ਗੁਜਰਾਤ ਫਾਈਲਜ਼ : ਪਰਦਾਪੋਸ਼ੀ ਦੀ ਚੀਰਫਾੜ

ਗੁਜਰਾਤ ਫਾਈਲਜ਼ : ਪਰਦਾਪੋਸ਼ੀ ਦੀ ਚੀਰਫਾੜ

ਰਾਣਾ ਅਯੂਬ

Part 3
ਕਾਂਡ ਚੌਥਾ
ਰਾਜਨ ਪ੍ਰਿਯਾਦਰਸ਼ੀ
ਕਾਰਪੋਰੇਟ ਭਾਸ਼ਾ ਵਿਚ ਇਕ ਨਾਂ ਦਾ ਸ਼ਬਦ ਬੋਲਿਆ ਜਾਂਦਾ ਹੈ ਜਿਸਦਾ ਮਤਲਬ ਹੁੰਦਾ ਹੈ ਕੋਈ ਲਾਹੇਵੰਦੀ ਚੀਜ਼ ਜੋ ਕਿਸੇ ਸੰਮੇਲਨ, ਮੀਟਿੰਗ ਜਾਂ ਚਰਚਾ ਤੋਂ ਬਾਅਦ ਬੰਦਾ ਉਥੋਂ ਲੈ ਕੇ ਜਾਂਦਾ ਹੈ। ਰਾਜਨ ਪ੍ਰਿਯਾਦਰਸ਼ੀ ਮੇਰੇ ਲਈ ਇਤਫਾਕੀਆ ਲਾਹਾ ਸੀ। ਜਿਵੇਂ ਕਿਹਾ ਜਾਂਦਾ ਹੈ ਇਹ ਸੇਵਾ ਮੁਕਤ ਪੁਲਿਸ ਅਧਿਕਾਰੀ ਮੇਰੀ ਛਾਣਬੀਣ ਬਈ ਬੇਥਾਹ ਅਹਿਮੀਅਤ ਵਾਲੀ ਬਹੁਮੁੱਲੀ ਸੁਗਾਤ ਹੋ ਨਿੱਬੜਿਆ। ਮੈਨੂੰ ਲਾਜ਼ਮੀ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਮੈਨੂੰ ਰਾਜਨ ਪ੍ਰਿਯਾਦਰਸ਼ੀ ਨਾਂ ਦੇ ਪੁਲਿਸ ਅਧਿਕਾਰੀ ਦੀ ਉੱਕਾ ਹੀ ਜਾਣਕਾਰੀ ਨਹੀਂ ਸੀ, ਉਸਦੇ ਜੂਨੀਅਰ ਗਿਰੀਸ਼ ਸਿੰਘਲ ਨਾਲ ਗੱਲਬਾਤ ਦੌਰਾਨ ਹੀ ਉਸਦਾ ਜ਼ਿਕਰ ਆਇਆ ਸੀ। ਮੈਂ ਗੁਜਰਾਤ ਤੋਂ ਵਿਆਪਕ ਰਿਪੋਰਟਿੰਗ ਕਰਦੀ ਰਹੀ ਸੀ ਅਤੇ ਉਥੋਂ ਦੇ ਜ਼ਿਆਦਾਤਰ ਪੁਲਿਸ ਅਧਿਕਾਰੀਆਂ ਨੂੰ ਜਾਣਦੀ ਸੀ, ਜਾਂ ਮੈਂ ਇੰਝ ਵਿਸ਼ਵਾਸ ਕਰਦੀ ਸੀ। ਜ਼ਿਆਦਾਤਰ ਨਾਲ ਮੇਰੀ ਮੁਲਾਕਾਤ ਨਹੀਂ ਹੋਈ ਸੀ, ਪਰ ਨਿਊਜ਼ ਰਿਪੋਰਟਾਂ ਅਤੇ ਪੁਲਿਸ ਭਾਈਚਾਰੇ ਨਾਲ ਮੁਲਾਕਾਤਾਂ ਹੁੰਦੇ ਰਹਿਣ ਨਾਲ ਇਹ ਯਕੀਨੀਂ ਹੋ ਗਿਆ ਸੀ ਕਿ ਅਹਿਮ ਅਧਿਕਾਰੀਆਂ ਬਾਰੇ ਮੈਨੂੰ ਚੋਖੀ ਜਾਣਕਾਰੀ ਹੈ।
ਲਿਹਾਜ਼ਾ ਜਦੋਂ ਸਿੰਘਲ ਨੇ ਇਸ ਨਾਂ ਦਾ ਜ਼ਿਕਰ ਕੀਤਾ ਜਿਸ ਬਾਰੇ ਮੈਂ ਪੂਰੀ ਤਰ੍ਹਾਂ ਅਣਜਾਣ ਸੀ ਤਾਂ ਮੈਨੂੰ ਹੈਰਾਨੀ ਤਾਂ ਹੋਣੀ ਹੀ ਸੀ। ਉਸ ਨੂੰ ਮਿਲਣ ਜਾਣ ਤੋਂ ਪਹਿਲਾਂ ਮੈਂ ਉਸ ਬਾਰੇ ਪਹਿਲਾਂ  ਕੋਈ ਖੋਜ ਨਹੀਂ ਕੀਤੀ ਸੀ। ਉਸ ਨੂੰ ਮਿਲਣ ਦੀ ਹਾਮੀ ਭਰਨ ਦੀ ਇਕੋ ਇਕ ਵਜ੍ਹਾ ਇਹ ਸੀ ਕਿ ਸਿੰਘਲ ਦੇ ਦਿਮਾਗ ਵਿਚ ਕੋਈ ਸ਼ੱਕ ਪੈਦਾ ਨਾ ਹੋਵੇ ਅਤੇ ਉਸ ਨੂੰ ਤਸੱਲੀ ਰਹੇ ਕਿ ਮੈਂ ਉਸਦੀ ਸਲਾਹ ਅਨੁਸਾਰ ਤਨਦੇਹੀ ਨਾਲ ਜੁੱਟੀ ਹੋਈ ਸੀ। ਇਸਨੇ ਮੇਰੇ ਵਿਚ ਸਿੰਘਲ ਦਾ ਭਰੋਸਾ ਪੱਕਾ ਕਰਨ ਵਿਚ ਮਦਦ ਕੀਤੀ ਕਿ ਮੈਂ ਹੋਰ ਆਹਲਾ ਅਧਿਕਾਰੀਆਂ ਨੂੰ ਵੀ ਮਿਲ ਰਹੀ ਸੀ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਵਿਵਾਦਾਂ ‘ਚ ਘਿਰੇ ਨਹੀਂ ਅਤੇ ਸੁਰਖ਼ੀਆਂ ਵਿਚ ਨਹੀਂ ਸਨ।

ਰਾਜਨ ਪ੍ਰਿਯਾਦਰਸ਼ੀ ਬਾਰੇ ਇਕ ਹੋਰ ਰੌਚਕ ਤੱਥ ਵੀ ਸੀ, ਜੂਨ 2004 ਵਿਚ ‘ਟਾਈਮਜ਼ ਆਫ਼ ਇੰਡੀਆ’ ਅਖ਼ਬਾਰ ਨੂੰ ਦਿੱਤੀ ਇਕ ਇੰਟਰਵਿਊ ਵਿਚ ਪ੍ਰਿਯਾਦਰਸ਼ੀ, ਜੋ 1980 ਬੈਚ ਦੇ ਪੁਲਿਸ ਅਧਿਕਾਰੀ ਸਨ, ਨੇ ਕਿਹਾ ਸੀ ਕਿ ਸੂਬੇ ਦੇ ਆਹਲਾ ਦਰਜੇ ਦੇ ਪੁਲਿਸ ਅਧਿਕਾਰੀਆਂ ਵਿਚੋਂ ਇਕ ਹੋਣ ਦੇ ਬਾਵਜੂਦ ਉਸ ਨਾਲ ਅਜੇ ਵੀ ਉਸਦੇ ਪਿੰਡ ਵਿਚ ਅਛੂਤ ਵਾਲਾ ਵਰਤਾਓ ਕੀਤਾ ਜਾ ਰਿਹਾ ਸੀ। ‘ਟਾਈਮਜ਼ ਆਫ਼ ਇੰਡੀਆ’ ਦੀ ਖ਼ਬਰ ਵਿਚ ਕਿਹਾ ਗਿਆ ਸੀ, ਤਰ੍ਹਾਂ ਤਰ੍ਹਾਂ ਦੇ ਲੋਕ ਤਰ੍ਹਾਂ ਤਰ੍ਹਾਂ ਦੇ ਮਸਲੇ ਲੈ ਕੇ ਅਕਸਰ ਹੱਥ ਜੋੜਕੇ ਉਸ ਕੋਲ ਆਉਂਦੇ ਹਨ। ਪਰ ਜਦੋਂ ਉਹੀ ਪ੍ਰਿਯਾਦਰਸ਼ੀ ਦੇਹਗਾਮ ਤਾਲੁਕਾ ਵਿਚ ਆਪਣੇ ਜ਼ੱਦੀ ਪਿੰਡ ਕੜਗਰਾ ਜਾਂਦਾ ਹੈ ਤਾਂ ਸਮੀਕਰਨ ਨਾਟਕੀ ਤੌਰ ‘ਤੇ ਬਦਲ ਜਾਂਦਾ ਹੈ। ਇਹ ਸੀਨੀਅਰ ਪੁਲਿਸ ਅਧਿਕਾਰੀ ਅਜੇ ਵੀ ਪਿੰਡ ਦੇ ਉੱਚੀਆਂ ਜਾਤਾਂ ਦੇ ਰਿਹਾਇਸ਼ੀ ਇਲਾਕੇ ਵਿਚ ਘਰ ਨਹੀਂ ਖਰੀਦ ਸਕਦਾ।

ਉਸਦਾ ਘਰ ਹੁਣ ਵੀ ਕੜਗਰਾ ਦੇ ‘ਦਲਿਤ ਵਾਸ’ ਵਿਚ ਹੈ। ਭਾਵੇਂ ਪ੍ਰਿਯਾਦਰਸ਼ੀ ਇਸ ਵਿਸ਼ੇ ਬਾਰੇ ਗੱਲ ਨਹੀਂ ਕਰਨੀ ਚਾਹੁੰਦਾ, ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਪਿੰਡ ਦਾ ਹਜਾਮ ਦਲਿਤ ਗਾਹਕਾਂ ਦੀ ਹਜਾਮਤ ਨਹੀਂ ਕਰਦਾ ਸੀ।
ਤਕਨੀਕੀ ਤੌਰ ‘ਤੇ ਗੱਲ ਕਰਨੀ ਹੋਵੇ ਤਾਂ ਇਸ ਨੇ ਫਿਲਮ ਦੇ ਨਜ਼ਰੀਏ ਤੋਂ ਮੇਰਾ ਕੰਮ ਸੌਖਾ ਕਰ ਦਿੱਤਾ। ਲੱਗਦੇ ਹੱਥ, ਛਾਣਬੀਣ ਦੇ ਅਖ਼ੀਰ ਵਿਚ ਚੋਖੀ ਸਮੱਗਰੀ ਇਹ ਦਰਸਾ ਰਹੀ ਸੀ ਕਿ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਜ਼ਿਆਦਾਤਰ ਅਫ਼ਸਰਾਂ ਨੂੰ ਖੱਜਲ ਖੁਆਰ ਅਤੇ ਜ਼ਲੀਲ ਕੀਤਾ ਜਾ ਰਿਹਾ ਸੀ ਉਹ ਪੱਛੜੀਆਂ ਸ਼੍ਰੇਣੀਆਂ ਦੇ ਸਨ। ਪਰ ਇਕ ਬਹੁਤ ਹੀ ਅਹਿਮ ਚੀਜ਼ ਵੱਲ ਮੇਰਾ ਧਿਆਨ ਨਹੀਂ ਗਿਆ ਸੀ। ਜਦੋਂ ਗੁਜਰਾਤ ਸੀ ਆਈ ਡੀ ਵੱਲੋਂ ਫਰਜ਼ੀ ਮੁਕਾਬਲਿਆਂ ਦੀ ਜਾਂਚ ਹੱਥ ਲਈ ਗਈ ਓਦੋਂ 2007 ਵਿਚ ਗੁਜਰਾਤ ਏ ਟੀ ਐੱਸ ਦਾ ਡੀ ਜੀ (ਡਾਇਰੈਕਟਰ ਜਨਰਲ) ਰਾਜਨ ਪ੍ਰਿਯਾਦਰਸ਼ੀ ਸੀ। ਏਨਾ ਹੀ ਨਹੀਂ, 2002 ਦੀ ਹਿੰਸਾ ਦੌਰਾਨ ਉਹ ਬਤੌਰ ਰਾਜਕੋਟ ਆਈ ਜੀ ਦੇ ਬਹੁਤ ਹੀ ਅਹਿਮ ਅਹੁਦੇ ਉਪਰ ਸੀ।
ਇੰਝ ਮਾਈਕ ਅਤੇ ਮੈਂ ਰਾਜਨ ਪ੍ਰਿਯਾਦਰਸ਼ੀ ਨੂੰ ਮਿਲੇ। ਮੈਂ ਨਹੀਂ ਸੋਚਦੀ ਕਿ ਅਸੀਂ 60 ਕੁ ਸਾਲ ਦੀ ਉਮਰ ਦੇ ਇਸ ਬੰਦੇ ਨਾਲ ਆਪਣੀ ਪਹਿਲੀ ਮਿਲਣੀ ਨੂੰ ਕਦੇ ਭੁੱਲ ਸਕਦੇ ਹਾਂ। ਅਹਿਮਦਾਬਾਦ-ਨਰੋਦਾ ਪਾਟੀਆ ਦੇ ਇਕ ਮੱਧ ਵਰਗੀ ਇਲਾਕੇ ਵਿਚ ਉਸਦਾ ਇਕ ਮੰਜ਼ਲਾ ਬੰਗਲਾ ਸੀ। ਇਹ ਉਹੀ ਵੋਟਰ ਹਲਕਾ ਸੀ ਜਿੱਥੋਂ ਸਾਡੀ ਇਕ ਹੋਰ ਪਾਤਰ ਮਾਇਆ ਕੋਡਨਾਨੀ ਐੱਮ ਐੱਲ ਏ ਸੀ। ਇਹ ਉਹ ਇਲਾਕਾ ਵੀ ਸੀ ਜਿੱਥੇ ਸਭ ਤੋਂ ਘਿਣਾਉਣੀ ਫਿਰਕੂ ਹਿੰਸਾ ਹੋਈ ਸੀ ਅਤੇ ਜਿੱਥੇ ਸਭ ਤੋਂ ਵੱਧ ਜਾਨੀ ਨੁਕਸਾਨ ਹੋਇਆ ਸੀ।
