ਕਾਂਗਰਸ ਦੀ ਸਿਆਸੀ ਫੌਜ ਦੇ ਜਰਨੈਲ

ਕਾਂਗਰਸ ਦੀ ਸਿਆਸੀ ਫੌਜ ਦੇ ਜਰਨੈਲ

ਪਿਛਲੇ ਹਫ਼ਤੇ ਅਸੀਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਯੋਧਿਆਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ ਸੀ। ਇਸ ਵਾਰ ਕਾਂਗਰਸ ਵਾਰ ਰੂਮ ਦੀ ਸਿਆਸੀ ਬਿਸਾਤ ਦੇ ਅਹਿਮ ਮੋਹਰਿਆਂ ਦੀ ਗੱਲ ਕਰਨ ਜਾ ਰਹੇ ਹਾਂ। ਇਸ ਬਾਰੇ ਪੇਸ਼ ਹੈ ਸੰਖੇਪ ਜਿਹੀ ਜਾਣਕਾਰੀ।

ਸ਼ਾਹੀ ਰਣਨੀਤੀ
ਕੈਪਟਨ ਅਮਰਿੰਦਰ ਸਿੰਘ, 74
ਪੰਜਾਬ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਬਦਲਾਅ ਲਈ ਆਪਣੇ ਮਹਿਮਾ ਮੰਡਲ, ਖ਼ਾਸ ਤੌਰ ‘ਤੇ ਫਰੇਮ ਵਿਚ ਤਸਵੀਰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਨਾਲ ਸ਼ਾਹੀ ਟੈਗ ਵੀ ਨਾਲ ਹੀ ਨੱਥੀ ਹੈ। ਉਨ੍ਹਾਂ ਦੀ ਟੀਮ ਵਲੋਂ ਭਾਵੇਂ ਉਨ੍ਹਾਂ ਨੂੰ ਹਾਲੇ ਵੀ ‘ਮਹਾਰਾਜਾ’ ਹੀ ਕਿਹਾ ਜਾਂਦਾ ਹੈ ਤੇ ਹੁਣ ਸ਼ੁੱਧ ਯੁੱਧ ਰਣਨੀਤੀ ਹੈ ਜੋ ਕੈਪਟਨ ਵਾਰ ਰੂਮ ਦੀ ਅਗਵਾਈ ਕਰੇਗੀ। ਕੈਪਟਨ ਅਮਰਿੰਦਰ ਸਿੰਘ ਸਿਰਫ਼ ਆਪਣੇ ਵਫ਼ਾਦਾਰਾਂ ਦੇ ਸਹਾਰੇ ਚੋਣ ਰਣਨੀਤੀ ਨਹੀਂ ਘੜ ਸਕਦੇ। ਇਸ ਲਈ ਆਸ਼ਾ ਕੁਮਾਰੀ ਹੈ ਜੋ ਸਿੱਧਾ ਦਿੱਲੀ ਨਾਲ ਤਾਲਮੇਲ ਰੱਖਦੀ ਹੈ, ਪ੍ਰਸ਼ਾਂਤ ਕਿਸ਼ੋਰ ਹੈ, ਜੋ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦਾ ਵਿਸ਼ਵਾਸਪਾਤਰ ਹੈ। ਤੇ ਉਹ ਪਲ ਪਲ ਦੀ ਸੂਹ ਗਾਂਧੀ ਨੂੰ ਦਿੰਦਾ ਹੈ। ਪਰ ਵਾਰ ਰੂਮ ਵਿਚ ਇਹ ਪੂਰੀ ਤਰ੍ਹਾਂ ਸਪਸ਼ਟ ਹੈ-ਪੰਜਾਬ ਵਿਚ ਪਾਰਟੀ ਦੀ ਲਗਾਤਾਰ ਦੂਜੀ ਵਾਰ ਹਾਰ ਮਗਰੋਂ ਕਾਂਗਰਸ ਨੂੰ ਇਸ ਤੋਂ ਸਬਕ ਲੈਣ ਦੀ ਲੋੜ ਹੈ ਤੇ ਅਮਰਿੰਦਰ ਨੂੰ ਜ਼ਮੀਨੀ ਹਕੀਕਤ ਤੋਂ ਵਾਕਫ਼ ਹੋਣਾ ਚਾਹੀਦਾ ਹੈ।

