ਪਾਇਲਟ (Pilot) ਦਾ ਤੇਲ ਅਮਰੀਕਾ ਵਿੱਚ ਸਭ ਤੋਂ ਮਹਿੰਗਾ

ਪਾਇਲਟ (Pilot) ਦਾ ਤੇਲ ਅਮਰੀਕਾ ਵਿੱਚ ਸਭ ਤੋਂ ਮਹਿੰਗਾ

ਸੈਕਰਾਮੈਂਟੋ/ਬਿਊਰੋ ਨਿਊਜ਼:
ਅਮਰੀਕਾ ਦੀ ਸਭ ਤੋਂ ਵੱਡੀ ਟਰੱਕ ਸਟਾਪਾਂ ਦੀ ਫਰੈਂਚਾਈਜ਼ ਪਾਇਲਟ (Pilot) ਪਿਛਲੇ ਕਈ ਸਾਲਾਂ ਤੋਂ ਘਪਲਿਆਂ ਵਿਚ ਉਲਝੀ ਪਈ ਹੈ। ਤਿੰਨ ਸਾਲ ਪਹਿਲਾਂ ਇਸਨੇ ਟਰਕਿੰਗ ਕੰਪਨੀਆਂ ਨੂੰ ਡਿਸਕਾਊਂਟ ਦੇਣ ਦੇ ਨਾਮ ਹੇਠ ਘਪਲਾ ਕੀਤਾ ਜਿਸ ਕਾਰਣ ਕੋਰਟ ਦੇ ਹੁਕਮਾ ਤਹਿਤ ਇਸਨੂੰ ਟਰਕਿੰਗ ਕੰਪਨੀਆਂ ਨੂੰ 400 ਮਿਲੀਅਨ ਡਾਲਰ ਦੇਣਾ ਪਿਆ। ਹੁਣ ਇੱਕ ਸਰਵੇ ਅਨੁਸਾਰ ਇਨ੍ਹਾਂ ਵੱਲੋਂ ਕੀਤੀ ਜਾਂਦੀ ਇਕ ਸਕੀਮ ਸਾਹਮਣੇ ਆਈ ਹੈ ਜਿਸ ਨਾਲ ਇਹ ਟੀ ਏ (TA), ਪੈਟਰੋ (Petro) ਅਤੇ ਲੱਵਸ (LOVES) ਤੋਂ ਤਕਰੀਬਨ 3-6 ਸੈਟ ਪ੍ਰਤੀ ਗੈਲਨ ਮਹਿੰਗਾ ਤੇਲ ਵੇਚ ਰਹੇ ਹਨ। ਇਕ ਸੋਚੀ ਸਮਝੀ ਸਕੀਮ ਅਧੀਨ ਜੇ ਕਿਸੇ Pilot ਟਰੱਕ ਸਟਾਪ ਦੇ ਨਜਦੀਕ TA, Petro  ਜਾਂ  Loves ਨਹੀਂ ਹੈ ਤਾਂ ਉਥੇ Pilot ਦਾ ਤੇਲ 11 ਤੋਂ 20 ਸੈਂਟ ਮਹਿੰਗਾ ਹੁੰਦਾ ਹੈ ਜਿਸ ਕਾਰਨ ਸਾਰੇ ਅਮਰੀਕਾ ਵਿਚ ਔਸਤਨ Pilot ਦਾ ਭਾਅ Loves ਤੋਂ 5-6  ਪ੍ਰਤੀ ਗੈਲਨ ਜ਼ਿਆਦਾ ਬਣਾ ਜਾਂਦਾ ਹੈ।
ਉਦਾਹਰਨ ਦੇ ਤੌਰ ਤੇ ਸੈਕਰਾਮੈਂਟੋ ਦਾ Pilot, ਬੇਕਰਸਫੀਲਡ, ਹਿਸਪੇਰੀਆ ਜਾਂ ਲਾਗਲੇ ਜਗ੍ਹਾ ਨਾਲੋਂ 23 ਸੈਟ ਮਹਿੰਗਾ ਹੈ ਅਤੇ ਰਿਪਨ ਦਾ ਲਵਿੰਗਸਟਨ ਨਾਲੋਂ 9 ਸੈਟ ਮਹਿੰਗਾ ਹੈ। ਇਸੇ ਤਰ੍ਹਾਂ ਹੋਰ ਸਟੇਟਾਂ ਵਿਚ ਵੀ ਅਜਿਹਾ ਹੋਣ ਕਾਰਨ ਪਿਛਲੇ 90 ਦਿਨਾਂ ਦੇ e-Stop ਵਲੋਸਰਵੇ ਅਧੀਨ Loves ਦਾ National average /2.49 ਹੈ ਅਤੇ Pilot ਦਾ National average $2.55 ਨਿਕਲਦੀ ਹੈ।