ਪੰਜਾਬ ਪਾਣੀਆਂ ਦਾ ਮਸਲਾ : ਅਦਾਲਤ ਵਿੱਚ ਪਟੀਸ਼ਨ ਪਾਉਣ ਲਈ ਸਿੱਖਾਂ ਦਾ ਐਮਸਟਰਡਮ ‘ਚ ਇਕੱਠ ਹੋਇਆ

ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਸੰਗਤਾਂ ਵਲੋਂ ਸਿੱਖਸ ਫਾਰ ਜਸਟਿਸ ਨੂੰ ਹਮਾਇਤ ਦਾ ਪੂਰਨ ਭਰੋਸਾ
ਹਾਲੈਂਡ/ਬਿਊਰੋ ਨਿਊਜ਼ :
ਪੰਜਾਬ ਪਾਣੀਆਂ ਦੇ ਮਸਲੇ ਲਈ ਪਟੀਸ਼ਨ ਡੈਨਹਾਗ ਇੰਟਰਨੈਸ਼ਨਲ ਅਦਾਲਤ ਵਿੱਚ ਪਾਉਣ ਲਈ ਯੂਰਪ ਦੇ ਸਿੱਖਾਂ ਦਾ ਇਕੱਠ ਹਾਲੈਂਡ ਐਮਸਟਰਡਮ ਵਿੱਚ ਹੋਇਆ। ਯੂਰਪ ਭਰ ਤੋਂ ਪਹੁੰਚੇ ਪੰਜਾਬੀਆਂ ਨੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ, ਅਵਤਾਰ ਸਿੰਘ ਪੰਨੂ, ਗੁਰਦਿਆਲ ਸਿੰਘ ਕੰਗ ਨਾਲ ਪੰਜਾਬ ਪਾਣੀਆਂ ਦੇ ਮਸਲੇ ‘ਤੇ ਵਿਸਥਾਰ ਸਹਿਤ ਚਰਚਾ ਕੀਤੀ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਸੰਗਤਾਂ ਵਲੋਂ ਸਿੱਖਸ ਫਾਰ ਜਸਟਿਸ ਨੂੰ ਇਸ ਮੁੱਦੇ ‘ਤੇ ਹਮਾਇਤ ਦਾ ਪੂਰਨ ਭਰੋਸਾ ਦਿੱਤਾ ਗਿਆ।
ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਨਾਲ ਹੋ ਰਹੇ ਧੱਕੇ ਬਾਰੇ ਜਾਣੂ ਕਰਵਾਇਆ ਅਤੇ ਸਿੱਖਾਂ ਨੂੰ ਵਾਟਰ ਰੈਫਰੰਡਮ ਉੱਪਰ ਵੱਧ ਤੋਂ ਵੱਧ ਦਸਤਖ਼ਤ ਜਾਂ ਆਨਲਾਈਨ ਮੁਹਿੰਮ ਚਲਾਉਣ ਉੱਪਰ ਜ਼ੋਰ ਦਿੱਤਾ। ਇਹ ਮੀਟਿੰਗ ਗੁਰੂ ਨਾਨਾਕ ਗੁਰਦੁਆਰਾ ਐਮਸਟਰਡਮ ਵਿੱਚ ਹੋਈ। ਭਾਈ ਜਸਵਿੰਦਰ ਸਿੰਘ ਅਤੇ ਹਰਜੀਤ ਸਿੰਘ ਡੈਨਹਾਗ ਨੇ ਸੰਗਤਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਪੰਜਾਬੀ ਮੀਡੀਆ ਵਲੋਂ ਹਰਜੋਤ ਸੰਧੂ ਨੇ ਫੇਸਬੁੱਕ ਉੱਪਰ ਲਾਈਵ ਕੀਤਾ। ਬਲਜੀਤ ਸਿੰਘ ਨੇ ਸਾਰਾ ਪ੍ਰੋਗਰਾਮ ਰਿਕਾਰਡ ਕੀਤਾ ਜੋ ਕੇ ਪੰਜਾਬੀ ਮੀਡੀਆ ਉੱਪਰ ਦਿਖਾਇਆ ਜਾਵੇਗਾ। ਇਸ ਮੌਕੇ ਹਾਲੈਂਡ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਾਕ ਗੁਰਦੁਆਰਾ ਐਮਸਟਰਡਮ, ਗੁਰਦੁਆਰਾ ਮਾਨਸਰੋਵਰ ਸਾਹਿਬ ਐਮਸਟਰਡਮ, ਗੁਰਦੁਆਰਾ ਸਿੱਖ ਸੰਗਤ ਅਲਮੇਅਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡੈਨਹਾਗ, ਜਰਮਨੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਕੌਲਨ ਦੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀਆਂ ਪਹੁੰਚੀਆਂ ਹੋਈਆਂ ਸਨ।
ਐਮਸਟਰਡਮ ਤੋਂ ਭਾਈ ਜਸਵਿੰਦਰ ਸਿੰਘ, ਭਾਈ ਬਲਜੀਤ ਸਿੰਘ, ਜਥੇਦਾਰ ਕਰਮ ਸਿੰਘ, ਭਾਈ ਬੌਬੀ ਸਿੰਘ, ਭਾਈ ਰਾਮ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਅਮਰਜੀਤ ਸਿੰਘ, ਅਲਮੇਅਰ ਤੋਂ ਭਾਈ ਹਰਜਿੰਦਰ ਸਿੰਘ ਔਜਲਾ, ਭਾਈ ਸੋਹਨ ਸਿੰਘ, ਭਾਈ ਬੰਟੀ ਸਿੰਘ, ਡੈਨਹਾਗ ਤੋਂ ਭਾਈ ਹਰਜੀਤ ਸਿੰਘ, ਭਾਈ ਬਿੰਦਰ ਸਿੰਘ, ਭਾਈ ਦਲਜੀਤ ਸਿੰਘ ਮਲਾਹਰ, ਭਾਈ ਮੇਜਰ ਸਿੰਘ ਭਾਈ ਹਰਜਿੰਦਰ ਸਿੰਘ, ਭਈ ਭਜਨ ਸਿੰਘ, ਭਾਈ ਚਰਨ ਸਿੰਘ, ਭਾਈ ਸੁਖਵੀਰ ਸਿੰਘ ਸਿੱਧੂ, ਭਾਈ ਗੁਰਲਾਲ ਸਿੰਘ, ਭਾਈ ਹਰਜੋਤ ਸਿੰਘ ਸੰਧੂ, ਜਰਮਨੀ ਤੋਂ ਜਥੇਦਾਰ ਹਰਦਵਿੰਦਰ ਸਿੰਘ ਬੱਬਰ, ਭਾਈ ਗੁਰਪਾਲ ਸਿੰਘ ਪਾਲਾ ਖਾਸ ਤੌਰ ‘ਤੇ ਪਹੁੰਚੇ ਹੋਏ ਸਨ। ਸਾਰੇ ਸਿੰਘਾਂ ਨੇ ਪੰਜਾਬੀਆਂ ਨੂੰ ਪਾਣੀਆਂ ਦੇ ਮਸਲੇ ਲਈ ਲਾਮਬੰਦ ਹੋਣ ਦੀ ਅਪੀਲ ਕੀਤੀ।
Comments (0)