇ ਹੋਣ ਵਾਲੀ ਫਿਜੂਲ ਖਰਚੀ ਕਰ ਦੇਣ ਵਾਲਿਆਂ ਦੇ ਅਰਬਾਂ ਡਾਲਰ ਬਰਬਾਦ ਕਰ ਦੇਵੇਗੀ।”
ਉਨ•ਾਂ ਨੇ ਕਿਹਾ, ”ਤੁਸੀਂ (ਟਰੰਪ) ਕਿਹਾ ਸੀ ਕਿ ਇਸ ਦੀ ਲਾਗਤ 4 ਅਰਬ ਤੋਂ 6 ਅਰਬ ਡਾਲਰ ਤੱਕ ਆਵੇਗੀ। ਪਰ ਸੱਚ ਇਹ ਹੈ ਕਿ ਇਸ ਦੀ ਲਾਗਤ 30 ਜਾਂ 40 ਅਰਬ ਡਾਲਰ ਤੱਕ ਆਉਣ ਵਾਲੀ ਹੈ ਅਤੇ ਉਹ ਚਾਹੁੰਦੇ ਹਨ ਕਿ ਇਸ ਬਿੱਲ ਵਿਚ ਕੰਧ ਨਿਰਮਾਣ ਲਈ ਪੂਰਾ ਭੁਗਤਾਨ ਪਹਿਲਾਂ ਹੀ ਜੋ ਜਾਵੇ। ਇਹ ਜ਼ਹਿਰੀਲਾ ਬਿੱਲ ਹੈ।” ਹਾਊਸ ਡੈਮੋਕ੍ਰੇਟਿਕ ਕਾਕਸ ਦੇ ਪ੍ਰਧਾਨ ਜੋ ਕ੍ਰਾਉਲੇ ਨੇ ਸੀਮਾ ‘ਤੇ ਕੰਧ ਬਣਾਉਣ ਦੇ ਕਦਮ ਨੂੰ ਅਨੈਤਿਕ ਅਤੇ ਬੇਅਸਰ ਦੱਸਿਆ ਹੈ। ਉਨ•ਾਂ ਨੇ ਕਿਹਾ, ”ਅਮਰੀਕਾ-ਮੈਕਸੀਕੋ ਸੀਮਾ ‘ਤੇ ਕੰਧ ਖੜ•ੀ ਕਰ ਦੇਣ ਨਾਲ ਅਮਰੀਕਾ ਹੋਰ ਜ਼ਿਆਦਾ ਸੁਰੱਖਿਅਤ ਨਹੀਂ ਬਣੇਗਾ। ਇਹ ਕਰ ਦੇਣ ਵਾਲਿਆਂ ਦੇ ਪੈਸਿਆਂ ਦੀ ਬਹੁਤ ਵੱਡੀ ਬਰਬਾਦੀ ਹੈ ਅਤੇ ਪਹਿਲਾਂ ਤੋਂ ਹੀ ਪਟੜੀ ਤੋਂ ਉੱਤਰੀ ਹੋਈ ਇਮੀਗਰੇਸ਼ਨ ਪ੍ਰਣਾਲੀ ਦੀਆਂ ਸਮੱਸਿਆਵਾਂ ਨੂੰ ਹੋਰ ਜ਼ਿਆਦਾ ਵਧਾ ਦੇਵੇਗੀ।”
ਡੈਮੋਕੇਟ੍ਰਿਕ ਨੈਸ਼ਨਲ ਕਮੇਟੀ ਦੇ ਪ੍ਰਧਾਨ ਟਾਮ ਨੇ ਵੀ ਆਪਣੇ ਬਿਆਨ ਵਿਚ ਦੋਸ਼ ਲਗਾਇਆ ਹੈ ਕਿ ਸੀਮਾ ‘ਤੇ ਕੰਧ ਬਣਾਉਣ ਦੀ ਟਰੰਪ ਦੀ ਇਹ ਯੋਜਨਾ ਕਰ ਦੇਣ ਵਾਲਿਆਂ ਦੇ ਪੈਸਿਆਂ ਦੀ ਬਰਬਾਦੀ ਹੈ ਜੋ ਅਮਰੀਕਾ ਨੂੰ ਜ਼ਿਆਦਾ ਸੁਰੱਖਿਅਤ ਨਹੀਂ ਬਣਾ ਪਾਵੇਗਾ। ਫਿਲਹਾਲ, ਟਰੰਪ ਪ੍ਰਸ਼ਾਸਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਦੇਸ਼ ਦੀ ਸੀਮਾ ‘ਤੇ ਕੰਧ ਬਣਾਉਣ ਦੀ ਲੋੜ ਹੈ।