ਬਾਲਟੀਮੋਰ ਦਾ ਹਰਪ੍ਰੀਤ ਸਿੰਘ ਮੈਰੀਲੈਂਡ ‘ਚ ਕ੍ਰਿਪਾਨ ਕਾਰਨ ਗ੍ਰਿਫ਼ਤਾਰ; ਜਾਂਚ ਮਗਰੋਂ ਰਿਹਾਅ

ਬਾਲਟੀਮੋਰ ਦਾ ਹਰਪ੍ਰੀਤ ਸਿੰਘ ਮੈਰੀਲੈਂਡ ‘ਚ ਕ੍ਰਿਪਾਨ ਕਾਰਨ ਗ੍ਰਿਫ਼ਤਾਰ; ਜਾਂਚ ਮਗਰੋਂ ਰਿਹਾਅ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ‘ਚ ਇਕ ਵਾਰ ਫਿਰ ਇਕ ਸਿੱਖ ਨੂੰ ਧਾਰਮਿਕ ਚਿੰਨ੍ਹ ਕ੍ਰਿਪਾਨ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ ਗ਼ ਅਮਰੀਕੀ ਪੁਲੀਸ ਨੇ ਬਾਲਟੀਮੋਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੂੰ ਮੈਰੀਲੈਂਡ ‘ਚ ਕ੍ਰਿਪਾਨ ਪਾਈ ਹੋਣ ਕਾਰਨ ਗ੍ਰਿਫ਼ਤਾਰ ਕਰ ਲਿਆਗ਼ ਹਰਪ੍ਰੀਤ ਸਿੰਘ ਗਰੋਸਰੀ ਸਟੋਰ ‘ਚ ਸੀ ਜਦੋਂ ਕੁਝ ਹੋਰ ਗਾਹਕਾਂ ਨੇ ਉਸ ਨੂੰ ਸ਼ੱਕੀ ਸਮਝ ਕੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ, ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ ਭਾਵੇਂ ਕਿ ਬਾਅਦ ‘ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਆਪਣੇ ਫੇਸਬੁੱਕ ਅਕਾਊਾਟ ‘ਤੇ ਇਸ ਬਾਰੇ ਜਾਣਕਾਰੀ ਦਿੰਦਿਆ ਹਰਪ੍ਰੀਤ ਨੇ ਲਿਖਿਆ ਹੈ ਕਿ ਪੁਲੀਸ ਨੇ ਮੇਰੀ ਪਹਿਨੀ ਹੋਈ ਛੋਟੀ ਕ੍ਰਿਪਾਨ ਨੂੰ ਮਾਰੂ ਹਥਿਆਰ ਸਮਝਦਿਆਂ ਉਸ ਨੂੰ ਹੱਥਕੜੀ ਲਗਾਈ ਤੇ ਮੇਰੇ ਧਾਰਮਿਕ ਚਿੰਨ੍ਹ ਨੂੰ ਸਮਾਜ ਲਈ ਖ਼ਤਰਾ ਦੱਸਿਆਗ਼ ਜ਼ਿਕਰਯੋਗ ਹੈ ਕਿ ਅਮਰੀਕਨ ਨਾਈਫ ਐਂਡ ਟੂਲ ਇੰਸਟੀਚਊਟ ਦੀ ਵੈੱਬਸਾਈਟ ਮੁਤਾਬਕ ਮੈਰੀਲੈਂਡ ‘ਚ ਕਿਸੇ ਤਰ੍ਹਾਂ ਦੀ ਕ੍ਰਿਪਾਨ ਜਾਂ ਚਾਕੂ ਪਹਿਨਣ ‘ਤੇ ਕੋਈ ਪਾਬੰਦੀ ਨਹੀਂ ਹੈਗ਼ ਇਸ ਘਟਨਾ ਤੋਂ ਸਪਸ਼ਟ ਹੁੰਦਾ ਹੈ ਕਿ ਅਮਰੀਕੀ ਪੁਲੀਸ ਨੂੰ ਸਿੱਖ ਅਜੇ ਤੱਕ ਸਿੱਖ ਧਰਮ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ, ਅਜਿਹੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ।