ਅਕਾਲੀ ਦਲ ਨੇ 69 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ

ਅਕਾਲੀ ਦਲ ਨੇ 69 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ

ਫਿਲੌਰ ਸਮੇਤ 5 ਵਿਧਾਇਕਾਂ ਦੀ ਟਿਕਟ ਕੱਟੀ, 16 ਨਵੇਂ ਚਿਹਰੇ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਨੇ 2017 ਵਿਧਾਨ ਸਭਾ ਚੋਣਾਂ ਲਈ 69 ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨ ਦਿੱਤੀ ਹੈ। ਇਸ ਸੂਚੀ ਵਿੱਚ ਦੋਹਾਂ ਬਾਦਲਾਂ ਨੂੰ ਛੱਡ ਕੇ ਸਾਰੇ ਮੰਤਰੀਆਂ ਦੇ ਨਾਂ ਐਲਾਨ ਦਿੱਤੇ ਹਨ। ਬਾਦਲ ਪਰਿਵਾਰ ਦੇ ਕਰੀਬੀ ਰਿਸ਼ਤੇਦਾਰਾਂ ਬਿਕਰਮ ਸਿੰਘ ਮਜੀਠੀਆ, ਆਦੇਸ਼ਪ੍ਰਤਾਪ ਸਿੰਘ ਕੈਰੋਂ ਅਤੇ ਜਨਮੇਜਾ ਸਿੰਘ ਸੇਖੋਂ ਪਹਿਲੇ ਹਲਕਿਆਂ ਕ੍ਰਮਵਾਰ ਮਜੀਠਾ, ਪੱਟੀ ਤੇ ਮੌੜ ਮੰਡੀ ਤੋਂ ਹੀ ਚੋਣ ਲੜਨਗੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਦਾ ਨਾਂ ਪਹਿਲੀ ਸੂਚੀ ਵਿੱਚ ਨਹੀਂ ਹੈ। ਉਨ੍ਹਾਂ ਦੀ ਥਾਂ ਭਦੌੜ ਹਲਕੇ ਤੋਂ ਸੰਤ ਬਲਬੀਰ ਸਿੰਘ ਘੁੰਨਸ ਨੂੰ ਉਮੀਦਵਾਰ ਬਣਾਇਆ ਹੈ। ਹਾਲ ਹੀ ਵਿਚ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਆਉਣ ਵਾਲੇ ਦਲਿਤ ਆਗੂ ਕਬੀਰ ਦਾਸ, ਸੇਠ ਸੱਤਪਾਲ ਮੱਲ ਅਤੇ ਈਸ਼ਰ ਸਿੰਘ ਮੇਹਰਬਾਨ ਟਿਕਟਾਂ ਲੈਣ ਵਿੱਚ ਕਾਮਯਾਬ ਰਹੇ ਹਨ।
ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰਇਕਬਾਲ ਸਿੰਘ ਅਟਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਰੀਬੀ ਮੰਨੇ ਜਾਂਦੇ ਤੇ ਕਈ ਕੰਮਾਂ ਵਿਚ ‘ਨਾਮਣਾ’ ਖੱਟਣ ਵਾਲੇ ‘ਸੋਈ’ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਪਰਮਬੰਸ ਸਿੰਘ ਉਰਫ਼ ਬੰਟੀ ਰੋਮਾਣਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਹਰਦੀਪ ਸਿੰਘ ਡਿੰਪੀ ਢਿੱਲੋਂ, ਵਰਦੇਵ ਸਿੰਘ ਨੋਨੀ ਮਾਨ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸੁਨਾਮ ਹਲਕੇ ਦੀ ਬਜਾਏ ਲਹਿਰਾਗਾਗਾ ਤੋਂ ਚੋਣ ਲੜਨਗੇ। ਕਈ ਹੋਰ ਉਮੀਦਵਾਰਾਂ ਦੇ ਹਲਕੇ ਵੀ ਬਦਲੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਦਾਅਵਾ ਹੈ ਕਿ ਇਹ ਟਿਕਟਾਂ ਸਰਵੇਖਣ ਦੇ ਆਧਾਰ ‘ਤੇ ਦਿੱਤੀਆਂ ਗਈਆਂ ਹਨ।
ਇਹ ਸੂਚੀ ਇਸ ਪ੍ਰਕਾਰ ਹੈ-
ਅਜਨਾਲਾ – ਅਮਰਪਾਲ ਸਿੰਘ ਬੋਨੀ
ਰਾਜਾਸਾਂਸੀ – ਵੀਰ ਸਿੰਘ ਲੋਪੋਕੇ
ਮਜੀਠਾ – ਬਿਕਰਮ ਸਿੰਘ ਮਜੀਠੀਆ
ਅਟਾਰੀ – ਗੁਲਜ਼ਾਰ ਸਿੰਘ ਰਣੀਕੇ
ਰਾਮਪੁਰਾ ਫੂਲ – ਸਿਕੰਦਰ ਸਿੰਘ ਮਲੂਕਾ
ਬਠਿੰਡਾ (ਸ਼ਹਿਰੀ) – ਸਰੂਪ ਚੰਦ ਸਿੰਗਲਾ
ਤਲਵੰਡੀ ਸਾਬੋ – ਜੀਤ ਮਹਿੰਦਰ ਸਿੰਘ ਸਿੱਧੂ
ਮੌੜ – ਜਨਮੇਜਾ ਸਿੰਘ ਸੇਖੋਂ
ਮਹਿਲ ਕਲਾਂ – ਅਜੀਤ ਸਿੰਘ ਸ਼ਾਂਤ
ਭਦੌੜ – ਸੰਤ ਬਲਬੀਰ ਸਿੰਘ ਘੁੰਨਸ
ਬੱਲੂਆਣਾ – ਪ੍ਰਕਾਸ਼ ਸਿੰਘ ਭੱਟੀ
ਜ਼ੀਰਾ – ਹਰੀ ਸਿੰਘ ਜ਼ੀਰਾ
ਫਿਰੋਜ਼ਪੁਰ (ਦਿਹਾਤੀ) – ਜੋਗਿੰਦਰ ਸਿੰਘ ਜਿੰਦੂ
ਗੁਰੂ ਹਰਸਹਾਏ – ਵਰਦੇਵ ਸਿੰਘ ਮਾਨ
ਫ਼ਰੀਦਕੋਟ – ਪਰਮਬੰਸ ਸਿੰਘ ਬੰਟੀ ਰੋਮਾਣਾ
ਕੋਟਕਪੂਰਾ – ਮਨਤਾਰ ਸਿੰਘ ਬਰਾੜ
ਫਤਹਿਗੜ੍ਹ ਸਾਹਿਬ – ਦੀਦਾਰ ਸਿੰਘ ਭੱਟੀ
ਅਮਲੋਹ – ਗੁਰਪ੍ਰੀਤ ਸਿੰਘ ਰਾਜੂ ਖੰਨਾ
ਗੁਰਦਾਸਪੁਰ – ਗੁਰਬਚਨ ਸਿੰਘ ਬੱਬੇਹਾਲੀ
ਕਾਦੀਆਂ – ਸੇਵਾ ਸਿੰਘ ਸੇਖਵਾਂ
ਬਟਾਲਾ – ਲਖਬੀਰ ਸਿੰਘ ਲੋਧੀਨੰਗਲ
ਫਤਹਿਗੜ੍ਹ ਚੂੜੀਆਂ – ਨਿਰਮਲ ਸਿੰਘ ਕਾਹਲੋਂ
ਡੇਰਾ ਬਾਬਾ ਨਾਨਕ – ਸੁੱਚਾ ਸਿੰਘ ਲੰਗਾਹ
ਉੜਮੜ – ਅਰਵਿੰਦਰ ਸਿੰਘ ਰਸੂਲਪੁਰ
ਚੱਬੇਵਾਲ – ਸੋਹਨ ਸਿੰਘ ਠੰਡਲ
ਗੜ੍ਹਸ਼ੰਕਰ – ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ
ਫਿਲੌਰ – ਬਲਦੇਵ ਸਿੰਘ ਖਹਿਰਾ
ਨਕੋਦਰ – ਗੁਰਪ੍ਰਤਾਪ ਸਿੰਘ ਵਡਾਲਾ
ਸ਼ਾਹਕੋਟ – ਅਜੀਤ ਸਿੰਘ ਕੋਹਾੜ
ਆਦਮਪੁਰ – ਪਵਨ ਕੁਮਾਰ ਟੀਨੂੰ
ਕਰਤਾਰਪੁਰ – ਸੇਠ ਸੱਤਪਾਲ ਮੱਲ
ਜਲੰਧਰ (ਛਾਉਣੀ) – ਸਰਬਜੀਤ ਸਿੰਘ ਮੱਕੜ
ਕਪੂਰਥਲਾ – ਪਰਮਜੀਤ ਸਿੰਘ ਪੰਮਾ ਐਡਵੋਕੇਟ
ਸੁਲਤਾਨਪੁਰ ਲੋਧੀ – ਡਾ. ਉਪਿੰਦਰਜੀਤ ਕੌਰ
ਖੰਨਾ – ਰਣਜੀਤ ਸਿੰਘ ਤਲਵੰਡੀ
ਸਾਹਨੇਵਾਲ – ਸ਼ਰਨਜੀਤ ਸਿੰਘ ਢਿੱਲੋਂ
ਲੁਧਿਆਣਾ (ਪੂਰਬੀ) – ਰਣਜੀਤ ਸਿੰਘ ਢਿੱਲੋਂ
ਲੁਧਿਆਣਾ (ਦੱਖਣੀ) – ਹੀਰਾ ਸਿੰਘ ਗਾਬੜੀਆ
ਗਿੱਲ – ਦਰਸ਼ਨ ਸਿੰਘ ਸ਼ਿਵਾਲਿਕ
ਦਾਖਾ – ਮਨਪ੍ਰੀਤ ਸਿੰਘ ਇਆਲੀ
ਸਮਰਾਲਾ – ਸੰਤਾ ਸਿੰਘ ਉਮੈਦਪੁਰੀ
ਰਾਏਕੋਟ – ਇੰਦਰਇਕਬਾਲ ਸਿੰਘ ਅਟਵਾਲ
ਆਤਮ ਨਗਰ – ਗੁਰਮੀਤ ਸਿੰਘ ਕੁਲਾਰ
ਪਾਇਲ – ਈਸ਼ਰ ਸਿੰਘ ਮੇਹਰਬਾਨ
ਜਗਰਾਉਂ – ਅਮਰਜੀਤ ਕੌਰ ਸਾਹੋਕੇ
ਸਰਦੂਲਗੜ੍ਹ – ਦਿਲਰਾਜ ਸਿੰਘ ਭੂੰਦੜ
ਗਿੱਦੜਬਾਹਾ – ਹਰਦੀਪ ਸਿੰਘ ਡਿੰਪੀ ਢਿੱਲੋਂ
ਮੁਕਤਸਰ – ਕੰਵਰਜੀਤ ਸਿੰਘ ਰੋਜ਼ੀ ਬਰਕੰਦੀ
ਧਰਮਕੋਟ – ਜਥੇਦਾਰ ਤੋਤਾ ਸਿੰਘ
ਨਿਹਾਲ ਸਿੰਘ ਵਾਲਾ – ਐਸ.ਆਰ. ਕਲੇਰ
ਪਟਿਆਲਾ (ਦਿਹਾਤੀ) – ਸਤਬੀਰ ਸਿੰਘ ਖੱਟੜਾ
ਘਨੌਰ – ਹਰਪ੍ਰੀਤ ਕੌਰ ਮੁਖਮੈਲਪੁਰ
ਸਨੌਰ – ਹਰਿੰਦਰਪਾਲ ਸਿੰਘ ਚੰਦੂਮਾਜਰਾ
ਸਮਾਣਾ – ਸੁਰਜੀਤ ਸਿੰਘ ਰੱਖੜਾ
ਸ਼ੁਤਰਾਣਾ – ਵਨਿੰਦਰ ਕੌਰ ਲੂੰਬਾ
ਨਾਭਾ – ਕਰੀਬ ਦਾਸ
ਰੋਪੜ – ਡਾ. ਦਲਜੀਤ ਸਿੰਘ ਚੀਮਾ
ਚਮਕੌਰ ਸਾਹਿਬ – ਜਸਟਿਸ (ਸੇਵਾਮੁਕਤ) ਨਿਰਮਲ ਸਿੰਘ
ਡੇਰਾਬੱਸੀ – ਐਨ.ਕੇ. ਸ਼ਰਮਾ
ਬੰਗਾ – ਡਾ. ਸੁਖਵਿੰਦਰ ਸਿੰਘ
ਨਵਾਂ ਸ਼ਹਿਰ – ਜਰਨੈਲ ਸਿੰਘ ਵਾਹਦ
ਬਲਾਚੌਰ – ਚੌਧਰੀ ਨੰਦ ਲਾਲ
ਲਹਿਰਾ – ਪਰਮਿੰਦਰ ਸਿੰਘ ਢੀਂਡਸਾ
ਸੰਗਰੂਰ – ਪ੍ਰਕਾਸ਼ ਚੰਦ ਗਰਗ
ਅਮਰਗੜ੍ਹ – ਇਕਬਾਲ ਸਿੰਘ ਝੂੰਦਾ
ਤਰਨ ਤਾਰਨ – ਹਰਮੀਤ ਸਿੰਘ ਸੰਧੂ
ਖੇਮਕਰਨ – ਵਿਰਸਾ ਸਿੰਘ ਵਲਟੋਹਾ
ਪੱਟੀ – ਆਦੇਸ਼ ਪ੍ਰਤਾਪ ਸਿੰਘ ਕੈਰੋਂ
ਖਡੂਰ ਸਾਹਿਬ – ਰਵਿੰਦਰ ਸਿੰਘ ਬ੍ਰਹਮਪੁਰਾ
ਲੁਧਿਆਣਾ ਜ਼ਿਲ੍ਹੇ ਵਿੱਚ ਟਿਕਟਾਂ ਦੀ ਅਦਲਾ-ਬਦਲੀ
ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ ਵੱਡੀ ਤਬਦੀਲੀ ਲੁਧਿਆਣਾ ਜ਼ਿਲ੍ਹੇ ਵਿੱਚ ਕੀਤੀ ਗਈ ਹੈ। ਆਤਮ ਨਗਰ ਤੋਂ ਸਨਅਤਕਾਰ ਗੁਰਮੀਤ ਸਿੰਘ ਕੁਲਾਰ, ਜਗਰਾਉਂ ਤੋਂ ਬੀਬੀ ਅਮਰਜੀਤ ਕੌਰ ਅਸਲੋਂ ਨਵੇਂ ਚਿਹਰੇ ਹਨ। ਪਾਇਲ ਹਲਕੇ ਤੋਂ ਕਾਂਗਰਸ ਵਿੱਚੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਈਸ਼ਰ ਸਿੰਘ ਮਿਹਰਬਾਨ ਨੂੰ ਟਿਕਟ ਨਾਲ ਨਿਵਾਜ ਦਿੱਤਾ ਹੈ। ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਪਿਛਲੀ ਵਾਰ ਇਸ ਹਲਕੇ ਤੋਂ ਜਿਤੇ ਸਨ। ਉਨ੍ਹਾਂ ਦੇ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਰਾਏਕੋਟ ਹਲਕੇ ਤੋਂ ਟਿਕਟ ਦਿੱਤੀ ਗਈ ਹੈ ਅਤੇ ਇਸ ਹਲਕੇ ਤੋਂ ਪਿਛਲੀ ਵਾਰ ਚੋਣ ਹਾਰੇ ਮਰਹੂਮ ਬਸੰਤ ਸਿੰਘ ਖਾਲਸਾ ਦੇ ਪੁੱਤਰ ਬਿਕਰਮਜੀਤ ਸਿੰਘ ਖਾਲਸਾ ਦੀ ਛੁੱਟੀ ਕਰ ਦਿੱਤੀ ਗਈ ਹੈ। ਆਤਮ ਨਗਰ ਤੋਂ ਪਿਛਲੀ ਵਾਰ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੋਂ ਚੋਣ ਹਾਰੇ ਹੀਰਾ ਸਿੰਘ ਗਾਬੜੀਆ ਨੂੰ ਹਲਕਾ ਬਦਲਕੇ ਲੁਧਿਆਣਾ ਦੱਖਣੀ ਤੋਂ ਟਿਕਟ ਦਿਤੀ ਗਈ ਹੈ। ਜਗਰਾਉਂ ਦੇ ਮੌਜੂਦਾ ਵਿਧਾਇਕ ਆਰ.ਐਸ. ਕਲੇਰ ਨੂੰ ਹਲਕਾ ਬਦਲ ਕੇ ਨਿਹਾਲ ਸਿੰਘ ਵਾਲਾ ਭੇਜ ਦਿੱਤਾ ਗਿਆ ਹੈ।
ਲੁਧਿਆਣਾ ਪੂਰਬੀ ਤੋਂ ਵਿਧਾਇਕ ਰਣਜੀਤ ਸਿੰਘ ਢਿਲੋਂ, ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ, ਸਾਹਨੇਵਾਲ ਤੋਂ ਸ਼ਰਨਜੀਤ ਸਿੰਘ ਢਿਲੋਂ, ਗਿੱਲ ਹਲਕੇ ਤੋ ਦਰਸ਼ਨ ਸਿੰਘ ਸ਼ਿਵਾਲਿਕ ਦੁਬਾਰਾ ਟਿਕਟ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਹਨ। ਵਿਧਾਨ ਸਭਾ ਹਲਕਾ ਖੰਨਾ ਤੋਂ ਰਣਜੀਤ ਸਿੰਘ ਤਲਵੰਡੀ ਭਾਵੇਂ ਪਿਛਲੀ ਵਾਰ ਚੋਣ ਹਾਰ ਗਏ ਸਨ ਪ੍ਰੰਤੂ ਦੁਬਾਰਾ ਟਿਕਟ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਹਨ। ਲੁਧਿਆਣਾ ਦੇ ਜ਼ਿਲ੍ਹਾ ਜਥੇਦਾਰ ਸੰਤਾ ਸਿੰਘ ਉਮੇਦਪੁਰੀ ਨੂੰ ਸਮਰਾਲਾ ਤੋਂ ਟਿਕਟ ਦਿੱਤੀ ਗਿਆ ਹੈ। ਇਸ ਹਲਕੇ ਤੋਂ ਜਗਜੀਵਨ ਸਿੰਘ ਖੀਰਨੀਆ ਦੀ ਟਿਕਟ ਕੱਟ ਦਿੱਤੀ ਗਈ ਹੈ।