ਪ੍ਰਿਯਾਦਰਸ਼ੀ ਦਾ ਘਰ ਲੱਭਣ ਵਿਚ ਸਾਨੂੰ ਕਾਫ਼ੀ ਮੁਸ਼ਕਲ ਆਈ; ਅਸਲ ਵਿਚ ਇਹ ਕਲਪਨਾ ਤੋਂ ਬਾਹਰ ਸੀ ਕਿ ਏ ਟੀ ਐੱਸ ਦਾ ਸਾਬਕਾ ਮੁਖੀ, ਜੋ ਤੀਹ ਵਰ੍ਹੇ ਗੁਜਰਾਤ ਦੇ ਕਈ ਸਭ ਤੋਂ ਅਹਿਮ ਅਹੁਦਿਆਂ ਉਪਰ ਕੰਮ ਕਰ ਚੁੱਕਾ ਸੀ, ਇਥੇ ਰਹਿ ਰਿਹਾ ਸੀ। ਉਸ ਦੇ ਰੈਣ ਬਸੇਰੇ ਤਕ ਪਹੁੰਚਣ ਲਈ ਇਕ ਸਰਕਾਰੀ ਸਕੂਲ ਅਤੇ ਬਹੁਤ ਸਾਰੇ ਚਾਲ ਤੇ ਨਾਲੇ ਪਾਰ ਕਰਨੇ ਪੈਂਦੇ ਸਨ। ਬਹੁਤੇ ਉਸਦੀ ਹੋਂਦ ਤੋਂ ਅਣਜਾਣ ਸਨ, ਅਸਲ ਵਿਚ ਉਸਦੇ ਨਾਲ ਦੇ ਗੁਆਂਢੀ ਵੀ ਉਸ ਨੂੰ ਐਸੇ ਪੁਲਸੀਏ ਦੇ ਤੌਰ ‘ਤੇ ਜਾਣਦੇ ਸਨ ਜਿਸਨੇ ਆਪਣੀ ਫੇਟੋ ਸ਼ੀਸ਼ੇ ਵਿਚ ਜੜਾ ਕੇ ਆਪਣੇ ਘਰ ਦੇ ਦਰਵਾਜ਼ੇ ਉਪਰ ਲਗਾਈ ਹੋਈ ਸੀ।
ਪ੍ਰਿਯਾਦਰਸ਼ੀ ਬੇਤਾਬੀ ਨਾਲ ਸਾਡੀ ਇਤਜ਼ਾਰ ਕਰ ਰਿਹਾ ਸੀ, ਜਦੋਂ ਸਾਡੀ ਟੈਕਸੀ ਉਸਦੀ ਗਲੀ ਵਿਚ ਦਾਖ਼ਲ ਹੋਈ ਤਾਂ ਉਹ ਉਥੇ ਖੜ੍ਹ ਕੇ ਸਾਨੂੰ ਹੱਥ ਨਾਲ ਇਸ਼ਾਰਾ ਕਰ ਰਿਹਾ ਸੀ। ‘ਜੀ ਆਇਆਂ ਨੂੰ’.. ਉਹ ਆਪਣੀ ਰਿਹਾਇਸ਼ ਦੀ ਛੱਤ ਤੋਂ ਚਾਈਂ ਚਾਈਂ ਬੋਲਿਆ। ਉਸਦੇ ਘਰ ਦੀਆਂ ਕਲਪਨਾ ਤੋਂ ਬਾਹਰੀਆਂ ਬਾਰੀਕੀਆਂ ਵਿਚ ਮਗਨ ਹੋਏ ਅਸੀਂ ਦੋਵੇਂ ਅੰਦਰ ਚਲੇ ਗਏ। ਮੁੱਖ ਦੁਆਰ ਦੇ ਸੱਜੇ ਪਾਸੇ ਤਖ਼ਤੀ ਲਿਖੀ ਹੋਈ ਸੀ ਜਿਸ ਉਪਰ ਪ੍ਰਿਯਾਦਰਸ਼ੀ ਦੇ ਵੱਖ ਵੱਖ ਅਹੁਦਿਆਂ ਉਪਰ ਰਹੇ ਹੋਣ ਦੀ ਤਫ਼ਸੀਲ ਦਿੱਤੀ ਹੋਈ ਸੀ। ਜਦੋਂ ਅਸੀਂ ਅੰਦਰ ਵੜੇ ਤਾਂ ਇਕ ਪੇਂਡੂ ਭਲਵਾਨੀ ਮੁੱਛਾਂ ਅਤੇ ਧੌਲੀ ਦਾਅੜੀ ਵਾਲੇ ਇਕ ਫੁਰਤੀਲੇ ਸੱਜਣ ਨੇ ਸਾਡੇ ਨਾਲ ਹੱਥ ਮਿਲਾਏ। ਸਾਨੂੰ ਦੋ ਸੂਤੀ ਦੁਪੱਟੇ, ਪੈਨ ਅਤੇ ਕਾਪੀਆਂ ਭੇਂਟ ਕੀਤੀਆਂ ਗਈਆਂ।
ਅਗਲੇ ਕੁਝ ਮਿੰਟਾਂ ਵਿਚ ਜੋ ਵਾਪਰਿਆ ਉਹ ਹੁਲਾਸਪੂਰਨ ਸੀ। ਪ੍ਰਿਯਾਦਰਸ਼ੀ ਨੇ ਝਟਪਟ ਮਾਈਕ ਦੀ ਮਨਪਸੰਦ ਗੱਲ ਕੀਤੀ। ਸ਼ਕੰਜਵੀ ਆ ਗਈ। ਜਿਸ ਫ਼ਰਾਖ਼ਦਿਲੀ ਨਾਲ ਸਾਡੀ ਆਓ ਭਗਤ ਹੋ ਰਹੀ ਸੀ ਉਸਦੇ ਸਦਮੇ ਵਿਚੋਂ ਅਜੇ ਅਸੀਂ ਨਿਕਲੇ ਹੀ ਸੀ ਕਿ ਜਦੋਂ ਇਕ ਤੀਹ ਕੁ ਸਾਲ ਦਾ ਬੰਦਾ 10 ਸਾਲ ਦੇ ਬੱਚੇ ਨੂੰ ਲੈ ਕੇ ਕਮਰੇ ਵਿਚ ਆ ਗਿਆ। ਉਹ ਪ੍ਰਿਯਾਦਰਸ਼ੀ ਦੇ ਪੁੱਤਰ ਅਤੇ ਪੋਤਰਾ ਸਨ ਅਤੇ ਮਗਰਲੇ ਨੇ ਇਕ ਡਿਜੀਟਲ ਕੈਮਰਾ ਫੜਿਆ ਹੋਇਆ ਸੀ।
‘ਸਾਡੇ ਘਰ ਬਦੇਸ਼ੀ ਫਿਲਮਸਾਜ਼ਾਂ ਨੇ ਰੋਜ਼ ਰੋਜ਼ਨਹੀਂ ਆਉਣਾ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਬਸ ਇਕ ਫੋਟੋ ਲੈਣੀ ਏ’, ਸਾਨੂੰ ਦਸਿਆ ਗਿਆ।
ਜਦੋਂ ਤੁਸੀਂ ਓਹਲੇ ਵਿਚ ਕੰਮ ਕਰਦੇ ਹੋ ਤਾਂ ਤੁਸੀਂ ਜੋ ਆਖ਼ਰੀ ਚੀਜ਼ ਕਰਨਾ ਚਾਹ ਰਹੇ ਹੁੰਦੇ ਹੋ ਉਹ ਲੈ ਲੋਕਾਈ ਦੀਆਂ ਨਜ਼ਰਾਂ ਵਿਚ ਨਾ ਆਉਣਾ ਜਾਂ ਆਪਣੀ ਓਹਲੇ ਵਾਲੀ ਜ਼ਿੰਦਗੀ ਦੇ ਕੋਈ ਨਿਸ਼ਾਨ ਨਾ ਛੱਡਣਾ। ਫਿਰ ਇਸ ਹਾਲਤ ਵਿਚ ਫੋਟੋ ਖਿਚਵਾਉਣ ਤੋਂ ਨਾਂਹ ਕਰਨ ਨੇ ਸਾਡੀ ਕੋਈ ਮਦਦ ਨਹੀਂ ਕਰਨੀ ਸੀ। ਨਾਲ ਹੀ ਤਖ਼ਤੀ ਉਪਰ ਦਿੱਤੀ ਉਸਦੇ ਜੀਵਨ ਪੰਧ ਦੇ ਗ੍ਰਾਫ ਦੀ ਤਰਤੀਬ ਇਹੋ ਦੱਸਦੀ ਸੀ ਕਿ ਪ੍ਰਿਯਾਦਰਸ਼ੀ ਸਾਡੇ ਲਈ ਬਹੁਤ ਸਹਾਈ ਹੋ ਸਕਦਾ ਸੀ। ਮਾਈਕ ਨੇ ਅਤੇ ਮੈਂ ਉਸਦੇ ਪੋਤੇ ਦੀਆਂ ਇਛਾਵਾਂ ਪੂਰੀਆਂ ਕਰ ਦਿੱਤੀਆਂ ਅਤੇ ਦੋ ਫੋਟੋ ਖਿੱਚੀਆਂ ਗਈਆਂ ਫਿਰ ਸਾਨੂੰ ਬੈਠਕ ਵਿਚ ਲਿਜਾਇਆ ਗਿਆ। ਬੈਠਕ ਵਿਚ ਰਾਜ ਅਤੇ ਵਜ਼ਾਰਤ ਦੇ ਵਜੀਰਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਪ੍ਰਿਯਾਦਰਸ਼ੀ ਦੀ ਫੋਟੋ ਲੱਗੀ ਹੋਈ ਸੀ।
‘ਤੁਸੀਂ ਸਾਡੀ ਫੋਟੋ ਜੜਾ ਕੇ ਇਥੇ ਟੰਗਣਾ ਚਾਹੁੰਦੇ ਹੋ, ਸਰ’ ਮੈਂ ਆਪਣੀ ਫੋਟੋ ਲਏ ਜਾਣ ਦਾ ਮਨੋਰਥ ਜਾਨਣ ਦੀ ਉਤਸੁਕਤਾ ਵਿਚੋਂ ਗੁਸਤਾਖੀ ਨਾਲ ਕਿਹਾ। ਸਾਨੂੰ ਦਸਿਆ ਗਿਆ ਕਿ ਉਹ ਹਰ ਮਹੀਨੇ ਇਕ ਸਥਾਨਕ ਖ਼ਬਰਾਂ ਦਾ ਸਪਲੀਮੈਂਟ ਕੱਢਣਾ ਸੀ ਅਤੇ ਉਹ ਆਪਣੀ ਜਾਣ ਪਛਾਣ ਵਾਲੇ ਲੋਕਾਂ ਵਿਚ ਇਹ ਮੁਫ਼ਤ ਵੰਡਦਾ ਸੀ। ਇਹ ਰਾਹਤ ਵਾਲੀ ਗੱਲ ਸੀ। ਅਸੀਂ ਇਹ ਗੱਲ ਇਸ ਯਕੀਨ ਦਹਾਨੀਂ ਉਪਰ ਛੱਡ ਦਿੱਤੀ ਕਿ ਜਦੋਂ ਗੁਜਰਾਤ ਵਿਚ ਫਿਲਮ ਦੇ ਸਾਰੇ ਪਾਤਰਾਂ ਨਾਲ ਸਾਡਾ ਤੁਆਰਫ਼ ਹੋ ਗਿਆ ਤਾਂ ਉਹ ਫੋਟੋ ਨੂੰ ਇਸਤੇਮਾਲ ਕਰ ਲੈਣ। ਤੁਸੀਂ ਮਸ਼ਹੂਰੀ ਤੋਂ ਗੁਰੇਜ਼ ਕਰਨਾ ਚਾਹੁੰਦੇ ਹਾਂ। ਮੈਂ ਇਹ ਗੁਜ਼ਾਰਿਸ਼ ਕੀਤੀ ਅਤੇ ਉਨ੍ਹਾਂ ਨੇ ਨਿਮਰਤਾ ਨਾਲ ਮੰਨ ਲਈ।

ਗੱਲਬਾਤ ਇਕ ਪਾਤਰੀ ਸੀ
ਘੰਟੇ ਕੁ ਵਿਚ ਅਸੀਂ ਮਹਿਸੂਸ ਕਰ ਲਿਆ ਕਿ ਪ੍ਰਿਯਾਦਰਸ਼ੀ ਨੇ ਸਾਨੂੰ ਆਪਣੀ ਜੀਵਨੀ ਦਾ ਸੰਖੇਪ ਵੇਰਵਾ ਲਿਖਣ ਜੋਗੀ ਵਾਹਵਾ ਸਮੱਗਰੀ ਦੇ ਦਿੱਤੀ ਸੀ। ਉਹ ਹਰ ਲਿਹਾਜ਼ ਨਾਲ ਇਕ ਪਾਤਰ ਸੀ। ਜਿਸ ਤਰ੍ਹਾਂ ਦੇ ਪਾਤਰ ਦੀ ਝਲਕ ਤੁਸੀਂ ਕਿਸੇ ਫਿਲਮ ਜਾਂ ਨਾਵਲ ਵਿਚ ਦੇਖਦੇ ਹੋ। ਦਰਅਸਲ ਇਹ ਮਿਲਣੀ ਮੈਨੂੰ ਉਸ ਤੌਰ ਤਰੀਕੇ ਨੂੰ ਬਹੁਤ ਹੀ ਅਹਿਮ ਪੱਖ ਤੋਂ ਘੋਖਣ ਵਿਚ ਸਹਾਈ ਹੋਵੇਗੀ ਜਿਵੇਂ ਗੁਜਰਾਤ ਵਿਚ ਰਾਜ ਮਸ਼ੀਨਰੀ ਕੰਮ ਕਰ ਰਹੀ ਸੀ। ਉਸਦੇ ਮੂੰਹੋਂ ਉਸਦੇ ਪਿੰਡ ਦੇ ਹਜਾਮ ਦੇ ਰਵੱਈਏ ਬਾਰੇ ਸੁਣਕੇ ਸਾਨੂੰ ਸਦਮਾ ਪਹੁੰਚਿਆ ਜਿਸਨੇ ਉਸਦੀ ਹਜਾਮਤ ਕਰਨ ਤੋਂ ਨਾਂਹ ਕਰ ਦਿੱਤੀ ਸੀ ਅਤੇ ਇਸੇ ਕਰਕੇ ਗੁਜਰਾਤ ਦੇ ਬਾਰਡਰ ਰੇਂਜ ਦੇ ਆਈ ਜੀ ਦੇ ਅਹੁਦੇ ਉਪਰ ਹੋਣ ਦੇ ਬਾਵਜੂਦ ਉਸ ਨੂੰ ਆਪਣਾ ਘਰ ਦਲਿਤ ਬਸਤੀ ਵਿਚ ਬਣਾਉਣਾ ਪਿਆ ਸੀ। ਦਲਿਤ ਹੋਣ ਦੀ ਪਛਾਣ ਨੇ ਉਸਦੇ ਖਹਿੜਾ ਨਾ ਛੱਡਿਆ। ਗੁਜਰਾਤ ਵਿਚ ਪੁਲਿਸ ਦੀ ਨੌਕਰੀ ਦੌਰਾਨ ਉਸ ਨੂੰ ਆਪਣੇ ਸੀਨੀਅਰਾਂ ਦੇ ਘਟੀਆਂ ਕੰਮ ਕਰਨੇ ਪਏ। ਪਰ ਉਹ ਐਸੇ ਕੰਮ ਕਰਨ ਤੋਂ ਨਾਂਹ ਕਰ ਦਿੰਦਾ ਸੀ। ਇਹ ਬਹੁਤ ਹੀ ਅਜੀਬ ਸੀ, ਤੁਸੀਂ ਜਾਣਦੇ ਹੋ ਇਸਦਾ ਮਤਲਬ ਸੀ ਕਿ ਜੇ ਤੁਸੀਂ ਦਲਿਤ ਹੋ ਤਾਂ ਕੋਈ ਵੀ ਤੁਹਾਨੂੰ ਕੁਝ ਵੀ ਕਹਿ ਦੇਵੇ ਉਹ ਸਾਫ਼ ਬਚ ਸਕਦਾ ਸੀ। ਉਥੇ ਕੋਈ ਮਾਣ ਸਨਮਾਣ ਨਹੀਂ ਸੀ। ਮੇਰਾ ਕਹਿਣ ਦਾ ਭਾਵ, ਇਕ ਦਲਿਤ ਅਫ਼ਸਰ ਨੂੰ ਬੇਰਹਿਮੀ ਨਾਲ ਕਤਲ ਕਰਨ ਲਈ ਕਿਹਾ ਜਾ ਸਕਦਾ ਸੀ ਕਿਉਂਕਿ ਉਸਦਾ (ਜ਼ਾਹਰਾ ਤੌਰ ‘ਤੇ) ਕੋਈ ਸਵੈਮਾਣ, ਕੋਈ ਆਦਰਸ਼ ਨਹੀਂ ਸਨ। ਗੁਜਰਾਤ ਪੁਲਿਸ ਵਿਚ ਉੱਚ ਜਾਤੀਆਂ ਹਰ ਕਿਸੇ ਦੀਆਂ ਨਜ਼ਰਾਂ ਵਿਚ ਚੰਗੀਆਂ ਹਨ।’
