ਸੀਮਾ ਵਰਮਾ ਮੈਡੀਕੇਅਰ ਤੇ ਮੈਡਿਕਏਡ ਸੇਵਾਵਾਂ ਬਾਰੇ ਕੇਂਦਰਾਂ ਦੀ ਬਣ ਸਕਦੀ ਹੈ ਮੁਖੀ

ਸੀਮਾ ਵਰਮਾ ਮੈਡੀਕੇਅਰ ਤੇ ਮੈਡਿਕਏਡ ਸੇਵਾਵਾਂ ਬਾਰੇ ਕੇਂਦਰਾਂ ਦੀ ਬਣ ਸਕਦੀ ਹੈ ਮੁਖੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਭਾਰਤੀ ਮੂਲ ਦੀ ਅਮਰੀਕੀ ਸੀਮਾ ਵਰਮਾ, ਮੈਡੀਕੇਅਰ ਤੇ ਮੈਡਿਕਏਡ ਸੇਵਾਵਾਂ ਬਾਰੇ ਕੇਂਦਰਾਂ ਦੀ ਮੁਖੀ ਬਣਨ ਦੇ ਨੇੜੇ ਢੁੱਕ ਗਈ ਹੈ, ਕਿਉਂਕਿ 54-44 ਵੋਟਾਂ ਨਾਲ ਵੰਡੀ ਅਮਰੀਕੀ ਸੈਨੇਟ ਨੇ ਪਾਰਟੀ ਵਿਚਾਰਧਾਰਾ ‘ਤੇ ਚਲਦਿਆਂ ਵਰਮਾ ਦੀ ਨਾਮਜ਼ਦਗੀ ਨੂੰ ਲੈ ਕੇ ਚੱਲ ਰਹੇ ਵਾਦ-ਵਿਵਾਦ ਦਾ ਭੋਗ ਪਾਉਣ ਦਾ ਫ਼ੈਸਲਾ ਕਰ ਲਿਆ ਹੈ। ਵਰਮਾ ਦੀ ਨਾਮਜ਼ਦਗੀ ਨੂੰ ਲੈ ਕੇ ਅੰਤਿਮ ਤਸਦੀਕ ਹੁਣ 13 ਮਾਰਚ (ਸੋਮਵਾਰ) ਸ਼ਾਮ ਨੂੰ ਕੀਤੀ ਜਾਵੇਗੀ। ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਵਰਮਾ, ਇਸ ਅਹੁਦੇ ਲਈ ਬਿਨਾਂ ਸ਼ੱਕ ਬੇਜੋੜ ਤੇ ਯੋਗ ਉਮੀਦਵਾਰ ਹੈ ਤੇ ਹੁਣ ਜਦੋਂ ਖਾਸ ਕਰ ਕੇ ਸਿਹਤ ਖੇਤਰ ਵਿੱਚ ਸੁਧਾਰ ਰਾਸ਼ਟਰਪਤੀ ਦੇ ਏਜੰਡੇ ਵਿੱਚ ਸਿਖਰ ‘ਤੇ ਹੈ, ਲਿਹਾਜ਼ਾ ਉਸ ਨੂੰ ਇਹ ਅਹੁਦਾ ਸੌਂਪਣ ਦਾ ਸਹੀ ਸਮਾਂ ਹੈ। ਵਰਮਾ ਨੂੰ ਸਿਹਤ ਸੰਭਾਲ ਖੇਤਰ ਵਿੱਚ ਕੰਮ ਕਰਨ ਦਾ 20 ਸਾਲ ਤੋਂ ਵੱਧ ਦਾ ਤਜਰਬਾ ਹੈ।