ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਚੋਣ ਯੋਧੇ

ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਚੋਣ ਯੋਧੇ

ਇਸ ਵਾਰ ਅਸੀਂ ਆਮ ਆਦਮੀ ਪਾਰਟੀ ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿਚਲੀ ਤਿਆਰੀ ਬਾਰੇ ਜ਼ਿਕਰ ਕਰਨ ਜਾ ਰਹੇ ਹਾਂ। ਵਿਧਾਨ ਸਭਾ ਚੋਣਾਂ ਲਈ ਮੈਦਾਨ ਵਿਚ ਪਹਿਲੀ ਵਾਰ ਨਿਤਰੀ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਟੀਮ ਦੇ ਮੋਹਰੀ ਵਿਅਕਤੀਆਂ ਦੀ ਸੰਖੇਪ ਵਿਚ ਜਾਣਕਾਰੀ।
ਪੰਜਾਬ ਵਿਚ ਇਹ ਪਾਰਟੀ ਨਵੇਂ ਚੋਲੇ ਵਿਚ ਸਾਹਮਣੇ ਆਈ ਹੈ, ਜਿਸ ਨੇ ਆਪਣੀ ਟੀਮ ਅਤੇ ਸਮਰਥਕਾਂ ਦਾ ਆਧਾਰ ਖੜ੍ਹਾ ਕੀਤਾ ਹੈ ਪਰ ਸੱਤਾ ਵਿਰੋਧੀ ਲਹਿਰ ਕਾਰਨ ਉਸ ਨੂੰ ਕੋਈ ਖ਼ਾਸ ਮਿਹਨਤ ਵੀ ਨਹੀਂ ਕਰਨੀ ਪਈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦਾ ਸਿਆਸੀ ਭਵਿੱਖ ਪੰਜਾਬ ਵਿਚ ਘੜਿਆ ਜਾ ਰਿਹਾ ਹੈ। ਤੇ ਇਹ ਯਕੀਨੀ ਬਣਾਉਣ ਕਿ ਇਸ ਦਾ ਭਵਿੱਖ ਉਜਵਲ ਹੈ, ਇਸ ਦੇ ਅਫ਼ਸਰਸ਼ਾਹ ਤੋਂ ਐਕਟੀਵਿਸਟ ਤੇ ਫੇਰ ਸਿਆਸਤਦਾਨ ਬਣੇ ਅਰਵਿੰਦ ਨੇ ਦੇਸ਼ ਨੂੰ ਵੱਖਰਾ ਸਿਆਸੀ ਮੁਹਾਂਦਰਾ ਦੇਣ ਦਾ ਵਾਅਦਾ ਕੀਤਾ ਹੈ। ‘ਆਪ’ ਲਈ ਪੰਜਾਬ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਸ ਦੇ ਕੁਝ ਯੋਧਿਆਂ ਦਾ ਜ਼ਿਕਰ ਇਸ ਤਰ੍ਹਾਂ ਹੈ।
chandigarh-simranjeet-conference-chandigarh-hindustan-balwinder-independent_13a644c0-b3e6-11e6-9428-9e75312725ed