ਸ਼ਤਰੰਜ ਦਾ ਹਾਥੀ
ਪ੍ਰਸ਼ਾਂਤ ਕਿਸ਼ੋਰ, 39
ਪ੍ਰਸ਼ਾਂਤ ਕਿਸ਼ੋਰ ਸਿਆਸੀ ਬਿਸਾਤ ਦਾ ਅਜਿਹਾ ਚਤੁਰ ਮੋਹਰਾ ਹੈ ਜੋ ਬਿਸਾਤ ਦੇ ਸਾਰੇ ਖਾਨਿਆਂ ਵਿਚ ਦੌੜ ਸਕਦਾ ਹੈ। ਭਾਵੇਂ ਪਾਰਟੀ ਦੇ ਚੋਣ ਰਣਨੀਤੀਕਾਰ ਅਤੇ ਅਮਰਿੰਦਰ ਵਿਚਾਲੇ ਸਬੰਧਾਂ ਦੀ ਸ਼ੁਰੂਆਤ ਕੁੜੱਤਣ ਨਾਲ ਹੋਈ ਪਰ ਉਨ੍ਹਾਂ ਦਾ ‘ਪਿਆਰ-ਨਫ਼ਰਤ’ ਵਾਲਾ ਰਿਸ਼ਤਾ ਆਪਣੇ ਸਾਂਝੇ ਨਿਸ਼ਾਨੇ ਨੂੰ ਹਾਸਲ ਕਰਨ ਲਈ ਨਿਭਦਾ ਆ ਰਿਹਾ ਹੈ। ਪ੍ਰਸ਼ਾਂਤ ਨੂੰ ਆਪਣਾ ਜੇਤੂ ਮੋਹਰੇ ਵਾਲਾ ਅਕਸ ਬਣਾਏ ਰੱਖਣ ਲਈ ਪੰਜਾਬ ਵਿਚ ਕਾਂਗਰਸ ਨੂੰ ਜਿੱਤ ਦਵਾਉਣ ਦੀ ਲੋੜ ਹੈ ਅਤੇ ਦੂਜੇ ਪਾਸੇ ਅਮਰਿੰਦਰ ਨੂੰ ਖ਼ੁਦ ਨੂੰ ਦੁਬਾਰਾ ਜੇਤੂ ਸਿੱਧ ਕਰਨ ਦੀ ਲੋੜ ਹੈ। ਉਦਾਹਰਣ ਵਜੋਂ ਉਸ ਨੇ ਕਿਹਾ ਸੀ ਕਿ ‘ਆਪ’ ਗ਼ਲਤ ਸਮੇਂ ‘ਤੇ ਅੱਗੇ ਵੱਧ ਰਹੀ ਸੀ ਤੇ ਇੰਜ ਹੋਇਆ।

