ਨਰਿੰਦਰ ਮੋਦੀ ਨੂੰ ਹਿੰਦੂ ਆਗੂ ਵਜੋਂ ਦੇਖਿਆ ਜਾ ਰਿਹਾ ਸੀ ਜਿਸ ਨੇ ਗੁਜਰਾਤ ਦੀ ਅਸਮਿਤਾ ਨੂੰ ਬਚਾ ਲਿਆ ਸੀ !

ਨਰਿੰਦਰ ਮੋਦੀ ਨੂੰ ਹਿੰਦੂ ਆਗੂ ਵਜੋਂ ਦੇਖਿਆ ਜਾ ਰਿਹਾ ਸੀ ਜਿਸ ਨੇ ਗੁਜਰਾਤ ਦੀ ਅਸਮਿਤਾ ਨੂੰ ਬਚਾ ਲਿਆ ਸੀ !

ਕਾਂਡ ਤੀਜਾ

ਨਰਿੰਦਰ ਮੋਦੀ ਨੂੰ ਹਿੰਦੂ ਆਗੂ ਵਜੋਂ ਦੇਖਿਆ ਜਾ ਰਿਹਾ ਸੀ 
ਜਿਸ ਨੇ ਗੁਜਰਾਤ ਦੀ ਅਸਮਿਤਾ ਨੂੰ ਬਚਾ ਲਿਆ ਸੀ !
ਜੀ ਐੱਲ ਸਿੰਘਲ
ਗਿਰੀਸ਼ ਸਿੰਘਲ ਦੇ ਸਭ ਤੋਂ ਵੱਡੇ ਪੁੱਤਰ ਹਾਰਦਿਕ ਨੇ 2012 ‘ਚ ਖੁਦਕੁਸ਼ੀ ਕਰ ਲਈ। ਉਸਦੇ ਨਜ਼ਦੀਕੀ ਕਹਿੰਦੇ ਹਨ ਕਿ ਇਸ ਨਾਲ ਉਸਦੇ ਬਾਪ ਦਾ ਦਿਲ ਟੁੱਟ ਗਿਆ।
ਟੈਲੀਫੋਉਪਰ ਸਾਡੀ ਗੱਲ ਹੋਣ ਤੋਂ ਬਾਅਦ ਮੈਂ 2010 ਦੀ ਉਸ ਸਵੇਰ ਨੂੰ ਸਿੰਘਲ ਨੂੰ ਮਿਲੀ। ਹਾਲਾਤ ਦੀ ਨਜ਼ਾਕਤ ਬਾਬਤ ਬਾਰੀਕੀ ‘ਚ ਸਮਝਾਉਣ ਤੋਂ ਬਾਅਦ ਮਾਈਕ ਵੀ ਮੇਰੇ ਨਾਲ ਚਲਾ ਗਿਆ। ਸਿੰਘਲ ਕੋਈ ਸਧਾਰਨ ਬੰਦਾ ਨਹੀਂ ਸੀ, ਉਹ ਗੁਜਰਾਤ ਏ ਟੀ ਐੱਸ (ਸਿਟ) Special 9nvestigaion “eam (S9“) ਦਾ ਮੁਖੀ ਸੀ।
ਇਸ ਵਕਤ ਸਿਟ ਵਲੋਂ ਕੀਤੀ ਜਾ ਰਹੀ ਜਾਂਚ ਕਾਰਨ ਸਿੰਘਲ ਦੀ ਹਰ ਨਕਲੋ ਹਰਕਤ ਉਪਰ ਤਾੜਵੀਂ ਨਜ਼ਰ ਰੱਖੀ ਜਾ ਰਹੀ ਸੀ, ਅਤੇ ਜਿਨ੍ਹਾਂ ਲੋਕਾਂ ਨੂੰ ਉਹ ਮਿਲਦਾ ਸੀ ਉਨ੍ਹਾਂ ਬਾਰੇ ਉਸ ਨੂੰ ਸੁਚੇਤ ਕੀਤਾ ਜਾ ਰਿਹਾ ਸੀ। ਉਸਦੀ ਗ੍ਰਿਫ਼ਤਾਰੀ ਅਟੱਲ ਸੀ। ਸਿਟ ਆਪਣੀ ਜਾਂਚ ਵਿਚ ਤੇਜ਼ੀ ਲਿਆ ਰਹੀ ਸੀ। ਦੋ ਜੂਨੀਅਰ ਅਫ਼ਸਰ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਸਨ। ਅਗਲੀ ਵਾਰੀ ਸਿੰਘਲ ਦੀ ਆ ਸਕਦੀ ਸੀ। ਉਸਦੇ ਅਤੇ ਹੋਰ ਅਫ਼ਸਰਾਂ ਉਪਰ ਹੋਰ ਇਲਜ਼ਾਮਾਂ ਦੇ ਨਾਲ ਇਹ ਇਲਜ਼ਾਮ ਵੀ ਸੀ ਕਿ ਉਨ੍ਹਾਂ ਨੇ ਦਹਿਸ਼ਤਗਰਦੀ ਦੇ ਨਾਂ ‘ਤੇ ਇਕ ਬੇਕਸੂਰ ਕੁੜੀ ਦੀ ਹੱਤਿਆ ਕਰਨ ਦੀ ਸਾਜ਼ਿਸ਼ ਘੜੀ, ਇਸ ਨੂੰ ਅੰਜਾਮ ਦਿੱਤਾ ਅਤੇ ਉਸ ਦੀ ਹੱਤਿਆ ਕੀਤੀ।
ਇਹ ਵਰਤਾਰਾ ਗੁਜਰਾਤ ਲਈ ਨਵਾਂ ਨਹੀਂ ਸੀ। ਹਿੰਸਾ ਤੋਂ ਬਾਅਦ ਉੱਥੇ ਦੁਸ਼ਮਣੀ ਦਾ ਮਾਹੌਲ ਬਣਿਆ ਹੋਇਆ ਸੀ। ਇਹ ਸਪਸ਼ਟ ਸੀ ਕਿ ਦੋਹਾਂ ਫਿਰਕਿਆਂ ਦਰਮਿਆਨ ਸਦਭਾਵਨਾ ਵਾਲਾ ਰਿਸ਼ਤਾ ਖ਼ਰਾਬ ਹੋ ਚੁੱਕਾ ਸੀ। ਨਰਿੰਦਰ ਮੋਦੀ ਨੂੰ ਹਿੰਦੂ ਆਗੂ ਵਜੋਂ ਦੇਖਿਆ ਜਾ ਰਿਹਾ ਸੀ ਜਿਸਨੇ ਗੁਜਰਾਤ ਦੀ ਅਸਮਿਤਾ ਨੂੰ ਬਚਾ ਲਿਆ ਸੀ। ਗੋਧਰਾ ਰੇਲ ਕਾਂਡ ਅਤੇ ਇਸ ਪਿੱਛੋਂ ਹੋਏ ਕਤਲੇਆਮ ਨਾਲ ਦੋਹਾਂ ਫਿਰਕਿਆਂ ਦਾ ਨੁਕਸਾਨ ਹੋਇਆ ਸੀ। ਨੌਕਰਸ਼ਾਹਾਂ ਅਤੇ ਅਫ਼ਸਰਾਂ ਉਪਰ ਇਲਜ਼ਾਮ ਤਾਂ ਸਨ ਪਰ ਉਨ੍ਹਾਂ ਦੇ ਖਿਲਾਫ਼ ਕੁਝ ਵੀ ਸਾਬਤ ਨਹੀਂ ਕੀਤਾ ਜਾ ਸਕਦਾ ਸੀ। ਜਾਂਚ ਕਮਿਸ਼ਨਾਂ ਨੇ ਉਸ ਵਕਤ ਅਥਾਰਟੀ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਕਾਰਵਾਈਆਂ, ਜਾਂ ਹਰਕਤ ਵਿਚ ਨਾ ਆਉਣ ਨੂੰ ਲੈ ਕੇ ਸਖ਼ਤ ਤੋਂ ਸਖ਼ਤ ਨੁਕਤਾਚੀਨੀ ਕੀਤੀ ਸੀ, ਪਰ ਕੁਝ ਹੇਠਲੇ ਅਧਿਕਾਰੀਆਂ ਨੂੰ ਛੱਡ ਕੇ ਜ਼ਿਆਦਾਤਰ ਆਪਣੇ ਅਹੁਦਿਆਂ ‘ਤੇ ਬਿਰਾਜਮਾਨ ਰਹੇ। ਸ਼ਾਇਦ ਇਸੇ ਤੋਂ ਹੌਸਲੇ ਵਿਚ ਆ ਕੇ ਗੁਜਰਾਤ ਵਿਚ ਝੂਠੇ ਪੁਲੀਸ ਮੁਕਾਬਲਿਆਂ ਦਾ ਸਿਲਸਿਲਾ ਚੱਲਿਆ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਹੋਰ ਕਿਸੇ ਵੱਲੋਂ ਨਹੀਂ ਅਸਲ ਵਿਚ ਹਿੰਦੁਸਤਾਨ ਦੀ ਸੁਪਰੀਮ ਕੋਰਟ ਵੱਲੋਂ ਫਰਜ਼ੀ ਕਰਾਰ ਦਿੱਤਾ ਗਿਆ। ਮੁਕਾਬਲੇ ਇਹ ਦੱਸਣ ਦੇ ਯਤਨ ਦਾ ਹਿੱਸਾ ਸਨ ਕਿ ਗੁਜਰਾਤ ਦੀ ਅਸਮਿਤਾ ਉਪਰ ਖ਼ਤਰਾ ਮੰਡਲਾ ਰਿਹਾ ਹੈ।
ਗੁਜਰਾਤ ਦੇ ਫਰਜ਼ੀ ਮੁਕਾਬਲੇ ਇਕ ਘਿਣਾਉਣੇ ਨਮੂਨੇ ‘ਤੇ ਬਣਾਏ ਗਏ। ਸਮੀਰ ਖ਼ਾਨ ਪਠਾਣ, ਸਦੀਕ ਜਮਾਲ, ਇਸ਼ਰਤ ਜਹਾਂ ਜਾਵੇਦ ਉਰਫ਼ ਪ੍ਰਾਨੇਸ਼ ਪਿਲੇ, ਸੋਹਰਾਬੂਦੀਨ, ਤੁਲਸੀ ਰਾਮ ਪ੍ਰਜਾਪਤੀ। ਇਹ ਗੁਜਰਾਤ ਦੇ ਮੁਕਾਬਲਿਆਂ ਨਾਲ ਸਬੰਧਤ ਕੁਝ ਕੁ ਮਾਮਲੇ ਹਨ ਜਿਨ੍ਹਾਂ ਦੀ ਮੁਲਕ ਦੀਆਂ ਸਭ ਤੋਂ ਆਹਲਾ ਜੁਡੀਸ਼ੀਅਲ ਸੰਸਥਾਵਾਂ ਵੱਲੋਂ ਨਜ਼ਰਸਾਨੀ ਕੀਤੀ ਜਾ ਰਹੀ ਹੈ। ਬਹੁਤ ਹੀ ਬਾਰੀਕੀ ਨਾਲ ਵਿਉਂਤ ਅਤੇ ਅੰਜਾਮ ਦਿੱਤੇ ਕਤਲਾਂ ਦੀ ਇਸ ਦਾਸਤਾਨ ਨੂੰ ਬੇਨਕਾਬ ਕਰਨ ਲਈ ਇਨ੍ਹਾਂ ਮਾਮਲਿਆਂ ਉਪਰ ਇਕ ਸੰਖੇਪ ਨਜ਼ਰ ਮਾਰਨੀ ਹੀ ਕਾਫ਼ੀ ਹੈ। ਦਸੰਬਰ 2011 ‘ਚ ਤਹਿਲਕਾ ਵਿਚ ਕੀਤੇ ਇਕ ਬਹੁਤ ਹੀ ਭਰਵੇਂ ਖੁਵਿਚ ਮੈਂ ਲਿਖਿਆ,

ਪਰ, ਜੋ ਚੀਜ਼ ਗੁਜਰਾਤ ਦੇ ਫਰਜ਼ੀ ਮੁਕਾਬਲਿਆਂ ਨੂੰ ਖ਼ਾਸ ਤੌਰ ‘ਤੇ ਪ੍ਰੇਸ਼ਾਨ ਕਰਨ ਵਾਲੇ ਬਣਾ ਦਿੰਦੀ ਹੈ ਉਹ ਹੈ ਇਨ੍ਹਾਂ ਦੇ ਆਲੇ ਦੁਆਲੇ ਖੜ੍ਹਾ ਕੀਤਾ ਸਨਕੀ ਅਤੇ ਝੂਠਾ ਪ੍ਰਚਾਰ। ਇਨ੍ਹਾਂ ਮੁਕਾਬਲਿਆਂ ਵਿਚ ਮਾਰੇ ਗਏ ਬੰਦਿਆਂ ਬਾਰੇ ਸ਼ਰੇਆਮ ਇਹ ਪ੍ਰਚਾਰਿਆ ਗਿਆ ਕਿ ਉਹ ਲਸ਼ਕਰ-ਏ-ਤਾਇਬਾ ਦੇ ਦਹਿਸ਼ਤਗਰਦ ਸਨ ਜੋ ਮੁੱਖ ਮੰਤਰੀ ਮੋਦੀ, ਤੱਤਕਾਲੀ ਡਿਪਟੀ ਪ੍ਰਧਾਨ ਮੰਤਰੀ ਐੱਲ ਕੇ ਅਡਵਾਨੀ ਅਤੇ ਪ੍ਰਵੀਨ ਤੋਗੜੀਆ ਤੇ ਜੈਦੀਪ ਪਟੇਲ ਵਰਗੇ ਘੋਰ ਹਿੰਦੂਤਵੀ ਗਰਮ ਮਿਜ਼ਾਜ ਆਗੂਆਂ ਨੂੰ ਮਾਰਨ ਦੀ ਮੁਹਿੰਮ ‘ਤੇ ਸਨ। 2002 ਦੀ ਗੁਜਰਾਤ ਹਿੰਸਾ ਤੋਂ ਪਿੱਛੋਂ ਦੀ ਫਿਰਕੂ ਪਾਲਾਬੰਦੀ ਅੰਦਰ ਐਸਾ ਝੂਠਾ ਪ੍ਰਚਾਰ ਬਾਰੂਦ ਨੂੰ ਪਲੀਤਾ ਲਾਉਣ ਦੇ ਤੁੱਲ ਸੀ। ਕੋਈ ਵੀ ਇਹ ਨਹੀਂ ਕਹੇਗਾ ਕਿ ਮੁਲਕ ਵਿਚ ਹੋਏ ਦਹਿਸ਼ਤਗਰਦ ਬੰਬ ਧਮਾਕਿਆਂ ਵਿਚ ਕਿਸੇ ਮੁਸਲਮਾਨ ਲੜਕੇ ਦਾ ਬਿਲਕੁਲ ਕੋਈ ਹੱਥ ਨਹੀਂ ਹੋ ਸਕਦਾ ਸੀ ਪਰ ਸਨਕੀ ਤਰੀਕੇ ਨਾਲ ਜਾਅਲੀ ਖ਼ਤਰੇ ਬਣਾਉਣਾ ਅਤੇ ਮਾਮੂਲੀ ਮੁਜਰਿਮਾਂ ਉਪਰ ‘ਦਹਿਸ਼ਤਗਰਦ’ ਦੇ ਠੱਪੇ ਲਾਉਣਾ ਸਿਰਫ਼ ਸਮੁੱਚੇ ਮੁਸਲਿਮ ਫਿਰਕੇ ਨੂੰ ਰਾਸ਼ਟਰ ਵਿਰੋਧੀ ਬਣਾਕੇ ਪੇਸ਼ ਕਰਦਾ ਸੀ ਅਤੇ ਮੋਦੀ ਦੀ ‘ਹਿੰਦੂ ਹਿਰਦੇ ਸਮਰਾਟ’ ਦੀ ਛਵੀਂ ਨੂੰ ਮਜ਼ਬੂਤ ਕਰਦਾ ਸੀ- ਇਕ ਐਸਾ ਬੰਦਾ ਜੋ ਨਾ ਸਿਰਫ਼ ‘ਹਿੰਦੂਆਂ ਦੇ ਦੁਸ਼ਮਣਾਂ’ ਨੂੰ ਸਬਕ ਸਿਖਾਉਣ ਦੇ ਸਮਰੱਥ ਸੀ ਸਗੋਂ ਜਿਸਦੀ ਜਾਨ ਨੂੰ ਜਿਹਾਦੀ ਧੜਿਆਂ ਤੋਂ ਖ਼ਤਰਾ ਸੀ।

