ਭਾਈ ਅਵਤਾਰ ਸਿੰਘ ਨੇ ਸਾਥੀਆਂ ਸਮੇਤ ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਫਰਿਜ਼ਨੋ ਵਿਖੇ ਸੇਵਾ ਸੰਭਾਲੀ

ਭਾਈ ਅਵਤਾਰ ਸਿੰਘ ਨੇ ਸਾਥੀਆਂ ਸਮੇਤ ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਫਰਿਜ਼ਨੋ ਵਿਖੇ ਸੇਵਾ ਸੰਭਾਲੀ

ਫਰਿਜ਼ਨੋ(ਨੀਟਾ ਮਾਛੀਕੇ/ ਕੁਲਵੰਤ ਧਾਲੀਆਂ):
ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਤੋਂ ਸੇਵਾ ਮੁਕਤ ਭਾਈ ਅਵਤਾਰ ਸਿੰਘ ਨੇ ਆਪਣੇਂ ਸਾਥੀਆਂ ਭਾਈ ਰਣਜੀਤ ਸਿੰਘ ਅਤੇ ਵਰਿੰਦਰ ਸਿੰਘ ਲਾਂਗਰੀ ਅਤੇ ਹੋਰ ਸੱਜਣਾ ਸਮੇਤ ਸੰਗਤ ਦੀ ਬੇਨਤੀ ਪ੍ਰਵਾਨ ਕਰਦਿਆਂ ਸਥਾਨਿਕ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਹਿਬ ਵਿਖੇ ਲੰਘੇ ਐਤਵਾਰ ਜੈਕਾਰਿਆਂ ਦੀ ਗੂੰਜ ਵਿੱਚ ਸੇਵਾ ਸੰਭਾਲੀ।
ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰਝੰਥ ਸਹਿਬ ਜੀ ਵਿਖੇ ਇਸ ਮੌਕੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਦੀਵਾਨ ਵੀ ਸਜਾਇਆ ਗਿਆ। ਇਸ ਮੌਕੇ ਗਿਆਨੀ ਗੁਰਮੇਲ ਸਿੰਘ ਦੀਵਾਨਾ ਦੇ ਢਾਡੀ ਜਥੇ ਨੇ ਗੁਰੂ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਵੀ ਕਰਵਾਇਆ। ਬਹੁਤ ਸਾਰੇ ਬੁਲਾਰਿਆ ਨੇ ਭਾਈ ਅਵਤਾਰ ਸਿੰਘ ਨੂੰ ਜੀ ਆਇਆਂ ਕਿਹਾ ਅਤੇ ਸੇਵਾ ਸੰਭਾਲ਼ਨ ਲਈ ਵਧਾਈ ਦਿੱਤੀ।
ਭਾਈ ਅਵਤਾਰ ਸਿੰਘ ਨੇ ਸੰਗਤਾਂ ਦੇ ਮੁਖਾਤਿਬ ਹੁੰਦਿਆ ਕਿਹਾ ਕਿ  ਉਹ ਸੰਗਤ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਸਮੂਹ ਪ੍ਰਬੰਧਕਾਂ ਦੇ ਸਹਿਯੋਗ ਨਾਲ ਤਨਦੇਹੀ ਨਾਲ ਸੇਵਾਂ ਨਿਭਾਉਣਗੇ ਅਤੇ ਜਲਦੀ ਹੀ ਸੰਗਤਾਂ ਦੇ ਘਰਾਂ ਅੰਦਰ ਵੀ ਕੀਰਤਨ ਅਤੇ ਹੋਰ ਧਾਰਮਿਕ ਸੇਵਾਵਾਂ ਸੁਰੂ ਕਰਨਗੇ. ਉਹਨਾਂ ਨੇ ਸਮੂਹ ਸੰਗਤ ਨੂੰ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਵੀ ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਵਿਖੇ ਮਨਾਉਣ ਦੀ ਅਪੀਲ ਕੀਤੀ।
ਇਸ ਮੌਕੇ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਓ ਪਾ ਕੇ ਭਾਈ ਅਵਤਾਰ ਸਿੰਘ ਅਤੇ ਸਾਥੀਆਂ ਨੂੰ ਜੀਓ ਆਇਆ ਕਿਹਾ। ਬਹੁਤ ਸਾਰੀਆਂ ਸੰਗਤਾਂ ਨੂੰ ਗੁਰੂ ਘਰ ਦੇ ਪਤੇ ਬਾਰੇ ਸ਼ੰਕਾ ਹੋਣ ਕਰਕੇ ਗੁਰੂ ਘਰ ਦਾ ਪਤਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 4927 E McKinley Ave Fresno CA 93727 ਹੈ। ਲੰਗਰ ਦੀਆਂ ਸੇਵਾਵਾਂ ਲਈ ਭਾਈ ਵਰਿੰਦਰ ਸਿੰਘ ਲਾਂਗਰੀ ਦਾ ਫੋਨ ਨੰਬਰ (559) 316-9296