ਵਜ਼ੀਰ
ਨਿਰਵਾਣ ਸਿੰਘ, 27
ਸਿਆਸੀ ਬਿਸਾਤ ਦਾ ਉਹ ਆਖ਼ਰੀ ਨਹੀਂ, ਪਰ ਮਹੱਤਵਪੂਰਨ ਮੋਹਰਾ ਹੈ। ਕਿਉਂਕਿ ਅਮਰਿੰਦਰ ਨੇ ਹੀ ‘ਇਕ ਪਰਿਵਾਰ-ਇਕ ਟਿਕਟ’ ਨਿਯਮ ਤਹਿਤ ਪਤਨੀਆਂ ਤੇ ਪੁੱਤਰਾਂ ਨੂੰ ਚੋਣ ਅਖਾੜੇ ਤੋਂ ਬਾਹਰ ਰੱਖਿਆ ਹੈ, ਇਸ ਲਈ ਉਨ੍ਹਾਂ ਦਾ ਪੋਤਾ ਨਿਰਵਾਣ ਬਾਹਰੋਂ ਹੀ ਕਮਾਂਡ ਸੰਭਾਲ ਰਿਹਾ ਹੈ। ਨਿਰਵਾਣ ਹਾਲੇ ਸਿਆਸਤ ਦੀ ਪੌੜੀ ਚੜ੍ਹਨੀ ਸਿੱਖ ਰਿਹਾ ਹੈ। ਉਸ ਨੇ ਅਮਰਿੰਦਰ ਦੀ ਸੋਸ਼ਲ ਮੀਡੀਆ ਦੀ ਕਮਾਂਡ ਆਪਣੇ ਹੱਥਾਂ ਵਿਚ ਲਈ ਹੋਈ ਹੈ। ਉਹ ਨੌਜਵਾਨਾਂ ਵੋਟਰਾਂ ਨੂੰ ਭਰਮਾਉਣ ਲਈ ਫੇਸਬੁੱਕ ‘ਤੇ ਟਵੀਟ ਕਰਨ ਤੇ ਟਿੱਪਣੀਆਂ ਪੋਸਟ ਕਰਨ ਦਾ ਕੰਮ ਬਾਖ਼ੂਬੀ ਕਰ ਰਿਹਾ ਹੈ। ਉਸ ਨੇ ਆਪਣੇ ਦਾਦੇ ਨੂੰ ਸੋਸ਼ਲ ਮੀਡੀਆ ਦੀ ਜੰਗ ਦੇ ਗੁਰ ਸਿਖਾਏ ਹਨ।

ਬਿਸਾਤ ਦੀ ਰਾਣੀ
ਆਸ਼ਾ ਕੁਮਾਰੀ, 61
ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਕਾਂਗਰਸ ਦੇ ਵੱਖ ਵੱਖ ਧੜਿਆਂ ਵਿਚਾਲੇ ਤਾਲਮੇਲ ਬਿਠਾਉਣ ਲਈ ਇਸ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੁਰਝਾਈ ਪਾਰਟੀ ਵਿਚ ਮੁੜ ਜਾਨ ਫੂਕਣ ਲਈ ਚਕਾ-ਚੌਂਧ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਮਰਿੰਦਰ ਵਾਂਗ ਸ਼ਾਹੀ ਪਰਿਵਾਰ ਵਿਚੋਂ ਹੈ ਤੇ ਅਮਰਿੰਦਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਤੇ ਇਹ ਯਕੀਨਨ ਕਰਦੀ ਹੈ ਕਿ ਮਹਿਮਾ ਮੰਡਲ ਫਰੇਮ ਵਿਚੋਂ ਬਾਹਰ ਰਹੇ। ਉਸ ਦਾ ਕਹਿਣਾ ਹੈ ਕਿ ਉਸ ਦਾ ਕੰਮ ਚੋਣ ਮਸ਼ੀਨ ਦੇ ਸਾਰੇ ਪਹੀਆਂ ਨੂੰ ਬਰਾਬਰ ਤੇਲ ਦੇਣਾ ਤੇ ਉਨ੍ਹਾਂ ‘ਤੇ ਨਿਗਰਾਨੀ ਕਰਨਾ ਕਿ ਉਹ ਆਪਣੀਆਂ ਤੈਅ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ। ਉਹ ਪੁਰਾਣੇ ਮੰਤਰ ‘ਤੇ ਯਕੀਨ ਕਰਦੀ ਹੈ ਕਿ ਰਣਨੀਤੀ ਘਾੜੇ ਨਹੀਂ, ਸਿਆਸਤਦਾਨ ਚੋਣਾਂ ਜਿੱਤਦੇ ਹਨ।