ਤਹਿਲਕਾ ਦੀ ਇਕ ਪਹਿਲੀ ਸਟੋਰੀ ਨੇ ਦਿਖਾਇਆ ਸੀ ਕਿ ਸੋਹਰਾਬੂਦੀਨ ਜੋ ਕਿ ਇਕ ਮਾਮੂਲੀ ਮੁਜਰਿਮ ਅਤੇ ਫਿਰੌਤੀਬਾਜ਼ ਸੀ, ਮਾਰੇ ਜਾਣ ਤੋਂ ਪਹਿਲੂ ਸ਼ਾਹ ਦਾ ਚੰਗਾ ਜਾਣਕਾਰ ਸੀ ਅਤੇ ਇਸ ਨੂੰ ਲੈ ਕੇ ਨਾਖੁਸ਼ਗਵਾਰ ਸਵਾਲ ਉਠਾਏ ਗਏ ਸਨ ਕਿ ਸੋਹਰਾਬੂਦੀਨ ਨੂੰ ਮਾਰ ਕੇ ਦਹਿਸ਼ਤਗਰਦ ਦਾ ਠੱਪਾ ਕਿਉਂ ਲਗਾਇਆ ਗਿਆ ਸੀ। ਇਹ ਚੇਤੇ ਰੱਖਣ ਵਾਲਾ ਤੱਥ ਹੈ ਕਿ ਸ਼ਾਹ ਨਾ ਸਿਰਫ਼ ਉਸ ਵਕਤ ਗ੍ਰਹਿ ਮੰਤਰੀ ਸੀ ਅਤੇ ਸੂਬੇ ਦੇ ਪੁਲਿਸ ਦੇ ਕਾਰ ਵਿਹਾਰ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਸੀ ਸਗੋਂ ਐਸਾ ਬੰਦਾ ਵੀ ਸੀ ਜੋ ਮੋਦੀ ਦੇ ਐਨਾ ਨੇੜੇ ਸੀ ਕਿ ਉਸ ਕੋਲ ਦਰਜਨ ਤੋਂ ਵੱਧ ਮੰਤਰਾਲੇ ਸਨ। ਦੂਜੇ ਪਾਸੇ, ਬਦਨਾਮ ਪੁਲਿਸ ਅਧਿਕਾਰੀ ਵਨਜਾਰਾ ਸ਼ਾਹ ਦੇ ਬਹੁਤ ਨੇੜੇ ਸੀ।
ਪਰ, ਇਹ 19 ਸਾਲਾ ਇਸ਼ਰਤ ਜਹਾਂ ਦਾ ਬੇਰਹਿਮੀ ਨਾਲ ਕਤਲ ਸੀ ਜਿਸ ਨੂੰ ਲੈ ਕੇ ਸਿੰਘਲ ਸਵਾਲਾਂ ਦੇ ਘੇਰੇ ਵਿਚ ਸੀ। ਸਬੰਧਤ ਸੰਸਥਾ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਹੋਰ ਫਰਜ਼ੀ ਮੁਕਾਬਲਿਆਂ ਵਿਚ ਉਸਦੀ ਭੂਮਿਕਾ ਮਾਮਲੇ ਨੂੰ ਧੁੰਦਲਾ ਕਰਦੀ ਸੀ।
ਗਿਰੀਸ਼ ਸਿੰਘਲ ਨੂੰ ਮੈਂ ਪਹਿਲੀ ਵਾਰ ਓਦੋਂ ਮਿਲੀ ਜਦੋਂ ਮੈਂ ਮਾਈਕ ਨੂੰ ਨਾਲ ਲੈ ਕੇ ਅਹਿਮਦਾਬਾਦ ਦੇ ਸ਼ਾਹੀਬਾਗ਼ ਇਲਾਕੇ ਅੰਦਰ ਉਸਦੇ ਭਾਰੀ ਸੁਰੱਖਿਆ ਵਿਚ ਘਿਰੇ ਦਫ਼ਤਰ ਗਈ। ਸਿੰਘਲ ਦੀ ਪਿਛਲੀ ਕੀਰਤੀ ਵਿਚ ਸ਼ਾਮਲ ਸੀ ਉਸ ਦਾ ਅਕਸ਼ਰਧਾਮ ਹਮਲੇ ਨੂੰ ਕਾਮਯਾਬੀ ਨਾਲ ਨਜਿੱਠਣਾ ਜਿਸ ਨੂੰ ਲੈ ਕੇ ਉਸ ਨੂੰ ਰਾਜ ਪੱਧਰ ਦਾ ਬਹਾਦਰੀ ਸਨਮਾਨ ਮਿਲਿਆ। ਜੀ ਐੱਲ ਸਿੰਘਲ ਦੀ ਉਮਰ ਦੇ ਇਕ ਅਫ਼ਸਰ ਨੂੰ ਉਸ ਤਰ੍ਹਾਂ ਦੀ ਮਾਨਤਾ ਮਿਲਣ ਦੀ ਬਹੁਤੀ ਸੰਭਾਵਨਾ ਨਹੀਂ ਹੁੰਦੀ ਜੋ ਉਸਨੂੰ ਹਾਸਲ ਹੋਈ, ਪਰ ਉਸਦੇ ਮਹਿਕਮੇ ਦੇ ਜ਼ਿਆਦਾਤਰ ਲੋਕ ਇਸਦੀ ਹਾਮੀ ਭਰਨਗੇ। ਏ ਟੀ ਐੱਸ ਦਫ਼ਤਰ ਵਿਖੇ ਤਾਇਨਾਤ ਸੁਰੱਖਿਆ ਗਾਰਡ ਚੱਕਰਾਂ ਵਿਚ ਪੈ ਗਿਆ। ਸਿਰ ‘ਤੇ ਰੁਮਾਲ ਬੰਨ੍ਹੀ ਲਹਿੰਗੇ ਵਾਲੀ ਇਕ ਮੁਟਿਆਰ ਅਤੇ ਇਕ ਫਿਰੰਗੀ ਏ ਟੀ ਐੱਸ ਮੁੱਖੀ ਨੂੰ ਕਿਉਂ ਮਿਲਣਾ ਚਾਹੁੰਦੇ ਸਨ? ਅੰਦਰ ਪਰਚੀ ਭੇਜ ਦਿੱਤੀ ਗਈ।
ਮਿੰਟਾਂ ‘ਚ ਹੀ ਇਕ ਸਿਪਾਹੀ ਗਾਰਡ ਕੋਲ ਆਇਆ ਅਤੇ ਗੁਜਰਾਤੀ ਵਿਚ ਉਸ ਨਾਲ ਘੁਸਰ ਮੁਸਰ ਕੀਤੀ ਕਿ ਇਹ ਕੋਈ ਬਦੇਸ਼ੀ ਫਿਲਮਸਾਜ਼ ਨੇ ਜੋ ਸਾਹਿਬ ਨੂੰ ਮਿਲਣ ਆਏ ਸਨ। ਜਦੋਂ ਮੈਨੂੰ ਤੇ ਮਾਈਕ ਨੂੰ ਅੰਦਰ ਲਿਜਾਇਆ ਗਿਆ ਤਾਂ ਗਾਰਡ ਦੇ ਚਿਹਰੇ ਉਪਰ ਭੈਅ ਨਜ਼ਰ ਆ ਰਿਹਾ ਸੀ। ਮਾਈਕ ਆਪਣੇ ਆਮ ਖੁਸ਼ ਰੌਂਅ ਵਿਚ ਸੀ। ਐਸੀ ਹਾਲਤ ਵਿਚ ਕੋਈ ਹੋਰ 19 ਸਾਲ ਦਾ ਲੜਕਾ ਹੁੰਦਾ ਤਾਂ ਬੌਂਦਲ ਜਾਂਦਾ ਪਰ ਉਹ ਨਹੀਂ ਘਬਰਾਇਆ। ਜਦਕਿ ਮੈਨੂੰ ਉਸ ਬਾਰੇ ਥੋੜ੍ਹਾ ਡਰ ਸੀ, ਕੀ ਉਹ ਹਾਲਤ ਦੀ ਨਜ਼ਾਕਤ ਅਤੇ ਇਸ ਨਾਲ ਜੁੜੇ ਖ਼ਤਰੇ ਨੂੰ ਪੂਰੀ ਤਰ੍ਹਾਂ ਸਮਝਦਾ ਸੀ ਮੈਂ ਇਸ ਨੂੰ ਲੈ ਕੇ ਪ੍ਰੇਸ਼ਾਨ ਸੀ। ਜਦੋਂ ਅਸੀਂ ਵੇਟਿੰਗ ਰੂਮ ਵਿਚ ਦਾਖ਼ਲ ਹੋਏ ਤਾਂ ਮਾਮਲੇ ਨੂੰ ਲੈ ਕੇ ਮੇਰੇ ਅੰਦਰ ਜੋ ਸੱਸਨ ਉਹ ਦੂਰ ਹੋ ਗਏ। ਅਸੀਂ ਉੱਥੇ ਸਿਪਾਹੀਆਂ ਅਤੇ ਸਿਵਲ ਵਰਦੀ ਵਾਲੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਬੈਠ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੇ; ਚਿੱਟੇ, ਮਜ਼ਬੂਤ ਸਪੋਰਟਸ ਸ਼ੂ ਉਨ੍ਹਾਂ ਨੂੰ ਸਿਵਲੀਅਨਾਂ ਤੋਂ ਨਿਖੇੜਦੇ ਸਨ। ਟੈਲੀਵਿਜ਼ਨ ਉਪਰ ਬਾਲੀਵੁੱਡ ਦੀ ਫਿਲਮ ਚੱਲ ਰਹੀ ਸੀ ਮਾਈਕ ਉਸ ਨੂੰ ਦੇਖਣ ਵਿਚ ਮਗਨ ਹੋ ਗਿਆ। ਇਹ ਗੋਵਿੰਦਾ ਦੀ ਫਿਲਮ ਸੀ ਕੁਝ ਅਧਿਕਾਰੀ ਇਸ ਨੂੰ ਦੇਖਣ ਵਿਚ ਮਗਨ ਸਨ ਜਦਕਿ ਬਾਕੀ ਆਪਣੇ ਆਮ ਕੰਮਾਂ ਵਿਚ ਸਮਰੂਫ਼ ਸਨ। ਉਨ੍ਹਾਂ ਵਿਚੋਂ ਇਕ ਵਧੇਰੇ ਉਤਸੁਕ ਪੁਲਸੀਆ ਆ ਕੇ ਮਾਈਕ ਲਾਗੇ ਬੈਠ ਗਿਆ ਜਿਸ ਨੇ ਉਸਨੂੰ ਹਲੀਮੀਂ ਨਾਲ ‘ਨਮਸਤੇ’ ਕਹੀ। ਟੁੱਟੀ ਫੁੱਟੀ ਅੰਗਰੇਜ਼ੀ ਵਿਚ, ਗੱਲਬਾਤ ਸ਼ੁਰੂ ਹੋ ਗਈ ਜਿਸ ਦਾ ਘੇਰਾ ਗੁਜਰਾਤੀ ਭੋਜਨ ਲਈ ਉਸਦੀ ਖਿੱਚ ਤੋਂ ਲੈ ਕੇ ਉਸਦੀ ਬਦੇਸ਼ੀ ਧਰਤੀ ਦੇ ਵੇਰਵਿਆਂ ਤਕ ਫੈਲਿਆ ਹੋਇਆ ਸੀ। ਮਾਈਕ ਦਾ ਹਾਲਤ ਉਪਰ ਪੂਰਾ ਕਾਬੂ ਸੀ, ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਵਧਵੇਂ ਉਤਸ਼ਾਹ ਦਾ ਨਾਂ ਨਿਸ਼ਾਨ ਵੀ ਉਸ ਦੇ ਚਿਹਰੇ ਉਪਰ ਨਹੀਂ ਸੀ।
‘ਮੈਥਿਲੀ ਤਿਆਗੀ, ਆਪਕੋ ਸਾਹਿਬ ਬੁਲਾਤੇ ਹੈਂ,’ ਅਰਦਲੀ ਨੇ ਆਵਾਜ਼ ਦਿੱਤੀ। ਪਹਿਲੀ ਝਾਕੀ ਸ਼ੁਰੂ ਹੋ ਗਈ ਸੀ।
ਗਿਰੀਸ਼ ਸਿੰਘਲ, 40ਵਿਆਂ ਦੇ ਸ਼ੁਰੂ ਦੀ ਉਮਰ ਦਾ, ਸਲੀਕੇਦਾਰ ਵਰਦੀ ਵਿਚ ਸਜਿਆ, ਸਲੀਕੇਦਾਰ ਬੰਦਾ। ਜਦੋਂ ਉਸਨੇ ਸਾਨੂੰ ਤਸ਼ਰੀਫ਼ ਲੈਣ ਲਈ ਕਿਹਾ ਤਾਂ ਉਸਦੀਆਂ ਉਂਗਲਾਂ ਦਰਮਿਆਨ ਅੱਧੀ ਕੁ ਸਿਗਰਟ ਫੜੀ ਹੋਈ ਸੀ। ਉਹ ਆਪਣੇ ਲੈਪਟਾਪ ਉਪਰ ਕੋਈ ਵੀਡੀਓ ਦੇਖ ਰਿਹਾ ਸੀ। ਮੇਜ਼ ਉਪਰ ਓਸ਼ੋ ਦੀਆਂ ਦੋ ਕਿਤਾਬਾਂ ਪਈਆਂ ਸਨ। ‘ਤੁਸੀਂ ਓਸ਼ੋ ਦੇ ਚੇਲੇ ਹੋ?’ ਮੈਂ ਆਪਣੀ ਡਾਇਰੀ ਮੇਜ਼ ਦੇ ਉਪਰ ਸਵਾਧਾਨੀ ਨਾਲ ਰੱਖਦਿਆਂ ਬੈਠਦੇ ਹੋਏ ਉਸ ਨੂੰ ਪੁੱਛ ਲਿਆ, ਇਸ ਨਾਲ ਮੇਰਾ ਵੀਡੀਓ ਰਿਕਾਰਡਰ ਜੁੜਿਆ ਹੋਇਆ ਸੀ। ਪਹਿਲਾਂ ਮੈਂ ਇਹ ਤੈਅ ਕੀਤਾ ਸੀ ਕਿ ਉਨ੍ਹਾਂ ਦੀ ਗਲੱਬਾਤ ਖੁਫੀਤਰੀਕੇ ਨਾਲ ਰਿਕਾਰਡ ਕਰਨ ਤੋਂ ਪਹਿਲਾਂ ਮੈਂ ਆਪਣੇ ਵਿਸ਼ੇ ਦਾ ਤੁਆਰਫ਼ ਕਰਾਵਾਂਗੀ। ਪਰ ਸਿੰਘਲ ਬਾਰੇ ਮਸ਼ਹੂਰ ਸੀ ਕਿ ਉਹ ਮਨਮੌਜੀ ਬੰਦਾ ਹੈ। ਫਿਰ ਕੀ ਹੋਵੇਗਾ ਜੇ ਉਸ ਨੇ ਕੋਈ ਅਹਿਮ ਗੱਲ ਕਹੀ ਅਤੇ ਮੇਰੇ ਕੋਲ ਰਿਕਾਰਡ ਨਾ ਹੋਇਆ? ਅਤੇ ਫਿਰ ਕੀ ਹੋਵੇਗਾ ਜੇ ਉਸ ਨੇ ਮੈਨੂੰ ਮਿਲਣ ਲਈ ਹੋਰ ਵਕਤ ਨਾ ਦਿੱਤਾ?
ਮੈਂ ਸਿੰਘਲ ਨਾਲ ਮਾਈਕ ਦਾ ਤੁਆਰਫ਼ ਕਰਾਇਆ, ਸੰਖੇਪ ਜਹੀ ਤਾਰੀਫ਼ ਹੋਈ ਅਤੇ ਫਿਰ ਮੈਂ ਆਪਣੇ ਬਨਾਉਟੀ ਅੰਦਾਜ਼ ‘ਚ ਉਸਨੂੰ ਸਾਡੀ ਫੇਰੀ ਦੀ ਵਜ੍ਹਾ ਦੱਸਣ ਵਿਚ ਜੁੱਟ ਗਈ। ਸਿੰਘਲ ਨੇ ਮੇਰੇ ਇਕ ਇਕ ਲਫ਼ਜ਼ ਨੂੰ ਆਤਮਸਾਤ ਕਰਕਦੇ ਹੋਏ ਮੇਰੀ ਗੱਲ ਗੰਭੀਰਤਾ ਨਾਲ ਸੁਣੀ ਅਤੇ ਵਿਚ ਵਿਚ ਸਿਰ ਹਿਲਾ ਕੇ ਹਾਮੀ ਭਰਦਾ ਰਿਹਾ। ਜਦੋਂ ਮੈਂ ਇਹ ਜਾਣ ਲਿਆ ਕਿ ਮੈਂ ਉਸਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ ਮੈਂ ਕੁਝ ਜਾਣੇ ਪਛਾਣੇ ਨਾਵਾਂ ਦਾ ਜ਼ਿਕਰ ਸ਼ੁਰੂ ਕਰ ਦਿੱਤਾ। ‘ਦਰਅਸਲ ਮਾਇਆਬੇਨ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਸੋਚਦੇ ਸਨ ਕਿ ਤੁਸੀਂ ਸੂਬੇ ਦੇ ਬੁੱਧੀਮਾਨ ਅਫ਼ਸਰਾਂ ਵਿਚੋਂ ਇਕ ਹੋ। ਅਸੀਂ ਆਪਣੀ ਫਿਲਮ ਲਈ ਉਨ੍ਹਾਂ ਦਾ ਰੇਖਾ ਚਿੱਤਰ ਵੀ ਬਣਾ ਰਹੇ ਹਾਂ।’ ਇਸਦਾ ਲੋੜੀਂਦਾ ਪ੍ਰਭਾਵ ਪਿਆ। ਉਸਦੇ ਚਿਹਰੇ ਉਪਰਲੇ ਉਦਾਸ, ਗੰਭੀਰ ਹਾਵਭਾਵ ਢੈਲੇ ਪੈ ਗਏ, ਉਸਨੇ ਚਿਹਰੇ ਉਪਰ ਰਜ਼ਾਮੰਦੀ ਵਾਲੀ ਮੁਸਕਰਾਹਟ ਲਿਆ ਕੇ ਕਿਹਾ, ‘ਉਹ ਬਹੁਤ ਚੰਗੀ ਔਰਤ ਹੈ, ਬਹੁਤ ਰੂਹਾਨੀ।’
ਮੈਨੂੰ ਵਿਵਾਦਾਂ ਨਾਲ ਸਬੰਧਤ ਕਿਸੇ ਗੱਲ ਉਪਰ ਕੇਂਦਰਤ ਨਾ ਕਰਨਾ ਬਿਹਤਰ ਲੱਗਿਆ ਜਿਨ੍ਹਾਂ ਵਿਚ ਉਹ ਇਸ ਵਕਤ ਘਿਰਿਆ ਹੋਇਆ ਸੀ। ਭੋਲੇਪਣ ਅਤੇ ਹੈਰਾਨੀ ਦਾ ਆਡੰਬਰ ਹੀ ਭੇਤ ਕੱਢਣ ਦਾ ਜ਼ਿਆਦਾ ਸੁਖਾਲਾ ਤਰੀਕਾ ਜਾਪਦਾ ਸੀ। ਉਸਨੇ ਆਪਣੇ ਬਚਪਨ, ਉੱਚ ਜਮਾਤ ਨਾਲ ਭਿੜਨ ਦੀ ਆਪਸੀ ਖਾਹਸ਼, ਉਸਦੇ ਦਲਿਤ ਪਰਿਵਾਰ ਪ੍ਰਤੀ ਗੁਆਂਢੀਆਂ ਦਾ ਬ੍ਰਹਮਣਵਾਦੀ ਰਵੱਈਆ, ਅਤੇ ਟੱਬਰ ਨਾ ਕਮਾਊ ਜੀਅ ਹੋਣ ਦੇ ਕਿੱਸੇ ਸੁਣਾਏ। ਕੀ ਪੁਲਿਸ ਵਿਚ ਭਰਤੀ ਹੋਣਾ ਇਸ ਤੋਂ ਛੁਟਕਾਰਾ ਪਾਉਣ ਦਾ ਸੋਮਾ ਸੀ? ‘ਨਬਰਾਬਰੀ ਹਰ ਥਾਂ ਪੈਦਾ ਹੁੰਦੀ ਹੈ, ਜਿਸ ਵਿਵਸਥਾ ਦਾ ਮੈਂ ਹਿਸਾ ਹਾਂ ਇਥੇ ਵੀ,’ ਉਸਨੇ ਜਵਾਬ ਦਿੱਤਾ।
ਜੋ ਪੰਦਰਾਂ ਮਿੰਟ ਦੇ ਵਕਤ ਤੋਂ ਸ਼ੁਰੂ ਹੋਈ ਸੀ ਉਹ ਗੱਲਬਾਤ ਇਕ ਘੰਟੇ ਤਕ ਲੰਮੀ ਹੋ ਗਈ। ਹਰ ਵਕਤ ਜਦੋਂ ਮੈਂ ਕਹਿੰਦੀ ਮਾਈਕ ਫੁਰਤੀ ਨਾਲ ਵੇਰਵੇ ਨੋਟ ਕਰਦਾ ਰਿਹਾ, ਜਦਕਿ ਗਿਰੀਸ਼ ਸਿੰਘਲ ਉਹ ਕਹਾਣੀਆਂ ਸੁਣਾਉਂਦਾ ਰਿਹਾ ਜਿਨ੍ਹਾਂ ਨੇ ਉਸ ਨੂੰ ਉਹ ਕੁਝ ਬਣਾਇਆ ਸੀ ਜੋ ਉਹ ਇਸ ਵਕਤ ਹੈ।