ਜਿਉਂ ਹੀ ਸਾਡੀ ਗੱਲਬਾਤ ਦਾ ਸਿਲਸਿਲਾ ਅੱਗੇ ਵਧੀਆ, ਪ੍ਰਿਯਾਦਰਸ਼ੀ ਹੋਰ ਵੀ ਉਤਸੁਕ ਜਾਪਦਾ ਸੀ, ਪਰ ਓਦੋਂ ਤਕ ਉਹ ਪਹਿਲਾ ਹੀ ਬਹੁਤ ਕੁਝ ਦੱਸ ਚੁੱਕਾ ਸੀ। ਆਪਣੀ ਤੀਜੀ ਮੁਲਾਕਾਤ ਦੌਰਾਨ, ਮੈਂ ਉਸਨੂੰ ਇਕੱਲੀ ਮਿਲਣ ਗਈ। ਮੈਂ ਤੈਅ ਕੀਤਾ ਕਿ ਮਾਈਕ ਅਰਾਮ ਕਰ ਲਵੇ ਤਾਂ ਜੋ ਉਹ ਸਾਡੇ ਫਿਲਮਾਉਣ ਦੇ ਕੰਮ ਬਾਬਤ ਮਾਇਆ ਕੋਡਨਾਨੀ ਦੇ ਦਫਤਰ ਜਾ ਸਕੇ। ਇਹ ਸੁਝਾਅ ਖੁਮਾਈਕ ਨੇ ਦਿੱਤਾ ਸੀ। ਕੀ ਸਾਨੂੰ ਕੁਝ ਐਸਾ ਨਹੀਂ ਕਰਨਾ ਚਾਹੀਦਾ ਜਿਸ ਤੋਂ ਉਨ੍ਹਾਂ ਦਾ ਭਰੋਸਾ ਬੱਝ ਜਾਵੇ ਕਿ ਅਸੀਂ ਸੱਚੀਂਮੁੱਚੀਂ ਫਿਲਮਸਾਜ਼ ਹਾਂ? ਕੋਡਨਾਨੀ ਦਾ ਅਮਲਾ ਉਸ ਨੂੰ ਆਲਾ ਦੁਆਲਾ ਦਿਖਾ ਕੇ ਬਹੁਤ ਖੁਸ਼ ਸੀ। ਸ਼ਾਮ ਨੂੰ ਉਸਦੇ ਸੁਨੇਹਾ ਆ ਗਿਆ: ਕੀ ਮੈਂ ਉਸਦੇ ਘਰ ਦੀ ਕੋਈ ਖ਼ਾਸ ਲੋਕੇਸ਼ਨ ਫਿਲਮਾਉਣਾ ਚਾਹਾਂਗੀ, ਅਤੇ ਕੀ ਅਸੀਂ ਐਤਵਾਰ ਨੂੰ ਉਸ ਦੇ ਘਰ ਦੁਪਹਿਰ ਦਾ ਖਾਣਾ ਖਾਣਾ ਚਾਹਾਂਗੇ? ਮੈਂ ਝਟਪਟ ‘ਹਾਂ’ ਵਿਚ ਜਵਾਬ ਭੇਜ ਦਿੱਤਾ।
ਉਸ ਦਿਨ ਜਦੋਂ ਮੈਂ ਪ੍ਰਿਯਾਦਰਸ਼ੀ ਨੂੰ ਮਿਲੀ, ਉਸ ਨੇ ਆਪਣੇ ਅਖ਼ਬਾਰ ਦੀਆਂ ਕਾਪੀਆਂ ਮੇਰੇ ਲਈ ਛਾਂਟ ਕੇ ਕੱਢ ਰੱਖੀਆਂ ਸਨ। ਤੁਸੀਂ ਇਨ੍ਹਾਂ ਵਿਚੋਂ ਜੋ ਵੀ ਚਾਹੋ ਲੈ ਸਕਦੇ ਹੋ। ਮੇਰੀ ਸੋਚ ਹੈ ਕਿ ਹੁਣ ਤੁਹਾਨੂੰ ਮੇਰੇ ਬਾਰੇ ਸਾਰੀ ਜਾਣਕਾਰੀ ਹੈ। ਤੁਸੀਂ ਫਿਲਮ ਕਦੋਂ ਸ਼ੂਟ ਕਰਨ ਜਾ ਰਹੇ ਹੋ? ਉਹ ਪੂਰਾ ਉਤਸੁਕ ਸੀ, ਉਸਦੀ ਜਿਸਮਾਨੀ ਨਕਲੋ ਹਰਕਤ ਤੋਂ ਇਹ ਸਾਫ਼ ਜ਼ਾਹਿਰ ਹੋ ਰਿਹਾ ਸੀ। ਉਸਨੇ ਆਪਣੇ ਲਾਹੇ ਲਈ ਸਾਡੇ ਕੋਲ ਵਧੇਰੇ ਹੀ ਉਗਲ ਦਿੱਤਾ ਸੀ। ਜਦੋਂ ਉਸਨੂੰ ਸੂਬੇ ਦੇ ਏ ਟੀ ਐੱਸ ਦਾ ਮੁਖੀ ਬਣਾਇਆ ਗਿਆ, ਤੱਤਕਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਸਦੇ ਬੰਗਲੇ ਵਿਚ ਦੇਰ ਰਾਤ ਉਸਦੀਆਂ ਜੋ ਖੁਫ਼ੀਆਂ ਮੀਟਿੰਗਾਂ ਹੋਈਆਂ ਅਤੇ ਜਿਸਨੇ ਇਕ ਵਾਰ ਉਸਨੂੰ ਇਕ ਹਵਾਲਾਤੀ ਨੂੰ ਮਾਰਨ ਲਈ ਕਿਹਾ, ਇਹ ਸਭ ਕਾਸੇ ਦੇ ਸਮੇਂ ਦਾ ਵੇਰਵਾ। ਹਰ ਵਾਰ ਜਦੋਂ ਮੈਂ ਰਾਜਨ ਪ੍ਰਿਯਾਦਰਸ਼ੀ ਨੂੰ ਮਿਲੀ, ਮੈਨੂੰ ਮਹਿਸੂਸ ਹੁੰਦਾ ਕਿ ਮੈਂ ਵਧੇਰੇ ਹੀ ਹਾਸਲ ਕਰਕੇ ਮੁੜੀ ਸੀ।
ਸਵਾਲ: ਤੁਹਾਡੇ ਮੁੱਖ ਮੰਤਰੀ ਨਰੇਂਦਰ ਮੋਦੀ ਇਥੇ ਗੁਜਰਾਤ ਵਿਚ ਲੋਕਾਂ ਨੂੰ ਕਾਫ਼ੀ ਪਿਆਰੇ ਹਨ?
ਜਵਾਬ: ਹਾਂ, ਉਹ ਸਾਰਿਆਂ ਨੂੰ ਬੁੱਧੂ ਬਣਾਉਂਦੇ ਹਨ ਅਤੇ ਲੋਕ ਬੁੱਧੂ ਬਣ ਜਾਂਦੇ ਹਨ।
ਸਵਾਲ: ਐਸੇ ਹਾਲਾਤ ਵਿਚ ਬਤੌਰ ਇਕ ਵਧੀਕ ਡੀ ਜੀ ਤੁਹਾਨੂੰ ਉਨ੍ਹਾਂ ਦੇ ਮਤਹਿਤ ਕੰਮ ਕਰਨ ਵਿਚ ਬਹੁਤ ਦਿੱਕਤ ਆਈ ਹੋਵੇਗੀ?
ਜਵਾਬ: ਇਨ੍ਹਾਂ ਦੀ ਕਦੇ ਏਨੀ ਹਿੰਮਤ ਨਹੀਂ ਰਹੀ ਕਿ ਇਹ ਮੇਰੇ ਤੋਂ ਕੋਈ ਗ਼ੈਰ-ਕਾਨੂੰਨੀ ਕੰਮ ਕਰਵਾ ਸਕਣ।
ਸਵਾਲ: ਇਥੇ ਤਾਂ ਕਾਨੂੰਨ ਦੀ ਬਹੁਤ ਉਲੰਘਣਾ ਹੁੰਦੀ ਹੈ। ਸ਼ਾਇਦ ਹੀ ਕੋਈ ਈਮਾਨਦਾਰ ਅਫ਼ਸਰ ਬਚਿਆ ਹੋਵੇਗਾ?
ਜਵਾਬ: ਐਸੇ ਲੋਕ ਬਹੁਤ ਥੋੜ੍ਹੇ ਹਨ। ਇਹ ਨਰੇਂਦਰ ਮੋਦੀ ਨਾਂ ਦਾ ਸ਼ਖਸ ਹਰ ਥਾਂ (ਪੂਰੇ ਸੂਬੇ ‘ਚ) ਉੱਤੇ ਮੁਸਲਮਾਨਾਂ ਨੂੰ ਕਤਲ ਕਰਾਉਣ ਲਈ ਜ਼ਿੰਮੇਵਾਰ ਹੈ।
ਸਵਾਲ: ਅੱਛਾ, ਮੈਂ ਸੁਣਿਐ ਕਿ ਪੁਲਿਸ ਅਧਿਕਾਰੀ ਵੀ ਸਰਕਾਰ ਦੀ ਹੀ ਲਕੀਰ ਦੇ ਫਕੀਰ ਨੇ?
ਜਵਾਬ: ਸਾਰੇ ਦੇ ਸਾਰੇ, ਜਿਵੇਂ ਇਹ ਪੀ ਸੀ ਪਾਂਡੇ, ਸਾਰਾ ਕੁਝ ਇਨ੍ਹਾਂ ਲੋਕਾਂ ਦੀ ਹਾਜ਼ਰੀ ਵਿਚ ਹੀ ਹੋਇਆ ਸੀ।
ਸਵਾਲ: ਜ਼ਿਆਦਾਤਰ ਅਫ਼ਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਫ਼ਸਾਇਆ ਗਿਆ ਹੈ?
ਜਵਾਬ: ਗਲਤ ਤਰੀਕੇ ਨਾਲ ਕੀ, ਉਨ੍ਹਾਂ ਨੇ ਜੋ ਕੀਤਾ ਉਸੇ ਲਈ ਉਹ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਨੇ। ਇਨ੍ਹਾਂ ਲੋਕਾਂ ਨੇ ਇਕ ਜਵਾਨ ਕੁੜੀ ਨੂੰ ਮੁਕਾਬਲੇ ਵਿਚ ਮਾਰਿਆ।
ਸਵਾਲ: ਸੱਚੀ?
ਜਵਾਬ: ਹਾਂ, ਉਨ੍ਹਾਂ ਨੇ ਉਸਨੂੰ ਲਸ਼ਕਰ ਦੀ ਦਹਿਸ਼ਤਗਰਦ ਦਸਿਆ ਸੀ। ਉਹ ਮੁੰਬਰਾ ਦੀ ਰਹਿਣ ਵਾਲੀ ਸੀ। ਕਹਾਣੀ ਘੜੀ ਗਈ ਕਿ ਉਹ ਦਹਿਸ਼ਤਗਰਦ ਸੀ, ਜੋ ਮੋਦੀ ਦੀ ਹੱਤਿਆ ਕਰਨ ਲਈ ਗੁਜਰਾਤ ਆਈ ਸੀ।
ਸਵਾਲ: ਤਾਂ ਫਿਰ ਕੀ ਇਹ ਗ਼ਲਤ ਸੀ?
ਜਵਾਬ: ਹਾਂ, ਬਿਲਕੁਲ ਝੂਠ।
ਸਵਾਲ: ਮੈਂ ਜਦੋਂ ਤੋਂ ਇੱਥੇ ਆਈ ਹਾਂ, ਹਰ ਕੋਈ ਸੋਹਰਾਬੂਦੀਨ ਮੁਕਾਬਲੇ ਦੀ ਚਰਚਾ ਕਰ ਰਿਹਾ ਹੈ?
ਜਵਾਬ: ਪੂਰਾ ਮੁਲਕ ਉਸ ਮੁਕਾਬਲੇ ਦੀ ਗੱਲ ਕਰ ਰਿਹੈ। ਇਨ੍ਹਾਂ ਨੇ ਇਕ ਮੰਤਰੀ ਦੀ ਸ਼ਹਿ ‘ਤੇ ਸੋਹਰਾਬੂਦੀਨ ਅਤੇ ਤੁਲਸੀ ਪ੍ਰਜਾਪਤੀ ਨੂੰ ਉਡਾ ਦਿੱਤਾ।
ਇਸ ਮੰਤਰੀ ਅਮਿਤ ਸ਼ਾਹ ਦਾ ਮਨੁੱਖੀ ਅਧਿਕਾਰਾਂ ਵਿਚ ਕੋਈ ਵਿਸ਼ਵਾਸ ਨਹੀਂ। ਉਸ ਸਾਨੂੰ ਕਹਿੰਦਾ ਹੁੰਦਾ ਸੀ ਕਿ ਉਸਦਾ ਮਨੁੱਖੀ ਅਧਿਕਾਰ ਕਮਿਸ਼ਨਾਂ ਵਿਚ ਕੋਈ ਭਰੋਸਾ ਨਹੀਂ। ਹੁਣ ਦੇਖੋ, ਅਦਾਲਤ ਨੇ ਵੀ ਉਸਨੂੰ ਜ਼ਮਾਨਤ ਦੇ ਦਿੱਤੀ ਹੈ।
ਸਵਾਲ: ਤੁਸੀਂ ਕਦੇ ਉਸ ਦੇ ਮਤਹਿਤ ਕੰਮ ਨਹੀਂ ਕੀਤਾ?
