ਸ਼ਿਵ ਸੈਨਾ ਮੋਹਨ ਭਾਗਵਤ ਨੂੰ ਰਾਸ਼ਟਰਪਤੀ ਬਣਾਉਣ ਦੇ ਹੱਕ ‘ਚ

ਸ਼ਿਵ ਸੈਨਾ ਮੋਹਨ ਭਾਗਵਤ ਨੂੰ ਰਾਸ਼ਟਰਪਤੀ ਬਣਾਉਣ ਦੇ ਹੱਕ ‘ਚ

ਕਿਹਾ : ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਅਜਿਹਾ ਕਰਨਾ ਵਾਜ਼ਬ
ਮੁੰਬਈ/ਸਿੱਖ ਸਿਆਸਤ ਬਿਊਰੋ:
ਭਾਰਤ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਚੱਲ ਰਹੀਆਂ ਸਰਗਰਮੀਆਂ ਦੌਰਾਨ ਭਾਜਪਾ ਵਲੋਂ ਇਸ ਅਹੁਦੇ ਵਾਸਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਪਰ ਮੀਡੀਆ ਰਿਪੋਰਟਾਂ ਮੁਤਾਬਕ ਸ਼ਿਵ ਸੈਨਾ ਨੇ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੂੰ ਰਾਸ਼ਟਰਪਤੀ ਬਣਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਸੰਸਦ ਮੈਂਬਰ ਸੰਜੈ ਰਾਊਤ ਦਾ ਕਹਿਣਾ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਭਾਗਵਤ ਹੀ ਅਗਲੇ ਰਾਸ਼ਟਰਪਤੀ ਵਜੋਂ ਸਹੀ ਚੋਣ ਹੋਣਗੇ। ਇਹ ਦੇਸ਼ ਦਾ ਸਭ ਤੋਂ ਉੱਚਾ ਅਹੁਦਾ ਹੈ, ਇਸ ਲਈ ਕਿਸੇ ਸਾਫ ਅਕਸ ਵਾਲੇ ਸ਼ਖਸ ਨੂੰ ਹੀ ਚੁਣਿਆ ਜਾਣਾ ਚਾਹੀਦਾ ਹੈ, ਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਾਵਾਂ ‘ਤੇ ਚਰਚਾ ਹੋ ਰਹੀ ਹੈ, ਉਹਨਾਂ ਵਿੱਚ ਭਾਗਵਤ ਦਾ ਵੀ ਨਾਮ ਹੈ। ਸ਼ਿਵ ਸੈਨਾ ਭਾਗਵਤ ਦਾ ਨਾਮ ਐਲਾਨ ਸਕਦੀ ਹੈ, ਜਲਦੀ ਹੀ ਉਦੈ ਠਾਕਰੇ ਇਸ ਬਾਰੇ ਐਲਾਨ ਕਰਨਗੇ।
ਇਸ ਦੇ ਇਲਾਵਾ ਭਾਜਪਾ ਦੇ ਇਕ ਸੀਨੀਅਰ ਆਗੂ ਨੇ ਦਾਅਵਾ ਕੀਤਾ ਹੈ ਕਿ ਲਾਲਕ੍ਰਿਸ਼ਨ ਅਡਵਾਨੀ, ਸੁਮਿਸਤਰਾ ਮਹਾਜਨ, ਸੁਸ਼ਮਾ ਸਵਰਾਜ ਅਤੇ ਝਾਰਖੰਡ ਦੇ ਰਾਜਪਾਲ ਦਰੋਪਦੀ ਮੁਰਮੂ ਦੇ ਨਾਂ ਅਗਲੇ ਰਾਸ਼ਟਰਪਤੀ ਲਈ ਵਿਚਾਰ ਅਧੀਨ ਹਨ।
ਜ਼ਿਕਰਯੋਗ ਹੈ ਕਿ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 25 ਜੁਲਾਈ ਨੂੰ ਖਤਮ ਹੋ ਰਿਹਾ ਹੈ, ਇਸ ਤੋਂ ਪਹਿਲਾਂ ਹੀ ਅਗਲਾ ਰਾਸ਼ਟਰਪਤੀ ਚੁਣਿਆ ਜਾਣਾ ਹੈ।