pic-gl-shingal-ishrat_jahan_encounter-g-l
ਜਦੋਂ ਉਸਨੇ ਇਕ ਦੁਕਾਨ ਉਪਰ ਕਿਸੇ ਨੂੰ ਚੀਜ਼ ਹੱਥ ਲਾਉਣਾ ਚਾਹਿਆ ਤਾਂ ਦੁਕਾਨਦਾਰ ਵੱਲੋਂ ਉਸਨੂੰ (ਉਸਦੀ ਨੀਵੀਂ ਜਾਤ ਕਾਰਨ) ਡੰਡੇ ਨਾਲ ਕੁੱਟਣ ਤੋਂ ਲੈ ਕੇ ਅਕਸ਼ਰਧਾਮ ਮੰਦਰ ਵਿਚ ਦਾਖ਼ਲ ਹੋਣ ਵਾਲੇ ਦਹਿਸ਼ਤਗਰਦਾਂ ਦਾ ਮੁਕਾਬਲਾ ਕਰਨ ਦੀਆਂ ਬਹਾਦਰੀ ਦੀਆਂ ਕਹਾਣੀਆਂ ਤੱਕ। ਜਦੋਂ ਉਹ ਬਿਆਨ ਕਰ ਰਿਹਾ ਸੀ ਉਸਨੇ ਚਿਹਰਾ ਉਪਰ ਮਾਣ ਡੁੱਲ੍ਹ ਡੁੱਲ੍ਹ ਪੈ ਰਿਹਾ ਸੀ, ਜਦੋਂ ਮੈਂ ਉਸਦੀਆਂ ਪ੍ਰਾਪਤੀਆਂ ਦੀ ਤਾਰੀਫ਼ ਕੀਤੀ ਤਾਂ ਉਸ ਦੇ ਮੂੰਹ ‘ਤੇ ਲਾਲੀ ਦੌੜ ਗਈ। ਉਸ ਵਕਤ ਜਦੋਂ ਚਾਰੇ ਪਾਸੇ ਹਰ ਚੀਜ਼ ਪ੍ਰੇਸ਼ਾਨੀਆਂ ਦਾ ਸੋਮਾ ਬਣ ਚੁੱਕੀ ਸੀ, ਜਦੋਂ ਉਸਦਾ ਕਰੀਅਰ ਹੀ ਦਾਅ ‘ਤੇ ਲੱਗ ਚੁੱਕਾ ਸੀ, ਸ਼ਾਇਦ ਇਕ ਬਦੇਸ਼ੀ ਦੇ ਮੁੰਹੋਂ ਉਸਦੇ ਕੰਮਾਂ ਨੂੰ ਪ੍ਰਵਾਨਗੀ ਨੇ ਉਸਨੂੰ ਤਣਾਓ ਮੁਕਤ ਕਰ ਦਿੱਤਾ। ਜਦੋਂ ਅਸੀਂ ਬਨਾਉਟੀ ਕਵਾਇਦ ਵਿਚ ਮਸਰੂਫ਼ ਸੀ ਉਸ ਵੱਲੋਂ ਸਾਨੂੰ ਅਦਰਕ ਵਾਲੀ ਚਾਹ ਪਿਆਈ ਗਈ।
ਇਸ ਮਿਲਣੀ ਨੇ ਸਾਡੇ ਲਈ ਫਾਟਕ ਚੌਪਟ ਖੋਲ੍ਹ ਦਿੱਤੇ। ਸਾਨੂੰ ਅਗਲੇ ਹਫ਼ਤੇ ਮਿਲਣ ਦਾ ਇਕ ਹੋਰ ਵਕਤ ਮਿਲ ਗਿਆ। ਪਰ ਗੱਲਬਾਤ ਵਿਚ ਕੁਝ ਐਸਾ ਵੀ ਸੀ ਜੋ ਵਧੇਰੇ ਆਸ ਬੰਨਾਊ ਸੀ; ਜਦੋਂ ਅਸੀਂ ਜਾਤ ਵਿਵਸਥਾ ਬਾਰੇ ਗੱਲ ਕਰ ਰਹੇ ਸੀ ਅਤੇ ਖ਼ਾਸ ਕਰਕੇ ਉਨ੍ਹਾਂ ਬਾਰੇ ਜੋ ਪਛੜੀ ਸ੍ਰਨਾਲ ਸਬੰਧਤ ਹੋਣ ਦੇ ਬਾਵਜੂਦ ਬੁਲੰਦੀਆਂ ‘ਤੇ ਪਹੁੰਚਣ ਵਿਚ ਕਾਮਯਾਬ ਹੋ ਗਏ, ਸਿੰਘਲ ਨੇ ਇਕ ਐਸੇ ਬੰਦੇ ਦਾ ਜ਼ਿਕਰ ਕੀਤਾ ਜਿਸ ਨੂੰ  ਉਸਨੇ ਆਪਣਾ ਗੁਰੂ ਕਿਹਾ। ਰਾਜਨ ਪ੍ਰਿਯਾਦਰਸ਼ੀ, ਗੁਜਰਾਤ ਏ ਟੀ ਐੱਸ ਦਾ ਸਾਬਕਾ ਮੁਖੀ, ਜਿਸ ਦੇ ਲਈ ਉਸ ਦੇ ਮਨ ਵਿਚ ਬੇਹੱਦ ਸਤਿਕਾਰ ਸੀ। ਉਸਨੇ ਸਾਨੂੰ ਦਸਿਆ ਕਿ ਪ੍ਰਿਯਾਦਰਸ਼ੀ ਵੀ ਓ ਬੀ ਸੀ ਸ਼੍ਰੇਣੀ ਨਾਲ ਸਬੰਧਤ ਸੀ ਅਤੇ ਉਹ ਸਾਡੀ ਦਸਤਾਵੇਜ਼ੀ ਫਿਲਮ ਨੂੰ ਤਰਾਸ਼ਣ ਅਤੇ ਇਸ ਨੂੰ ਭਵਿੱਖਨਕਸ਼ਾ ਦੇਣ ਵਿਚ ਸਹਾਈ ਹੋਵੇਗਾ। ਉਹ ਇਕ ਸਾਲ ਪਹਿਲਾਂ ਸੇਵਾ ਮੁਕਤ ਹੋ ਗਿਆ ਸੀ ਅਤੇ ਆਪਣੇ ਪਰਿਵਾਰ ਨਾਲ ਅਹਿਮਦਾਬਾਦ ਵਿਚ ਰਹਿ ਰਿਹਾ ਸੀ। ਸ਼ਾਇਦ ਉਸਨੇ ਸਾਡੀ ਨੀਅਤ ਤਾੜ ਲਈ ਸੀ, ਉਸਨੇ ‘ਸਰ’ ਕੋਲ ਸਾਡੀ ਸਿਫ਼ਾਰਸ਼ ਕਰਨ ਦੀ ਪੇਸ਼ਕਸ਼ ਵੀ ਕੀਤੀ ਤਾਂ ਜੋ ਉਸਨੂੰ ਮਿਲਣ ਵਿਚ ਸਾਨੂੰ ਸੌਖ ਰਹੇ।
ਸਿੰਘਲ ਨਾਲ ਇਕ ਘੰਟੇ ਗੱਲਬਾਤ ਕਰਨ ਤੋਂ ਬਾਅਦ ਮੈਂ ਤੇ ਮਾਈਕ ਭਾਰੀ ਸੁਰੱਖਿਆ ਵਾਲੇ ਏ ਟੀ ਐੱਸ ਸਦਰ ਮੁਕਾਮ ‘ਚੋਂ ਬਾਹਰ ਆ ਗਏ। ਅਸੀਂ ਦੋਵੇਂ ਖ਼ਾਮੋਸ਼ ਸੀ, ਅਤੇ ਸੁਰੱਖਿਆ ਗਾਰਡ ਦੇ ਕੋਲੋਂ ਗੁਜ਼ਰਨ ਸਮੇਂ ਅਸੀਂ ਉਸ ਨੂੰ ਨਮਸਕਾਰ ਕੀਤੀ ਜਿਸਨੇ ਹੁਣ ਸਾਨੂੰ ਦੇਖ ਕੇ ਚਿਹਰੇ ‘ਤੇ ਮੁਸਕਾਨ ਲੈ ਆਂਦੀ ਅਤੇ ਸਾਨੂੰ ਆਟੋ ਵੀ ਕਰਕੇ ਦਿੱਤਾ। ਇਕ ਕਿਲੋਮੀਟਰ ਜਾ ਕੇ ਅਸੀਂ ਇਕ ਦੂਜੇ ਵੱਲ ਦੇਖਿਆ ਅਤੇ ਮੁਸਕਰਾ ਪਏ। ‘ਗੱਲ ਸਹੀ ਪਾਸੇ ਜਾ ਰਹੀ ਹੈ, ਹੈ ਨਾ?’ ਮਾਈਕ ਪੁੱਛ ਰਿਹਾ ਸੀ। ਮੈਂ ਸਿਰ ਹਿਲਾ ਕੇ ਹਾਮੀ ਭਰੀ।
ਅਗਲੇ ਕੁਝ ਦਿਨਾਂ ਲਈ ਅਸੀਂ ਸਿੰਘਲ ਨੂੰ ਛੁੱਟੀ ਦੇਣ ਦਾ ਫੈਕਰ ਲਿਆ; ਉਸਨੂੰ ਫ਼ੋਨ ਖੜਕਾਈ ਜਾਣਾ ਬੁਰਾ ਵੀ ਲੱਗਣਾ ਸੀ ਅਤੇ ਸ਼ੱਕੀ ਵੀ ਜਾਪਣਾ ਸੀ। ਇਸ ਦੌਰਾਨ ਅਸੀਂ ਉਸਨੂੰ ਕੁਝ ਟੈਕਸਟ ਮੈਸੇਜ ਭੇਜ ਕੇ ਇਹ ਦੱਸਦੇ ਰਹੇ ਉਸ ਬਾਰੇ ਖੋਜ ਕੇ ਅਸੀਂ ਕਿਹੋ ਜਹੀ ਜਾਣਕਾਰੀ ਜੁਟਾ ਲਈ ਸੀ ਅਤੇ ਨਾਲ ਹੀ ਇਹ ਕਿ ਅਸੀਂ ਸੂਬੇ ਪ੍ਰਤੀ ਉਸਦੀ ਸਮਰਪਣ ਭਾਵਨਾ ਅਤੇ ਵਚਨਬੱਧਤਾ ਤੋਂ ਕਿੰਨਾ ਪ੍ਰਭਾਵਿਤ ਸੀ। ਸਾਨੂੰ ਅਗਲੀ ਮਿਲਣੀ ਦਾ ਵਕਤ ਛੇਤੀ ਹੀ ਮਿਲ ਗਿਆ।
ਇਸ ਵਾਰ ਮੈਂ ਫੈਕੀਤਾ ਕਿ ਮਾਈਕ ਨੂੰ ਨਾਲ ਨਹੀਂ ਲਿਜਾਣਾ। ਮੈਂ ਸਿਆਸਤਦਾਨਾਂ ਨਾਲ ਇੰਟਰਵਿਊ ਕਰਦਿਆਂ ਜਾਂ ਅਧਿਕਾਰੀਆਂ ਨਾਲ ਆਫ਼-ਦ-ਰਿਕਾਰਡ ਗੱਲਬਾਤ ਕਰਦਿਆਂ ਇਹ ਸਬਕ ਸਿੱਖਿਆ ਸੀ। ਉਹ ਹਮੇਸ਼ਾ ਉਦੋਂ ਹੀ ਸੌਖ ਮਹਿਸੂਸ ਕਰਦੇ ਜਦੋਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਥੋੜ੍ਹੇ ਜਣੇ ਹੁੰਦੇ ਅਤੇ ਕੋਈ ਜਣਾ ਬਸ ਸਹਿਜ ਨਾਲ ਨੋਟ ਕਰੀ ਜਾ ਰਿਹਾ ਹੁੰਦਾ। ਜਿੱਥੋਂ ਤੱਕ ਗੱਲਬਾਤ ਦੇ ਰਿਕਾਰਡ ਦਾ ਸਵਾਲ ਸੀ, ਉਸ ਦਿਨ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਤਿਆਰ ਵਿਚ ਸੀ। ਸਾਡੀ ਪਹਿਲੀ ਮਿਲਣੀ ਵਿਚ ਸਿੰਘਲ ਦੇ ਰਵੱਈਏ ਨਾਲ ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਅਗਲੀ ਮਿਲਣੀ ਵੱਡੇ ਖੁਲਾਸੇ ਕਰਨ ਵਾਲੀ ਹੋ ਸਕਦੀ ਸੀ। ਮੈਨੂੰ ਨਿਰਾਸ਼ ਨਹੀਂ ਹੋਣਾ ਪਿਆ ਸੀ।
ਉਸ ਦੁਪਹਿਰ, ਮੈਂ ਆਪਣਾ ਉਚੇਚੇ ਤੌਰ ‘ਤੇ ਬਣਵਾਇਆ ਹਰਾ ਕੁੜਤਾ ਚਾਰਜਿੰਗ ਪੁਆਇੰਟ ਤੋਂ ਲਾਹਿਆ। ਕੁੜਤੇ ਦੇ ਉਪਰਲੇ ਹਿੱਸੇ ਉਪਰ ਗੂੜ੍ਹੀ ਕਸ਼ਮੀਰੀ ਕਢਾਈ ਕੀਤੀ ਹੋਈ ਸੀ, ਜਿਸ ਦੇ ਅੰਦਰ ਇਕ ਨਿੱਕਾ ਜਿਹਾ ਛੇਕ ਛੁਪਿਆ ਹੋਇਆ ਸੀ ਜੋ ਉਸ ਖੁਫ਼ੀਆ ਕੈਮਰੇ ਦਾ ਪ੍ਰਵੇਸ਼ ਦੁਆਰ ਸੀ ਜੋ ਅੰਦਰਲੇ ਪਾਸੇ ਇਸ ਨਾਲ ਫਿੱਟ ਕੀਤਾ ਹੋਇਆ ਸੀ। ਇਕ ਪਤਲੀ ਜਿਹੀ ਤਾਰ ਹੇਠਾਂ ਤਕ ਜਾਂਦੀ ਸੀ ਜਿਸ ਨੂੰ ਨਿੱਕਾ ਜਿਹਾ ਬਟਨ ਲੱਗਿਆ ਹੋਇਆ ਸੀ। ਹਰ ਵਾਰ ਜਦੋਂ ਮੈਂ ਕੋਈ ਗੱਲ ਰਿਕਾਰਡ ਕਰਦੀ ਤਾਂ ਇਹ ਬਟਨ ਮੈਨੂੰ ਚਲਾਉਣਾ ਤੇ ਬੰਦ ਕਰਨਾ ਪੈਂਦਾ ਸੀ। ਇਹ ਜ਼ੋਖ਼ਮ ਵਾਲਾ ਕੰਮ ਸੀ, ਹਰ ਵਾਰ ਜਦੋਂ ਵੀ ਕੈਮਰੇ ਦਾ ਬਟਨ ਦਬਾ ਕੇ ਇਸ ਨੂੰ ਚਲਾਇਆ ਜਾਂਦਾ ਲਾਲ ਰੌਸ਼ਨੀ ਜਗਦੀ ਸੀ। ਭਾਵੇਂ ਮੈਂ ਇਸ ਦਾ ਵਾਹਵਾ ਅਭਿਆਸ ਕਰ ਲਿਆ ਸੀ, ਫਿਰ ਵੀ ਹਮੇਸ਼ਾ ਖਦਸ਼ਾ ਰਹਿੰਦਾ ਸੀ ਕਿ ਰੌਸ਼ਨੀ ਜਗੀ ਵੀ ਹੈ ਜਾਂ ਨਹੀਂ। ਇਸ ਨੂੰ ਯਕੀਨੀਂ ਬਣਾਉਣ ਲਈ ਮੈਂ ਆਪਣਾ ਪੈੱਨ ਮੇਜ਼ ਤੋਂ ਹੇਠਾਂ ਡਿੱਗ ਜਾਣ ਦਿੰਦੀ। ਇਸ ਨੂੰ ਚੁੱਕਣ ਲਈ ਝੁਕਣ ਸਮੇਂ ਮੈਂ ਫਟਾਫਟ ਕੁੜਤੇ ਅੰਦਰ ਝਾਕ ਕੇ ਇਹ ਪਤਾ ਲਾ ਲੈਂਦੀ ਕਿ ਕੈਮਰੇ ਦੀ ਲਾਲ ਰੌਸ਼ਨੀ ਸੱਚਮੁੱਚ ਜਗ ਵੀ ਰਹੀ ਸੀ।
