ਅਮਨ ਸਿੱਖਿਆ ਉੱਤੇ ਅਮਲ ਅਤੇ ਸੰਘਰਸ਼ ਜਾਗਰੂਕਤਾ ਸਬੰਧੀ ਯੂ ਐਨ ਓ ‘ਚ ਅੰਤਰਰਾਸ਼ਟਰੀ ਕਾਨਫਰੰਸ

ਅਮਨ ਸਿੱਖਿਆ ਉੱਤੇ ਅਮਲ ਅਤੇ ਸੰਘਰਸ਼ ਜਾਗਰੂਕਤਾ ਸਬੰਧੀ ਯੂ ਐਨ ਓ ‘ਚ ਅੰਤਰਰਾਸ਼ਟਰੀ ਕਾਨਫਰੰਸ

ਪੰਜਾਬੀ ਪੱਤਰਕਾਰ ਗੁਰਮੀਤ ਸਿੰਘ ਨੇ ਵਿਸ਼ੇਸ਼ ਪ੍ਰਤੀਨਿਧੀ ਵੱਜੋਂ ਹਿੱਸਾ ਲਿਆ
ਵਾਸ਼ਿੰਗਟਨ/ ਹੁਸਨ ਲੜੋਆ ਬੰਗਾ
ਯੂ ਐਨ ਓ ਵਿਖੇ ਅਮਨ ਸਿੱਖਿਆ ਉੱਤੇ ਅਮਲ ਅਤੇ ਸੰਘਰਸ਼ ਜਾਗਰੂਕਤਾ ਸਬੰਧੀ ਅੰਤਰਰਾਸ਼ਟਰੀ ਕਾਨਫਰੰਸ ਬੀਤੀ ਦਿਨੀਂ ਕਰਵਾਈ ਗਈ। ਸੰਯੁਕਤ ਰਾਸ਼ਟਰ ਲਈ ਰਿਪਬਲਿਕ ਆਫ਼ ਮਾਲਾਵੀ ਦੇ ਪਰਮਾਨੈਂਟ ਮਿਸ਼ਨ ਅਤੇ ਹਿਵਨਲੀ ਕਲਚਰ, ਵਰਲਡ ਪੀਸ, ਰੀਸਟੋਰੇਸ਼ਨ ਆਫ਼ ਲਾਈਟ (ਐਚ ਡਬਲਿਊ ਪੀ ਐਲ) ਅਤੇ ਇੰਟਰਨੈਸ਼ਨਲ ਪੀਸ ਯੂਥ ਗਰੁੱਪ ਵੱਲੋਂ ਸਾਂਝੇ ਤੌਰ ‘ਤੇ ਕਰਵਾਈ ਗਈ, ਇਸ ਕਾਨਫਰੰਸ ਦੇ ਮੁੱਖ ਵਿਸ਼ੇ ਅਮਨ ਸਿੱਖਿਆ ਰਾਹੀਂ ਮਿਆਰੀ ਸਿੱਖਿਆ ਦਾ ਵਿਕਾਸ ਅਤੇ ਅਮਨ ਸਭਿਆਚਾਰ ਨੂੰ ਫੈਲਾਉਣ ਅਤੇ ਸੰਘਰਸ਼ ਜਾਗਰੂਕਤਾ। ਕਾਨਫਰੰਸ ਵਿਚ 400 ਤੋਂ ਵੱਧ ਵੱਖ ਵੱਖ ਦੇਸ਼ਾਂ ਦੇ ਨੁਮਾਂਇੰਦਿਆਂ ਨੇ ਹਿੱਸਾ ਲਿਆ। ਨਿਊਯਾਰਕ ਤੋਂ ਸੀਨੀਅਰ ਪੰਜਾਬੀ ਪੱਤਰਕਾਰ ਤੇ ‘ਆਪਣਾ ਪੰਜਾਬ’ ਮੀਡੀਆ ਦੇ ਮੁੱਖ ਸੰਪਾਦਕ ਗੁਰਮੀਤ ਸਿੰਘ ਨੇ ਵੀ ਕਾਨਫਰੰਸ ‘ਚ ਸ਼ਮੂਲੀਅਤ ਕੀਤੀ। ਉਨ੍ਹਾਂ ਸ਼ਾਂਤੀ ਲਈ ਸਿੱਖਿਆ ਅਤੇ ਨੌਜਵਾਨਾਂ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਨਵੀਂ ਪੀੜੀ ਨੂੰ ਅੱਗੇ ਲਿਆਉਣ ਦਾ ਮਸਲਾ ਉਠਾਇਆ।
