ਮਿਸ਼ੀਗਨ ਵਿੱਚ ਸਿੱਖ ਨੌਜਵਾਨ ਦੀ ਹਤਿਆ

ਮਿਸ਼ੀਗਨ ਵਿੱਚ ਸਿੱਖ ਨੌਜਵਾਨ ਦੀ ਹਤਿਆ

ਜੈਕਸਨ (ਮਿਸ਼ੀਗਨ)/ਬਿਊਰੋ ਨਿਊਜ਼:
ਇੱਥੋਂ ਦੇ ਇੱਕ ਸਟੋਰ ਉੱਤੇ ਕੰਮ ਕਰਦੇ ਸਿੱਖ ਨੌਜਵਾਨ ਮਹਿਮਨ ਸਿੰਘ ਦੀ ਤਿੰਨ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ। ਇਹ ਵਾਰਦਾਤ ਬੁੱਧਵਾਰ ਰਾਤੀਂ ਵਾਪਰੀ। ਦਸਿਆ ਜਾਂਦਾ ਹੈ ਕਿ ਦੇਰ ਰਾਤ ਹੋਣ ਕਾਰਨ ਮਹਿਮਨ ਸਿੰਘ ਸਟੋਰ ਬੰਦ ਹੀ ਕਰਨ ਵਾਲਾ ਸੀ ਕਿ ਹਮਲਾਵਰ ਲੁਟੇਰੇ ਸਟੋਰ ਵਿਚ ਘੁਸੇ ਅਤੇ ਪਿਛਲੇ ਪਾਸਿਓਂ ਉਸ ਦੀ ਧੌਣ ਵਿੱਚ ਗੋਲੀ ਮਾਰ ਦਿੱਤੀ। ਬਾਅਦ ਵਿੱਚ ਉਹ ਉੱਥੋਂ ਭੱਜ ਗਏ।
ਪੁਲੀਸ ਦੇ ਦਸਣ ਅਨੁਸਾਰ ਮਹਿਮਨ ਸਿੰਘ ਨੂੰ ਗੰਭੀਰ ਜਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਮਹਿਮਨ ਸਿੰਘ ਦੋ ਕੁ ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ। ਉਹ ਪਿਛੋਂ ਪੰਜਾਬ ਦੀ ਦਸੂਹਾ ਡਿਵੀਜ਼ਨ ਦੇ ਉੱਚੀ ਬਾਸੀ ਪਿੰ ਡ ਨਾਲ ਸਬੰਧ ਰਖਦਾ ਸੀ।