ਬਿਸਾਤ ਦਾ ਘੋੜਾ
ਪੰਜਾਬ ਸਿਆਸਤ ਦਾ ਪੁਰਾਣੀ ਖਿਡਾਰੀ
ਲਾਲ ਸਿੰਘ, 75
ਕੁਝ ਪੁਰਾਣੇ ਸਮਿਆਂ ਕਾਰਨ ਖੜ੍ਹੇ ਹਨ। ਛੇ ਵਾਰ ਵਿਧਾਇਕ ਤੇ ਸਾਬਕਾ ਮੰਤਰੀ ਲਾਲ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁੱਧੀਮਾਨ ਸਿਆਸਤਦਾਨ ਵਜੋਂ ਵਾਰ ਰੂਮ ਵਿਚ ਆਪਣੀ ਤਾਕਤ ਦਾ ਮੁਜ਼ਾਹਰਾ ਕਰ ਰਹੇ ਹਨ। ਉਹ ਲੋਕਾਂ ਨੂੰ ਹਸਾ ਸਕਦੇ ਹਨ ਤੇ ਚੰਗਾ ਖ਼ੁਸ਼ਗਵਾਰ ਮਾਹੌਲ ਕਾਇਮ ਰੱਖਣ ਦੀ ਲੋੜ ਵੀ ਹੈ। ਚੋਣ ਮੁਹਿੰਮ ਤੋਂ ਲੈ ਕੇ ਉਮੀਦਵਾਰ ਤਕ ਉਨ੍ਹਾਂ ਦੀ ਤਿਰਛੀ ਨਜ਼ਰ ਵਿਚੋਂ ਨਿਕਲਦੇ ਹਨ। ਮੁਸ਼ਕਲ ਸਥਿਤੀਆਂ ਵਿਚ ਉਹ ਪਾਰਟੀ ਦੇ ਸੰਕਟ ਮੋਚਣ ਹਨ ਤੇ ਬਿਸਾਤ ਦੇ ਅਜਿਹੇ ਘੋੜੇ ਹਨ ਜੋ ਹੋਰਨਾਂ ਮੋਹਰਿਆਂ ਦੇ ਉਪਰੋਂ ਦੀ ਛਾਲ ਮਾਰ ਸਕਦਾ ਹੈ।

ਮੀਡੀਆ ਰਣਨੀਤੀਕਾਰ
ਰਵੀਨ ਠੁਕਰਾਲ, 52
ਮੀਡੀਆ ਹੀ ਮੀਡੀਆ ਨੂੰ ਚਲਾਉਂਦਾ ਹੈ। ਪੰਜਾਬ ਦੇ ਸਿਆਸਦਾਨਾਂ ਵਿਚਾਲੇ ਦਿਮਾਗ਼ ਦੀ ਖੇਡ ਵਿਚ ਕੁਝ ਨੁਕਤੇ ਪੱਤਰਕਾਰਾਂ ਵਲੋਂ ਸੁਝਾਏ ਜਾਂਦੇ ਹਨ, ਜਿਨ੍ਹਾਂ ਦਾ ਖ਼ੁਦ ਦਾ ਮੀਡੀਆ ਸੈੱਲ ਹੁੰਦਾ ਹੈ। ਅਮਰਿੰਦਰ ਨੇ ਵੀ ਹੁਣ ਸੀਨੀਅਰ ਪੱਤਰਕਾਰ ਰਵੀਨ ਠੁਕਰਾਲ ਨੂੰ ਆਪਣੇ ਮੀਡੀਆ ਰਣਨੀਤੀਕਾਰ ਵਜੋਂ ਭਰਤੀ ਕੀਤਾ ਹੈ। ਠੁਕਰਾਲ ਪ੍ਰੈੱਸ ਨੋਟ ਜਾਰੀ ਕਰਕੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇਸ ਚੋਣ ਯੁੱਧ ਵਿਚ ਪਾਰਟੀ ਸਿਆਸੀ ਵਿਰੋਧੀਆਂ ਨੂੰ ਮਾਤ ਦੇ ਰਹੀ ਹੈ। ਜਿਹੜੇ ਪੱਤਰਕਾਰ ਸ਼ਿਕਾਇਤ ਕਰਦੇ ਹਨ ਕਿ ਅਮਰਿੰਦਰ ਫ਼ੋਨ ‘ਤੇ ਗੱਲ ਨਹੀਂ ਕਰਦਾ, ਰਵੀਨ ਤੁਰੰਤ ਉਨ੍ਹਾਂ ਨੂੰ ਆਪਣੀਆਂ ਮਿੱਠੀਆਂ ਗੱਲਾਂ ਵਿਚ ਉਲਝਾ ਲੈਂਦਾ ਹੈ। ਰਵੀਨ ਦਾ ਦਾਅਵਾ ਹੈ ਕਿ ਉਹ ਵਾਰ ਰੂਮ ਲਈ ਸਹਿਜ ਮਾਹੌਲ ਤਿਆਰ ਕਰਦੇ ਹਨ।

