ਗੁਰਦੁਆਰਾ ਸਿੰਘ ਸਭਾ ਬਰੈਡਕ ਨੇ ਘੱਲੂਘਾਰਾ ਦਿਵਸ ਮਨਾਇਆ

ਗੁਰਦੁਆਰਾ ਸਿੰਘ ਸਭਾ ਬਰੈਡਕ ਨੇ ਘੱਲੂਘਾਰਾ ਦਿਵਸ ਮਨਾਇਆ

ਮੈਰੀਲੈਂਡ/ਬਿਊਰੋ ਨਿਊਜ਼ :
ਸਮੁੱਚੀ ਕੌਮ ਵਲੋਂ ਘੱਲੂਘਾਰਾ ਦਿਵਸ ਪੂਰੇ ਸੰਸਾਰ ‘ਚ ਬਹੁਤ ਹੀ ਸ਼ਰਧਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਮਨਾਇਆ ਗਿਆ, ਉਥੇ ਸਿੰਘ ਸਭਾ ਬਰੈਡਕ ਰੋਡ ਗੁਰੂਘਰ ਦੀ ਪ੍ਰਬੰਧਕ ਕਮੇਟੀ ਨੇ ਵੀ ਘੱਲੂਘਾਰਾ ਦਿਵਸ ਵੱਖਰੇ ਅਤੇ ਜੋਸ਼ੀਲੇ ਅੰਦਾਜ਼ ਨਾਲ ਮਾਨਵਤਾ ਦੀ ਮਦਦ ਪੱਖੋਂ ਮਨਾਇਆ ਗਿਆ, ਜਿਸ ‘ਚ ਯੂਥ ਨੌਜਵਾਨਾਂ ਅਤੇ ਬੀਬੀਆਂ ਵਲੋਂ ਖੂਨਦਾਨ ਕੈਂਂਪ ਲਾਇਆ ਗਿਆ।
ਭਾਈ ਗੁਰਮੇਲ ਸਿੰਘ ਬਰਨਾਲਾ ਦੇ ਜਥੇ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਬੱਦੋਵਾਲ ਦੀਆਂ ਬੀਬੀਆਂ ਦਾ ਢਾਡੀ ਜਥਾ ਜੋਸ਼ੀਲੀਆਂ ਵਾਰਾਂ ਅਤੇ ਦਸ਼ਮੇਸ਼ ਖਾਲਸੇ ਸਬੰਧੀ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦਾ ਰਿਹਾ। ਜਿੱਥੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ, ਉਥੇ ਹੀ ਸੰਗਤਾਂ ਨੇ ਸੇਵਾ ਨਿਭਾਈ।