ਪੰਜਾਬ ‘ਚ ਮੁੜ ਅਕਾਲੀ ਦਲ ਦੀ ਸਰਕਾਰ ਬਣੇਗੀ : ਰਵਿੰਦਰ ਸਿੰਘ ਬੋਇਲ

ਪੰਜਾਬ ‘ਚ ਮੁੜ ਅਕਾਲੀ ਦਲ ਦੀ ਸਰਕਾਰ ਬਣੇਗੀ : ਰਵਿੰਦਰ ਸਿੰਘ ਬੋਇਲ

ਖਹਿਰਾ ਵਲੋਂ ਨਵਾਡਾ ‘ਚ ਸੀਨੀਅਰ ਅਕਾਲੀ ਦਲ ਦਾ ਯੂਨਿਟ ਕਾਇਮ ਕਰਨ ਦਾ ਐਲਾਨ
ਸੈਕਰਾਮੈਂਟੋ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੈਸਟ ਕੋਸਟ ਅਤੇ ਸੀਨੀਅਰ ਅਕਾਲੀ ਦਲ ਵੈਸਟ ਕੋਸਟ ਅਮਰੀਕਾ ਵਲੋਂ ਨਵਾਡਾ ਸਟੇਟ ਵਿਚ ਬੀਤੇ ਦਿਨੀਂ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੈਸਟ ਕੋਸਟ ਦੇ ਪ੍ਰਧਾਨ ਸ. ਰਵਿੰਦਰ ਸਿੰਘ ਬੋਇਲ ਨੇ ਕੀਤੀ। ਸ਼੍ਰੋਮਣੀ ਅਕਾਲੀ ਦਲ ਵੈਸਟ ਕੋਸਟ ਦੇ ਪ੍ਰਧਾਨ ਕੁਲਵੰਤ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ, ਅਮਰੀਕਾ ਦੇ ਚੀਫ਼ ਕੋਆਰਡੀਨੇਟਰ ਸ. ਅਰਵਿੰਦਰ ਸਿੰਘ ਲਾਖਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਨੂੰ ਕਾਮਯਾਬ ਕਰਨ ਵਿਚ ਨਵਾਡਾ ਸਟੇਟ ਯੂਨਿਟ ਦੇ ਪ੍ਰਧਾਨ ਨਛੱਤਰ ਸਿੰਘ ਗੋਸਲ, ਨਵਜੀਤ ਸਿੰਘ ਜਨਰਲ ਸਕੱਤਰ, ਬਿਸ਼ਨ ਸਿੰਘ ਪਰਮਾਰ ਚੇਅਰਮੈਨ, ਪਲਵਿੰਦਰ ਸਿੰਘ ਬੁੱਟਰ ਮੀਤ ਪ੍ਰਧਾਨ ਨੇ ਪ੍ਰਮੁੱਖ ਭੂਮਿਕਾ ਨਿਭਾਈ। ਇਸ ਮੀਟਿੰਗ ਵਿਚ ਨਵਾਡਾ ਦੇ ਰੀਨੋ ਸ਼ਹਿਰ ਵਿਚ ਰਹਿੰਦੇ ਪੰਜਾਬੀ ਹੁਮ-ਹੁਮਾ ਕੇ ਪੁੱਜੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਬੋਇਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 9 ਸਾਲਾਂ ਵਿਚ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ, ਜਿਸ ਸਦਕਾ 2017 ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਐਨ.ਆਰ.