ਸਵਾਲ: ਕੀਤਾ ਹੈ, ਜਦੋਂ ਮੈਂ ਏ ਟੀ ਐੱਸ ਦਾ ਮੁਖੀ ਸੀ। ਉਨ੍ਹਾਂ ਨੇ ਵਨਜਾਰਾ ਦਾ ਤਬਾਦਲਾ ਕਰਕੇ ਮੈਨੂੰ ਨਿਯੁਕਤ ਕੀਤਾ ਸੀ। ਮੈਂ ਤਾਂ ਮਨੁੱਖੀ ਅਧਿਕਾਰਾਂ ਵਿਚ ਭਰੋਸਾ ਰੱਖਦਾ ਹਾਂ। ਇਸ ਸ਼ਾਹ ਨੇ ਮੈਨੂੰ ਇਕ ਵਾਰ ਆਪਣੇ ਬੰਗਲੇ ‘ਤੇ ਸੱਦ ਲਿਆ। ਮੈਂ ਤਾਂ ਅੱਜ ਤਕ ਨਾ ਕਿਸੇ ਦੇ ਬੰਗਲੇ ਉਪਰ ਗਿਆ ਹਾਂ, ਤੇ ਨਾ ਹੀ ਕਿਸੇ ਦੇ ਘਰ ਜਾਂ ਦਫ਼ਤਰ ਵਿਚ। ਮੈਂ ਉਸਨੂੰ ਕਿਹਾ ਕਿ ਸਰ, ਮੈਂ ਤਾਂ ਤੁਹਾਡਾ ਬੰਗਲਾ ਹੀ ਨਹੀਂ ਵੇਖਿਆ ਹੈ। ਫਿਰ ਉਸਨੇ ਕਿਹਾ ਕਿ ਠੀਕ ਹੈ, ਤੁਹਾਨੂੰ ਲਿਆਉਣ ਲਈ ਮੈਂ ਆਪਣਾ ਨਿੱਜੀ ਵਾਹਨ ਭੇਜ ਦਿੰਦਾ ਹਾਂ, ਉਸ ਵਿਚ ਆ ਜਾਓ। ਮੈਂ ਕਿਹਾ ਠੀਕ ਹੈ, ਭੇਜ ਦਿਓ। ਮੇਰੇ ਪਹੁੰਚਦੇ ਹੀ ਉਹ ਬੋਲਿਆ, ਅੱਛਾ ਆਪਨੇ ਏਕ ਬੰਦੇ ਕੋ ਗ੍ਰਿਫ਼ਤਾਰ ਕੀਆ ਹੈ ਨਾ, ਜੋ ਅਭੀ ਆਇਆ ਹੈ ਏ ਟੀ ਐੱਸ ਮੇਂ, ਉਸਕੋ ਮਾਰ ਡਾਲੋ, ਐਸੇ ਬੰਦੇ ਕੋ ਜੀਨੇ ਕਾ ਕੋਈ ਹੱਕ ਨਹੀਂ।

ਮੈਂ ਤੁਰੰਤ ਆਪਣੇ ਦਫ਼ਤਰ ਮੁੜ ਆਇਆ ਅਤੇ ਆਪਣੇ ਜੂਨੀਅਰਾਂ ਦੀ ਮੀਟਿੰਗ ਸੱਦ ਲਈ। ਮੈਨੂੰ ਖਦਸ਼ਾ ਸੀ ਕਿ ਅਮਿਤ ਸ਼ਾਹ ਉਨ੍ਹਾਂ ਨੂੰ ਸਿੱਧੇ ਨਿਰਦੇਸ਼ ਦੇ ਕੇ ਉਸਨੂੰ ਮਰਵਾ ਸਕਦਾ ਹੈ। ਮੈਂ ਉਨ੍ਹਾਂ ਨੂੰ ਕਿਹਾ, ਦੇਖੋ, ਮੈਨੂੰ ਉਸ ਨੂੰ ਮਾਰਨ ਦਾ ਆਦੇਸ਼ ਮਿਲਿਆ ਹੈ, ਪਰ ਕੋਈ ਉਸਨੂੰ ਹੱਥ ਵੀ ਨਹੀਂ ਲਗਾਏਗਾ, ਸਿਰਫ਼ ਤਫ਼ਤੀਸ਼ ਕਰਨੀ ਹੈ। ਮੈਨੂੰ ਕਿਹਾ ਗਿਆ ਹੈ ਅਤੇ ਕਿਉਂਕਿ ਮੈਂ ਇੰਝ ਨਹੀਂ ਕਰ ਰਿਹਾ ਹਾਂ, ਇਸ ਲਈ ਕੋਈ ਵੀ ਇੰਝ ਨਹੀਂ ਕਰੇਗਾ।
ਸਵਾਲ: ਇਹ ਤਾਂ ਬਹੁਤ ਹੌਸਲੇ ਵਾਲੀ ਗੱਲ ਸੀ।
ਜਵਾਬ: ਇਸ ਨਰੇਂਦਰ ਮੋਦੀ ਨੇ ਮੈਨੂੰ ਉਸ ਦਿਨ ਬੁਲਾਇਆ, ਜਿਸ ਦਿਨ ਮੈਂ ਰਿਟਾਇਰ ਹੋ ਰਿਹਾ ਸੀ। ਉਸਨੇ ਕਿਹਾ, ”ਤਾਂ ਹੁਣ ਤੁਹਾਡੀ ਕੀ ਯੋਜਨਾ ਹੈ।” ਇਸ ਤਰ੍ਹਾਂ ਦੇ ਕਈ ਸਵਾਲ ਪੁੱਛਦਾ ਰਿਹਾ। ਮੈਂ ਉਨ੍ਹਾਂ ਨੂੰ ਦਸਿਆ ਕਿ ਮੈਂ ਕਿੰਨਾ ਦਬਾਅ ਮਹਿਸੂਸ ਕਰ ਰਿਹਾ ਸੀ। ਫਿਰ ਉਹ ਬੋਲੇ, ‘ਅੱਛਾ ਯੇ ਬਤਾਓ, ਸਰਕਾਰ ਕੇ ਖਿਲਾਫ਼ ਕੌਣ ਕੌਣ ਲੋਗ ਹੈਂ, ਮਤਲਬ ਕਿਤਨੇ ਅਫ਼ਸਰ ਸਰਕਾਰ ਕੇ ਖ਼ਿਲਾਫ਼ ਹੈਂ।
ਮੈਂ ਮੋਦੀ ਨੂੰ ਕਿਹਾ, ”ਕੀ ਮੈਂ ਤੁਹਾਨੂੰ ਕੁਝ ਪੁੱਛ ਸਕਦਾ ਹਾਂ?” ਉਸ ਨੇ ਕਿਹਾ, ਹਾਂ, ‘ਪੁੱਛੋ।’

ਮੈਂ ਕਿਹਾ, ‘ਪਿਛਲੇ ਦੋ ਦਹਾਕਿਆਂ ਦੇ ਦੌਰਾਨ ਮੈਂ ਵੱਖੋ ਵੱਖਰੇ ਅਹੁਦਿਆਂ ਉਪਰ ਸੇਵਾ ਨਿਭਾਈ ਹੈ। ਕੀ ਤੁਹਾਨੂੰ ਮੇਰੇ ਖਿਲਾਫ਼ ਕੁਝ ਸੁਣਨ ਨੂੰ ਮਿਲਿਆ ਹੈ?’ ਉਨ੍ਹਾਂ ਦਾ ਜਵਾਬ ਇਹ ਸੀ ਕਿ ਮੈਂ ਬਹੁਤ ਵਧੀਆ ਕੰਮ ਕਰ ਰਿਹਾ ਸੀ। ਫਿਰ ਮੈਂ ਉਨ੍ਹਾਂ ਨੂੰ ਕਿਹਾ, ‘ਸਰ, ਪਿਛਲੇ ਚਾਰ ਸਾਲ ਦੇ ਦੌਰਾਨ ਮੇਰੇ ਤਤਕਾਲੀ ਸੀਨੀਅਰਾਂ ਅਤੇ ਗ੍ਰਹਿ ਸਕੱਤਰਾਂ ਨੇ ਮੇਰੀਆਂ ਸਾਲਾਨਾ ਖੁਫ਼ੀਆਂ ਰਿਪੋਰਟਾਂ (ਏ ਸੀ ਆਰ) ਨੂੰ ਐਕਸੀਲੈਂਟ ਅਤੇ ਆਊਟ ਸਟੈਂਡਿੰਗ ਕਰਾਰ ਦਿੱਤਾ ਹੈ, ਫਿਰ ਤੁਸੀਂ ਕਿਉਂ ਉਨ੍ਹਾਂ ਨੂੰ ਨੀਵਾਂ ਦਿਖਾਉਂਦੇ ਹੋ? ਮੇਰੀ ਕਾਰਗੁਜ਼ਾਰੀ ਨੂੰ ਤੁਸੀਂ ਖ਼ਰਾਬ ਕਿਉਂ ਕੀਤਾ? ਮੈਂ ਉਨ੍ਹਾਂ ਨੂੰ ਦਸਿਆ ਕਿ ਸੂਚਨਾ ਦੇ ਅਧਿਕਾਰ ਤਹਿਤ ਮੈਂ ਸਭ ਕੁਝ ਪਤਾ ਕਰ ਲਿਆ ਹੈ। ਉਹ ਠੱਗੇ ਜਹੇ ਮਹਿਸੂਸ ਕਰ ਰਹੇ ਸਨ। ਉਹ ਬੋਲੇ, ਮੈਂ ਆਪਣੇ ਅਫ਼ਸਰਾਂ ਅਤੇ ਗ੍ਰਹਿ ਸਕੱਤਰਾਂ ਨਾਲ ਗੱਲ ਨਹੀਂ ਕਰਦਾ?’ ਮੈਂ ਉਨ੍ਹਾਂ ਨੂੰ ਕਿਹਾ, ‘ਸਰ, ਤੁਹਾਨੂੰ ਗ੍ਰਹਿ ਸਕੱਤਰ ਨੂੰ ਕਾਲ ਕਰਨ ਦੀ ਜ਼ਰੂਰਤ ਹੀ ਨਹੀਂ ਸੀ ਕਿਉਂਕਿ ਫਾਂਈਲ ਪਹਿਲਾਂ ਹੀ ਤੁਹਾਡੇ ਕੋਲ ਪਹੁੰਚ ਚੁੱਕੀ ਸੀ ਅਤੇ ਤੁਸੀਂ ਸਭ ਕੁਝ ਜਾਣਦੇ ਸੀ।’ ਮੈਂ ਡੀ ਜੀ ਬਣ ਸਕਦਾ ਸੀ, ਪਰ ਉਨ੍ਹਾਂ ਨੇ ਐਸਾ ਨਹੀਂ ਹੋਣ ਦਿੱਤਾ।
ਸਵਾਲ: ਤੁਹਾਡੇ ਸੂਬੇ ਵਿਚ ਕੋਈ ਡੀ ਜੀ ਕਿਉਂ ਨਹੀਂ ਹੈ?
ਜਵਾਬ: ਕਿਉਂਕਿ ਮੋਦੀ ਨੇ ਕੁਲਦੀਪ ਸ਼ਰਮਾ ਨਾਂ ਦੇ ਇਕ ਅਫ਼ਸਰ ਤੋਂ ਬਦਲਾ ਲੈਣਾ ਹੈ।
ਸਵਾਲ: ਮੈਨੂੰ ਪਤਾ ਲੱਗਿਆ ਹੈ ਕਿ ਉਨ੍ਹਾਂ ਦੀ ਅਫਸਰਾਂ ਦੀ ਇਕ ਆਪਣੀ ਟੀਮ ਵੀ ਹੈ?
ਜਵਾਬ: ਮੈਂ ਜਦੋਂ ਰਾਜਕੋਟ ਦਾ ਆਈ ਜੀ ਸੀ ਉਦੋਂ ਜੂਨਾਗੜ੍ਹ ਦੇ ਕੋਲ ਇਕ ਫਿਰਕੂ ਫ਼ਸਾਦ ਹੋਇਆ ਸੀ। ਮੈਂ ਕੁਝ ਲੋਕਾਂ ਦੇ ਖ਼ਿਲਾਫ਼ ਐਫ ਅਈ ਆਰ ਦਰਜ ਕੀਤੀ ਸੀ। ਗ੍ਰਹਿ ਮੰਤਰੀ ਨੇ ਮੈਨੂੰ ਫੋਕਰਕੇ ਪੁੱਛਿਆ, ਰਾਜਨ ਜੀ, ਕਿੱਥੇ ਹੋ ਤੁਸੀਂ? ਮੈਂ ਜਵਾਬ ਦਿੱਤਾ, ਸਰ ਮੈਂ ਜੂਨਾਗੜ ਵਿਚ ਹਾਂ। ਫਿਰ ਉਨ੍ਹਾਂ ਨੇ ਕਿਹਾ, ‘ਚੰਗਾ, ਤਿੰਨ ਨਾਂ ਲਿਖੋ, ਤੁਸੀਂ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਨਾ ਹੈ।’ ਮੈਂ ਕਿਹਾ, ‘ਸਰ, ਇਹ ਤਿੰਨੇ ਇਸ ਵਕਤ ਮੇਰੇ ਕੋਲ ਬੈਠੇ ਹਨ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਤਿੰਨੇ ਮੁਸਲਮਾਨ ਹਨ ਅਤੇ ਇਨ੍ਹਾਂ ਦੇ ਚਲਦੇ ਹੀ ਹਾਲਾਤ ਸੁਧਰੇ ਹਨ। ਇਨ੍ਹਾਂ ਲੋਕਾਂ ਨੇ ਆਪਣੇ ਯਤਨਾਂ ਨਾਲ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕਜੁੱਟ ਕੀਤਾ ਹੈ ਅਤੇ ਫ਼ਸਾਦ ਖ਼ਤਮ ਕਰਵਾਇਆ ਹੈ.’ ਉਹ ਬੋਲੇ, ‘ਦੇਖੋ, ਸੀ ਐਮ ਸਾਹਿਬ ਨੇ ਕਹਾ ਹੈ।’ ਉਸ ਵਕਤ ਇਹ ਸ਼ਖਸ ਨਰੇਂਦਰ ਮੋਦੀ ਹੀ ਮੁੱਖ ਮੰਤਰੀ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਇਹ ਸੀ ਐਮ ਦੇ ਆਦੇਸ਼ ਹਨ। ਮੈਂ ਜਵਾਬ ਦਿੱਤਾ, ‘ਸਰ ਮੁੱਖ ਮੰਤਰੀ ਦੇ ਆਦੇਸ਼ ਦੇ ਬਾਵਜੂਦ ਮੈਂ ਇੰਝ ਨਹੀਂ ਕਰ ਸਕਦਾ ਕਿਉਂਕਿ ਇਹ ਤਿੰਨੋ ਬੇਕਸੂਰ ਹਨ।’
ਸਵਾਲ: ਅੱਗੋ ਫ਼ੋਨ ਉਪਰ ਕੌਣ ਸੀ?