ਉਸ ਦਿਨ ਜਦੋਂ ਮੈਂ ਸਦਰ ਮੁਕਾਮ ਦੇ ਅੰਦਰ ਕਦਮ ਰੱਖੇ, ਤਾਂ ਸੁਰੱਖਿਆ ਗਾਰਡ ਵੱਲੋਂ ਅੰਦਰ ਜਾਣ ਦੀ ਇਜਾਜ਼ਤ ਨੇ ਮੇਰਾ ਸਵਾਗਤ ਕੀਤਾ, ਜਿਸ ਨੇ ਮੈਨੂੰ ਇਕ ਪ੍ਰਵਾਸੀ ਹਿੰਦੁਸਤਾਨੀ ਫਿਲਮਸਾਜ਼ ਨੂੰ ਝੱਟ ਪਛਾਣ ਲਿਆ ਸੀ- ਅਰਦਲੀ ਨੇ ਜ਼ਿਆਦਾਤਰ ਅਫ਼ਸਰਾਂ ਵਿਚ ਮੇਰੇ ਬਾਰੇ ਇਹੀ ਪ੍ਰਭਾਵ ਬਣਾਇਆ ਹੋਇਆ ਸੀ- ਅਤੇ ਉਸਨੇ ਇਹ ਪ੍ਰਸੰਨਤਾ ਦਿਖਾਉਂਦੇ ਹੋਏ ਪੁੱਛਿਆ ਸੀ ‘ਮੈਡਮ ਸ਼ੂਟਿੰਗ ਨਹੀਂ ਕਰੋਗੀ ਕਯਾ?’ ਮੈਂ ਸਿਰ ਹਿਲਾ ਕੇ ਹਾਮੀ ਭਰੀ ਕਿ ਛੇਤੀ ਹੀ ਕੰਮ ਸ਼ੁਰੂ ਕਰ ਦਿਆਂਗੀ।
ਮੈਂ ਇਸ ਉਮੀਦ ਨਾਲ ਸਿੰਘਲ ਦੇ ਕੈਬਿਨ ਵਿਚ ਦਾਖ਼ਲ ਹੋਈ ਕਿ ਖੁਸ਼ਮਿਜ਼ਾਜ ਹੈਲੋ ਨਾਲ ਮੇਰਾ ਸਵਾਗਤ ਕੀਤਾ ਜਾਵੇਗਾ। ਪਰ ਉਸਦੇ ਚਿਹਰੇ ਦੀ ਝਲਕ ਤੋਂ ਜ਼ਾਹਿਰ ਸੀ ਕਿ ਕੁਝ ਗ਼ਲਤ ਜ਼ਰੂਰ ਸੀ। ਉਹ ਕੋਈ ਵੀਡੀਓ ਫੁਟੇਜ ਦੇਖ ਰਿਹਾ ਸੀ ਜੋ ਉਸਨੂੰ ਦੇਖਣ ਲਈ ਦਿੱਤੀ ਗਈ ਸੀ, ਇਹ ਉਸਦੇ ਰਿਹਾਇਸ਼ੀ ਇਲਾਕੇ ਵਿਚ ਬਦਮਾਸ਼ਾਂ ਦੀ ਸਟਿੰਗ ਫੁਟੇਜ ਸੀ। ਏ ਟੀ ਐੱਸ ਮੁਖੀ ਪੱਧਰ ਦੇ ਅਧਿਕਾਰੀ ਲਈ ਇਹ ਕੋਈ ਮੁੱਦਾ ਨਹੀਂ ਸੀ। ਇਹ ਕੋਈ ਹੋਰ ਗੱਲ ਸੀ, ਪੁਲਿਸ ਦੇ ਕੁਝ ਅਧਿਕਾਰੀ ਉਸ ਲਈ ਮੁਸ਼ਕਲ ਖੜ੍ਹੀ ਕਰ ਰਹੇ ਸਨ।
ਪਰ ਫਿਰ ਉਸਨੇ ਇਹ ਛੇਤੀ ਹੀ ਮੁਕਾ ਲਈ। ਉਹ ਆਪਣੇ ਖ਼ਾਸ ਖੁਸ਼ਮਿਜ਼ਾਜ ਅੰਦਾਜ਼ ਵਿਚ ਪਰਤ ਆਇਆ। ਉਹ ਜਾਨਣਾ ਚਾਹੁੰਦਾ ਸੀ ਕਿ ਕੀ ਮੈਂ ਹੋਰਨਾਂ ਤੋਂ ਉਸ ਦੇ ਬਾਰੇ ਪੁੱਛਗਿੱਛ ਕਰ ਲਈ ਸੀ, ਅਤੇ ਕੀ ਮੈਨੂੰ ਉਸਦੇ ਬਾਰੇ ਹਾਂ ਪੱਖੀ ਰਿਪੋਰਟਾਂ ਮਿਲੀਆਂ ਸਨ। ਇਹ ਮੇਰੇ ਲਈ ਹੁਣ ਲਾਸ ਏਂਜਲਸ ਰਹਿੰਦੀ ਇਕ ਭੋਲੀਭਾਲੀ ਕੁੜੀ ਦੀ ਭੂਮਿਕਾ ਨਿਭਾਉਣ ਦਾ ਵੇਲਾ ਸੀ ਜਿਸ ਨੂੰ ਪਿੱਛੇ ਵਤਨ ਦੀ ਕੋਈ ਉੱਘ ਸੁੱਘ ਨਹੀਂ ਸੀ, ਜੋ ਆਪਣੇ ਅੱਗੇ ਬੈਠੇ ਬੰਦੇ ਦੀ ਸ਼ਖਸੀਅਤ ਦੀ ਕੀਲੀ ਹੋਈ ਸੀ ਜਿਸਨੇ ਮੁਲਕ ਉਪਰ ਹੋਏ ਇਕ ਬਹੁਤ ਹੀ ਭਿਆਨਕ ਹਮਲੇ ਵਿਚ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ। ਤੁਸੀਂ ਬਹੁਤ ਬਹਾਦਰ ਹੋ। ਅੱਛਾ, ਦਰਅਸਲ ਮੈਂ ਅਕਸ਼ਰਧਾਮ ਹਮਲੇ ਬਾਰੇ ਗੂਗਲ ਉਪਰ ਖੋਜ ਕੀਤੀ ਅਤੇ ਦੇਖਿਆ, ਇਹ ਤਾਂ ਹੈਰਾਨੀਜਨਕ ਸੀ।’ ਉਸਨੇ ਇਕ ਸਿਗਰਟ ਸੁਲਗਾਈ ਅਤੇ ਮੈਨੂੰ ਆਪਣੀ ਗੱਲ ਅੱਗੇ ਤੋਰਨ ਲਈ ਕਿਹਾ। ਜਦੋਂ ਇਹ ਗੁੱਥੀ ਖੁੱਲ੍ਹਣੀ ਸ਼ੁਰੂ ਹੋ ਗਈ, ਮੈਨੂੰ ਉਸਦੀ ਮੁਸ਼ਕਲਾਂ ਵਿਚ ਘਿਰੀ ਜ਼ਿੰਦਗੀ ਦੀ ਝਲਕ ਮਿਲ ਗਈ। ਜਵਾਬ ਜ਼ਿਆਦਾਤਰ ਭੇਤ ਭਰੇ ਸਨ। ਪਰ ਲੰਮੀ ਖ਼ਾਮੋਸ਼ੀ, ਘੋਖਵੀਂ ਤੱਕਣੀ, ਪ੍ਰੇਸ਼ਾਨ ਤੱਕਣੀ ਨਾਲ ਮੇਜ਼ ਉਪਰ ਵੱਜਦੀਆਂ ਉਂਗਲਾਂ ਬੜਾ ਕੁਝ ਕਹਿ ਰਹੀਆਂ ਸਨ। ਮੈਂ ਤਾਂ ਸਿੰਘਲ ਤੋਂ ਇਹ ਉਮੀਦ ਕੀਤੀ ਸੀ ਕਿ ਉਹ ਬਹੁਤ ਬੋਚ ਕੇ ਆਪਣੇ ਖ਼ਿਆਲ ਜ਼ਾਹਿਰ ਕਰੇਗਾ ਅਤੇ ਸੰਕੋਚ ਨਾਲ ਜਵਾਬ ਦੇਵੇਗਾ ਪਰ ਜਾਪਦਾ ਸੀ ਕਿ ਆਪਣੇ ਅੱਗੇ ਇਕ ਨੁਕਸਾਨਰਹਿਤ ਮੁਲਾਕਾਤੀ ਦੇ ਬੈਠੀ ਹੋਣ ਦੀ ਕਲਪਨਾ ਨਾਲ ਉਸ ਦਿਨ ਉਹ ਇਸ ਕਦਰ ਖੁੱਲ੍ਹ ਗਿਆ ਸੀ।
ਮੈਂ ਉਸਦੇ ਘਰ ਜਾ ਕੇ ਉਸਦੇ ਪਰਿਵਾਰ ਅਤੇ ਉਸਦੇ ਬੱਚਿਆਂ ਤੇ ਪਤਨੀ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ‘ਅਰੇ ਰੱਬ ਦਾ ਵਾਸਤਾ ਈ, ਇਹ ਨਾ ਕਰਿਓ। ਉਹ ਪਹਿਲਾਂ ਹੀ ਮੁਸ਼ਕਲ ਵਿਚ ਨੇ। ਜੋ ਮੈਂ ਕਰਦਾ ਹਾਂ ਉਨ੍ਹਾਂ ਨੂੰ ਪਸੰਦ ਨਹੀਂ। ਉਨ੍ਹਾਂ ਨੇ ਮੇਰੀ ਨੌਕਰੀ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲਿਸ ਦੀ ਕੋਈ ਗੱਡੀ ਘਰ ਆਉਂਦੀ ਹੈ, ਮੈਂ ਉਨ੍ਹਾਂ ਨੂੰ ਕਿਤੇ ਦੂਰ ਪਾਰਕ ਕਰਨ ਲਈ ਕਹਿ ਦਿੰਦਾ ਹਾਂ ਕਿ ਇਹ ਮੇਰੇ ਘਰ ਦੀ ਦਹਿਲੀਜ਼ ਦੇ ਨੇੜੇ ਨਹੀਂ ਆਉਣੀ ਚਾਹੀਦੀ। ਛੇਤੀ ਹੀ ਉਸਨੇ ਮੁਕਾਬਲਿਆਂ ਦਾ ਜ਼ਿਕਰ ਕੀਤਾ ਇਸ ਨਾਲ ਮੇਰੇ ਲਈ ਉਸ ਨੂੰ ਇਸ ਬਾਰੇ ਸਵਾਲ ਕਰਨਾ ਸੌਖਾ ਹੋ ਗਿਆ। ਜਦੋਂ ਮੈਂ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਕਿਤਾਬ ਲਿਖ ਰਹੀ ਹਾਂ, ਸਿੰਘਲ ਨੇ ਸੀ ਬੀ ਆਈ ਕੋਲ ਆਪਣੀ ਭੂਮਿਕਾ ਦਾ ਪਹਿਲਾਂ ਹੀ ਇਕਬਾਲ ਕਰ ਲਿਆ ਹੈ। ਨਿਰਾ ਏਨਾ ਹੀ ਨਹੀਂ, ਉਸਨੇ ਆਪਣੇ ਬਿਆਨਾਂ ਅਤੇ ਇਕ ਟੇਪ ਕੀਤੀ ਗੱਲਬਾਤ ਦੀਆਂ ਆਡੀਓ ਰਿਕਾਰਡਿੰਗ ਦੁਆਰਾ ਇਸ਼ਰਤ ਜਹਾਂ ਦੇ ਮਾਮਲੇ ਵਿਚ ਸੂਬੇ ਦੇ ਕਈ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਵੀ ਸਾਬਤ ਕਰ ਦਿੱਤੀ ਹੈ। ਗੁਜਰਾਤ ਹਾਈ ਕੋਰਟ ਵੱਲੋਂ ਨਾਮਜ਼ਦ ਕੀਤੀ ਸੀ ਬੀ ਆਈ ਜਾਂਚ ਨੇ ਆਪਣੀ ਚਾਰਜਸ਼ੀਟ ਵਿਚ ਸਿੱਟਾ ਕੱਢਿਆ ਕਿ ਇਸ਼ਰਤ ਲਸ਼ਕਰ ਏ ਤਾਇਬਾ ਦੀ ਕਾਰਕੁੰਨ ਨਹੀਂ ਸੀ ਅਤੇ ਮੁਕਾਬਲਾ ਫਰਜ਼ੀ ਸੀ।
ਅਦਾਲਤ ਵਿਚ ਜੋ ਚਾਰਜਸ਼ੀਟ ਪੇਸ਼ ਕੀਤੀ ਗਈ ਹੈ ਉਸ ਵਿਚ ਸਿੰਘਲ ਵੱਲੋਂ ਸੀ ਬੀ ਆਈ ਨੂੰ ਦਿੱਤੀ ਗਵਾਹੀ ਨੂੰ ਧਿਆਨ ਵਿਚ ਰੱਖਿਆ ਗਿਆ ਸੀ। ਇਹ ਗੌਰ ਕਰਨਾ ਅਹਿਮ ਹੈ ਕਿ ਉਸ ਦਾ ਇਕਬਾਲੀਆ ਬਿਆਨ ਅਤੇ ਉਸਦੀ ਗ੍ਰਿਫ਼ਤਾਰੀ ਉਸਦੇ ਵੱਡੇ ਪੁੱਤਰ ਹਾਰਦਿਕ ਦੀ ਬੇਵਕਤ ਮੌਤ ਤੋਂ ਛੇਤੀ ਬਾਅਦ ਵਾਪਰ ਗਏ ਜਿਸ ਬਾਰੇ ਸਿੰਘਲ ਨੇ ਮੇਰੇ ਨਾਲ ਮੁਲਾਕਾਤ ਵਿਚ ਬਹੁਤ ਮੋਹ ਨਾਲ ਜ਼ਿਕਰ ਕੀਤਾ ਸੀ। ਪ੍ਰੈੱਸ ਵਿਚ ਆਪਣੇ ਬਾਪ ਦੀ ਬਦਨਾਮੀ ਤੋਂ ਪ੍ਰੇਸ਼ਾਨ ਉਸਦੇ ਪੁੱਤਰ ਨੇ 2 ਜੁਲਾਈ 2012 ਨੂੰ ਖੁਦਕੁਸ਼ੀ ਕਰ ਲਈ ਅਤੇ ਸਿੰਘਲ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਇਸ ਦੁਖਾਂਤ ਨੇ ਉਸ ਨੂੰ ਬਦਲ ਦਿੱਤਾ। ਉਸਦੇ ਬਾਰੇ ਤਾਜ਼ਾ ਖ਼ਬਰ ਇਹ ਹੈ ਕਿ ਉਸਨੇ ਪੁਲਿਸ ਮਹਿਕਮੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਸਰਕਾਰ ਵੱਲੋਂ ਉਸਨੂੰ ਅਸਤੀਫ਼ਾ ਵਾਪਸ ਲੈਣ ਲਈ ਪ੍ਰੇਰਨ ਦੇ ਬਾਵਜੂਦ ਉਸਨੇ ਐਸਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਮਜ਼ੇਦਾਰ ਹੈ ਕਿ ਸਿੰਘਲ ਨੇ ਸੀ ਬੀ ਆਈ ਨੂੰ ਇਹ ਵੀ ਦਸਿਆ ਕਿ ਉਹ ਵਾਅਦਾ ਮੁਆਫ਼ ਬਣਨਾ ਜਾ ਰਹਿਮ ਨਹੀਂ ਚਾਹੁੰਦਾ ਸਗੋਂ ਉਹ ਆਪਣੇ ਜ਼ਿਆਦਾਤਰ ਸਹਿ ਦੋਸ਼ੀਆਂ ਦੀ ਤਰ੍ਹਾਂ ਮੁਕੱਦਮੇ ਦਾ ਸਾਹਮਣਾ ਕਰਨਾ ਚਾਹੁੰਦਾ ਹੈ। ਦੂਜੇ ਦੇ ਮਨ ਨੂੰ ਸਮਝਣਾ ਮੁਸ਼ਕਲ ਹੈ, ਦੂਜੇ ਬੰਦੇ ਬਾਰੇ ਤੁਸੀਂ ਜੋ ਜਾਣਦੇ ਹੋ ਉਸਦੇ ਅਧਾਰ ‘ਤੇ ਹੀ ਤੁਸੀਂ ਅੰਦਾਜ਼ਾ ਲਗਾਉਂਦੇ ਹੋ, ਪਰ ਸਿੰਘਲ ਦੀ ਸੀ ਬੀ ਆਈ ਨੂੰ ਅਜੀਬ ਬੇਨਤੀ ਮੈਨੂੰ ਉਸ ਗੱਲਬਾਤ ਵੱਲ ਲੈ ਜਾਂਦੀ ਹੈ ਜੋ ਸਾਡੇ ਦਰਮਿਆਨ ਦਸੰਬਰ 2010 ‘ਚ ਹੋਈ ਸੀ।

