ਆਮ ਆਦਮੀ ਪਾਰਟੀ ਦੀ ਹਮਾਇਤ ਲਈ ਭਾਰੀ ਉਤਸ਼ਾਹ

ਆਮ ਆਦਮੀ ਪਾਰਟੀ ਦੀ ਹਮਾਇਤ ਲਈ ਭਾਰੀ ਉਤਸ਼ਾਹ

ਨਿਊਯਾਰਕ/ਬਿਊਰੋ ਨਿਊਜ਼:
ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਤੇ ਨਿਊਯਾਰਕ ਤੋਂ ਨੌਰਥ ਈਸਟ ਕੋਸਟ ਵਿੰਗ ਦੇ ਮੀਡੀਆ ਸਪੋਕਸਮੈਨ ਸੁਖਜਿੰਦਰ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਨਿਊਯਾਰਕ ਦੇ ਪਾਰਟੀ ਹਮਾਇਤੀਆਂ ਵਿਚ ਪਾਰਟੀ ਭਾਰੀ ਉਤਸ਼ਾਹ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੀਏ ਜਾ ਰਹ ਸਾਂਝੇ ਯਤਨਾਂ ਵਿਚ ਨੌਰਥ ਈਸਟ ਦੀਆਂ ਬਹੁਤ ਸਾਰੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਤਨ, ਮਨ ਤੇ ਧਨ ਨਾਲ ਮਦਦ ਕਰਨ ਤੇ ਪਾਰਟੀ ਦੇ ਹੱਕ ਵਿਚ ਨਿਰਪੱਖ ਖੜ੍ਹੇ ਰਹਿਣ ਦਾ ਵਿਸ਼ਵਾਸ਼ ਦਿਵਾਇਆ। ਇਨ੍ਹਾਂ ਵਿਚੋਂ 20 ਤੋਂ ਵੱਧ ਹਮਾਇਤੀਆਂ ਦੀ ਡਿਊਟੀ ਲਗਾ ਕੇ ਪੰਜਾਬ ਭੇਜ ਦਿੱਤਾ ਜਾ ਚੁੱਕਾ ਹੈ ਅਤੇ ਬਹੁਤ ਸਾਰੇ ਆਉਣ ਵਾਲੇ ਦਿਨਾਂ ਵਿਚ ਚੋਣਾਂ ਤੋਂ ਪਹਿਲਾਂ ਪੰਜਾਬ ਪੁੱਜਣ ਦੀ ਤਿਆਰੀ ਵਿਚ ਹਨ।