ਅਹਿਮ ਕਿਰਦਾਰ
ਸੰਜੇ ਸਿੰਘ, (44 ਸਾਲ)
ਆਮ ਆਦਮੀ ਪਾਰਟੀ ਦਾ ਪੰਜਾਬ ਮਾਮਲਿਆਂ ਦਾ ਇੰਚਾਰਜ ਅਤੇ ਅਹਿਮ ਫ਼ੈਸਲੇ ਤੈਅ ਕਰਨ ਵਾਲੀ ਸ਼ਖ਼ਸੀਅਤ। ਕੇਜਰੀਵਾਲ ਤੋਂ ਬਿਨਾਂ ਕੋਈ ਵੀ ਉਸ ਦਾ ਫ਼ੈਸਲਾ ਰੱਦ ਨਹੀਂ ਕਰ ਸਕਦਾ। ਉਸ ਦਾ ਬੋਲਿਆ ਹਰ ਸ਼ਬਦ ਆਖ਼ਰੀ ਹੁੰਦਾ ਹੈ। ਪਾਰਟੀ ਦਾ ਢਾਂਚਾ ਖੜ੍ਹਾ ਕਰਨ ਵਿਚ ਉਸ ਦਾ ਅਹਿਮ ਹੱਥ ਹੈ। ਪਾਰਟੀ ਦੇ ਅੰਦਰੋਂ ਤੇ  ਬਾਹਰੋਂ ਹੋਣ ਵਾਲੀ ਆਲੋਚਨਾ ਅਤੇ ਕਿਸੇ ਤਰ੍ਹਾਂ ਦੇ ਸੰਕਟ ਦਾ ਹੱਲ ਸੰਜੇ ਸਿੰਘ ਕੋਲ ਹੈ। ਪਰਦੇ ਦੇ ਸਾਹਮਣੇ ਨਾ ਆ ਕੇ ਵੀ, ਉਹ ਪਰਦੇ ਦੇ ਪਿਛੇ ਕੰਮ ਕਰਦਾ ਹੈ, ਭਾਵ ਉਹ ਹਰ ਥਾਂ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਜੋ ਵੀ ਹੋਣ, ਜੇ ਜਿੱਤ ਦਾ ਸਿਹਰਾ ਉਸ ਸਿਰ ਬੱਝਿਆ ਤਾਂ ਹਾਰ ਦਾ ਭਾਂਡਾ ਵੀ ਉਸੇ ਸਿਰ ਭੱਜੇਗਾ।
durgesh-pathak
ਸੱਜਾ ਹੱਥ
ਦੁਰਗੇਸ਼ ਪਾਠਕ, (28 ਸਾਲ)
ਪੰਜਾਬ ਵਿਚ ਕੇਜਰੀਵਾਲ ਦੇ ਸਾਰਿਆਂ ਤੋਂ ਨੇੜਲੇ ਵਿਅਕਤੀਆਂ ਵਿਚੋਂ ਇਕ। ਉਸ ਦੀ ਸਾਰੀ ਤਾਕਤ ਜਥੇਬੰਦਕ ਢਾਂਚਾ ਖੜ੍ਹਾ ਕਰਨ ਵਿਚ ਲਾਈ ਜਾ ਰਹੀ ਹੈ। ਸੰਜੇ ਤੋਂ ਇਲਾਵਾ ਦੁਰਗੇਸ਼ ਨੇ ਵੀ ਪਾਰਟੀ ਦੀਆਂ ਟਿਕਟਾਂ ਦੇਣ ਦੀ ਜ਼ਿੰਮੇਵਾਰੀ ਤੋਂ ਲੈ ਕੇ, ‘ਆਪ’ ਤੇ ਇਸ ਦੇ ਚੋਣ ਨਿਸ਼ਾਨ ਝਾੜੂ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਜ਼ਿੰਮਾ ਚੁੱਕਿਆ ਹੈ। ਉਹ ਸੁਣਦਾ ਜ਼ਿਆਦਾ ਤੇ ਬੋਲਦਾ ਘੱਟ ਹੈ। ਉਹ ਮੀਡੀਆ ਦੀ ਚਕਾਚੌਂਧ ਤੋਂ ਦੂਰ ਰਹਿੰਦਾ ਹੈ।
bhagwant-mann
ਮੁੱਖ ਮਜਮੇਬਾਜ 
ਭਗਵੰਤ ਮਾਨ, (43 ਸਾਲ)
