ਅਮਰੀਕੀ ਅਟਾਰਨੀ ਪ੍ਰੀਤ ਭਰਾੜਾ ਨੇ ਸ਼ੁਰੂ ਕੀਤਾ ਨਵਾਂ ਟਵਿੱਟਰ ਫੀਡ

ਅਮਰੀਕੀ ਅਟਾਰਨੀ ਪ੍ਰੀਤ ਭਰਾੜਾ ਨੇ ਸ਼ੁਰੂ ਕੀਤਾ ਨਵਾਂ ਟਵਿੱਟਰ ਫੀਡ

ਮੈਨਹੱਟਨ/ਬਿਊਰੋ ਨਿਊਜ਼ :
ਮੈਨਹੱਟਨ ਦੇ ਸੀਨੀਅਰ ਸੰਘੀ ਵਕੀਲ ਨੇ ਨਵਾਂ ਨਿੱਜੀ ਟਵਿੱਟਰ ਫੀਡ ਸ਼ੁਰੂ ਕੀਤਾ ਹੈ ਅਤੇ ਉਨ੍ਹਾਂ ਦੇ ਪਹਿਲੇ  ਟਵੀਟਾਂ ਵਿਚੋਂ ਇਕ ਨਿਆਂ ਵਿਭਾਗ ਵਿੱਚ ਦਹਾਕਾ ਪੁਰਾਣੇ ‘ਸਿਆਸੀ ਦਖ਼ਲ’ ਨਾਲ ਸਬੰਧਤ ਹੈ। ਨਵੇਂ ਨਿਆਂ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਆਪਣੇ ਪੁਰਾਣੇ ਟਵਿੱਟਰ ਹੈਂਡਲ ਵਿਚਲੇ ਨਾਂ ਅੱਗੇ ‘ਯੂਐਸਏਟੀਟੀਵਾਈ’ ਜੋੜ ਕੇ ਪਿਛਲੇ ਹਫ਼ਤੇ ਅਮਰੀਕਾ ਦੇ ਅਟਾਰਨੀ ਪ੍ਰੀਤ ਭਰਾੜਾ ਨੇ ਨਵਾਂ ਸੋਸ਼ਲ ਮੀਡੀਆ ਫੀਡ ਸ਼ੁਰੂ ਕੀਤਾ। ਭਾਰਤ ਵਿੱਚ ਜਨਮੇ ਸ੍ਰੀ ਭਰਾੜਾ ਨੇ ਆਪਣੀ ਪ੍ਰੋਫਾਈਲ ਵਿੱਚ ਆਪਣੇ ਆਪ ਨੂੰ ‘ਦੇਸ਼ਭਗਤ ਅਮੈਰਿਕਨ ਤੇ ਮਾਣ ਮੱਤਾ ਪਰਵਾਸੀ’ ਦੱਸਿਆ ਹੈ।