ਜਵਾਬ: ਗ੍ਰਹਿ ਮੰਤਰੀ ਗੋਰਧਨ ਜ਼ੜਫੀਆ।
ਸਵਾਲ: ਕਦੋਂ ਦੀ ਗੱਲ ਹੈ?
ਜਵਾਬ: ਜੁਲਾਈ 2002 ਦੇ ਨੇੜੇ ਤੇੜੇ ਦੀ, ਫਿਰ ਜ਼ੜਫੀਆ ਨੇ ਕਿਹਾ ਸੀ ਕਿ ਉਹ ਆਪ ਉੱਥੇ ਆਵੇਗਾ।
ਸਵਾਲ: ਅਤੇ ਇਹ ਲੋਕ ਕੌਣ ਸਨ?
ਜਵਾਬ: ਅਰੇ, ਇਹ ਨੇਕ ਲੋਕ ਸਨ। ਉਹ ਮੁਸਲਮਾਨ ਸਨ, ਜੋ ਫ਼ਸਾਦਾਂ ਨੂੰ ਖ਼ਤਮ ਕਰਾਉਣ ਵਿਚ ਹੱਥ ਵਟਾ ਰਹੇ ਸਨ। ਮੇਰੀ ਥਾਂ ਕੋਈ ਹੋਰ ਹੁੰਦਾ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਂਦਾ।
ਸਵਾਲ: ਅਤੇ ਇਹ ਸਿੰਘਲ ਦਾ ਕੀ ਮਾਮਲਾ ਹੈ? ਉਨ੍ਹਾਂ ਨੇ ਹੀ ਮੈਨੂੰ ਤੁਹਾਡੇ ਨਾਲ ਗੱਲ ਕਰਨ ਨੂੰ ਕਿਹਾ ਸੀ।
ਜਵਾਬ: ਮੈਂ ਉਸਦਾ ਬੌਸ ਸੀ, ਹੁਣ ਉਹ ਏ ਟੀ ਐੱਸ ਵਿਚ ਹੈ। ਉਹ ਮੇਰੇ ਮਤਹਿਤ ਡਿਪਟੀ ਐੱਸ ਪੀ ਸੀ, ਜੋ ਪ੍ਰੋਬੇਸ਼ਨ ਉੱਪਰ ਸੀ।
ਸਵਾਲ: ਉਨ੍ਹਾਂ ਦੇ ਮਤਹਿਤ ਕੌਣ ਕੌਣ ਕੰਮ ਕਰਦਾ ਸੀ?
ਜਵਾਬ: ਜੋ ਲੋਕ ਜੇਲ੍ਹ ਵਿਚ ਹਨ, ਜਿਵੇਂ ਕਿ ਵਨਜਾਰਾ ਵਗੈਰਾ। ਮੈਂ ਬਾਰਡਰ ਰੇਂਜ ਦਾ ਆਈ ਜੀ ਸੀ। ਉਹ ਵਨਜਾਰਾ ਨੂੰ ਲਿਆਉਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੇ ਮੇਰਾ ਤਬਾਦਲਾ ਕਰ ਦਿੱਤਾ। ਉਸਨੂੰ ਲਗਾਉਣ ਲਈ ਉਨ੍ਹਾਂ ਨੇ ਉਸਦਾ ਅਹੁਦਾ ਘਟਾ ਦਿੱਤਾ।
ਸਵਾਲ: ਤਾਂ ਕੀ ਇਥੇ ਦੀ ਪੁਲਿਸ ਮੁਸਲਮਾਨ ਵਿਰੋਧੀ ਹੈ?
ਜਵਾਬ: ਨਹੀਂ, ਦਰਅਸਲ ਆਗੂ ਹੀ ਐਸੇ ਹਨ। ਜੇ ਕੋਈ ਅਫ਼ਸਰ ਉਨ੍ਹਾਂ ਦੀ ਨਹੀਂ ਮੰਨਦਾ ਤਾਂ ਉਹ ਉਸਨੂੰ ਖੂੰਜੇ ਲਗਾ ਦਿੰਦੇ ਨੇ, ਇਨ੍ਹਾਂ ਹਾਲਾਤ ਵਿਚ ਉਹ ਕੀ ਕਰੇਗਾ।
ਸਵਾਲ: ਅਮਿਤ ਸ਼ਾਹ ਨੇ ਤੁਹਾਨੂੰ ਜਿਸ ਸ਼ਖਸ ਨੂੰ ਮਾਰਨ ਲਈ ਕਿਹਾ ਸੀ, ਕੀ ਉਹ ਮੁਸਲਮਾਨ ਸੀ?
ਜਵਾਬ: ਨਹੀਂ, ਉਹ ਉਸਨੂੰ ਇਸ ਲਈ ਰਾਹ ਵਿਚੋਂ ਹਟਾਉਣਾ ਚਾਹੁੰਦੇ ਸਨ ਕਿਉਂਕਿ ਬਿਜ਼ਨੈੱਸ ਲਾਬੀ ਵੱਲੋਂ ਕੋਈ ਦਬਾਅ ਸੀ।
ਸਵਾਲ: ਮੈਨੂੰ ਪਤਾ ਲੱਗਿਆ ਹੈ ਕਿ ਕੁਝ ਅਫ਼ਸਰਾਂ ਕੋਲੋਂ ਇਸ਼ਰਤ ਜਹਾਂ ਦਾ ਮੁਕਾਬਲਾ ਜਬਰੀ ਬਣਵਾਇਆ ਗਿਆ ਸੀ?
ਜਵਾਬ: ਦੇਖੋ, ਇਹ ਗੱਲ ਮੇਰੇ ਅਤੇ ਤੁਹਾਡੇ ਦਰਮਿਆਨ ਹੀ ਏ। ਇਨ੍ਹਾਂ ਲੋਕਾਂ (ਵਨਜਾਰਾ ਅਤੇ ਉਸਦੇ ਗੈਂਗ) ਨੇ ਪੰਜ ਸਰਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਵਿਚ ਇਕ ਕਾਂਸਟੇਬਲ ਵੀ ਸੀ। ਵਨਜਾਰਾ ਦਾ ਕਹਿਣਾ ਸੀ ਕਿ ਇਹ ਸਾਰੇ ਦਹਿਸ਼ਤਗਰਦ ਹਨ ਅਤੇ ਇਨ੍ਹਾਂ ਦਾ ਐਨਕਾਊਂਟਰ ਬਣਾ ਦਿੱਤਾ ਜਾਣਾ ਚਾਹੀਦਾ ਹੈ। ਸਬੱਬ ਨਾਲ ਪਾਂਡਿਅਨ ਉਸ ਵਕਤਾ ਐੱਸ ਪੀ ਸੀ। ਉਸਨੇ ਇਨਕਾਰ ਕਰ ਦਿੱਤਾ ਅਤੇ ਪੰਜੇ ਬਚ ਗਏ।
ਸਵਾਲ: ਯਾਨੀ ਅਫ਼ਸਰ ਸੱਚਮੁੱਚ ਮੁਸਲਮਾਨ ਵਿਰੋਧੀ ਨਹੀਂ ਹਨ?
ਜਵਾਬ: ਬਿਲਕੁਲ ਨਹੀਂ। ਨੇਤਾ ਉਨ੍ਹਾਂ ਤੋਂ ਐਸਾ ਕਰਵਾਉਂਦੇ ਹਨ। ਜੇ ਤੁਸੀਂ ਈਮਾਨਦਾਰ ਹੋ ਤਾਂ ਉਹ ਤੁਹਾਨੂੰ ਕਿਸੇ ਅਹੁਦੇ ਉਪਰ ਨਹੀਂ ਰਹਿਣ ਦੇਣਗੇ। ਦੇਖੋ, ਇਨ੍ਹਾਂ ਨੇ ਰਜਨੀਸ਼ ਰਾਏ ਅਤੇ ਰਾਹੁਲ ਸ਼ਰਮਾ ਦੇ ਨਾਲ ਕੀ ਕੀਤਾ ਹੈ।
ਜਵਾਬ: ਇਹ ਸਰਕਾਰ ਫਿਰਕਾਪ੍ਰਸਤ ਅਤੇ ਭ੍ਰਿਸ਼ਟ ਹੈ। ਇਹੋ ਅਮਿਤ ਸ਼ਾਹ ਮੇਰੇ ਕੋਲ ਆ ਕੇ ਦਮਗੱਜੇ ਮਾਰਦਾ ਸੀ ਕਿ ਉਸਨੇ 1985 ਵਿਚ ਫ਼ਸਾਦ ਭੜਕਾਉਣ ਲਈ ਕੀ ਕੁਝ ਕੀਤਾ ਸੀ। ਉਹ ਹਰ ਕਿਸੇ ਨੂੰ ਮੀਟਿੰਗ ਲਈ ਆਪਣੇ ਕੋਲ ਸੱਦ ਲੈਂਦਾ ਸੀ। ਇਕ ਮੀਟਿੰਗ ਵਿਚ ਉਸਨੇ ਗ੍ਰਹਿ ਸਕੱਤਰ, ਮੁੱਖ ਸਕੱਤਰ, ਇਕ ਸੰਸਦ ਮੈਂਬਰ ਅਤੇ ਮੈਨੂੰ ਵੀ ਸਦਿਆ ਸੀ। ਉਸ ਵਕਤ ਮੈਂ ਆਈ ਜੀ ਸੀ। ਸੰਸਦ ਮੈਂਬਰ ਨੇ ਅਮਿਤ ਸ਼ਾਹ ਨੂੰ ਕਿਹਾ ਕਿ ਤੁੰ ਇਕ ਸਿਪਾਹੀ ਦਾ ਵੀ ਤਬਾਦਲਾ ਨਹੀਂ ਕਰਵਾ ਸਕਦਾ। ਅਮਿਤ ਸ਼ਾਹ ਨੇ ਮੇਰੇ ਵੱਲ ਮੂੰਹ ਕਰਕੇ ਕਿਹਾ, ‘ਇਹ ਕੰਮ ਹੁਣ ਤਕ ਕਿਉਂ ਨਹੀਂ ਹੋਇਆ?’ ਮੈਂ ਦਸਿਆ ਕਿ ਉਸ ਸਿਪਾਹੀ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਉਹ ਤਾਂ ਬਸ ਭਾਜਪਾ ਐੱਮ ਪੀ ਦੇ ਮੁੰਡੇ ਨੂੰ ਵਰਜ ਹੀ ਰਿਹਾ ਸੀ।
ਸਵਾਲ: ਮੈਨੂੰ ਹੈਰਾਨੀ ਹੈ ਕਿ ਉਨ੍ਹਾਂ ਨੇ ਤੁਹਾਨੂੰ ਇੰਝ ਕਿਹਾ?
ਜਵਾਬ: ਉਨ੍ਹਾਂ ਨੂੰ ਮੇਰੇ ਉਪਰ ਭਰੋਸਾ ਸੀ। ਦਰਅਸਲ ਉਹ ਹੀ ਸਨ ਜਿਨ੍ਹਾਂ ਨੇ ਮੈਨੂੰ ਇਸ਼ਰਤ ਦੇ ਮਾਮਲੇ ਤੋਂ ਜਾਣੂ ਕਰਾਇਆ ਸੀ। ਉਨ੍ਹਾਂ ਨੇ ਦਸਿਆ ਸੀ ਕਿ ਇਸ਼ਰਤ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਉਸਨੂੰ ਆਪਣੇ ਕੋਲ ਹਿਰਾਸਤ ਵਿਚ ਰੱਖਿਆ ਸੀ ਅਤੇ ਇਨ੍ਹਾਂ ਪੰਜਾਂ ਦੀ ਹੱਤਿਆ ਕੀਤੀ ਗਈ ਸੀ ਕੋਈ ਮੁਕਾਬਲਾ ਨਹੀਂ ਹੋਇਆ ਸੀ। ਉਨ੍ਹਾਂ ਨੇ ਮੈਨੂੰ ਦਸਿਆ ਸੀ ਕਿ ਉਹ ਕੋਈ ਦਹਿਸ਼ਤਗਰਦ ਨਹੀਂ ਸੀ।
ਸਵਾਲ: ਮੈਨੂੰ ਹੈਰਾਨੀ ਹੁੰਦੀ ਹੈ ਕਿ ਉਨ੍ਹਾਂ ਨੇ ਤੁਹਾਨੂੰ ਏ ਟੀ ਐੱਸ ਵਰਗੀ ਐਨੀ ਅਹਿਮ ਪੁਜੀਸ਼ਨ ਉਪਰ ਆਉਣ ਦਿੱਤਾ?