ਕਾਮੇਡੀਅਨ ਤੇ ਸਿਆਸਤਦਾਨ ਭਗਵੰਤ ਮਾਨ ‘ਆਪ’ ਪ੍ਰਚਾਰ ਮੁਹਿੰਮ ਦੀ ਜਿੰਦ ਜਾਨ ਹੈ। ਬੋਲ ਕੇ ਲੋਕਾਂ ਨੂੰ ਆਕਰਸ਼ਤ ਕਰਨ ਦੀ ਸਮਰਥਾ ਹੈ। ਉਸ ਤੋਂ ਪਹਿਲਾਂ ਤੇ ਬਾਅਦ ਵਿਚ ਬੋਲਣ ਵਾਲਿਆਂ ਨੂੰ ਆਪਣੀ ਗੱਲ ਕਹਿਣ ਵਿਚ ਔਖਿਆਈ ਆਉਂਦੀ ਹੈ। ਉਹ ਲਚੀਲਾ ਹੋਣ ਦੇ ਨਾਲ ਨਾਲ ਕੇਜਰੀਵਾਲ ਦੀ ਸੁਰ ਵਿਚ ਸੁਰ ਮਿਲਾਉਣ ਵਾਲਾ ਵਿਅਕਤੀ ਹੈ। ਉਹ ਮੁੱਖ ਮੰਤਰੀ ਬਣਨ ਦਾ ਵੀ ਸੁਪਨਾ ਪਾਲ ਰਿਹਾ ਹੈ। ਅਕਸਰ ਵਿਵਾਦਾਂ ਵਿਚ ਵੀ ਘਿਰਿਆ ਰਹਿੰਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਉਸ ਦੀ ਸ਼ਰਾਬ ਪੀਣ ਦੀ ਆਦਤ, ਉਸ ਲਈ ਦਿੱਕਤਾਂ ਪੈਦਾ ਕਰਦੀ ਹੈ। ਉਸ ਦਾ ਮਜ਼ਾਹੀਆ ਸੁਭਾਅ ਅਤੇ ਸ਼ੋਸ਼ਲ ਮੀਡੀਆ ਦੀ ਵਿਆਪਕ ਵਰਤੋਂ ਕਰਨ ਕਾਰਨ ਨੌਜਵਾਨ ਜ਼ਿਆਦਾ ‘ਆਪ’ ਨਾਲ ਜੁੜਦੇ ਹਨ।
ghugi
ਸੰਕਟ ਮੋਚਣ
ਗੁਰਪ੍ਰੀਤ ਸਿੰਘ ਵੜੈਚ ‘ਘੁੱਗੀ’, (45 ਸਾਲ)
‘ਆਪ’ ਦਾ ਇਕ ਹੋਰ ਕਾਮੇਡੀ ਪਾਤਰ, ਉਹ ਵੀ ਪਾਰਟੀ ਦਾ ਸੰਕਟ ਮੋਚਣ ਹੈ। ਉਸ ਦੇ ਪਾਰਟੀ ਕਨਵੀਨਰ ਬਣਨ ਨਾਲ ਦੂਜਿਆਂ ਨੂੰ ਬਹੁਤ ਤਕਲੀਫ਼ ਹੋਈ। ਉਸ ਨੇ ਆਪਣੀ ਸੂਝ-ਬੂਝ ਤੇ ਸਹਿਜ ਸੁਭਾਅ ਨਾਲ ਆਪਣੇ ਵਿਰੋਧੀਆਂ ਨੂੰ ਵੀ ਸ਼ਾਂਤ ਕੀਤਾ। ਕਾਮੇਡੀਅਨ ਹੋਣ ਦੇ ਨਾਤੇ ਵੀ ਉਹ ਮਜ਼ਾਹੀਆ ਲਹਿਜ਼ੇ ਤੋਂ ਗੁਰੇਜ਼ ਕਰਦਾ ਹੈ ਤੇ ਸਿੱਖ ਇਤਿਹਾਸ ‘ਤੇ ਪਕੜ ਹੋਣ ਕਾਰਨ, ਪਾਰਟੀ ਨੂੰ ਇਸ ਦਾ ਲਾਭ ਮਿਲਦਾ ਹੈ।
hs-pholka
ਘਰ ਵਿਚ ਹੀ ਆਲੋਚਕ
ਐਚ.ਐਸ. ਫੂਲਕਾ, (60 ਸਾਲ)
