ਸਰਬ ਰੋਗ ਕਾ ਅਉਖਦੁ ਨਾਮ ਮਿਸ਼ਨ ਵਲੋਂ ਕੈਲੀਫੋਰਨੀਆਂ ਵਿੱਚ ਰੋਗ ਨਿਵਾਰਨ ਕੈਂਪ

ਸਰਬ ਰੋਗ ਕਾ ਅਉਖਦੁ ਨਾਮ ਮਿਸ਼ਨ ਵਲੋਂ ਕੈਲੀਫੋਰਨੀਆਂ ਵਿੱਚ ਰੋਗ ਨਿਵਾਰਨ ਕੈਂਪ

ਲਾਸ ਏਂਜਲਸ/ਬਿਊਰੋ ਨਿਊਜ਼:
ਸਰਬ ਰੋਗ ਕਾ ਅਉਖਦੁ ਨਾਮ ਮਿਸ਼ਨ ਚੰਡੀਗੜ੍ਹ ਵੱਲੋਂ ਕੈਲੀਫੋਰਨੀਆ ਦੀ ਸੰਗਤ ਦੇ ਸਹਿਯੋਗ ਨਾਲ ਤਿੰਨ ਰੋਗ ਨਿਵਾਰਨ ਕੈਂਪਾਂ ਦਾ ਆਯੋਜਿਨ ਕੀਤਾ ਗਿਆ। ਸਰਬ ਰੋਗ ਅਉਖਦੁ ਨਾਮ ਮਿਸ਼ਨ ਹਰਦਿਆਲ ਸਿੰਘ ਜੀ (I.A.S.Retd) ਵੱਲੋਂ ਸਾਲ 1983 ਵਿਚ ਆਰੰਭ ਕੀਤਾ ਗਿਆ ਸੀ। ਹੁਣ ਤੱਕ ਦੇਸ਼ਾਂ ਵਿਦੇਸ਼ਾਂ ਵਿਚ ਅਨੇਕਾਂ ਹੀ ਕੈਂਪ ਲੱਗ ਚੁੱਕੇ ਹਨ। ਇਨ੍ਹਾਂ ਵਿਚ ਹਜ਼ਾਰਾਂ ਹੀ ਪ੍ਰਾਣੀ ਆਪਣੇ ਦੁੱਖਾਂ ਅਤੇ ਰੋਗਾਂ ਤੋਂ ਛੁਟਕਾਰਾ ਪਾ ਚੁੱਕੇ ਹਨ। ਕੈਲੀਫੋਰਨੀਆ ਦੇ ਕੈਂਪ ਡਾ. ਬਲਵੰਤ ਸਿੰਘ (ਲੁਧਿਆਣਾ ਬਰਾਂਡ ਦੇ ਮੁੱਖੀ) ਦੀ ਅਗਵਾਈ ਵਿਚ ਲੱਗ ਰਹੇ ਹਨ। ਡਾ. ਬਲਵੰਤ ਸਿੰਘ, ਜੋ ਕਿ ਆਪ ਇਕ ਡਾਕਟਰ ਹਨ, ਨੇ ਹੁਣ ਤੱਕ ਬਹੁਤ ਸਾਰੇ ਕੈਂਪ ਵਿਦੇਸ਼ਾਂ ਵਿਚ ਲਗਾਏ ਹਨ। ਇਨ੍ਹਾਂ ਕੈਂਪਾਂ ਦੇ ਵਿਚ ਗੁਰਬਾਣੀ ਦੀ ਰੋਗ ਨਿਵਾਰਣ ਵਿਧੀ ਬਾਰੇ ਸੰਗਤ ਨੂੰ ਜਾਣੂੰ ਕਰਵਾਇਆ ਜਾਂਦਾ ਹੈ। ਇਨ੍ਹਾਂ ਕੈਂਪਾਂ ਵਿਚ ਗੁਰਬਾਣੀ ਦਾ ਗਾਇਨ ਸੰਗਤੀ ਰੂਪ ਵਿਚ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਕੀਤਾ ਜਾਂਦਾ ਹੈ। ਕੈਲੀਫੋਰਨੀਆ ਵਿਚ ਇਸ ਮਹੀਨੇ ਪਹਿਲਾ ਕੈਂਪ ਸਿੱਖ ਟੈਂਪਲ ਬੇਕਰਸ਼ਫੀਲਡ (SikhTemple of Bakersfield 2400 SP Street. Bakersfield.CA) ਵਿਖੇ ਪਹਿਲੀ ਤੋਂ 4 ਫਰਵਰੀ ਤੱਕ ਤੇ ਦੂਜਾ ਕੈਂਪ ਗੁਰਦੁਆਰਾ ਖਾਲਸਾ ਕੇਅਰ ਫਾਉਂਡੇਸ਼ਨ ਪੈਕੋਇਮਾ (Gurdwara Khalsa Care foundation 9987 Faurel Canyon Blvo, Pacoima, CA) ਵਿਖੇ 5 ਤੋਂ 8 ਫਰਵਰੀ ਤੱਕ ਲਾਇਆ ਗਿਆ।
ਅਗਲਾ ਕੈਂਪ 9 ਤੋਂ 12 ਫਰਵਰੀ ਤੱਕ ਗੁਰਦੁਆਰਾ ਸਾਹਿਬ ਰੋਜਮੀਡ (Gurdwara Sahib Rosemead (Los Angles Area) ਵਿਖੇ ਲਾਇਆ ਜਾ ਰਿਹਾ ਹੈ।
ਜੇ ਤੁਸੀਂ ਆਪਣੇ ਨੇੜੇ ਦੇ ਗੁਰੂ ਘਰ ਵਿਚ ਇਹ ਕੈਂਪ ਲਗਾਉਣਾ ਚਾਹੁੰਦੇ ਹੋ ਤਾਂ ਭਾਈ ਰਾਮ ਸਿੰਘ ਨੂੰ 1-714-883-9805 ਤੇ ਸੰਪਰਕ ਕਰ ਸਕਦੇ ਹੋ। ਮਰੀਜ਼ਾਂ ਦੀਆਂ Testimonies ਲਈ ਤੁਸੀਂ www.Gurananak healing.com ਤੇ ਭੇਜ ਸਕਦੇ ਹੋ।