ਜਲੰਧਰ ਵਿਚ ਏਕੇ-47 ਬੰਦੂਕ ਸਮੇਤ ਪੰਜ ਵਿਦਿਆਰਥੀ ਕਾਬੂ

ਜਲੰਧਰ ਵਿਚ ਏਕੇ-47 ਬੰਦੂਕ ਸਮੇਤ ਪੰਜ ਵਿਦਿਆਰਥੀ ਕਾਬੂ

ਜਲੰਧਰ/ਬਿਊਰੋ ਨਿਊਜ਼ :
ਪੰਜਾਬ ਪੁਲਿਸ ਦੇ ਅੱਤਵਾਦ ਰੋਕੂ ਦਸਤੇ ਅਤੇ ਜੰਮੂ ਕਸ਼ਮੀਰ ਪੁਲਿਸ ਦੀ ਸਾਂਝੀ ਕਾਰਵਾਈ ਵਿਚ ਪੰਜ ਵਿਦਿਆਰਥੀਆਂ ਨੂੰ ਏਕੇ-47 ਰਾਈਫ਼ਲ ਤੇ ਗੋਲ਼ੀ-ਸਿੱਕੇ ਸਮੇਤ ਕਾਬੂ ਕੀਤਾ ਗਿਆ ਹੈ। ਸੁਰੱਖਿਆ ਦਸਤਿਆਂ ਨੇ ਜਲੰਧਰ ਦੀ ਸ਼ਾਹਪੁਰ ਸੜਕ ‘ਤੇ ਸੀਟੀ ਇੰਸਟੀਚਿਊਟ ਵਿਚ ਸਾਂਝੇ ਤੌਰ ‘ਤੇ ਛਾਪਾ ਮਾਰਿਆ। ਇਸ ਪ੍ਰਾਈਵੇਟ ਵਿੱਦਿਅਕ ਅਦਾਰੇ ਦੇ ਪੰਜ ਵਿਦਿਆਰਥੀਆਂ ਨੂੰ ਕਾਬੂ ਕਰ ਲਿਆ। ਇਨ੍ਹਾਂ ਵਿਦਿਆਰਥੀਆਂ ਦੇ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਖ਼ਦਸ਼ਾ ਹੈ। ਪੰਜਾਂ ਵਿੱਚੋਂ ਤਿੰਨ ਵਿਦਿਆਰਥੀ ਕਸ਼ਮੀਰ ਦੇ ਹਨ ਤੇ ਦੋ ਸਥਾਨਕ ਹੀ ਦੱਸੇ ਜਾਂਦੇ ਹਨ।
ਜ਼ਿਕਰੋਯਗ ਹੈ ਕਿ ਕੁਝ ਦਿਨ ਪਹਿਲਾਂ ਚੰਡੀਗਡ੍ਹ ਨੇੜੇ ਬਨੂੜ ਵਿੱਚ ਵੀ ਪੁਲਿਸ ਨੇ ਛਾਪੇਮਾਰੀ ਕੀਤੀ ਸੀ, ਜਿਸ ਦੌਰਾਨ ਇੱਕ ਕਸ਼ਮੀਰੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਵਿਦਿਆਰਥੀ ਉਸ ਕਸ਼ਮੀਰੀ ਪੁਲਿਸ ਅਧਿਕਾਰੀ ਦਾ ਰਿਸ਼ਤੇਦਾਰ ਸੀ, ਜੋ ਉੱਥੋਂ ਕਈ ਬੰਦੂਕਾਂ ਲੈਕੇ ਫਰਾਰ ਹੋ ਗਿਆ ਸੀ। ਹਾਲਾਂਕਿ, ਉਦੋਂ ਪੁਲਿਸ ਨੇ ਕਈਆਂ ਤੋਂ ਪੁੱਛਗਿੱਛ ਕੀਤੀ ਗਈ ਸੀ। ਜਲੰਧਰ ਦੇ ਵਿੱਦਿਅਕ ਅਦਾਰੇ ਤੋਂ ਅਜਿਹੀ ਮਾਰੂ ਬੰਦੂਕ ਨਾਲ ਵਿਦਿਆਰਥੀਆਂ ਦਾ ਫੜਿਆ ਜਾਣਾ ਵੱਡੀ ਘਟਨਾ ਹੈ।