ਵਕੀਲ ਹੋਣ ਦੇ ਨਾਤੇ ਉਹ ਕੇਜਰੀਵਾਲ ਲਈ ਲੋਕਾਂ ਨੂੰ ਪਾਰਟੀ ਨਾਲ ਜੋੜਨ ਤੋਂ ਲੈ ਕੇ ਸਾਰੇ ਕਾਨੂੰਨੀ ਨੁਕਤਿਆਂ ‘ਤੇ ਮਸ਼ਵਰਾ ਦਿੰਦਾ ਹੈ। ਵਨ-ਮੈਨ-ਸ਼ੋਅ, ਫੂਲਕਾ ਕੇਜਰੀਵਾਲ ਦੀ ਕੋਰ ਟੀਮ ਵਿਚ ਆਲੋਚਨਾਵਾਂ ਦਾ ਸ਼ਿਕਾਰ ਬਣਿਆ ਹੈ। ‘ਆਪ’ ਅੰਦਰਲੀਆਂ ਬਾਗ਼ੀ ਸੁਰਾਂ ਪ੍ਰਤੀ ਉਹ ਸਿਖ਼ਰ ਤੱਕ ਆਵਾਜ਼ ਪਹੁੰਚਾਉਂਦਾ ਹੈ। ਉਹ ਕੇਜਰੀਵਾਲ ਨੂੰ ਭਾਸ਼ਣਾਂ ਲਈ ਬੌਧਿਕ ਸਮੱਗਰੀ ਵੀ ਮੁਹੱਈਆ ਕਰਦਾ ਹੈ।
jarnail-singh
ਦਿਸ਼ਾ ਸੂਚਕ
ਜਰਨੈਲ ਸਿੰਘ, (43 ਸਾਲ)
ਸੁੱਚਾ ਸਿੰਘ ਛੋਟੇਪੁਰ ਤੋਂ ਬਾਅਦ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਵਿਚ ਲਿਆ ਕੇ ਪਾਰਟੀ ਨੂੰ ਸਿੱਖ ਚਿਹਰਾ ਦਿੱਤਾ ਗਿਆ। ਕੱਟੜ ਧਾਰਨਾਵਾਂ ਵਜੋਂ ਜਾਣਿਆ ਜਾਂਦਾ ਹੈ ਤੇ ਉਹ ਕੇਜਰੀਵਾਲ ਨੂੰ ਸਿੱਖ ਅਤੇ ਸਮਾਜਿਕ-ਧਰਾਮਿਕ ਮਸਲਿਆਂ ਪ੍ਰਤੀ ਜਾਗਰੂਕ ਕਰਦਾ ਹੈ। ਕੇਜਰੀਵਾਲ ਨੇ ਉਸ ਨੂੰ ਪਾਰਟੀ ਲਈ ਆਜ਼ਾਦ ਤੌਰ ‘ਤੇ ਪ੍ਰਤੀਕਿਰਿਆ ਜੁਟਾਉਣ ਦੀ ਵੀ ਜ਼ਿੰਮੇਵਾਰੀ ਸੌਂਪੀ ਹੋਈ ਹੈ।
kanwar-sandhu
ਮੈਨੀਫੈਸਟੋ ਮੇਕਰ
ਕੰਵਰ ਸੰਧੂ, (61 ਸਾਲ)
ਪੱਤਰਕਾਰ ਹੋਣ ਦੇ ਨਾਤੇ ਉਹ ਦਹਾਕਿਆਂ ਤੋਂ ਪੰਜਾਬ ਮਾਮਲਿਆਂ ਦਾ ਮਾਹਰ ਹੈ। ਮੈਨੀਫੈਸਟੋ ਤਿਆਰ ਕਰਨ ਵਿਚ ਪਾਰਟੀ ਨੇ ਉਸ ਦੀ ਪੰਜਾਬ ਮਸਲਿਆਂ ਬਾਰੇ ਜਾਣਕਾਰੀ ਦੀ ਮੁਹਾਰਤ ਨੂੰ ਬਾਖ਼ੂਬੀ ਵਰਤਿਆ ਹੈ। ਭਖਦੇ ਮਸਲਿਆਂ ‘ਤੇ ਵੱਡੇ ਪੱਧਰ ‘ਤੇ ਆਨ ਲਾਈਨ ਸਮਰਥਕ ਜੁਟਾਉਣ ਵਿਚ ਉਸ ਦੀ ਅਹਿਮ ਭੂਮਿਕਾ ਹੈ। ਉਸ ਦੀ ਬਾਦਲ ਵਿਰੋਧੀ ਪਹੁੰਚ ਕਾਰਨ ਟੀ.ਵੀ. ਰਾਹੀਂ ਪਰਵਾਸੀ ਦਰਸ਼ਕ ਵੀ ਉਸ ਨਾਲ ਜੁੜੇ ਹਨ।
(ਪੇਸ਼ਕਾਰੀ ਚਿਤਲੀਨ ਸੇਠ  ‘ਹਿੰਦੁਸਤਾਨ ਟਾਈਮਜ਼’)