ਇਸ ਸਵਾਲ ਦੀ ਅਹਿਮੀਅਤ ਨੂੰ ਵੇਖਦਿਆਂ ਐਚ ਡਬਲਿਊ ਪੀ ਐਲ ਦੇ ਚੇਅਰਮੈਨ ਐਮ ਹੀ ਲੀ ਨੇ ਵਿਸਥਾਰ ਸਹਿਤ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਵਾਕਿਆ ਹੀ ਨੌਜਵਾਨ ਅਮਨ ਸ਼ਾਂਤੀ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਵੱਖ ਵੱਖ ਦੇਸ਼ਾਂ ਤੋਂ ਆਏ ਨੁਮਾਇੰਦਿਆਂ ਨੇ ਵਿਸ਼ਵ ਵਿਚ ਪੈਦਾ ਹੋ ਰਹੇ ਜੰਗ ਦੇ ਹਾਲਾਤ ਅਤੇ ਵੱਖ ਵੱਖ ਖੇਤਰਾਂ ਵਿਚ ਵੱਧ ਰਹੇ ਤਣਾਅ ਬਾਰੇ ਆਪਣੇ ਅਹਿਮ ਵਿਚਾਰ ਰੱਖੇ ਅਤੇ ਸਾਰੇ ਵਿਵਾਦਾਂ ਨੂੰ ਜਾਗਰੂਕਤਾ ਰਾਹੀਂ ਹਲ ਕਰਨ ‘ਤੇ ਜੋਦਿੱਤਾ। ਇਸ ਲਈ ‘ਡੈਕਲਰੇਸ਼ਨ ਆਨ ਏ ਕਲਚਰ ਆਫ਼’ ਪੀਸ ਸਬੰਧੀ ਕੌਮਾਂਤਰੀ ਮਤੇ ਦਾ ਵੀ ਜ਼ਿਕਰ ਕੀਤਾ ਗਿਆ। ਕਾਨਫਰੰਸ ਵਿਚ ਜ਼ੋਰ ਦਿੱਤਾ ਗਿਆ ਕਿ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾਵੇ। ਅਜਿਹੀ ਸਿੱਖਿਆ ਪ੍ਰਣਾਲੀ ਬਣਾਈ ਜਾਵੇ, ਜਿਸ ਵਿਚ ਨੌਜਵਾਨਾਂ ਨੂੰ ਅਹਿਮਿਅਤ ਦਾ ਵੀ ਪਾਠ ਪੜ੍ਹਾਇਆ ਜਾਵੇ। ਆਪਣੇ ਅਹਿਮ ਵਿਚਾਰਾਂ ਵਿਚ ਐਚ ਡਬਲਿਊ ਪੀ ਐਲ ਦੇ ਚੇਅਰਮੈਨ ਐਮ ਹੀ ਲੀ ਨੇ ਕਿਹਾ ਕਿ ਸ਼ਾਂਤੀ ਕਿਸੇ ਇਕ ਵਿਅਕਤੀ ਜਾਂ ਸੰਗਠਨ ਜਾਂ ਰਾਸ਼ਟਰ ਲਈ ਕੰਮ ਨਹੀਂ ਹੈ। ਇਹ ਸਮੁੱਚੀ ਮਨੁੱਖਤਾ ਵਾਸਤੇ ਹੈ। ਅਮਨ ਸ਼ਾਂਤੀ ਦੀ ਅਹਿਮੀਅਤ ਉਨ੍ਹਾਂ ਲੋਕਾਂ ਨੂੰ ਪਤਾ ਹੈ, ਜਿਹੜੇ ਜੰਗਾਂ ਵਿਚ ਜ਼ਿੰਦਗਿਆਂ ਦਾ ਨੁਕਸਾਨ ਝੱਲ ਚੁੱਕੇ ਹਨ। ਇਸ ਦੌਰਾਨ ਡਿਪਟੀ ਪਰਮਾਨੈਂਟ ਰੀ ਪ੍ਰਜੈਕੋਸਟਾ ਰੀਕਾ ਨੇ ਕਿਹਾ ਕਿ ਬੱਚਿਆਂ ਨੂੰ ਸਕੂਲਾਂ ਵਿਚ ਸ਼ਾਂਤੀ ਦਾ ਪਾਠ ਪੜ੍ਹਾ ਕੇ ਜੰਗਾਂ, ਮਿਸਾਈਲਾਂ ਅਤੇ ਪਰਮਾਣੂ ਹਥਿਆਰ ਬਾਰੇ ਜਾਗਰੂਕ ਕਰਦਿਆਂ ਉਨ੍ਹਾਂ ਨੂੰ ਇਸ ਤੋਂ ਦੂਰ ਰੱਖਿਆ ਜਾ ਸਕਦਾ ਹੈ ਅਤੇ ਸ਼ਾਂਤੀ ਲਈ ਅੱਗੇ ਕਦਮ ਵਧਾਉਣੇ ਚਾਹੀਦੇ ਹਨ। ਅਗਲੀ ਕਾਨਫਰੰਸ ਦੱਖਣੀ ਕੋਰੀਆ ‘ਚ ਦਸੰਬਰ 2017 ‘ਚ  ਹੋ ਰਹੀ ਹੈ।