ਜੀ ਐੱਲ ਸਿੰਘਲ ਨਾਲ ਰਿਕਾਰਡ ਕੀਤੀ ਗੱਲਬਾਤ ਦੇ ਅੰਸ਼:
ਸਵਾਲ: ਗੁਜਰਾਤ ਵਿਚ ਬਹੁਤ ਕੁਝ ਐਸਾ ਹੈ ਜੋ ਤੁਹਾਡੇ ਪੁਲਿਸ ਮੁਖੀਆਂ ਨਾਲ ਜੁੜਿਆ ਹੋਇਆ ਹੈ। ਖ਼ਾਸ ਕਰਕੇ ਵਾਦਵਿਵਾਦ?
ਜਵਾਬ: ਅਜੀਬ ਹਾਲਤ ਬਣੀ ਹੋਈ ਹੈ। ਜੇ ਸਾਡੇ ਕੋਲ ਕੋਈ ਸ਼ਿਕਾਇਤ ਲੈ ਕੇ ਆਉਂਦਾ ਹੈ ਅਤੇ ਅਸੀਂ ਸ਼ਿਕਾਇਤਕਰਤਾ ਨੂੰ ਸੰਤੁਸ਼ਟ ਕਰ ਦਿੰਦੇ ਹਾਂ, ਤਾਂ ਅਸੀਂ ਸਰਕਾਰ ਦੀ ਨਾਰਾਜ਼ ਸਹੇੜ ਲੈਂਦੇ ਹਾਂ ਅਤੇ ਜੇ ਸਰਕਾਰ ਨੂੰ ਖੁਸ਼ ਕਰਦੇ ਹਾਂ ਤਾਂ ਸ਼ਿਕਾਇਤਕਰਤਾ ਗੁੱਸੇ ਹੋ ਜਾਂਦਾ ਹੈ, ਲਿਹਾਜ਼ਾ ਅਸੀਂ ਕੁਝ ਵੀ ਕਰੀਏ, ਪੁਲਿਸ ਫਸ ਜਾਂਦੀ ਹੈ।
ਸਵਾਲ: ਮੁਕਾਬਲਿਆਂ ਵਿਚ ਸ਼ਾਮਲ ਜ਼ਿਆਦਾਤਰ ਅਫ਼ਸਰ ਨੀਵੀਂ ਜਾਤ ਦੇ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਇਸਤੇਮਾਲ ਕਰਕੇ ਸੁੱਟ ਦਿੱਤਾ ਗਿਆ ਹੈ? ਸਿਆਸੀ ਪ੍ਰਬੰਧ ਵੱਲੋਂ।
ਜਵਾਬ: ਹਾਂ, ਪੁਲਿਸ ਮਹਿਕਮੇ ਵਿਚਲੇ ਉਹ ਸਾਰੇ ਅਫ਼ਸਰ, ਇਹ ਤਾਕਤਵਰ ਮਹਿਕਮਾ ਹੈ।
ਸਵਾਲ: ਫ਼ਸਾਦਾਂ ਦਾ ਸੂਬੇ ‘ਤੇ ਕੀ ਅਸਰ ਪਿਐ? ਅਤੇ ਪੁਲਿਸ ‘ਤੇ ਵੀ?
ਜਵਾਬ: ਦੇਖੋ, ਮੈਂ ਇੱਥੇ 1991 ਤੋਂ ਕੰਮ ਕਰ ਰਿਹਾ ਹਾਂ ਅਤੇ ਮੈਂ ਗੁਜਰਾਤ ਦੇ ਕਈ ਫ਼ਸਾਦ ਦੇਖ ਚੁੱਕਾ ਹਾਂ। ਸੰਨ 82, 83, 85, 87 ਅਤੇ ਅਯੁੱਧਿਆ ਤੋਂ ਬਾਅਦ 92 ਦਾ ਫ਼ਸਾਦ ਵੀ ਮੈਂ ਵੇਖਿਆ ਹੈ। ਉਸ ਵੇਲੇ ਮੁਸਲਮਾਨਾਂ ਦਾ ਦਬਦਬਾ ਸੀ। 2002 ਵਿਚ ਮੁਸਲਮਾਨ ਵੱਡੀ ਤਾਦਾਦ ‘ਚ ਮਾਰੇ ਗਏ ਸਨ। ਇਹ ਗੱਲ ਖ਼ਾਸ ਕਰਕੇ 2002 ਵਿਚ ਹੀ ਹੋਈ ਸੀ, ਨਹੀਂ ਤਾਂ ਪਹਿਲਾਂ ਪਹਿਲੇ ਸਾਲਾਂ ਵਿਚ ਮੁਸਲਮਾਨਾਂ ਹੀ ਹਿੰਦੂਆਂ ਨੂੰ ਮਾਰਦੇ ਸਨ। ਇੰਨੇ ਸਾਲ ਮੁਸਲਮਾਨਾਂ ਦੇ ਹੱਥੋਂ ਮਾਰੇ ਜਾਣ ਤੋਂ ਬਾਅਦ 2002 ਇਕ ਬਦਲਾ ਸੀ, ਜਦਕਿ ਕੁਲ ਦੁਨੀਆਂ ਦੇ ਲੋਕਾਂ ਨੇ ਹੋ ਹੱਲਾ ਮਚਾ ਦਿੱਤਾ। ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਇੱਥੇ ਪਹਿਲਾਂ ਹਿੰਦੂ ਮਾਰੇ ਜਾ ਰਹੇ ਸਨ।
ਸਵਾਲ: ਮੈਂ ਰਾਜਨ ਪ੍ਰਿਯਾਦਰਸ਼ੀ ਨੂੰ ਮਿਲੀ ਸੀ। ਤੁਸੀਂ ਹੀ ਮੈਨੂੰ ਇਕ ਦਲਿਤ ਦੇ ਤੌਰ ‘ਤੇ ਉਨ੍ਹਾਂ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਸੀ।
ਜਵਾਬ: ਮੈਂ ਇੱਥੇ ਹਰ ਸੰਭਵ ਅਹੁਦੇ ਉਪਰ ਅਤੇ ਤਮਾਮ ਅਧਿਕਾਰੀਆਂ ਦੇ ਨਾਲ ਕੰਮ ਕਰ ਚੁੱਕਾ ਹਾਂ। ਮੈਂ ਦਰਜੇਬੰਦੀ ਦੇ ਦਰਮਿਆਨ ਵਿਚ ਹਾਂ, ਇਸ ਲਈ ਮੈਂ ਤਮਾਮ ਲੋਕਾਂ ਨਾਲ ਕੰਮ ਕੀਤਾ ਹੈ, ਪਰ ਉਨ੍ਹਾਂ ਵਰਗਾ ਆਦਮੀ ਮੈਨੂੰ ਨਹੀਂ ਮਿਲਿਆ। ਉਹ ਸਭ ਤੋਂ ਇਮਾਨਦਾਰ ਅਫ਼ਸਰ ਹਨ। ਉਹ ਐਸੇ ਅਫ਼ਸਰ ਹਨ ਜੋ ਪੁਲਿਸ ਤੰਤਰ ਦੀ ਹਰ ਰਗ ਦੇ ਭੇਤੀ ਹਨ।
ਸਵਾਲ: ਉਨ੍ਹਾਂ ਨੇ ਦਸਿਆ ਸੀ ਕਿ ਸਰਕਾਰ ਉਸ ਨਾਲ ਸਮਝੌਤਾ ਕਰਨਾ ਚਾਹੁੰਦੀ ਸੀ ਪਰ ਉਹ ਨਹੀਂ ਮੰਨੇ।
ਜਵਾਬ: ਹਾਂ, ਉਨ੍ਹਾਂ ਨੇ ਸਮਝੌਤਾ ਨਹੀਂ ਕੀਤਾ, ਮੈਨੂੰ ਇਸ ਦਾ ਪਤਾ ਹੈ।