ਪਰਦੇ ਪਿਛੇ ਦਾ ਕਾਮਾ
ਕੈਪਟਨ ਸੰਦੀਪ ਸੰਧੂ, 47
ਅਮਰਿੰਦਰ ਦੇ ਪੁਰਾਣੇ ਮੰਡਲ ਦਾ ਇਕੋ-ਇਕ ਹਿੱਸਾ ਜੋ ਨਵੇਂ ਵਾਰ ਰੂਮ ਦਾ ਵੀ ਹਿੱਸਾ ਹੈ। ਸਾਬਕਾ ਮਰਚੈਂਟ ਨੇਵੀ ਕੈਪਟਨ ਸੰਦੀਪ ਸੰਧੂ ਪਾਰਟੀ ਦਾ ਤਰਕਸ਼ੀਲ ਬੰਦਾ ਹੈ। ਕਾਂਗਰਸ ਦਫ਼ਤਰ ਦਾ ਜਨਰਲ ਸਕੱਤਰ ਹੋਣ ਦੇ ਨਾਤੇ ਉਹ ਪਾਰਟੀ ਦੇ ਮੋਹਰੇ ਵਜੋਂ ਕਿਸ਼ੋਰ ਦੀ ਟੀਮ ਆਈ-ਪੈਕ, ਏ.ਆਈ.ਸੀ.ਸੀ.  ਤੇ ਪਾਰਟੀ ਦੇ ਜ਼ਿਲ੍ਹਾ ਲੀਡਰਾਂ ਨਾਲ ਰਾਬਤਾ ਰੱਖਦਾ ਹੈ। ਉਹ ਉਮੀਦਵਾਰਾਂ, ਚੋਣ ਮੁਹਿੰਮਾਂ ਬਾਰੇ ਜਾਣੂ ਕਰਵਾਉਣ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਅਮਰਿੰਦਰ ਤੱਕ ਪੁੱਜਦੀਆਂ ਕਰਦਾ ਹੈ। ਉਹ ਯਕੀਨੀ ਬਣਾਉਂਦਾ ਹੈ ਕਿ ਪਾਰਟੀ ਦੀ ਕੋਈ ਸੂਚਨਾ ਬਾਹਰ ਲੀਕ ਨਾ ਹੋਵੇ। ਕੈਪਟਨ ਦੇ ਦੋਸਤਾਂ ਤੇ ਦੁਸ਼ਮਾਂ ਵਲੋਂ ਉਸ ਨੂੰ ‘ਛੋਟਾ ਕੈਪਟਨ’ ਵੀ ਕਿਹਾ ਜਾਂਦਾ ਹੈ।
ਧੰਨਵਾਦ ਸਹਿਤ
ਸੁਖਦੀਪ ਕੌਰ 
‘ਹਿੰਦੁਸਤਾਨ ਟਾਈਮਜ਼’