ਜਵਾਬ: ਹਾਂ ਉਹ ਸੋਚਦੇ ਸਨ ਕਿ ਮੈਂ ਉਨ੍ਹਾਂ ਦਾ ਬੰਦਾ ਹਾਂ ਅਤੇ ਉਹੀ ਕਰਾਂਗਾ ਜੋ ਕਿਹਾ ਜਾਵੇਗਾ। ਸ਼ਾਹ ਨੇ ਮੈਨੂੰ ਕਿਹਾ, ‘ਦੇਖੋ ਦੋ ਅਹਿਮ ਥਾਵਾਂ ਖਾਲੀ ਹਨ, ਏ ਟੀ ਐੱਸ ਦੀ ਅਤੇ ਪੁਲਿਸ ਕਮਿਸ਼ਨਰ ਦੀ। ਸਾਨੂੰ ਇਨ੍ਹਾਂ ਦੋਨਾਂ ਥਾਵਾਂ ਉਪਰ ਆਪਣੇ ਬੰਦੇ ਚਾਹੀਦੇ ਹਨ। ਅਸੀਂ ਆਸ਼ੀਸ਼ ਭਾਟੀਆ ਨੂੰ ਕਮਿਸ਼ਨਰ ਬਣਾ ਰਹੇ ਹਾਂ ਅਤੇ ਤੁਹਾਨੂੰ ਏ ਟੀ ਐੱਸ ਮੁਖੀ।’ ਉਨ੍ਹਾਂ ਨੇ ਕਿਹਾ ਕਿ ਮੇਰੇ ਵਿਚ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਅਤੇ ਮੈਂ ਉਹੀ ਕਰਾਂਗਾ ਜੋ ਮੈਨੂੰ ਸਰਕਾਰ ਕਹੇਗੀ। ਤਦ ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਸੱਚਮੁੱਚ ਏਨਾ ਭਰੋਸਾ ਸੀ ਤਾਂ ਤੁਸੀਂ ਮੈਨੂੰ ਪੁਲਿਸ ਕਮਿਸ਼ਨਰ ਕਿਉਂ ਨਹੀਂ ਬਣਾਇਆ।
ਪੀ ਸੀ ਪਾਂਡੇ ਨੂੰ ਵੇਖੋ, ਉਨ੍ਹਾਂ ਨੇ ਫ਼ਸਾਦ ਕਰਨ ਵਾਲਿਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਹ ਮੁੱਖ ਮੰਤਰੀ ਦੇ ਖ਼ਾਸ-ਮ-ਖ਼ਾਸ ਲੋਕਾਂ ਵਿਚੋਂ ਹੈ। ਉਨ੍ਹਾਂ ਦਾ ਚਹੇਤਾ ਹੈ। ਮੁਸਲਮਾਨਾਂ ਦੀ ਹੱਤਿਆ ਲਈ ਉਹੀ ਜ਼ਿੰਮੇਵਾਰ ਹੈ। ਇਸੇ ਲਈ ਉਸਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਅਹੁਦਾ ਦਿੱਤਾ ਗਿਆ ਹੈ। ਮੇਰਾ ਉਸ ਨਾਲ ਚੰਗਾ ਰਿਸ਼ਤਾ ਹੈ, ਇਸਦੇ ਬਾਵਜੂਦ ਮੈਂ ਜਾਣਦਾ ਹਾਂ ਕਿ ਉਸਨੇ ਕੀ ਗ਼ਲਤ ਕੀਤਾ ਹੈ।
ਮਈ 2013 ‘ਚ ਇਸ਼ਰਤ ਜਹਾਂ ਮਾਮਲੇ ਦਾ ਮੇਰੇ ਵੱਲੋਂ ਕੀਤਾ ਖੁਗੁਜਰਾਤ ਸਰਕਾਰ ਉਪਰ ਬੰਬ ਬਣ ਕੇ ਡਿੱਗਿਆ। ਮੈਂ ਇਸ਼ਰਤ ਜਹਾਂ ਅਤੇ ਸਦੀਕ, ਜਮਾਲ ਦੇ ਫਰਜ਼ੀ ਮੁਕਾਬਲੇ ਦੇ ਮਾਮਲੇ ਦੇ ਕੁਝ ਬਹੁਤ ਹੀ ਅਹਿਮ ਦਸਤਾਵੇਜ਼ ਨਸ਼ਰ ਕਰ ਦਿੱਤੇ ਸਨ। ਗ੍ਰਹਿ ਮੰਤਰਾਲੇ ਦੀ ਜਾਂਚ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਿਊਜ਼ ਚੈਨਲ ਆਪੇ ਤੋਂ ਬਾਹਰ ਹੋ ਗਏ। ਮੈਂ ਹਰ ਸੰਭਵ ਨਿਊਜ਼ ਚੈਨਲ ਉਪਰ ਜਾ ਕੇ ਜਾਂਚ ਦੀ ਤਫ਼ਸੀਲ ਦੱਸ ਰਹੀ ਸੀ। ਸ਼ਾਇਦ ਫਰਜ਼ੀ ਮੁਕਾਬਲੇ ਦੇ ਮਾਮਲੇ ਵਿਚ ਪਹਿਲੀ ਵਾਰ ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਸਿੱਧਾ ਸਬੰਧ ਜਾ ਜੁੜਿਆ ਸੀ; ਇਸ ਵਾਰ ਮਾਸਟਰ ਮਾਈਂਡ ਗੁਜਰਾਤ ਵਿਚ ਤਾਇਨਾਤ ਕੇਂਦਰੀ ਆਈ ਬੀ ਅਧਿਕਾਰੀ ਰਾਜਿੰਦਰ ਕੁਮਾਰ ਜਾਪਦਾ ਸੀ।
ਪਰਦਾਫਾਸ਼ ਸੁਰਖ਼ੀਆਂ ਵਿਚ ਆਉਣ ਨਾਲ ਗ੍ਰਹਿ ਮੰਤਰਾਲਾ ਕਸੂਤਾ ਫਸ ਗਿਆ ਅਤੇ ਸੀ ਬੀ ਆਈ ਇੰਟੈਲੀਜੈਂਸ ਬਿਊਰੋ ਅਧਿਕਾਰੀ, ਖ਼ਾਸ ਕਰਕੇ ਰਾਜਿੰਦਰ ਕੁਮਾਰ ਨੂੰ ਸਵਾਲ ਕਰਨ ਲਈ ਮਜਬੂਰ ਹੋ ਗਈ, ਆਈ ਬੀ ਦਾ ਸਪੈਸ਼ਲ ਡਾਇਰੈਕਟਰ ਰਾਜਿੰਦਰ ਕੁਮਾਰ ਜਿਸਦੀ ਇਸ਼ਰਤ ਜਹਾਂ ਮਾਮਲੇ ਵਿਚ ਭੂਮਿਕਾ ਸਾਫ਼ ਹੋ ਗਈ ਸੀ? ਪਿੱਛੇ ਜਿਹੇ ਗ੍ਰਹਿ ਸਕੱਤਰ ਜੀ ਕੇ ਪਿੱਲੇ ਦੇ ਬਿਆਨ ਨਾਲ ਰਾਜਿੰਦਰ ਕੁਮਾਰ ਇਕ ਫਿਰ ਸੁਰਖਿਆ ਵਿਚ ਆਇਆ ਸੀ ਜਿਸਨੇ ਆਪਣੇ ਕਾਰਜਕਾਲ ਵਿਚ ਇਹ ਬਿਆਨ ਦਿੱਤਾ ਸੀ ਕਿ ਇਸ਼ਰਤ ਨੂੰ ਸ਼ੱਕ ਦਾ ਲਾਭ ਦਿੱਤਾ ਜਾਣਾ ਚਾਹੀਦਾ ਸੀ, ਉਸ ਨੇ 2016 ਦੇ ਸ਼ੁਰੂ ਵਿਚ ਮੀਡੀਆ ਨੂੰ ਦਸਿਆ ਕਿ ਉਸਨੇ ਸੱਤਾਧਾਰੀ ਕਾਂਗਰਸ ਹਕੂਮਤ ਦੇ ਕਹਿਣ ‘ਤੇ ਹਲਫ਼ਨਾਮੇ ਬਦਲੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਰਾਜਿੰਦਰ ਕੁਮਾਰ ਨੇ ਬਹੁਤ ਸਾਰੇ ਟੀ ਵੀ ਚੈਨਲਾਂ ਨੂੰ ਦਿੱਤੀਆਂ ਇੰਟਰਵਿਊ ਵਿਚ ਕਿਹਾ ਕਿ ਉਸਨੂੰ ਇਸ ਮਾਮਲੇ ਵਿਚ ਫਸਾਇਆ ਜਾ ਰਿਹਾ ਸੀ। ਪਿੱਲੇ ਵੱਲੋਂ ਡਿਊਟੀ ਵਿਚ ਕੋਤਾਹੀ ਕੀਤੇ ਜਾਣ ਅਤੇ ਖ਼ਾਸ ਕਰਕੇ ਉਸ ਵੱਲੋਂ ਕਥਿਤ ‘ਸੱਚ’ ਕਹਿਣ ਲਈ ਚੁਣੇ ਸਮੇਂ ਨੂੰ ਲੈ ਕੇ ਸਵਾਲ ਉਠੇ ਹਨ ਜਦੋਂ ਹੁਣ ਉਹ ਅਡਾਨੀ ਗਰੁੱਪ ਦੇ ਡਾਇਰੈਕਟਰਾਂ ਦੇ ਬੋਰਡ ਦਾ ਮੈਂਬਰ ਹੈ। ਇਸ ਤੋਂ ਭੈੜੀ ਗੱਲ ਇਹ ਕਿ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਇਸ ਤੱਥ ਦਾ ਕੋਈ ਪਛਤਾਵਾਂ ਨਹੀਂ ਹੈ ਕਿ ਇਹ ਵਿਅਕਤੀ ਦੇ ਅਹੁਦੇ ਦੇ ਕਾਬਲੀਅਤ ਪ੍ਰਮਾਣਾਂ (credentials) ਦੇ ਬਾਵਜੂਦ ਮੁਕਾਬਲਾ ਗੈਰਸੰਵਿਧਾਨਕ ਸੀ। ਉਨ੍ਹਾਂ ਵਿਚੋਂ ਕੋਈ ਵੀ ਇਸ ਸਵਾਲ ਨੂੰ ਮੁਖ਼ਾਤਬ ਨਹੀਂ ਹੋਇਆ ਕਿ ਗੁਜਰਾਤ ਦਾ ਤਕਰੀਬਨ ਸਮੁੱਚਾ ਗ੍ਰਹਿ ਵਿਭਾਗ ਸਿੰਘਲ ਦੀ ਰਿਕਾਰਡ ਗੱਲਬਾਤ ਵਿਚ ਕਿਉਂ ਫੜਿਆ ਗਿਆ, ਜਿਸ ਨੇ ਇਸ਼ਰਤ ਜਹਾਂ ਮਾਮਲੇ ਦੀ ਜਾਂਚ ਨੂੰ ਗੰਧਲਾ ਦੇਣ ਦੀ ਗੱਲ ਕੀਤੀ ਸੀ।
ਮੇਰੇ ਖੁਲਾਸੇ ਦੀ ਘੁੰਡੀ ਮੇਰੇ ਲੇਖ ਦੇ ਪਹਿਲੇ ਪੈਰੇ ਵਿਚ ਦਿੱਤੀ ਗਈ ਹੈ ਜੋ ਕਹਿੰਦਾ ਹੈ, ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੌ ਸਾਲ ਪਹਿਲਾਂ ਗੁਜਰਾਤ ਪੁਲਿਸ ਵੱਲੋਂ ਕੀਤੀਆਂ ਚਾਰ ਅਖਾਉਤੀ ਦਹਿਸ਼ਤਗਰਦਾਂ ਦੀਆਂ ਗੈਅਦਾਲਤੀ ਹੱਤਿਆਵਾਂ ਦੇ ਮਾਮਲੇ ਵਿਚ ਇਕ ਵੱਡਾ ਧਮਾਕਾ ਕਰਨ ਜਾ ਰਹੀ ਹੈ। ‘ਤਹਿਲਕਾ’ ਨੂੰ ਪਤਾ ਚਲਿਆ ਹੈ ਕਿ ਸੀ ਬੀ ਆਈ ਅਹਿਮਦਾਬਾਦ ਦੇ ਟਰਾਇਲ ਜੱਜ ਅੱਗੇ ਸਹੁੰ ਚੁੱਕ ਕੇ ਇਹ ਗਵਾਹੀ ਦੇਵੇਗੀ ਕਿ ਇਕ ਔਰਤ ਅਤੇ ਤਿੰਨ ਹੋਰ ਬੰਦਿਆਂ (ਸਾਰੇ ਮੁਸਲਮਾਨ) ਦੀ 15 ਜੂਨ 2004 ਨੂੰ ਮੁਕਾਬਲੇ ਵਿਚ ਜੋ ਹੱਤਿਆ ਕੀਤੀ ਗਈ ਸੀ ਉਸ ਲਈ ਟਿੱਕੇ ਦੋਸ਼ੀ ਅਧਿਕਾਰੀਆਂ ਵਿਚ ਰਾਜਿੰਦਰ ਕੁਮਾਰ ਹੈ, ਜੋ ਹੁਣ ਇੰਟੈਲੀਜੈਂਸ ਬਿਊਰੋ (ਆਈ ਬੀ) ਦਾ ਸਪੈਸ਼ਲ ਡਾਇਰੇਕਟਰ ਹੈ। ਬਹੁਤ ਹੀ ਵਿਵਾਦਪੂਰਨ ਗੱਲ ਇਹ ਹੈ ਕਿ ਇਕ ਹੋਰ ਅਫ਼ਸਰ ਦੀ ਗਵਾਹੀ ਦਾਅਵਾ ਕਰਦੀ ਹੈ ਕਿ ਕੁਮਾਰ 19 ਸਾਲ ਕੁੜੀ ਇਸ਼ਰਤ ਜਹਾਂ ਨੂੰ ਓਦੋਂ ਮਿਲਿਆ ਸੀ ਜਦੋਂ ਉਹ ਹੱਤਿਆ ਕੀਤੇ ਜਾਣ ਤੋਂ ਪਹਿਲਾਂ ਗੈਪੁਲਿਸ ਹਿਰਾਸਤ ਵਿਚ ਸੀ। ਇਕ ਹੋਰ ਆਹਲਾ ਪੁਲਿਸ ਅਧਿਕਾਰੀ ਦੀ ਗਵਾਹੀ ਦਾਅਵਾ ਕਰਦੀ ਹੈ ਕਿ ਇਕ ਏ ਕੇ ਸੰਤਾਲੀ ਜਿਸ ਬਾਰੇ ਪੁਲਿਸ ਨੇ ਕਿਹਾ ਕਿ ਇਹ ਮ੍ਰਿਤਕਾ ਦੇ ਕੋਲ ਸੀ, ਅਸਲ ਵਿਚ ਆਈ ਬੀ ਦੀ ਗੁਜਰਾਤ ਸ਼ਾਖਾ ਤੋਂ ਲਿਆਂਦੀ ਗਈ ਸੀ, ਜਿਸ ਨਾਲ ਓਦੋਂ ਕੁਮਾਰ ਸਬੰਧਤ ਸੀ, ਅਤੇ ਫਿਰ ਇਹ ਚਾਰਾਂ ਦੀਆਂ ਲਾਸ਼ਾਂ ਕੋਲ ਰੱਖ ਦਿੱਤੀ ਗਈ ਸੀ। ਸੀ ਬੀ ਆਈ ਕੋਲ ਇਕ ਅਹਿਮ ਦੋਸ਼ੀ ਜੀ ਐੱਲ ਇਕ ਅਹਿਮ ਦੋਸ਼ੀ ਜੀ ਐੱਲ ਸਿੰਘਲ ਦੀ ਖੁਫ਼ੀਆ ਆਡੀਓ ਰਿਕਾਰਡਿੰਗ ਵੀ ਹੈ ਜੋ ਉਨ੍ਹਾਂ ਪੁਲਿਸ ਅਫਲਸਰਾਂ ਵਿਚੋਂ ਇਕ ਸੀ ਜਿਨ੍ਹਾਂ ਨੇ ਉਸ ਬਦਕਿਸਮਤ ਦਿਨ ਚਾਰਾਂ ਨੂੰ ਗੋਲੀਆਂ ਮਾਰ ਕੇ ਮਾਰਿਆ। ਨਵੰਬਰ 2011 ਦੀ ਉਹ ਰਿਕਾਰਡਿੰਗ ਗੁਜਰਾਤ ਦੇ ਤੱਤਕਾਲੀ ਜੂਨੀਅਰ ਗ੍ਰਹਿ ਮੰਤਰੀ ਪ੍ਰਾਫੁਲ ਪਟੇਲ, ਜਿਸ ਨੇ ਇਕ ਸਾਲ ਪਹਿਲਾਂ ਹੀ ਸ਼ਾਹ ਦੀ ਥਾਂ ਇਹ ਅਹੁਦਾ ਸੰਭਾਲਿਆ ਸੀ; ਵਧੀਕ ਪ੍ਰਮੁੱਖ ਸਕੱਤਰ ਗਿਰੀਸ਼ ਚੰਦਰ ਮੁਰਮੂ, ਇਕ ਆਈ ਏ ਐਸ ਅਧਿਕਾਰੀ ਜੋ 2008 ਤੋਂ ਲੈ ਕੇ ਮੋਦੀ ਦੇ ਦਫ਼ਤਰ ਵਿਚ ਸੇਵਾਵਾਂ ਦੇ ਰਿਹਾ ਹੈ ਅਤੇ ਉਸ ਦੇ ਸਭ ਤੋਂ ਨੇੜਲੇ ਸਲਾਹਕਾਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ; ਸੂਬਾ ਸਰਕਾਰ ਦੇ ਸਭ ਤੋਂ ਸੀਨੀਅਰ ਕਾਨੂੰਨ ਅਧਿਕਾਰੀ ਐਡਵੋਕੇਟ ਜਨਰਲ ਕਮਲ ਤ੍ਰਿਵੇਦੀ; ਉਸ ਦੇ ਡਿਪਟੀ, ਵਧੀਕ ਐਡਵੋਕੇਟ ਜਨਰਲ ਤੁਸ਼ਾਰ ਮਹਿਤਾ; ਇਕ ਬੇਪਛਾਣ ਵਕੀਲ; ਅਤੇ ਸਿੰਘਲ ਦਰਮਿਆਨ ਗਲੱਬਾਤ ਦੀ ਹੈ। (ਇਸ ਪਟੇਲ ਦੇ ਨਾਂ ਨੂੰ ਭੁਲੇਖੇ ਨਾਲ ਉਹ ਪਟੇਲ ਨਾ ਸਮਝ ਲਿਆ ਜਾਵੇ ਜੋ ਕੇਂਦਰੀ ਮੰਤਰੀ ਹੈ, ਜੋ ਦਸੰਬਰ ਵਿਚ ਅਸੰਬਲੀ ਚੋਣ ਹਾਰ ਗਿਆ ਅਤੇ ਮੋਦੀ ਦੀ ਨਵੀਂ ਵਜ਼ਾਰਤ ਵਿਚ ਉਸ ਨੂੰ ਜਗ੍ਹਾ ਨਹੀਂ ਮਿਲੀ।)
ਇਹ ਤਾਂ ਇੰਝ ਸੀ ਕਿ ਜਿਵੇਂ ਚਿੱਤਰ ਪਹੇਲੀ ਦੇ ਗੁੰਮ ਹੋਏ ਟੁਕੜੇ ਲੱਭਦੇ ਜਾ ਰਹੇ ਸਨ ਅਤੇ ਐਨ ਸਹੀ ਫਿੱਟ ਹੁੰਦੇ ਜਾਂਦੇ ਸਨ। ਪ੍ਰਿਯਾਦਰਸ਼ੀ ਸੂਬਾ ਦੇ ਏ ਟੀ ਐੱਸ ਦਾ ਮੁਖੀ ਅਤੇ ਅਮਿਤ ਸ਼ਾਹ ਨੂੰ ਇਸ ਵਿਚ ਪੂਰਾ ਭਰੋਸਾ ਸੀ ਕਿ ਇਸ਼ਰਤ ਜਹਾਂ ਨੂੰ ਬੇਰਹਿਮੀ ਨਾਲ ਮਾਰੇ ਜਾਣ ਤੋਂ ਪਹਿਲਾਂ ਇਕ ਬੰਗਲੇ ਵਿਚ ਹਿਰਾਸਤ ਵਿਚ ਰੱਖਿਆ ਜਾ ਰਿਹਾ ਸੀ। ਪਰ ਹਰ ਛਾਣਬੀਣ ਦੀ ਤਰ੍ਹਾਂ ਮੈਨੂੰ ਇਸ ਦਾ ਵੀ ਮੁੱਲ ਚੁਕਾਉਣਾ ਪੈਣਾ ਸੀ। ਮੇਰੇ ਧਾਰਮਿਕ ਅਕੀਦੇ ਨੂੰ ਪੱਤਰਕਾਰੀ ਨਾਲ ਜੋੜ ਕੇ ਕਹਾਣੀਆਂ ਛਪ ਰਹੀਆਂ ਸਨ। ਦਿਨਾਂ ਦੇ ਅੰਦਰ ਹੀ ਮੈਨੂੰ ਵੱਖ ਵੱਖ ਚੈਨਲਾਂ ਅਤੇ ਵਕੀਲਾਂ ਦੇ ਫ਼ੋਨ ਆਉਣੇ ਸ਼ੁਰੂ ਹੋ ਗਏ ਕਿ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਇਹ ਕਹਿ ਕੇ ਮੇਰੇ ਉਪਰ ਚਿੱਕੜ ਉਛਾਲ ਰਹੇ ਸਨ ਕਿ ਸੀ ਬੀ ਆਈ ਦੇ ਅਧਿਕਾਰੀਆਂ ਕੋਲ ਮੇਰੀ ਇਕ ਅਸ਼ਲੀਲ ਸੀ ਡੀ ਹੈ।
ਮੈਂ ਇਹ ਸੁਣ ਕੇ ਸੁੰਨ ਹੋ ਗਈ। ਮੈਂ ਜਾਣਦੀ ਸੀ ਕਿ ਇਹ ਮੈਨੂੰ ਖ਼ਾਮੋਸ਼ ਕਰਨ ਦਾ ਯਤਨ ਸੀ ਇਹ ਸੋਚ ਕੇ ਕਿ ਮੈਂ ਆਪਣੀ ਕਿਰਦਾਰਕੁਸ਼ੀ ਤੋਂ ਡਰ ਜਾਵਾਂਗੀ। ਮੈਂ ਆਪਣੇ ਪਿਤਾ ਕੋਲ ਗਈ। ਇਹ ਖੁਸ਼ੀ ਦੀ ਗੱਲ ਸੀ ਕਿ ਜੋ ਹੋ ਰਿਹਾ ਸੀ ਉਹ ਹੁਣ ਤੱਕ ਉਸਤੋਂ ਅਣਜਾਣ ਸੀ। ਜਦੋਂ ਮੈਂ ਉਨ੍ਹਾਂ ਦੀ ਮਦਦ ਮੰਗੀ ਤਾਂ ਮੇਰਾ ਭਾਈ ਆਰਿਫ਼, ਜਿਸਦਾ ਮੈਨੂੰ ਥੰਮੀ ਵਰਗਾ ਸਹਾਰਾ ਹੈ, ਅਤੇ ਮੇਰੀ ਮਾਂ ਜੋ ਮੇਰੇ ਪੱਕੇ ਇਰਾਦੇ ਦੀ ਰੀੜ ਹੈ, ਸਾਰੇ ਆ ਗਏ। ਮੇਰਾ ਪਿਤਾ ਨੇ ਅੰਦਾਜ਼ਾ ਲਾ ਲਿਆ ਕਿ ਮੈਂ ਘਬਰਾਈ ਹੋਈ ਸੀ ਅਤੇ ਮੇਰੀ ਮਾਂ ਵੱਲ ਸਵਾਲੀਆਂ ਨਜ਼ਰਾਂ ਨਾਲ ਦੇਖਿਆ। ਉਹ ਵੀ ਇਸੇ ਤਰ੍ਹਾਂ ਡੌਰ-ਭੌਰ ਅਤੇ ਘਬਰਾਈ ਹੋਈ ਸੀ।
ਮੈਂ ਉਨ੍ਹਾਂ ਨੂੰ ਫ਼ੋਨ ਕਾਲਾਂ ਅਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦੀ ਸਾਰੀ ਗੱਲ ਦੱਸ ਦਿੱਤੀ। ਮੈਨੂੰ ਮੇਰੇ ਪਿਤਾ ਦੇ ਬੋਲ ਖ਼ਾਸ ਤੌਰ ‘ਤੇ ਚੇਤੇ ਹਨ, ”ਦੇਖੋ ਬੇਟਾ, ਯੇ ਸਬ ਡਰਾਮਾ ਹੈ, ਉਨਕੋ ਕਹੋ ਸੀ ਡੀ ਦਿਖਾਏਂ, ਹਮ ਸਬ ਦੇਖੇਂਗੇ।” ਉਹ ਹੱਸ ਪਏ, ਮੇਰੀ ਮਾਂ ਨੇ ਸੁੱਖ ਦਾ ਸਾਹ ਲਿਆ ਅਤੇ ਮੇਰੇ ਵਾਲ ਸਹਿਲਾਉਣ ਲੱਗ ਪਈ। ਉਹ ਕਹਿਣ ਲੱਗੀ, ‘ਬੇਟਾ, ਹਮ ਸਬ ਜਬ ਤੁਮਕੋ ਟਰੱਸਟ ਕਰਤੇ ਹੈਂ, ਜਬ ਤੁਮਹਾਰੀ ਫੈਮਿਲੀ ਨੇ ਏਕ ਸਵਾਲ ਨਹੀਂ ਪੂਛਾ, ਤੋਨ ਤੁਮਹੇਂ ਕਿਸੀ ਔਰ ਕੀ ਕਯਾ ਫ਼ਿਕਰ।’
ਮੇਰੇ ਭਾਈ ਨੇ ਵੀ ਮੇਰੇ ਨਾਲ ਬਰਾਬਰ ਖੜ੍ਹਦਿਆਂ ਸੀਨੀਅਰ ਮੀਡੀਆ ਪ੍ਰੋਫੈਸ਼ਨਲ ਦੀ ਤਰ੍ਹਾਂ ਕਿਹਾ, ‘ਉਨ੍ਹਾਂ ਨੂੰ ਖ਼ਤ ਲਿਖ, ਇਨ੍ਹਾਂ ਉਚਾਟ ਰੂਹਾਂ ਦੀ ਖੁੰਭ ਠੱਪ, ਕੀ ਉਹ ਇਹ ਸਭ ਮੁਹੱਈਆ ਕਰਵਾ ਸਕਣਗੇ?’
ਪਰ ਮੈਨੂੰ ਬਹੁਤਾ ਕੁਝ ਨਹੀਂ ਕਰਨਾ ਪਿਆ, ਮੇਰੇ ਪੱਤਰਕਾਰੀ ਭਾਈਚਾਰੇ ਦੇ ਸਹਿਕਰਮੀ ਅਤੇ ਸਾਥੀ ਚਟਾਨ ਦੀ ਤਰ੍ਹਾਂ ਮੇਰੇ ਨਾਲ ਖੜ੍ਹ ਗਏ। ਸ਼ੋਮਾ ਚੌਧਰੀ, ਜੋ ਓਦੋਂ ‘ਤਹਿਲਕਾ’ ਰਸਾਲੇ ਦੀ ਮੈਨੇਜਿੰਗ ਐਡੀਟਰ ਸੀ, ਨੇ ਮੇਰੇ ਖਿਲਾਫ਼ ਇਸ ਬਦਨੀਅਤ ਵਾਲੀ ਮੁਹਿੰਮ ਦੇ ਜਵਾਬ ਵਿਚ ਸੰਪਾਦਕੀ ਵਿਚ ਲਿਖਿਆ:
ਸੀਨੀਅਰ ਸੰਪਾਦਕ ਰਾਣਾ ਅਯੂਬ ਨੇ ਇਨ੍ਹਾਂ ਹਫ਼ਤਿਆਂ ਵਿਚ ਇਸਦਾ ਨੇੜਿਓਂ ਸਵਾਦ ਚੱਖਿਆ ਹੈ। ਤਹਿਲਕਾ ਦੀ ਇਕ ਬਿਹਤਰੀਨ ਅਤੇ ਬੇਖ਼ੌਫ਼ ਪੱਤਰਕਾਰ ਰਾਣਾ ਪਿਛਲੇ ਤਿੰਨ ਸਾਲਾਂ ਤੋਂ ਗੁਜਰਾਤ ਦੇ ਫਰਜ਼ੀ ਮੁਕਾਬਲਿਆਂ ਦੀ ਕਹਾਣੀ ਦਾ ਖ਼ੁਰਾ ਨੱਪ ਰਹੀ ਹੈ। ਉਸਦੀ ਪੱਤਰਕਾਰੀ ਨਿਆਂ ਦੀ ਡੂੰਘੀ ਭਾਵਨਾ ਅਤੇ ਸੰਵਿਧਾਨਕ ਕਦਰਾਂ ਤੋਂ ਪ੍ਰੇਰਤ ਹੈ। ਪਰ ਜਿਉਂ ਹੀ ਇਸ਼ਰਤ ਜਹਾਂ ਮਾਮਲੇ ਬਾਰੇ ਉਸਦੀ ਖੋਜ ਕੌਮੀ ਸੁਰਖ਼ੀਆਂ ਬਣਨੀ ਸ਼ੁਰੂ ਹੋਈ ਉਸ ਨੂੰ ਬਤੌਰ ਪੇਸ਼ੇਵਰ ਨਹੀਂ ਸਗੋਂ ਬਤੌਰ ‘ਮੁਸਲਿਮ ਪੱਤਰਕਾਰ’ ਮੁੱਲ ਅੰਕਣ ਕੀਤੇ ਜਾਣ ਦੇ ਜ਼ਲੀਲ ਕਰੂ ਅਨੁਭਵ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਇਕ ਸਦਮਾ ਦੇਣ ਵਾਲੀ ਘਿਣਾਉਣੀ ਚਿੱਕੜ ਉਛਾਲੀ ਉਸਦੇ ਖ਼ਿਲਾਫ਼ ਵਿੱਢੀ ਗਈ ਹੈ ਉਸਦੀ ਅਤੇ ਸੀ ਬੀ ਆਈ ਦੇ ਅਧਿਕਾਰੀਆਂ ਦੀ ਇਕ ਸੀ ਡੀ ਹੋਣ ਦੀ ਨੀਚ ਘੁਸਰ ਘੁਸਰ ਚੱਲ ਰਹੀ ਹੈ ਜਿਸਦਾ ਹਕੀਕਤ ਵਿਚ ਕੋਈ ਅਧਾਰ ਨਹੀਂ ਹੈ।

