ਗੁਰਜਤਿੰਦਰ ਸਿੰਘ ਰੰਧਾਵਾ ਡੈਲੀਗੇਟ ਦੀਆਂ ਚੋਣਾਂ ਲਈ ਫਿਰ ਮੈਦਾਨ ‘ਚ

ਗੁਰਜਤਿੰਦਰ ਸਿੰਘ ਰੰਧਾਵਾ ਡੈਲੀਗੇਟ ਦੀਆਂ ਚੋਣਾਂ ਲਈ ਫਿਰ ਮੈਦਾਨ ‘ਚ

ਸੈਕਰਾਮੈਂਟੋ/ਬਿਊਰੋ ਨਿਊਜ਼:
ਪੱਤਰਕਾਰ ਗੁਰਜਤਿੰਦਰ ਸਿੰਘ ਰੰਧਾਵਾ ਡੈਮੋਕ੍ਰੇਟਿਕ ਪਾਰਟੀ ਦੇ ਡੈਲੀਗੇਟ ਚੁਣਨ ਲਈ 7 ਅਤੇ 8 ਜਨਵਰੀ 2017 ਨੂੰ ਹੋਣ ਵਾਲੀਆਂ ‘ਚ ਕੈਲੀਫੋਰਨੀਆ ਡਿਸਟ੍ਰਿਕ-9 ਤੋਂ ਇਕ ਵਾਰ ਫਿਰ ਚੋਣ ਮੈਦਾਨ ਵਿਚ ਨਿਤਰੇ ਹਨ। ਉਹ ਇਥੋਂ ਅਸੈਂਬਲੀ ਡਿਸਟ੍ਰਿਕ ਡੈਲੀਗੇਟ ਦੇ ਨਾਲ-ਨਾਲ ਐਗਜ਼ੈਕਟਿਵ ਬੋਰਡ ਲਈ ਵੀ ਚੋਣ ਲੜ ਰਹੇ ਹਨ। ਐਲਕ ਗਰੋਵ ਦੇ ਮੇਅਰ ਸਟੀਵ ਲੀ ਵੀ ਉਨ੍ਹਾਂ ਨਾਲ ਸਲੇਟ ਵਿਚ ਸ਼ਾਮਲ ਹਨ, ਜਿਸ ਕਰ ਕੇ ਉਨ੍ਹਾਂ ਦੀ ਸਥਿਤੀ ਕਾਫੀ ਮਜ਼ਬੂਤ ਹੈ ਅਤੇ ਇਕ ਵਾਰ ਫੇਰ ਉਹ ਜਿੱਤ ਦੇ ਨਜ਼ਦੀਕ ਪਹੁੰਚ ਚੁੱਕੇ ਹਨ।
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ. ਰੰਧਾਵਾ ਡੈਮੋਕ੍ਰੇਟਿਕ ਪਾਰਟੀ ਦੇ ਨੈਸ਼ਨਲ ਡੈਲੀਗੇਟ ਦੀ ਚੋਣ ਵੀ ਜਿੱਤ ਚੁੱਕੇ ਹਨ ਅਤੇ ਉਹ ਹਿਲੇਰੀ ਕਲਿੰਟਨ ਲਈ ਫਿਲਾਡੇਲਫੀਆ ਵਿਖੇ ਹੋਈ 5 ਦਿਨਾਂ ਕਨਵੈਨਸ਼ਨ ਵਿਚ ਵੀ ਹਿੱਸਾ ਲੈ ਚੁੱਕੇ ਹਨ। ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਹਰ ਪਾਸਿਓਂ ਵੱਡਮੁੱਲਾ ਯੋਗਦਾਨ ਮਿਲ ਰਿਹਾ ਹੈ।