ਸਵਾਲ: ਕੀ ਇਹ ਸੱਚੀਓਂ ਹੀ ਮੁਸ਼ਕਲ ਹੈ ਕਿ ਤੁਸੀਂ ਸਮਝੌਤਾ ਵੀ ਨਾ ਕਰੋ ਅਤੇ ਤੰਤਰ ਦਾ ਹਿੱਸਾ ਵੀ ਬਣੇ ਰਹੋ?
ਜਵਾਬ: ਇਕ ਵਾਰ ਸਮਝੌਤਾ ਕਰਨ ‘ਤੇ ਤੁਹਾਨੂੰ ਹਰ ਚੀਜ਼ ਨਾਲ ਸਮਝੌਤਾ ਕਰਨਾ ਪੈਂਦਾ ਹੈ, ਖੁਦ ਨਾਲ, ਆਪਣੇ ਖ਼ਿਆਲਾਂ ਨਾਲ, ਆਪਣੀ ਜ਼ਮੀਰ ਨਾਲ।

ਸਵਾਲ: ਕੀ ਗੁਜਰਾਤ ਵਿਚ ਕਿਸੇ ਅਫ਼ਸਰ ਲਈ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਕੰਮ ਕਰਦੇ ਰਹਿਣਾ ਸੰਭਵ ਹੈ?
ਜਵਾਬ: ਹਾਂ, ਹਾਂ। ਅਤੇ ਜਦੋਂ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝਣ ਵਾਲਾ ਕੋਈ ਵੱਡਾ ਅਧਿਕਾਰੀ ਸਮਝੌਤਾ ਕਰ ਲੈਂਦਾ ਹੈ, ਫਿਰ ਇਹ ਮੁਸ਼ਕਲ ਹੋ ਜਾਂਦਾ ਹੈ।
ਸਵਾਲ: ਕੀ ਤੁਹਾਡੇ ਨਾਲ ਵੀ ਇੰਝ ਹੀ ਹੋਇਆ ਹੈ? ਤੁਹਾਨੂੰ ਕਿੰਨਾ ਕੁ ਸੰਘਰਸ਼ ਕਰਨਾ ਪਿਆ?
ਜਵਾਬ: ਕੁਝ ਲੋਕ ਖੜ੍ਹੇ ਹੋਣ ਦਾ, ਸੰਘਰਸ਼ ਕਰਨ ਦਾ ਯਤਨ ਕਰਦੇ ਹਨ। ਕੁਝ ਐਸੇ ਹਨ ਜੋ ਮਰਦੇ ਦਮ ਤੱਕ ਲੜਦੇ ਰਹਿੰਦੇ ਹਨ। ਪ੍ਰਿਯਾਦਰਸ਼ੀ ਉਨ੍ਹਾਂ ਵਿਚੋਂ ਹਨ।
ਸਵਾਲ: ਅਤੇ ਤੁਸੀਂ?
ਜਵਾਬ: ਮੈਂ ਵੀ।
ਸਵਾਲ: ਤਾਂ ਕੀ ਇਹ ਤੰਤਰ ਤੁਹਾਨੂੰ ਸਹਿਯੋਗ ਦਿੰਦਾ ਹੈ?
ਜਵਾਬ: ਹਰਗਿਜ਼ ਨਹੀਂ। ਮੈਂ ਦਲਿਤ ਹਾਂ, ਪਰ ਬ੍ਰਾਹਮਣਾਂ ਵਰਗਾ ਹਰ ਕੰਮ ਕਰ ਸਕਦਾ ਹਾਂ। ਮੈਂ ਉਨ੍ਹਾਂ ਦੇ ਮੁਕਾਬਲੇ ਆਪਣਾ ਧਰਮ ਵੱਧ ਬਿਹਤਰੀ ਨਾਲ ਜਾਣਦਾ ਹਾਂ, ਪਰ ਲੋਕ ਇਸ ਨੂੰ ਨਹੀਂ ਸਮਝਦੇ। ਜੇ ਮੈਂ ਇਕ ਦਲਿਤ ਪਰਿਵਾਰ ਵਿਚ ਜੰਮਿਆ ਹਾਂ ਤਾਂ ਕੀ ਇਹ ਮੇਰਾ ਦੋਸ਼ ਹੈ?
ਸਵਾਲ: ਕੀ ਕਦੀ ਇੰਝ ਹੋਇਆ ਹੈ ਕਿ ਉਨ੍ਹਾਂ ਲੋਕਾਂ ਦੀ ਸੇਵਾ ਕਰਨ ਦੇ ਬਾਵਜੂਦ ਜਦੋਂ ਤਰੱਕੀ ਦਾ ਸਵਾਲ ਆਇਆ ਹੋਵੇ ਤਾਂ ਤੁਹਾਡੀ ਜਾਤ ਦੇ ਕਾਰਨ ਤੁਹਾਨੂੰ ਰੋਕ ਦਿੱਤਾ ਗਿਆ ਹੋਵੇ?
ਜਵਾਬ: ਹਾਂ, ਕਈ ਵਾਰ ਐਸਾ ਹੋਇਆ ਹੈ। ਦੇਖੋ, ਗੁਜਰਾਤ ਹੀ ਨਹੀਂ, ਸਾਰੇ ਸੂਬਿਆਂ ਵਿਚ ਇਹ ਚਲਦਾ ਹੈ। ਇਹ ਬ੍ਰਾਹਮਣ ਅਤੇ ਕਸ਼ੱਤਰੀ ਆਪਣੇ ਮਤਹਿੱਤ ਦਲਿਤ ਜਾਂ ਓ ਬੀ ਸੀ ਨੂੰ ਨਹੀਂ ਰੱਖਦੇ।
ਸਵਾਲ: ਕੀ ਤੁਹਾਡੇ ਸੀਨੀਅਰ ਦਲਿਤ ਹਨ?
ਜਵਾਬ: ਨਹੀਂ, ਪਰ ਮੇਰਾ ਕੰਮ ਚੱਲੀ ਜਾਂਦਾ ਹੈ। ਮੈਂ ਉਨ੍ਹਾਂ ਲਈ ਜ਼ਰੂਰੀ ਹਾਂ ਕਿਉਂਕਿ ਮੈਂ ਉਨ੍ਹਾਂ ਲਈ ਦਹਿਸ਼ਤਵਾਦ ਦੇ ਕਈ ਮਾਮਲੇ ਨਜਿੱਠੇ ਹਨ। ਇਸਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ। ਕਦੇ ਕਦਾਈਂ ਉਹ ਮੈਨੂੰ ਐਸਾ ਕੰਮ ਕਰਨ ਲਈ ਕਹਿ ਦਿੰਦੇ ਨੇ ਜੋ ਇਕ ਸਿਪਾਹੀ ਦੇ ਲਾਇਕ ਹੁੰਦਾ ਹੈ।
ਸਵਾਲ: ਊਸ਼ਾ (ਰਾਡਾ, ਪੰਜਵੇਂ ਕਾਂਡ ਵਿਚ ਉਸਦਾ ਵੇਰਵਾ ਹੈ) ਦੱਸ ਰਹੀ ਸੀ ਕਿ ਤੁਸੀਂ ਵੀ ਕਿਸੇ ਵਿਵਾਦ ਵਿਚ ਫਸੇ ਸੀ?
ਜਵਾਬ: ਹਾਂ, 2004 ਵਿ ਅਸੀਂ ਚਾਰ ਲੋਕਾਂ ਨੂੰ ਮੁਕਾਬਲੇ ਵਿਚ ਮਾਰ ਦਿੱਤਾ ਸੀ। ਦੋ ਪਾਕਿਸਤਾਨੀ ਸਨ ਅਤੇ ਦੋ ਮੁੰਬਈ ਤੋਂ ਸਨ। ਉਨ੍ਹਾਂ ਵਿਚ ਇਕ ਕੁੜੀ ਇਸ਼ਰਤ ਸੀ, ਇਹ ਮਾਮਲਾ ਕਾਫ਼ੀ ਚਰਚਿਤ ਹੋਇਆ ਹੈ। ਉੱਚ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਇਸ ਮੁਕਾਬਲੇ ਦੀ ਜਾਂਚ ਕੀਤੀ ਜਾਵੇ ਕਿ ਇਹ ਅਸਲੀ ਸੀ ਜਾਂ ਫਰਜ਼ੀ।
ਸਵਾਲ: ਕੀ ਇਹ ਫਰਜ਼ੀ ਸੀ? ਤੁਸੀਂ ਇਸ ਵਿਚ ਕੀ ਕਰ ਰਹੇ ਸੀ?
ਜਵਾਬ: ਮੈਂ ਉਸ ਮੁਕਾਬਲੇ (ਐਨਕਾਊਂਟਰ) ਦਾ ਹਿੱਸਾ ਜੁ ਸੀ।
ਸਵਾਲ: ਪਰ ਤੁਹਾਨੂੰ ਇਸ ਵਿਚ ਕਿਉਂ ਉਲਝਾਇਆ ਗਿਆ?
ਜਵਾਲ: ਦੇਖੋ, ਇਸ ਸਭ ਮਨੁੱਖੀ ਅਧਿਕਾਰ ਕਮਿਸ਼ਨਾਂ ਦਾ ਕੰਮ ਹੈ। ਕੁਝ ਮਾਮਲੇ ਮੁਸ਼ਕਿਲ ਹੁੰਦੇ ਹਨ ਤਾਂ ਉਨ੍ਹਾਂ ਨਾਲ ਵੱਖਰੀ ਤਰ੍ਹਾਂ ਨਜਿੱਠਣਾ ਪੈਂਦਾ ਹੈ। ਹੁਣ ਅਮਰੀਕਾ ਨੰ ਦੇਖੋ, ਉਸਨੇ 9/11 ਤੋਂ ਬਾਅਦ ਕੀ ਕੀਤਾ। ਉਥੇ ਇਕ ਜਗ੍ਹਾ ਸੀ, ਗੁਆਂਟਾਨਾਮੋ। ਉਥੇ ਲੋਕਾਂ ਨੂੰ ਹਿਰਾਸਤ ਵਿਚ ਰੱਖਿਆ ਜਾਂਦਾ ਸੀ ਅਤੇ ਤਸੀਹੇ ਦਿੱਤੇ ਜਾਂਦੇ ਸਨ। ਮਗਰ ਠੀਕ ਹੈ ਨਾ/ਹਰ ਕਿਸੇ ਨੂੰ ਤਾਂ ਤਸੀਹੇ ਦਿੱਤੇ ਨਹੀਂ ਜਾਂਦੇ। ਦਸ ਫ਼ੀਸਦੀ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ, ਭਾਵੇਂ ਉਨ੍ਹਾਂ ਨੇ ਕੁਝ ਨਾ ਕੀਤਾ ਹੋਵੇ। ਇਨ੍ਹਾਂ ਵਿਚੋਂ ਇਕ ਫ਼ੀਸਦੀ ਤਾਂ ਗ਼ਲਤ ਹੋਣਗੇ ਹੀ। ਇਹ ਸਭ ਕੁਝ ਰਾਸ਼ਟਰ ਨੂੰ, ਮੁਲਕ ਨੂੰ ਬਚਾਉਣ ਲਈ ਕਰਨਾ ਹੀ ਪੈਂਦਾ ਹੈ।
ਸਵਾਲ: ਇਹ ਲੋਕ ਕੌਸ ਸਨ? ਲਸ਼ਕਰ ਦੇ ਦਹਿਸ਼ਤਗਰਦ?
ਜਵਾਬ: ਹਾਂ।
ਸਵਾਲ: ਕੁੜੀ, ਇਸ਼ਰਤ ਵੀ?
ਜਵਾਬ: ਦੇਖੋ, ਉਹ ਨਹੀਂ ਸੀ, ਪਰ ਉਸੇ ਵਾਰਦਾਤ ਵਿਚ ਉਹ ਵੀ ਮਾਰੀ ਗਈ ਸੀ। ਮੇਰਾ ਮਤਲਬ ਹੈ ਉਹ ਹੋ ਵੀ ਸਕਦੀ ਹੈ ਅਤੇ ਨਹੀਂ ਵੀ। ਹੋ ਸਕਦਾ ਹੈ ਉਸਦਾ ਕਵਰ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਂਦਾ ਰਿਹਾ ਹੋਵੇ।
ਸਵਾਲ: ਮਤਲਬ ਇਹ ਕੀ ਤੁਸੀਂ ਸਾਰੇ ਭਾਵ ਵਨਜਾਰਾ, ਪਾਂਡਿਅਨ, ਅਮੀਨ, ਪਰਮਾਰ ਅਤੇ ਕਈ ਹੋਰ ਹੇਠਲੀਆਂ ਜਾਤਾਂ ਤੋਂ ਆਉਂਦੇ ਹੋ। ਤੁਸੀਂ ਜੋ ਕੁਝ ਕੀਤਾ, ਸੱਤਾ ਦੇ ਕਹਿਣ ‘ਤੇ ਕੀਤਾ। ਇਸ ਦਾ ਭਾਵ ਹੈ ਕਿ ਤੁਹਾਨੂੰ ਇਸਤੇਮਾਲ ਕਰਕੇ ਵਗਾਹ ਮਾਰਿਆ ਗਿਆ ਹੈ?
ਜਵਾਬ: ਹਾਂ, ਸਾਡੇ ਸਾਰਿਆਂ ਨਾਲ ਇੰਝ ਹੀ ਹੋਇਆ ਹੈ। ਪਰ ਸਰਕਾਰ ਇੰਝ ਨਹੀਂ ਸੋਚਦੀ। ਉਸਨੂੰ ਲਗਦਾ ਹੈ ਕਿ ਸਾਡਾ ਕੰਮ ਉਸਦੀ ਗੱਲ ਮੰਨਣਾ ਹੈ ਅਤੇ ਉਸਦੀ ਜ਼ਰੂਰਤ ਨੂੰ ਪੂਰਾ ਕਰਨਾ ਹੈ। ਹਰ ਸਰਕਾਰੀ ਨੌਕਰ ਜੋ ਕੁਝ ਵੀ ਕਰਦਾ ਹੈ ਉਹ ਸਰਕਾਰ ਲਈ ਹੀ ਕਰਦਾ ਹੈ। ਇਸ ਦੇ ਬਾਵਜੂਦ ਸਮਾਜ ਅਤੇ ਸਰਕਾਰ ਤੁਹਾਨੂੰ ਆਪਣਾ ਨਹੀਂ ਮੰਨਦੇ। ਵਨਜਾਰਾ ਨੇ ਜੋ ਕੁਝ ਵੀ ਕੀਤਾ, (ਪਰ) ਉਸਦੇ ਨਾਲ ਕੋਈ ਵੀ ਖੜ੍ਹਾ ਨਹੀਂ ਹੋਇਆ।
ਸਵਾਲ: ਪਰ ਸਰ, ਤੁਸੀਂ ਲੋਕਾਂ ਨੇ ਜੋ ਕੁਝ ਵੀ ਕੀਤਾ ਉਹ ਤਾਂ ਸਰਕਾਰ ਦੇ ਕਹਿਣ ‘ਤੇ ਹੀ ਕੀਤਾ ਸੀ, ਜਿਆਸੀ ਤਾਕਤਾਂ ਦੇ ਕਹਿਣ ‘ਤੇ ਹੀ ਕੀਤਾ ਸੀ, ਫਿਰ ਅੁਹ ਲੋਕ ਕਿਉਂ ਨਹੀਂ….?