ਆਈ ਵੀਰਾਂ ਨੂੰ ਵਿਸ਼ੇਸ਼ ਸਹੂਲਤਾਂ ਮਿਲੀਆਂ ਹਨ, ਜਦੋਂਕਿ ਕਾਂਗਰਸ ਨੇ ਆਪਣੇ 50 ਸਾਲਾਂ ਦੇ ਰਾਜ ਦੌਰਾਨ ਕਿਸੇ ਵੀ ਐਨ.ਆਰ.ਆਈਜ਼ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਮਜ਼ਬੂਤ ਹੋ ਕੇ ਅਤੇ ਉਤਸ਼ਾਹ ਨਾਲ ਕੰਮ ਕਰ ਰਿਹਾ ਹੈ। ਇਸ ਮੌਕੇ ਸ. ਕੁਲਵੰਤ ਸਿੰਘ ਖਹਿਰਾ, ਸੀਨੀਅਰ ਮੀਤ ਪ੍ਰਧਾਨ ਵੈਸਟ ਕੋਸਟ ਹਰਬੰਸ ਸਿੰਘ ਚਾਹਲ, ਜਨਰਲ ਸਕੱਤਰ ਵੈਸਟ ਕੋਸਟ ਦਲਬੀਰ ਸਿੰਘ ਸੰਘੇੜਾ, ਸੀਨੀਅਰ ਮੀਤ ਪ੍ਰਧਾਨ ਵੈਸਟ ਕੋਸਟ ਪਰਮਜੀਤ ਸਿੰਘ ਦਾਖਾ, ਜਗਤਾਰ ਸਿੰਘ ਜੌਹਲ, ਗੁਰਮੇਲ ਸਿੰਘ ਉਪਲ, ਉਪਿੰਦਰ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ‘ਚ ਮਿਸ਼ਨ 2017 ਫ਼ਤਹਿ ਕਰਨ ਲਈ ਦਿਨ ਰਾਤ ਇਕ ਕਰਨ ਦਾ ਨਿਸਚਾ ਕੀਤਾ। ਇਸ ਮੌਕੇ ਸ. ਅਰਵਿੰਦਰ ਸਿੰਘ ਲਾਖਨ, ਸ੍ਰੀ ਵਿਨੇ ਵੋਹਰਾ ਸੀਨੀਅਰ ਮੀਤ ਪ੍ਰਧਾਨ, ਸਤਵੀਰ ਸਿੰਘ ਹੀਰ ਮੀਡੀਆ ਸਕੱਤਰ, ਸ਼ੇਰ ਸਿੰਘ ਚੌਹਾਨ ਜਨਰਲ ਸਕੱਤਰ, ਭੁਪਿੰਦਰ ਸਿੰਘ ਜਾਡਲਾ ਐਡਵਾਈਜ਼ਰ, ਝਲਮਣ ਸਿੰਘ ਨੇ ਪਾਰਟੀ ਪ੍ਰਚਾਰ ਨੂੰ ਹੋਰ ਤੇਜ਼ ਕਰਨ ਅਤੇ ਪਾਰਟੀ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਘਰ ਘਰ ਪਹੁੰਚਾਉਣ ਲਈ ਕਿਹਾ। ਇਸ ਮੌਕੇ ਸੈਨਹੋਜ਼ੇ ਕਾਊਂਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੱਖਰ, ਗੁਰਸੇਵਕ ਸਿੰਘ ਕੈਲੀਫੋਰਨੀਆ, ਜਤਿੰਦਰ ਸਿੰਘ ਜੌਹਲ, ਕਰਨਵੀਰ ਸਿੰਘ, ਸੁੱਖਾ ਅਟਵਾਲ, ਬਲਕਾਰ ਸਿੰਘ ਮਾਨ, ਸੁਪਨਦੀਪ ਸਿੰਘ ਭੁੱਲਰ, ਪੁਨੀਤ ਅਰੋੜਾ, ਵੰਸ਼ਦੀਪ ਸਿੰਘ ਸਿੱਧੂ ਵੀ ਹਾਜ਼ਰ ਸਨ। ਅੰਤ ਵਿਚ ਮੀਟਿੰਗ ਦੀ ਸਫ਼ਲਤਾ ਲਈ ਸ. ਨਵਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸਕੱਤਰ ਜਨਰਲ ਵੈਸਟ ਕੋਸਟ ਸ. ਪਰਮਿੰਦਰਪਾਲ ਸਿੰਘ ਰਾਠੌਰ ਨੇ ਨਿਭਾਈ।