ਹਿੰਦੁਸਤਾਨ ਇਕ ਗੈਮੁਕੰਮਲ ਤਜ਼ਰਬਾ ਹੈ। ਪਰ ਜੇ ਅਸੀਂ ਉਸ ਖ਼ਿਆਲ ਨੂੰ ਵਿਸਾਰ ਦਿੰਦੇ ਹਾਂ ਜੋ ਇਸਦੀ ਟੇਕ ਹੈ, ਤਾਂ ਸਾਨੂੰ ਜੋ ਕੁਝ ਹਾਸਲ ਹੋਵੇਗਾ ਉਹ ਇਹ ਹੈ: ‘ਹਿੰਦੂ ਰਾਸ਼ਟਰਵਾਦੀ’, ‘ਮੁਸਲਿਮ ਪੱਤਰਕਾਰ’, ਅਤੇ ਅਸੀਂ ਔਰਤ ਪੇਸ਼ੇਵਰ ਬਦਜ਼ਬਾਨ ਝੂਠ ਨੂੰ ਮਾਤ ਦੇਣ ਦੇ ਯਤਨਾਂ ਵਿਚ ਜੁੱਟੀਆਂ ਹੋਈਆਂ ਹਾਂ। 
ਸੀ ਡੀ ਦੀ ਮਨਘੜਤ ਕਹਾਣੀ ਆਖ਼ਿਰ ਖ਼ਾਮੋਸ਼ ਮੌਤ ਮਰ ਗਈ।
ਦੂਜੇ ਪਾਸੇ, ਗੁਜਰਾਤ ਦੇ ਆਹਲਾ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅਮਿਤ ਸ਼ਾਹ ਵੱਲੋਂ ਬੇਕਸੂਰ ਨਾਗਰਿਕਾਂ ਉਪਰ ਨਜ਼ਰ ਰੱਖੇ ਜਾਣ ਦਾ ਨਿੱਤ ਭਾਂਡਾ ਭੱਜ ਰਿਹਾ ਸੀ, ਉਨ੍ਹਾਂ ਵਿਚੋਂ ਇਕ ਮਾਨਸੀ ਸੋਨੀ ਨਾਂ ਦੀ ਇਕ ਨੌਜਵਾਨ ਆਰਕੀਟੈਕਟ ਸੀ। ਇਹ ਪ੍ਰਤੱਖ ਸੀ ਕਿ ਇਸ ਦੇ ਕੇਂਦਰ ਵਿਚ ਜੋ ਅਹਿਮ ਲੋਕ ਸਨ ਉਨ੍ਹਾਂ ਵਿਚੋਂ ਇਕ ਜੀ ਐੱਲ ਸਿੰਘਲ ਸੀ ਜੋ ਇਕ ਸਮੇਂ ਅਮਿਤ ਸ਼ਾਹ ਦਾ ਵਿਸ਼ਵਾਸਪਾਤਰ ਰਿਹਾ ਸੀ। ਵਾਰਤਾਲਾਪ ਇਕ ਅਹਿਮ ਮੌਕੇ ਉੱਪਰ ਰਿਕਾਰਡ ਕੀਤੀਆਂ ਗਈਆਂ ਸਨ, ਜਦੋਂ ਇਸ਼ਰਤ ਜਹਾਂ ਮਾਮਲੇ ਦੀ ਜਾਂਚ ਲਈ ਬਣਾਈ ਸਿਟ ਵੱਲੋਂ ਮਾਮਲੇ ਦੀ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਸਬੰਧਤ ਪੁਲਿਸ ਅਫ਼ਸਰ ਸਿੰਘਲ, ਜੋ ਪੱਛੜੀਆਂ ਸ੍ਰਦੇ ਅਫ਼ਸਰਾਂ ਨੂੰ ਇਸਤੇਮਾਲ ਕੀਤੇ ਜਾਣ ਦੀ ਰਾਜਤੰਤਰ ਦੀ ਨੀਤੀ ਦੇਖ ਚੁੱਕਾ ਸੀ, ਆਪਣਾ ਬਚਾਓ ਕਰਨਾ ਚਾਹੁੰਦਾ ਸੀ। ਇਸ ਦਾ ਉਸ ਤੋਂ ਬਿਨਾ ਬਿਹਤਰ ਢੰਗ ਕੀ ਹੋ ਸਕਦਾ ਸੀ ਜੋ Àਦੋਂ ਗੁਜਰਾਤ ਵਿਚ ਧੜਾਧੜ ਇਸਤੇਮਾਲ ਕੀਤਾ ਗਿਆ ਸੀ- ਗ਼ੈਰ ਕਾਨੂੰਨੀ ਫੋਟੈਪਿੰਗ।
ਅਹਿਮਦਾਬਾਦ ਦੇ ਆਰ ਟੀ ਆਈ ਕਾਰਕੁੰਨਾਂ ਵੱਲੋਂ ਹਾਸਲ ਕੀਤੇ ਡੇਟਾ ਵਿਚ ਦਸਿਆ ਗਿਆ ਸੀ ਕਿ ਸੂਬੇ ਦੇ 65000 ਤੋਂ ਉਪਰ ਫੋਨੰਬਰਾਂ ਉਪਰ ਗੈਨਜ਼ਰ ਰੱਖੀ ਜਾ ਰਹੀ ਸੀ- ਇਸ ਸੂਚੀ ਵਿਚ ਵਿਰੋਧੀ ਧਿਰ ਦੇ ਮੈਂਬਰ, ਸਥਾਪਤੀ ਤੋਂ ਬਾਗ਼ੀ ਹੋਣ ਦਾ ਯਤਨ ਕਰ ਰਹੇ ਆਪਣੇ ਹੀ ਪਾਰਟੀ ਦੇ ਬੰਦੇ, ਪੱਤਰਕਾਰ ਅਤੇ ਆਹਲਾ ਪੁਲਿਸ ਅਧਿਕਾਰੀ ਸ਼ਾਮਲ ਸਨ।
ਇਹ ਜੁਗਾੜ ਅਤੇ ਘਟੀਆ ਚਾਲਾਂ ਸਿੰਘਲ ਲਈ ਓਪਰੀਆਂ ਨਹੀਂ ਸਨ ਜਿਨ੍ਹਾਂ ਦਾ ਰਾਜ (ਭੇਤ) ਉਹ ਸਾਡੇ ਨਾਲ ਸਾਂਝਾ ਕਰ ਚੁੱਕਾ ਸੀ। ਅਤੇ ਇੰਝ ਮੰਤਰੀ ਅਤੇ ਉਸਦੀ ਫ਼ੋਨ ਗੱਲਬਾਤ ਨੂੰ ਟੈਪ ਕੀਤੇ ਜਾਣ ਦਾ ਕੰਮ ਸ਼ੁਰੂ ਹੋਇਆ। ਜੋ ਸਭ ਤੋਂ ਅਹਿਮ ਗੱਲਬਾਤ ਟੈਪ ਕੀਤੀ ਗਈ ਉਨ੍ਹਾਂ ਵਿਚੋਂ ਇਕ ਸੀ। ਅਮਿਤ ਸ਼ਾਹ ਵੱਲੋਂ ਸਿੰਘਲ ਨੂੰ ਗੁਜਰਾਤ ਦੀ ਇਕ ਮੁਟਿਆਰ ਆਰਕੀਟੈਕਟ ਮਾਨਸੀ ਦੀ ਨਕਲੋ ਹਰਕਤ ਉਪਰ ਨਜ਼ਰ ਰੱਖੇ ਜਾਣ ਦੇ ਹੁਕਮ ਜਿਸ ਨੂੰ ਭੁਜ ਵਿਚ ਆਏ ਤਬਾਹਕੁੰਨ ਭੂਚਾਲ ਤੋਂ ਬਾਅਦ ਮੁੜ ਵਸੇਬੇ ਦੇ ਪੜਾਅ ਵਿਚ ਇਕ ਆਈ ਏ ਐੱਸ ਅਧਿਕਾਰੀ ਪ੍ਰਦੀਪ ਸ਼ਰਮਾ ਵੱਲੋਂ ਸ਼ਾਹ ਨਾਲ ਮਿਲਾਇਆ ਗਿਆ ਸੀ।
ਮੈਂ ਪਤਾ ਲਾ ਲਿਆ ਸੀ ਕਿ ਮਾਨਸੀ ਉਸ ਮੌਕੇ ਬੰਗਲੌਰ ਵਿਚ ਰਹਿ ਰਹੀ ਸੀ। ਮੇਰੇ ਕੋਲ ਉਸ ਉਪਰ ਨਜ਼ਰ ਰੱਖੇ ਜਾਣ ਦੇ ਸਾਰੇ ਤੱਥ ਟੇਪਾਂ ਉਪਰ ਮੌਜੂਦ ਸਨ। ਪਰ ਮੈਂ ਜਾਣਦੀ ਸੀ ਕਿ ਟੇਪਾਂ ਛਾਪੇ ਜਾਣ ਦਾ ਮਤਲਬ ਹੋਵੇਗਾ ਮਾਨਸੀ ਦੀ ਬੰਗਲੌਰ ਵਿਚ ਨਿੱਜਤਾ ਅਤੇ ਸ਼ਾਂਤਮਈ ਜ਼ਿੰਦਗੀ ਖ਼ਤਮ ਹੋ ਜਾਵੇਗੀ।
ਵਕਤ ਹੱਥੋਂ ਨਿਕਲਦਾ ਜਾ ਰਿਹਾ ਸੀ। ਮੇਰੀ ਸੰਪਾਦਕ ਸ਼ੋਮਾ ਮੈਨੂੰ ਆਪਣੇ ਨਿੱਜੀ ਸਹਾਇਕ ਦੇ ਸੈੱਲ ਫ਼ੋਨ ਤੋਂ ਉਸ ਪੀ ਸੀ ਓ ਦੇ ਨੰਬਰ ਉਪਰ ਕਾਲ ਕਰਦੀ ਜੋ ਮੈਂ ਉਸਨੂੰ ਦਿੱਤਾ ਹੋਇਆ ਸੀ। ‘ਕੀ ਲੱਭਿਆ ਹੈ?’ ਉਹ ਪੁੱਛਦੀ, ‘ਉਥੇ ਕੀ ਚਲ ਰਿਹਾ ਹੈ।’ ਮੈਂ ਉਸਨੂੰ ਟੇਪਾਂ ਦੇ ਉਤਰੇ ਦੀ ਤਫ਼ਸੀਲ ਦੱਸ ਦਿੰਦੀ ਅਤੇ ਉਹ ਜੋਸ਼ ‘ਚ ਆ ਕੇ ਹੁੰਗਾਰਾ ਭਰਦੀ। ‘ਇਹ ਤਾਂ ਬਹੁਤ ਵੱਡਾ ਕੰਮ ਹੈ, ਰਾਣਾ।’ ਉਹ ਹੈਰਾਨੀ ਨਾਲ ਕਹਿੰਦੀ।
ਪਰ ਮੇਰੇ ਲਈ ਉਸ ਕਹਾਣੀ ਦੀਆਂ ਤੰਦਾਂ ਦੇ ਬਹੁਤ ਸਾਰੇ ਢਿੱਲੇ ਸਿਰਿਆਂ ਨੂੰ ਗੰਢਣ ਦਾ ਤਰਜ਼ੀਹੀ ਕੰਮ ਪਿਆ ਸੀ। ਮੇਰੇ ਲਈ ਉਨ੍ਹਾਂ ਕੁਝ ਨੌਕਰਸ਼ਾਹਾਂ- ਗ੍ਰਹਿ ਸਕੱਤਰਾਂ, ਪ੍ਰਮੁੱਖ ਸਲਾਹਕਾਰਾਂ- ਨਾਲ ਰਾਬਤਾ ਬਣਾਈ ਰੱਖਣਾ ਜ਼ਰੂਰੀ ਸੀ ਜੋ ਇਸ ਜੁਰਮ ਦੇ ਇਲਜ਼ਾਮਾਂ ਵਾਲੇ ਵੱਖੋ ਵੱਖਰੇ ਦਸਤਾਵੇਜ਼ਾਂ ਉਪਰ ਦਸਤਖ਼ਤ ਕਰਨ ਲਈ ਜ਼ਿੰਮੇਵਾਰ ਸਨ ਅਤੇ ਜਿਨ੍ਹਾਂ ਨੂੰ ਮੋਦੀ ਅਤੇ ਸ਼ਾਹ ਤੋਂ ਸਿੱਧੇ ਹੁਕਮ ਆਉਂਦੇ ਰਹੇ ਸਨ। ਉਨ੍ਹਾਂ ਵਿਚੋਂ ਜ਼ਿਆਦਾਤਰ ਦਾ ਨਾਨਾਵਤੀ ਕਮਿਸ਼ਨ ਨੇ ਸਵਾਲ ਕਰਕੇ ਨੱਕ ‘ਚ ਦਮ ਕੀਤਾ ਹੋਇਆ ਸੀ ਜਿੱਥੇ ਹੁਣ ਉਨ੍ਹਾਂ ਨੇ ਸਾਨੂੰ ਚੇਤੇ ਨਹੀਂ ਦੇ ਬਹਾਨੇ ਬਣਾ ਲਏ ਸਨ। ਜ਼ਿਆਦਾਤਰ ਦੀ ਇਸ ਵਿਚ ਸਿੱਧੀ ਮਿਲੀਭੁਗਤ ਨਹੀਂ ਸੀ ਪਰ ਗ਼ਲਤ ਕੰਮਾਂ ਦੀ ਜਾਣਕਾਰੀ ਬਾਰੇ ਖ਼ਾਮੋਸ਼ ਰਹਿਣ ਨਾਲ ਉਹ ਗੁਜਰਾਤ ਦੇ ਹਿੰਸਾ ਪੀੜਤਾਂ ਲਈ ਨਿਆਂ ਹਾਸਲ ਕਰਨ ਦੇ ਅਮਲ ਵਿਚ ਅੜਿੱਕਾ ਬਣੇ ਹੋਏ ਸਨ। ਮੇਰੇ ਸਾਥੀ ਪੱਤਰਕਾਰ ਅਸ਼ੀਸ਼ (ਖੇਤਾਨ) ਲਈ ਸਥਾਨਕ ਗੁੰਡਿਆਂ ਕੋਲੋਂ ਗੁਜਰਾਤ ਹਿੰਸਾ ਦੌਰਾਨ ਮੁਸਲਿਮ ਔਰਤਾਂ ਨੂੰ ਮਾਰਨ ਦੀ ਬਹਾਦਰੀ ਦੇ ਕਿੱਸੇ ਉਗਲਾ ਲੈਣਾ ਬਹੁਤ ਸੌਖਾ ਸੀ। ਪਰ ਮੈਂ ਜ਼ਿੰਮੇਵਾਰ ਅਹਿਮ ਬੰਦਿਆਂ ਦੀ ਭਾਲ ਵਿਚ ਸੀ- ਗੁਜਰਾਤ ਦਾ ਗ੍ਰਹਿ ਸਕੱਤਰ, ਪੁਲਿਸ ਦਾ ਡੀ ਜੀ ਕਮਿਸ਼ਨਰ, ਅਤੇ ਹਿੰਸਾ ਦੌਰਾਨ ਆਈ ਬੀ ਦਾ ਮੁਖੀ। ਮੇਰਾ ਸਿਰ ਨਿੱਤ ਭੁਆਂਟਣੀਆਂ ਖਾ ਰਿਹਾ ਸੀ।
ਜਿਵੇਂ ਕਿ ਇਹ ਤਣਾਓ ਕਾਫ਼ੀ ਨਹੀਂ ਸੀ, ਮਾਣਿਕ ਭਾਈ ਨੇ ਇਕ ਅੰਦਰੂਨੀ ਸੰਮੇਲਨ ਲਈ ਸਾਨੂੰ ਆਪਣੇ ਕਮਰੇ ਖਾਲੀ ਕਰਨ ਲਈ ਕਿਹਾ ਕਿਉਂਕਿ ਡੈਲੀਗੇਟਾਂ ਨੂੰ ਫਾਊਂਡੇਸ਼ਨ ਦੇ ਸਾਰੇ ਕਮਰਿਆਂ ਵਿਚ ਠਹਿਰਾਇਆ ਜਾਵੇਗਾ। ਮੈਂ ਇਕ ਵਾਰ ਫਿਰ ਛੱਤ ਤੋਂ ਵਾਂਝੀ ਹੋ ਗਈ ਸੀ। (ਬਾਕੀ ਅਗਲੇ ਅੰਕ ‘ਚ)