ਜਵਾਬ: ਸਿਸਟਮ ਦੇ ਸਾਥ ਰਹਨਾ ਹੈ ਤੋਂ ਲੋਗੋਂ ਕੋ ਕੰਪਰੋਮਾਈਜ਼ ਕਰਨਾ ਪੜ੍ਹਤਾ ਹੈ।

ਸਵਾਲ: ਇਸਦਾ ਮਤਲਬ ਹੈ ਕਿ ਪ੍ਰਿਯਾ ਦਰਸ਼ੀ ਸਰਕਾਰ ਦੇ ਨੇੜੇ ਨਹੀਂ ਸਨ?
ਜਵਾਬ: ਉਹ ਸਰਕਾਰ ਦੇ ਨੇੜੇ ਤਾਂ ਸਨ, ਪਰ ਜਦ ਕਦੇ ਉਨ੍ਹਾਂ ਨੂੰ ਕੁਝ ਗ਼ਲਤ ਕਰਨ ਲਈ ਕਿਹਾ ਜਾਂਦਾ, ਤਾਂ ਉਹ ਨਾਂਹ ਕਰ ਦਿੰਦੇ ਸਨ।
ਸਵਾਲ: ਹਾਂ ਉਨ੍ਹਾਂ ਨੇ ਮੈਨੂੰ ਦਸਿਆ ਸੀ ਕਿ ਉਨ੍ਹਾਂ ਨੂੰ ਇਕ ਮੁਕਾਬਲਾ ਬਣਾਉਣ ਲਈ ਕਿਹਾ ਗਿਆ ਸੀ, ਪਾਂਡਿਅਨ ਦੇ ਨਾਲ। ਉਨ੍ਹਾਂ ਨੇ ਨਾਂਹ ਕਰ ਦਿੱਤੀ ਸੀ।
ਜਵਾਬ: ਪਤਾ ਨਹੀਂ, ਮੈਂ ਪਾਂਡਿਅਨ ਦੇ ਪਿਛੋਕੜ ਤੋਂ ਜ਼ਿਆਦਾ ਵਾਕਿਫ਼ ਨਹੀਂ ਹਾਂ। ਹੁਣ ਉਹ ਜੇਲ੍ਹ ਵਿਚ ਹੈ।
ਸਵਾਲ: ਉਹ ਗ੍ਰਹਿ ਮੰਤਰੀ ਦੇ ਏਨਾ ਨੇੜੇ ਕਿਵੇਂ ਹੋ ਗਏ?
ਜਵਾਬ: ਏ ਟੀ ਐੱਸ ਵਿਚ ਆਉਣ ਤੋਂ ਪਹਿਲਾਂ ਉਹ ਖੁਫ਼ੀਆ ਵਿਭਾਗ ਵਿਚ ਸਨ।
ਸਵਾਲ: ਓਹ, ਇਸਦਾ ਮਤਲਬ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੋਵੇਂ ਆਪਣਾ ਮਤਲਬ ਕੱਢ ਰਹੇ ਹਨ। ਕੀ ਹੁਣ ਤੁਸੀਂ ਰਾਹਤ ਦੀ ਸਥਿਤੀ ਵਿਚ ਹੋ?
ਜਵਾਬ: ਕੁਝ ਚੀਜ਼ਾਂ ਸਾਡੇ ਹੱਥ ਵੱਸ ਨਹੀਂ ਹਨ। ਅਸੀਂ ਜੋ ਕੀਤਾ, ਸਿਸਟਮ ਦੇ ਲਈ ਕੀਤਾ ਹੈ।
ਸਵਾਲ: ਕੀ ਤੁਸੀਂ ਅਜੇ ਵੀ ਰਡਾਰ ਹੇਠ ਹੋ ਜਾਂ ਤੁਹਾਡਾ ਕੇਸ ਖ਼ਤਮ ਹੋ ਗਿਆ?
ਜਵਾਬ: ਕੇਸ ਚੱਲ ਰਿਹਾ ਹੈ। ਤਕਰੀਬਨ ਨੇੜੇ ਹੋ ਗਿਆ।

”ਮੁੱਖ ਮੰਤਰੀ ਮੋਦੀ੩੩….ਆਪਰਚੂਨਿਸਟ ਹੈ।
ਅਪਨਾ ਕਾਮ ਨਿਕਾਲ ਲੀਆ, ਆਪਣਾ ਸਾਰਾ ਕੰਮ ਕਰਵਾ ਲਿਆ।”

ਸਵਾਲ: ਅੱਛਾ, ਸਟੇਟ ਤੁਹਾਡੀ ਮਦਦ ਕਰ ਰਿਹਾ ਹੈ ਜਾਂ ਨਹੀਂ?
ਜਵਾਬ: ਦੇਖੋ, ਚਾਹੇ ਕਾਂਗਰਸ ਹੈ ਜਾਂ ਭਾਜਪਾ, ਸਿਆਸੀ ਪਾਰਟੀਆਂ ਤਾਂ ਸਿਆਸੀ ਪਾਰਟੀਆਂ ਹਨ। ਪਹਿਲਾਂ ਉਹ ਆਪਣਾ ਲਾਹਾ ਦੇਖਦੀਆਂ ਹਨ, ਕਿਨ੍ਹਾਂ ਹਾਲਾਤ ਵਿਚ ਉਨ੍ਹਾਂ ਨੂੰ ਫ਼ਾਇਦਾ ਹੋ ਸਕਦਾ ਹੈ। ਸਾਡੇ ਮਾਮਲੇ ਵਿਚ ਉਹ ਮਦਦ ਕਰ ਰਹੇ ਹਨ, ਪਰ ਇਹ ਵੀ ਦੇਖ ਰਹੇ ਹਨ ਕਿ ਉਨ੍ਹਾਂ ਨੂੰ ਲਾਹਾ ਮਿਲਦਾ ਹੈ ਜਾਂ ਨਹੀਂ, ਜੇ ਇਹ ਠੁੱਸ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਸ ਵਿਚੋਂ ਕੀ ਮਿਲੇਗਾ।…
ਜਵਾਬ: ਜ਼ਰਾ ਉਨ੍ਹਾਂ ਲੋਕਾਂ ਨੂੰ ਦੇਖੋ ਜੋ ਸਾਡੇ ਵਾਲੇ ਮੁਕਾਬਲੇ ਦੀ ਜਾਂਚ ਕਰ ਰਹੇ ਹਨ। ਕਰਨੈਲ ਸਿੰਘ ਜੋ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦਾ ਜਾਇੰਟ ਕਮਿਸ਼ਨਰ ਸੀ ਜਿਸਦਾ ਮਿਜ਼ੋਰਮ ਦਾ ਤਬਾਦਲਾ ਕਰ ਦਿੱਤਾ ਗਿਆ। ਉਸਦੇ ਕਾਰਜਕਾਲ ਦੌਰਾਨ 44 ਮੁਕਾਬਲੇ ਹੋਏ। ਅਤੇ ਹੁਣ ਉਹ ਸਾਡੀ ਜਾਂਚ ਲਈ ਬਣਾਈ ਸਿਟ ਦਾ ਚੇਅਰਮੈਨ ਹੈ। ਇਕ ਹੋਰ ਅਫ਼ਸਰ ਹੈ ਸਤੀਸ਼ ਵਰਮਾ, ਜੋ ਮਨੁੱਖੀ ਹੱਕਾਂ ਦਾ ਹਾਮੀ ਹੋਣ ਦੇ ਦਮਗਜੇ ਮਾਰਦਾ ਹੈ ਪਰ ਉਸਨੇ ਵੀ 10 ਮੁਕਾਬਲੇ ਬਣਾਏ। ਉਹ ਦਿਖਾਵਾ ਇਹ ਕਰਦਾ ਹੈ ਕਿ ਉਹ ਤਾਂ ਸਾਫ਼ ਸੁਥਰਾ ਹੈ।
ਸਵਾਲ: ਇਸਦਾ ਤਰਕਪੂਰਨ ਅੰਤ ਕੀ ਹੋਵੇਗਾ?
ਜਵਾਬ: ਦੇਖੋ, ਇਸ ਵਿਚੋਂ ਕੁਝ ਨਹੀਂ ਨਿਕਲਣਾ।
ਸਵਾਲ: ਪਰ ਤੁਸੀਂ ਅਤੇ ਬਹੁਤ ਸਾਰੇ ਹੋਰ ਅਫ਼ਸਰ ਸੋਹਰਾਬੂਦੀਨ ਵਾਲੇ ਮਾਮਲੇ ਵਿਚ ਵੀ ਸ਼ਾਮਲ ਸੀ?
ਜਵਾਬ: ਹਾਂ।
ਸਵਾਲ: ਮੈਂ ਗੀਤਾ ਜੌਹਰੀ ਨੂੰ ਮਿਲੀ ਸੀ।
ਜਵਾਬ: ਓਹ, ਹਾਂ। ਉਸ ਨੇ ਬਹੁਤ ਹੀ ਵਧੀਆ ਜਾਂਚ ਕੀਤੀ ਅਤੇ ਬਾਅਦ ਵਿਚ ਰਜਨੀਸ਼ ਰਾਏ ਨੇ ਵੀ। ਉਨ੍ਹਾਂ ਨੇ ਵਧੀਆ ਕੰਮ ਕੀਤਾ। ਉਨ੍ਹਾਂ ਨੇ ਆਪ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਸਵਾਲ: ਪਰ ਇਹ ਅਮਿਤ ਸ਼ਾਹ ਦਾ ਮਾਮਲਾ ਕੀ ਹੈ… ਮੈਂ ਤੁਹਾਡੇ ਅਫ਼ਸਰਾਂ ਦੇ ਬਾਰੇ ਵੀ ਸੁਣ ਰਹੀ ਹਾਂ। ਮੇਰਾ ਮਤਲਬ ਹੈ ਕਿ ਇਕ ਤਰ੍ਹਾਂ ਦਾ ਅਫ਼ਸਰ ਨੇਤਾ ਗਰੋਹ ਜਿਹਾ ਕੁਝ, ਖ਼ਾਸ ਕਰਕੇ ਮੁਕਾਬਲਿਆਂ ਦੇ ਮਾਮਲੇ ਵਿਚ ਕੰਮ ਕਰ ਰਿਹਾ ਹੈ। ਮੈਂ ਦੂਸਰੇ ਮੰਤਰੀਆਂ ਨੂੰ ਮਿਲੀ ਸੀ ਤਾਂ ਮੈਨੂੰ ਇਸਦਾ ਅੰਦਾਜ਼ਾ ਹੋਇਆ।
ਜਵਾਬ: ਏਨਾ ਹੀ ਨਹੀਂ, ਮੁੱਖ ਮੰਤਰੀ ਵੀ… ਜਿੰਨੇ ਵੀ ਮੰਤਰਾਲੇ ਅਤੇ ਮੰਤਰੀ ਨੇ, ਸਾਰੇ ਰਬੜ ਦੀਆਂ ਮੋਹਰਾਂ ਹਨ। ਸਾਰੇ ਫੈਮੁੱਖ ਮੰਤਰੀ ਲੈਂਦਾ ਹੈ। ਮੰਤਰੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਸ ਤੋਂ ਪ੍ਰਵਾਨਗੀ ਲੈਂਦੇ ਹਨ।
ਸਵਾਲ: ਫਿਰ ਤਮਾਮ ਮਾਮਲਿਆਂ ਵਿਚ, ਸਮੇਤ ਤੁਹਾਡੇ ਮਾਮਲੇ ਦੇ, ਉਨ੍ਹਾਂ ਨੂੰ ਕੋਈ ਆਂਚ ਕਿਉਂ ਨਹੀਂ ਆਉਂਦੀ? ਇਨ੍ਹਾਂ ਮਾਮਲਿਆਂ ਵਿਚ ਉਹ ਦੋਸ਼ੀ ਕਿਉਂ ਨਹੀਂ ਸਾਬਤ ਹੋਵੇ?
ਜਵਾਬ: ਕਿਉਂਕਿ ਉਹ ਸਿੱਧਾ ਦ੍ਰਿਸ਼ ਉਪਰ (ਸਾਹਮਣੇ) ਕਦੇ ਵੀ ਨਹੀਂ ਆਉਂਦੇ। ਉਹ ਆਪਣੇ ਨੌਕਰਸ਼ਾਹਾਂ ਨੂੰ ਨਿਰਦੇਸ਼ ਦਿੰਦੇ ਹਨ।
ਸਵਾਲ: ਜੇ ਤੁਹਾਡੇ ਮਾਮਲੇ ਵਿਚ ਅਮਿਤ ਸ਼ਾਹ ਦੀ ਗ੍ਰਿਫ਼ਤਾਰੀ ਹੋਈ ਤਾਂ ਇਸੇ ਤਰਜ਼ ‘ਤੇ ਮੁੱਖ ਮੰਤਰੀ ਨੂੰ ਵੀ ਗ੍ਰਿਫ਼ਤਾਰ ਹੋਣਾ ਚਾਹੀਦਾ ਸੀ?
ਜਵਾਬ: ਬਿਲਕੁਲ, ਸੋਹਰਾਬੂਦੀਨ ਦੀ ਹੱਤਿਆ ਵਿਚ ਅਫ਼ਸਰਾਂ ਦੀ ਗ੍ਰਿਫ਼ਤਾਰੀ ਤੋਂ ਐਨ ਪਿੱਛੋਂ 2007 ਵਿਚ ਸੋਨੀਆ ਗਾਂਧੀ ਇਥੇ ਆਈ ਸੀ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਮੌਤ ਦੇ ਸੌਦਾਗਰ ਕਿਹਾ ਸੀ। ਇਸ ਤੋਂ ਬਾਅਦ ਹਰ ਇਕੱਠ ਵਿਚ ਮੋਦੀ ਜੀ ਜ਼ੋਰ ਜ਼ੋਰ ਨਾਲ ਚੀਕਦੇ ਸਨ ‘ਮੌਤ ਕੇ ਸੌਦਾਗਰ’? ਸੋਹਰਾਬੂਦੀਨ ਕੌਨ ਥਾਂ? ਉਸਕੋ ਮਾਰਾ ਤੋਂ ਅੱਛਾ ਹੂਆ ਕੇ ਨਹੀਂ ਹੂਆ? ਤਾਂ ਚੰਗਾ ਹੋਇਆ ਕਿ ਨਹੀਂ? ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰੀ ਬਹੁਮਤ ਮਿਲ ਗਿਆ। ਉਹ ਜੋ ਚਾਹੁੰਦੇ ਸੀ ਉਹੀ ਹਾਸਲ ਹੋ ਗਿਆ।
ਸਵਾਲ: ਤੇ ਜਿਨ੍ਹਾਂ ਅਫ਼ਸਰਾਂ ਤੋਂ ਉਨ੍ਹਾਂ ਨੇ ਸਭ ਕੁਝ ਕਰਵਾਇਆ, ਹੁਣ ਉਨ੍ਹਾਂ ਦੀ ਉਹ ਮਦਦ ਨਹੀਂ ਕਰ ਰਹੇ?
ਜਵਾਬ: ਨਹੀਂ, ਉਹ ਸਾਰੇ ਜੇਲ੍ਹ ਵਿਚ ਹਨ।
ਸਵਾਲ: ਕੀ ਉਨ੍ਹਾਂ ਨੇ ਕਦੇ ਵੀ ਤੁਹਾਨੂੰ ਇਨ੍ਹਾਂ ਮੁਕਾਬਲਿਆਂ ਬਾਰੇ ਕੋਈ ਸਵਾਲ ਪੁੱਛਿਆ ਸੀ?
ਜਵਾਬ: ਕਦੇ ਵੀ ਨਹੀਂ। ਦੇਖੋ, ਇਨ੍ਹਾਂ ਨੇ ਸਭ ਦਾ ਲਾਹਾ ਲੈਣਾ ਹੁੰਦੈ, ਫ਼ਸਾਦ ਹੋਏ, ਮੁਸਲਿਮ ਕੋ ਮਾਰਾ, ਬੈਨੀਫਿਟ ਲੀਆ, ਇਸ ਪਰ ਭੀ ਕੀਆ।
ਸਵਾਲ: ਕੀ ਤੁਹਾਡੇ ਸ਼ਾਹ ਸਾਹਿਬ ਦੁਬਾਰਾ ਗ੍ਰਹਿ ਮੰਤਰਾਲੇ ਵਿਚ ਆਉਣਗੇ?
ਜਵਾਬ: ਨਹੀਂ, ਹੁਣ ਉਹ ਨਹੀਂ ਆ ਸਕਣਗੇ ਕਿਉਂਕਿ ਸੀ ਐੱਮ ਕੋ ਉਸ ਸੇ ਡਰ ਲਗਤਾ ਹੈ, ਕਿਉਂਕਿ ਵੋਹ ਹੋਮ ਡਿਪਾਰਟਮੈਂਟ ਮੇਂ ਬਹੁਤ ਪਾਪੂਲਰ ਹੋ ਗਯਾ ਥਾ। ਉਹ ਸਰਕਾਰ ਦੀ ਕਮਜ਼ੋਰੀ ਜਾਣਦਾ ਹੈ, ਇਸ ਲਈ ਮੁੱਖ ਮੰਤਰੀ ਕਦੇ ਵੀ ਨਹੀਂ ਚਾਹੁਣਗੇ ਕਿ ਗ੍ਰਹਿ ਮੰਤਰੀ ਕੋਈ ਐਸਾ ਵਿਕਅਤੀ ਬਣੇ ਜੋ ਸਭ ਕੁਝ ਦਾ ਭੇਤੀ ਹੋਵੇ।
ਸਵਾਲ: ਤਾਂ ਕੀ ਹੁਣ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਦੀ ਆਪੋ ਵਿਚ ਬਣਦੀ ਨਹੀਂ?

ਜਵਾਬ: ਨਹੀਂ, ਇਹ ਮੁੱਖ ਮੰਤਰੀ ਮੋਦੀ ਜੈਸੇ ਆਪ ਅਭੀ ਬੋਲ ਰਹੇ ਥੇ, ਵੋਹ ਆਪਰਚੂਨਿਸਟ ਹੈ। ਅਪਨਾ ਕਾਮ ਨਿਕਾਲ ਲੀਆ, ਆਪਣਾ ਸਾਰਾ ਕੰਮ ਕਰਵਾ ਲਿਆ।

ਸਵਾਲ: ਘਟੀਆ ਕੰਮ।
ਜਵਾਬ: ਹਾਂ.
ਸਵਾਲ: ਤਾਂ ਤੁਸੀਂ ਇਸ ਤੋਂ ਬਿਨਾ ਹੋਰ ਕਿੰਨੇ ਕੁ ਮੁਕਾਬਲੇ ਬਣਾਏ ਹਨ?
ਜਵਾਬ: ਹਮਮ… ਸ਼ਾਇਦ 10 ਦੇ ਕਰੀਬ।
ਸਵਾਲ: ਸਾਰੇ ਅਹਿਮ ਮੁਕਾਬਲੇ ਸਨ, ਕੀ ਮੈਂ ਜਾਣ ਸਕਦੀ ਹਾਂ?
ਜਵਾਬ: ਨਹੀਂ, ਨਹੀਂ।
ਫਰਜ਼ੀ ਮੁਕਾਬਲਿਆਂ ਦੀ ਜਾਂਚ ਸਾਰੇ ਰੋਜ਼ਾਨਾ ਅਖ਼ਬਾਰਾਂ ਦੇ ਗੁਜਰਾਤ ਐਡੀਸ਼ਨਾਂ ਵਿਚ ਰੋਜ਼ ਸੁਰਖੀਆਂ ਬਣ ਕੇ ਛਾਈ ਰਹਿੰਦੀ ਸੀ ਇਸ ਤੱਥ ਨੇ ਮੈਨੂੰ ਸਿੰਘਲ ਤੋਂ ਘੋਖਵੇਂ ਸਵਾਲ ਪੁੱਛਣ ਦਾ ਬਹਾਨਾ ਦੇ ਦਿੱਤਾ ਤੇ ਉਸ ਨੂੰ ਸ਼ੱਕ ਵੀ ਨਹੀਂ ਹੋਇਆ। ਜਦੋਂ ਦਿਨ ਗੁਜ਼ਰ ਗਏ ਅਤੇ ਜਦੋਂ ਦੀ ਮੈਂ ਸਿੰਘਲ ਨੂੰ ਮਿਲੀ ਸੀ, ਮੈਂ ਆਪਣੇ ਅੰਦਰ ਇਕ ਗੁਨਾਹ ਦੀ ਭਾਵਨਾ, ਇਕ ਹਮਦਰਦੀ ਮਹਿਸੂਸ ਕਰਨ ਲੱਗੀ। ਕੀ ਉਹ ਸੱਚੀਓਂ ਹੀ ਬੇਕਸੂਰ ਸੀ ਜਿਸ ਨੂੰ ਪ੍ਰਬੰਧ ਨੇ ਗ਼ਲਤ ਬਣਾ ਦਿੱਤਾ ਸੀ ਜਿਵੇਂ ਉਹ ਮੈਨੂੰ ਜਚਾਉਣਾ ਚਾਹੁੰਦਾ ਸੀ? ਉਹ ਫਿਲਮਾਂ ਵਿਚੋਂ ਆਪਣੀ ਹਾਲਤ ਨਾਲ ਮਿਲਦੇ ਜੁਲਦੇ ਕਿਰਦਾਰ ਲੈ ਕੇ ਮੈਨੂੰ ਮਿਸਾਲਾਂ ਦਿੰਦਾ ਅਤੇ ਮੈਨੂੰ ਉਨ੍ਹਾਂ ਦਾ ਚੇਤਾ ਕਰਾਉਂਦਾ, ਗੱਲਬਾਤ ਭਗਵਦ ਗੀਤਾ ਦੇ ਸਲੋਕਾਂ ਅਤੇ ਉਸ ਵਲੋਂ ਧਰਮ ਦੀ ਓਟ ਲੈਣ ਵੱਲ ਮੁੜ ਜਾਂਦੀ। ਅਸੀਂ ਓਸ਼ੋ ਬਾਰੇ ਅਤੇ ਮੇਰੀ ਸਿਗਰਟਾਂ ਪੀਣ ਦੀ ਆਦਤ ਬਾਰੇ ਚਰਚਾ ਕਰਦੇ। ‘ਜੇ ਛੱਡ ਸਕਦੀ ਏਂ ਤਾਂ ਛੱਡ ਦੇ,’ ਉਸਨੇ ਮਸ਼ਵਰਾ ਦਿੱਤਾ, ਇਹ ਚੰਗੀ ਨਹੀਂ।’ ਉਹ ਮੇਰੇ ਨਾਲ ਇਕ ਗੂੜ੍ਹੀ ਦੋਸਤੀ ਬਣਾਉਂਦਾ ਜਾ ਰਿਹਾ ਸੀ। ਮੈਂ ਇਕ ਬਾਹਰੀ ਵਿਅਕਤੀ ਸੀ ਜੋ  ਉੱਥੋਂ ਦੇ ਇਕ ਅੰਦਰਲੇ ਵਿਅਕਤੀ ਦੇ ਭਵਿੱਖਨਕਸ਼ੇ ਤੋਂ ਉਸ ਬਾਰੇ ਰਾਏ ਬਣਾਉਣ ਲਈ ਨਹੀਂ ਗਈ ਸੀ।
ਸੱਚੀਓਂ ਹੀ ਮੈਂ ਇਹ ਹਿਸਾਬ ਕਿਤਾਬ ਨਹੀਂ ਲਾ ਸਕੀ ਕਿ ਇਹ ਬੰਦਾ ਅਸਲ ਵਿਚ ਇਸ ਤਰ੍ਹਾਂ ਕਿਉਂ ਸੋਚਦਾ ਸੀ। ਤੇ ਇਕ ਦਿਨ ਜਦੋਂ ਮੈਂ ਆਪਣੇ ਹੋਸਟਲ ਵਾਪਸ ਆਈ, ਮੈਂ ਸਿੱਧੀ ਪੀ ਸੀ ਓ ਉਪਰ ਚਲੀ ਗਈ। ਮੈਂ ਭਿਆਨਕ ਉਲਝਣ ਦਾ ਸ਼ਿਕਾਰ ਸੀ ਅਤੇ ਮੈਂ ਮਨ ਬਣਾਇਆ ਕਿ ਮੈਨੂੰ ਅੰਮਾ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂ ਸਿੰਘਲ ਪ੍ਰਤੀ ਹਮਦਰਦੀ ਮਹਿਸੂਸ ਕਰ ਰਹੀ ਸੀ।  ਪਰ ਇੰਝ ਕਰਨਾ ਮੈਨੂੰ ਵਾਰਾ ਨਹੀਂ ਖਾ ਸਕਦਾ ਸੀ। ਉਸ ਦਾ ਰਵੱਈਆ ਉਨ੍ਹਾਂ ਅਫ਼ਸਰਾਂ ਵਰਗਾ ਢੀਠ ਨਹੀਂ ਸੀ ਜਿਨ੍ਹਾਂ ਨੂੰ ਮੈਂ ਪਹਿਲਾਂ ਮਿਲ ਚੁੱਕੀ ਸੀ। ਜੋ ਬੇਰਹਿਮੀ ਨਾਲ ਕੀਤੇ ਕਤਲਾਂ, ਮੁਕਾਬਲਿਆਂ ਨੂੰ ਲੈ ਕੇ ਬਾਘੀਆਂ ਪਾਉਂਦੇ ਸਨ। ਪਰ ਐਸੇ ਕਤਲਾਂ ਦੀ ਕੋਈ ਵੀ ਵਾਜਬੀਅਤ ਨਹੀਂ ਹੋ ਸਕਦੀ ਸੀ, ਜਦੋਂ ਇਕ ਬੰਦਾ ਇਨ੍ਹਾਂ ਵਿਚ ਸ਼ਾਮਲ ਸੀ, ਜਾਂ ਉਹ ਐਸਾ ਅਧਿਕਾਰੀ ਸੀ ਜਿਸਨੇ ਸੱਚ ਨੂੰ ਦਬਾਉਣ ਦਾ ਫੈਲਿਆ ਹੋਇਆ ਸੀ। ਜਿਵੇਂ ਮੇਰੀ ਮਾਂ ਨੇ ਉਸ ਦਿਨ ਮੈਨੂੰ ਸਮਝਾਇਆ ਕਿ ਐਸੀ ਬੰਦੇ ਮਿਲਣਗੇ ਜੋ ਤੁਹਾਨੂੰ ਆਪਣੇ ਵਤੀਰੇ, ਆਪਣੇ ਕਾਰਿਆਂ ਦੀਆਂ ਬਹੁਤ ਸਾਰੀਆਂ ਸਫ਼ਾਈਆਂ ਦੇਣਗੇ। ਤੁਹਾਡੇ ਕਰਨ ਵਾਲਾ ਕੰਮ ਇਹ ਹੁੰਦਾ ਹੈ ਕਿ ਤੁਸੀਂ ਵਾਪਸ ਆ ਕੇ ਇਹ ਦੇਖੋ ਕਿ ਉਨ੍ਹਾਂ ਨੇ ਸੱਚਮੁੱਚ ਇਹੀ ਕੀਤਾ ਸੀ, ਅਤੇ ਫਿਰ ਤੁਸੀਂ ਜਾਣ ਜਾਵੋਗੇ ਕਿ ਉਨ੍ਹਾਂ ਦੀਆਂ ਸਫ਼ਾਈਆਂ ਦੀ ਕੋਈ ਵੁੱਕਤ ਬਣਦੀ ਹੈ ਜਾਂ ਨਹੀਂ।
ਹੁਣ ਮੈਨੂੰ ਇਹ ਤਾਂ ਸਪਸ਼ਟ ਸੀ ਕਿ ਐਨੇ ਸਾਲ ਖ਼ਾਮੋਸ਼ ਰਹਿ ਕੇ ਸਿੰਘਲ ਬਾਕੀਆਂ ਦੀ ਤਰ੍ਹਾਂ ਹੀ ਇਸ ਵਿਚ ਹਿੱਸੇਦਾਰ ਸੀ, ਪਰ ਰਾਜ ਤੰਤਰ ਵੱਲੋਂ ਐਸੇ ਨਿਸ਼ਾਨੇ ਦੀ ਮਾਰ ਹੇਠ ਆਏ ਆਹਲਾ ਅਫ਼ਸਰਾਂ ਨੂੰ ਘਿਣਾਉਣੇ ਤਰੀਕੇ ਨਾਲ ਇਸਤੇਮਾਲ ਕਰਕੇ ਸੁੱਟ ਦੇਣ ਦਾ ਨੋਟਿਸ ਲਏ ਬਿਨਾ ਨਹੀਂ ਰਿਹਾ ਜਾ ਸਕਦਾ। ਸਿੰਘਲ ਨੇ ਇਸ ਇਸਤੇਮਾਲ ਕਰੋ ਤੇ ਸੁੱਟ ਦਿਓ ਦੀ ਨੀਤੀ ਦੀ ਗੱਲ ਕੀਤੀ ਸੀ ਜਿਸ ਨੂੰ ਮੈਂ ਆਪਣੇ ਖੁਫ਼ੀਆ ਕੈਮਰੇ ਵਿਚ ਰਿਕਾਰਡ ਕਰ ਲਿਆ ਸੀ. ਕੁਝ ਸਾਲ ਪਿੱਛੋਂ ਓਦੋਂ ਮੁੜ ਚਰਚਾ ਵਿਚ ਆ ਗਈ ਜਦੋਂ ਇਕ ਹੋਰ ਆਹਲਾ ਪੁਲਿਸ ਅਫ਼ਸਰ ਡੀ ਜੀ ਵਨਜਾਰਾ ਨੇ ਇਸ ਬਾਰੇ ਸਵਾਲ ਉਠਾਏ। ਵਨਜਾਰਾ ਮੋਦੀ ਸਰਕਾਰ ਦੇ ਉਨ੍ਹਾਂ ਆਹਲਾ ਪੁਲਿਸ ਅਫ਼ਸਰਾਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਚਾਰ ਫਰਜ਼ੀ ਮੁਕਾਬਲਿਆਂ ਵਿਚ ਉਨ੍ਹਾਂ ਵਲੋਂ ਨਿਭਾਈ ਭੂਮਿਕਾ ਬਦਲੇ ਸੀਖਾਂ ਪਿੱਛੇ ਬੰਦ ਕੀਤਾ ਗਿਆ ਸੀ। ਉਸਨੇ ਗੁਜਰਾਤ ਸਰਕਾਰ ਨੂੰ ਲਿਖੇ ਖਤ ਵਿਚ ਉਹੀ ਸਭ ਕੁਝ ਦੁਹਰਾਇਆ ਸੀ ਜੋ ਸਿੰਘਲ ਇਸ ਬਾਬਤ ਪਹਿਲਾਂ ਕਹਿ ਚੁੱਕਾ ਸੀ। ਉਸਦਾ ਕਹਿਣਾ ਸੀ ਕਿ ਉਸ ਵਰਗੇ ਅਫ਼ਸਰਾਂ ਨੂੰ ਅਮਿਤ ਸ਼ਾਹ ਵਰਗੇ ਮੰਤਰੀਆਂ ਵੱਲੋਂ ਆਪਣੇ ਨਿਸ਼ਾਨੇ ਹਾਸਲ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ, ਅਤੇ ਜਿਸ ਬੰਦੇ, ਮੁੱਖ ਮੰਤਰੀ ਨਰਿੰਦਰ ਮੋਦੀ, ਨੂੰ ਉਹ ਰੱਬ ਸਮਝਦਾ ਸੀ ਉਸੇ ਨੇ ਉਸ ਨਾਲ ਧੋਖਾ ਕੀਤਾ ਸੀ। ਇਹ ਗੱਲ ਭੇਤ ਬਣੀ ਰਹੇਗੀ ਕਿ ਵਨਜਾਰਾ ਦੇ ਬਿਆਨ ਪਿੱਛੇ (ਜਿਸ ਵੱਲੋਂ ਫਿਰ ਸਟੇਟ ਆਈ ਪੀ ਐਸ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ) ਕੋਈ ਸਿਆਸੀ ਮਨੋਰਥ ਸੀ ਜਾਂ ਨਹੀਂ। ਪਰ ਤੱਥ ਇਹੀ ਹੈ ਕਿ ਉਸ ਅਤੇ ਸਿੰਘਲ ਵਰਗੇ ਅਫ਼ਸਰਾਂ ਨੂੰ ਉਸ ਦੀ ਬੇਦੀ ਉਪਰ ਇਸਤੇਮਾਲ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਇਹ ਦਹਿਸ਼ਤਗਰਦ ਮੁਕਤ ਰਾਜ ਹੈ।
ਸਿੰਘਲ ਕੋਈ ਵਿਸ਼ੇਸ਼ ਮਾਮਲਾ ਨਹੀਂ ਸੀ, ਸਗੋਂ ਆਮ ਦਸਤੂਰ ਸੀ। ਇਹੀ ਕੁਝ ਸੀ ਜਿਸ ਨੂੰ ਮੈਂ ਆਉਣ ਵਾਲੇ ਦਿਨਾਂ ਵਿਚ ਖੋਜ ਕੇ ਸਾਹਮਣੇ ਲਿਆਉਣਾ ਸੀ, ਉਸਦੇ ਸੀਨੀਅਰ ਰਾਜਨ ਪ੍ਰਿਯਾਦਰਸ਼ੀ ਤੋਂ, ਸੂਬੇ ਦੇ ਇਕ ਸਾਬਕਾ ਪੁਲਿਸ ਕਮਿਸ਼ਨਰ ਤੋਂ ਅਤੇ ਹੋਰ ਨੌਕਰਸ਼ਾਹਾਂ ਤੋਂ। ਸੱਚ ਦੀ ਭਾਲ ਤਾਂ ਅਜੇ ਸ਼ੁਰੂ ਹੀ ਹੋਈ ਸੀ। (ਬਾਕੀ ਅਗਲੇ ਹਫ਼ਤੇ)